ਸਦਭਾਵਨਾ ਤੇ ਸ਼ਾਂਤੀ ਨਾਲ ਸੁਲਝੇ ਮਸਲਾ
ਦੇਸ਼ ਅੰਦਰ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਮਾਮਲਾ ਸੁਪਰੀਮ ਕੋਰਟ ’ਚ ਪੁੱਜ ਗਿਆ ਹੈ ਅਦਾਲਤ ਨੇ ਕੇਂਦਰ ਸਰਕਾਰ ਨੂੰ ਤਿੰਨੇ ਕਾਨੂੰਨਾਂ ’ਤੇ ਰੋਕ ਲਾਉਣ ਤੱਕ ਕਹਿ ਦਿੱਤਾ ਹੈ ਦੂਜੇ ਪਾਸੇ ਹਰਿਆਣਾ ਅੰਦਰ ਵੀ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਤੇ ਕਰਨਾਲ ’ਚ ਹੰਗਾਮਾ ਵੀ ਹੋਇਆ ਇਸ ਸਾਰੇ ਘਟਨਾਚੱਕਰ ਦੇ ਮੱਦੇਨਜ਼ਰ ਖੇਤੀ ਮਸਲੇ ਦੀ ਅਹਿਮੀਅਤ ਨੂੰ ਸਮਝਦਿਆਂ ਮੁੱਦੇ ਦਾ ਠੋਸ ਹੱਲ ਕੱਢਣ ਲਈ ਠੋਸ ਕਦਮ ਚੁੱਕਣੇ ਪੈਣਗੇ ਕਿਸਾਨਾਂ ਅਤੇ ਸਰਕਾਰ ਦੇ ਆਪਣੇ-ਆਪਣੇ ਤਰਕ ਹਨ ਪਰ ਨੌ ਮੀਟਿੰਗਾਂ ਅੰਦਰ ਵੀ ਸਹਿਮਤੀ ਨਹੀਂ ਬਣ ਸਕੀ
ਜ਼ਰੂਰੀ ਬਣ ਗਿਆ ਹੈ ਕਿ ਮੀਟਿੰਗਾਂ ਕਿਸੇ ਸਿਰੇ ਲੱਗਣੀਆਂ ਚਾਹੀਦੀਆਂ ਹਨ ਇਧਰ ਕਿਸਾਨ ਆਪਣੇ ਰੁਖ ’ਤੇ ਕਾਇਮ ਹਨ ਤੇ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਹੋਇਆ ਹੈ ਕਿਸੇ ਵੀ ਤਰ੍ਹਾਂ ਦਾ ਟਕਰਾਅ ਦੇਸ਼ ਦੇ ਹਿੱਤ ’ਚ ਨਹੀਂ ਹੈ ਭਾਵੇਂ ਦਿੱਲੀ ਵਿਖੇ ਸਿੰਘੂ ਤੇ ਟਿੱਕਰੀ ਬਾਰਡਰ ’ਤੇ ਕਿਸਾਨ ਪੂਰੇ ਅਮਨ ਸ਼ਾਂਤੀ ਨਾਲ ਧਰਨਾ ਦੇ ਰਹੇ ਹਨ ਪਰ ਹਰਿਆਣਾ ’ਚ ਵਾਪਰੀ ਘਟਨਾ ਪ੍ਰਤੀ ਸਾਰੀਆਂ ਧਿਰਾਂ ਨੂੰ ਗੰਭੀਰ ਹੋਣ ਦੀ ਲੋੜ ਹੈ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰਨੀ ਚਾਹੀਦੀ ਬਾਕੀ ਜਿਸ ਤਰ੍ਹਾਂ ਠੰਢ ਦਾ ਕਹਿਰ ਹੈ ਤੇ ਧਰਨੇ ਦਾ ਕਰੀਬ 2 ਮਹੀਨਿਆਂ ਦੇ ਨੇੜੇ ਪਹੁੰਚਣ ਦਾ ਸਬੰਧ ਹੈ
ਮਸਲਾ ਛੇਤੀ ਹੱਲ ਹੋਣਾ ਚਾਹੀਦਾ ਹੈ ਸਾਡੇ ਦੇਸ਼ ਅੰਦਰ ਵਿਚਾਰ ਵਟਾਂਦਰਾ, ਲੋਕ ਮੁੱਦਿਆਂ ਦੀ ਮਹੱਤਤਾ ਤੇ ਨਿਆਂ ਦੇ ਪ੍ਰਬੰਧ ਦੇ ਮੱਦੇਨਜ਼ਰ ਅਜਿਹਾ ਕੋਈ ਵੀ ਮਸਲਾ ਨਹੀਂ ਜਿਸ ਦਾ ਹੱਲ ਨਾ ਨਿਕਲ ਸਕਦਾ ਹੋਵੇ ਕਿਸਾਨਾਂ ਨੇ ਸਰਕਾਰ ਦੇ ਗੱਲਬਾਤ ਦੇ ਸੱਦੇ ਦਾ ਸਤਿਕਾਰ ਕੀਤਾ ਹੈ ਅਗਲੀ ਮੀਟਿੰਗ 15 ਜਨਵਰੀ ਦੀ ਹੈ ਤੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਕੋਈ ਸੁਖਾਵਾਂ ਹੱਲ ਨਿਕਲੇ ਕਿਸਾਨ ਤੇ ਸਰਕਾਰ ਦੋਵੇਂ ਧਿਰਾਂ 9 ਵਾਰ ਗੱਲਬਾਤ ਲਈ ਮੇਜ਼ ’ਤੇ ਆਈਆਂ ਹਨ
ਕਿਸਾਨਾਂ ਤੇ ਸਰਕਾਰ ’ਚ ਬੁੱਧੀਜੀਵੀਆਂ, ਅਰਥ ਸ਼ਾਸਤਰੀਆਂ, ਖੇਤੀ ਵਿਗਿਆਨੀਆਂ ਸਮਾਜ ਸ਼ਾਸਤਰੀਆਂ ਦੀ ਕੋਈ ਕਮੀ ਨਹੀਂ ਭਾਰਤ ਦੇ ਗਿਆਨ-ਵਿਗਿਆਨ ਦਾ ਸਿੱਕਾ ਪੂਰੀ ਦੁਨੀਆ ਮੰਨਦੀ ਹੈ ਅਜਿਹੇ ਹਾਲਾਤਾਂ ’ਚ ਖੇਤੀ ਵਰਗੇ ਮੁੱਦੇ ’ਤੇ ਟਕਰਾਅ ਰਹਿਣ ਦੀ ਕੋਈ ਵਜ੍ਹਾ ਨਹੀਂ ਹੋਣੀ ਚਾਹੀਦੀ ਦੁਨੀਆ ਦੇ ਕਈ ਮੁਲਕਾਂ ’ਚ ਪ੍ਰਵਾਲੀ ਭਾਰਤੀਆਂ ਨੇ ਖੇਤੀ ਦੇ ਖੇਤਰ ’ਚ ਝੰਡੇ ਗੱਡੇ ਹਨ ਦੇਸ਼ ਅੰਦਰ ਕਿਸਾਨਾਂ ਨੇ ਅਨਾਜ ਦੇ ਅੰਬਰ ਲਾਏ ਹਨ ਅਜਿਹੇ ਹਾਲਾਤਾਂ ’ਚ ਕਿਸਾਨਾਂ ਦੀ ਬਿਹਤਰੀ ਲਈ ਕੰਮ ਕਰਨ ’ਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.