ਹਿੰਸਕ ਵਿਚਾਰਧਾਰਾ ਦਾ ਇਤਿਹਾਸ ਤੇ ਅਮਰੀਕਾ
ਪਿਛਲੇ ਮਹੀਨੇ ਅਮਰੀਕਾ ’ਚ ਗੋਲੀਬਾਰੀ ਦੀਆਂ ਦੋ ਘਟਨਾਵਾਂ ਹੋਈਆਂ ਪਹਿਲੀ ਘਟਨਾ 14 ਮਈ ਨੂੰ ਬਫੈਲੋ ਦੀ ਸੁਪਰ ਮਾਰਕਿਟ ’ਚ ਹੋਈ ਇਸ ਘਟਨਾ ’ਚ ਇੱਕ ਗੋਰੇ ਬੰਦੂਕਧਾਰੀ ਨੇ 10 ਕਾਲੇ ਵਿਅਕਤੀਆਂ ਨੂੰ ਮਾਰ ਦਿੱਤਾ ਇਸ ’ਚ ਮਰਨ ਵਾਲੇ ਸਾਰੇ 20 ਤੋਂ 86 ਸਾਲ ਤੱਕ ਦੇ ਕਾਲੇ ਵਿਅਕਤੀ ਸਨ ਦੂਜੀ ਘਟਨਾ ਟੈਕਸਾਸ ਪ੍ਰਾਂਤ ਦੇ ਰਾਬ ਐਲੀਮੈਂਟਰੀ ਸਕੂਲ ਦੀ ਹੈ 25 ਮਈ ਨੂੰ ਹੋਈ ਇਸ ਘਟਨਾ ’ਚ ਇੱਕ 18 ਸਾਲ ਦੇ ਵਿਅਕਤੀ ਸਲਵਾਡੋਰ ਰਾਮੋਸ ਨੇ ਸਕੂਲ ਕੰਟੀਨ ’ਚ ਗੋਲੀਆਂ ਚਲਾਈਆਂ ਗੋਲੀਬਾਰੀ ’ਚ 18 ਬੱਚਿਆਂ?ਸਮੇਤ 21 ਜਣਿਆਂ ਦੀ ਮੌਤ ਹੋ ਗਈ ਸੀ ਜਦੋਂਕਿ ਕਈ ਜਣੇ ਜਖ਼ਮੀ ਹੋ ਗਏ ਮਰਨ ਵਾਲੇ ਸਾਰੇ ਬੱਚੇ ਤੀਜੀ ਤੇ ਚੌਥੀ ਕਲਾਸ ਦੇ ਵਿਦਿਆਰਥੀ ਸਨ ਗੋਲੀਬਾਰੀ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਮੁਲਾਜ਼ਮਾਂ ਨੇ ਜਵਾਬੀ ਕਾਰਵਾਈ ’ਚ ਮਾਰ ਦਿੱਤਾ ਸੀ
ਮਾਰੇ ਗਏ ਬੱਚਿਆਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕਰਨ ਈ ਅਮਰੀਕਾ ’ਚ ਚਾਰ ਦਿਨ ਦੇ ਰਾਸ਼ਟਪਤੀ ਸੋਗ ਦਾ ਐਲਾਨ ਕੀਤਾ ਵਾਈਟ ਹਾੳੂਸ ਤੇ ਹੋਰ ਸਾਂਝੀਆਂ ਥਾਵਾਂ ’ਤੇ ਅਮਰੀਕਾ ਦੇ ਰਾਸ਼ਟਰੀ ਝੰਡੇ ਨੂੰ ਝੁਕਾ ਦਿੱਤਾ ਗਿਆ ਇਸ ਘਟਨਾ ’ਤੇ ਅਫ਼ਸੋਸ ਪ੍ਰਗਟ ਕਰਦੇ ਹੋਏ ਰਾਸ਼ਟਰਪਤੀ ਜੋ ਬਾਇਡੇਨ ਨੇ ਕਿਹਾ ਕਿ ਮੈਂ ਰਾਸ਼ਟਪਤੀ ਬਣਨ ਤੋਂ ਬਾਅਦ ਅਜਿਹਾ ਸੰਬੋਧਨ ਕਦੇ ਨਹੀਂ ਕਰਨਾ ਚਾਹੁੰਦਾ ਸੀ ਮੈਂ ਇਹ ਸਭ ਕੁਝ ਦੇਖ ਕੇ ਥੱਕ ਚੁੱਕਾ ਹਾਂ ਇਹ ਸਮਾਂ ਕੁਝ ਕਰਨ ਦਾ ਹੈ
ਅਸੀਂ ਇਸ ਨੂੰ ਏਦਾਂ ਹੀ ਭੁੱਲ ਨਹੀਂ ਸਕਦੇ ਦੁੱਖ ਨੂੰ ਕਾਰਵਾਈ ’ਚ ਬਦਲਣ ਦਾ ਸਮਾਂ ਹੈ ਟੈਕਸਾਸ ਦੀ ਘਟਨਾ ਨੇ ਅਮਰੀਕਾ ਸਮੇਤ ਪੂਰੀ ਦੁਨੀਆਂ ਦਾ ਧਿਆਨ ਖਿੱਚਿਆ ਜਦੋਂਕਿ ਬਫੈਲੋ ਦੀ ਘਟਨਾ ਮਨੁੱਖੀ ਅਧਿਕਾਰਾਂ ਦੇ ਕਥਿਤ ਪੈਰੋਕਾਰਾਂ ਦੀ ਠੰਢੀ ਤੇ ਬੁਝੀ ਹੋਈ ਪ੍ਰਤੀਕਿਰਿਆ ਦੇ ਨਾਲ ਖਾਮੋਸ਼ੀ ’ਚ ਦਫ਼ਨ ਹੋ ਗਈ ਜਾਂ ਏਦਾਂ ਕਹੀਏ ਕਿ ਚਲਾਕੀ ਦੇ ਨਾਲ ਦਫ਼ਨ ਹੋ ਗਈ ਨਾ ਕਿਤੇ ਹੋਈ ਬਹਿਸ ਹੋਈ ਨਾ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਸੁਤੰਤਰਤਾ, ਸਮਾਨਤਾ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਸੰਯੁਕਤ ਰਾਜ ਅਮਰੀਕਾ ਤੇ ਉਸ ਦੇ ਸਮਾਜ ਦਾ ਗੋਲੀਬਾਰੀ ਦੀਆਂ ਦੋਵੇਂ ਘਟਨਾਵਾਂ ਪ੍ਰਤੀ ਵੱਖ-ਵੱਖ ਨਜ਼ਰੀਆ ਸਾਹਮਣੇ ਆਇਆ ਹੈ ਬਫੈਲੋ ਮਾਰਕਿਟ ਦੀ ਘਟਨਾ ’ਤੇ ਨਾ ਝੰਡਾ ਝੁਕਾਇਆ ਗਿਆ ਤੇ ਨਾ ਹੀ ਰਾਸ਼ਟਰੀ ਸੋਗ ਦੀ ਰਸਮ ਅਦਾ ਕੀਤੀ ਗਈ
ਵਾਈਟ ਹਾੳੂਸ ਸਮੇਤ ਸੱਤਾ ਦੇ ਤਮਾਮ ਗਲਿਆਰਿਆਂ ’ਚ ਸੰਨਾਟਾ ਪਸਰਿਆ ਰਿਹਾ ਬੜਬੋਲੇ ਆਚਰਨ ਲਈ ਪ੍ਰਸਿੱਧ ਅਮਰੀਕੀ ਸਮਾਜ ਪੂਰੇ ਮਾਮਲੇ ’ਚ ਚੁੱੱਪ ਧਾਰੀੇ ਰਿਹਾ ਜਿਵੇਂ ਨਸਲਵਾਦ ਦੀ ਭੇਂਟ ਚੜ੍ਹ ਚੁੱਕੇ ਇਨ੍ਹਾਂ 10 ਮਜ਼ਲੂਮਾਂ ਦੀ ਜਾਨ ਦਾ ਕੋਈ ਮੁੱਲ ਹੀ ਨਹੀਂ ਹੁੰਦਾ! ਮੈਂ ਮਾਸੂਮ ਬੱਚਿਆਂ ਦੀ ਹੱਤਿਆ ਦੀ ਇਸ ਘਟਨਾ ਦੀ ਕਿਸੇ ਦੂਜੀ ਘਟਨਾ ਨਾਲ ਤੁਲਨਾ ਕਰਨ ਦਾ ਜ਼ਰਾ ਵੀ ਸਮੱਰਥਕ ਨਹੀਂ ਹਾਂ ਪਰ ਘਟਨਾ-ਘਟਨਾ ਦੇ ਵਿਚਕਾਰ ਫਰਕ ਦੀ ਅਮਰੀਕੀ ਪ੍ਰਵਿਰਤੀ ਦਾ ਵਿਰੋਧੀ ਹਾਂ ਇਹ ਸੱਚ ਹੈ ਕਿ ਕਿਸੇ ਵੀ ਸਮਾਜ ਲਈ ਨਿਰਦੋਸ਼ ਤੇ ਮਾਸੂਮ ਬੱਚਿਆਂ ਦੀ ਹੱਤਿਆ ਇੱਕ ਮਾਨਸਿਕ ਤ੍ਰਾਸਦੀ ਤੇ ਕਦੇ ਨਾ ਭੁੱਲਣ ਵਾਲੇ ਦੁੱਖ ਦਾ ਵਿਸ਼ਾ ਹੈ ਠੀਕ ਇਸੇ ਤਰ੍ਹਾਂ ਰੰਗ ਜਾਂ ਨਸਲ ਦੇ ਆਧਾਰ ’ਤੇ ਨਫ਼ਰਤ ਤੇ ਉਸ ਤੋਂ ਪੈਦਾ ਹੋਈ ਹਿੰਸਾ ਦਾ ਸ਼ਿਕਾਰ ਹੋਏ ਬੇਦੋਸ਼ਿਆਂ ਦੇ ਨਾਲ ਕੀਤੀ ਗਈ ਜ਼ਿਆਦਤੀ ਵੀ ਨਾ ਭੁੱਲ ਸਕਣ ਵਾਲੀ ਘਟਨਾ ਦਾ ਵਿਸ਼ਾ ਹੋਣਾ ਚਾਹੀਦਾ ਹੈ
ਅਮਰੀਕੀ ਸਮਾਜਿਕ ਵਿਵਸਥਾ ’ਚ ਕਾਲਿਆਂ ਦੇ ਨਾਲ ਵਿਤਕਰਾ ਕੋਈ ਨਵੀਂ ਗੱਲ ਨਹੀਂ ਹੈ ਮਈ 2020 ’ਚ ਮਿਨੇਸੋਟਾ ਪ੍ਰਾਂਤ ’ਚ ਇੱਕ ਗੋਰੇ ਪੁਲਿਸ ਅਧਿਕਾਰੀ ਦੁਆਰਾ ਜਾਰਜ ਫਲਾਇਡ ਨਾਂਅ ਦੇ ਅਫ਼ਰੀਕੀ ਮੂਲ ਦੇ ਇੱਕ ਨਿਹੱਥੇ ਕਾਲੇ ਵਿਅਕਤੀ ਨੂੰ ਗੋਢਿਆਂ ਹੇਠ ਦੱਬ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ
ਫਲਾਇਡ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਅੰਦਰ ਲੋਕਾਂ ਨੇ ਘਟਨਾ ਦੇ ਵਿਰੋਧ ’ਚ ਹਿੰਸਾ ਪ੍ਰਦਰਸ਼ਨ ਕੀਤਾ ਨੈਸ਼ਨਲ ਅਸੋਸੀਏਸ਼ਨ ਫ਼ਾਰ ਦ ਐਡਵਾਂਸਡ ਆਫ਼ ਕਲਰਡ ਪੀਪੁਲ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਘਟਨਾ ਸਾਡੇ ਸਮਾਜ ’ਚ ਕਾਲੇ ਲੋਕਾਂ ਖਿਲਾਫ਼ ਇੱਕ ਖ਼ਤਰਨਾਕ ਮਿਸਾਲ ਪੇਸ਼ ਕਰਦੀ ਹੈ, ਜੋ ਨਸਲਵਾਦੀ, ਭੇਦਭਾਵ, ਜੇਨੋਫੋਬੀਆ ਤੇ ਭਰਮਾਂ ਨਾਲ ਪ੍ਰੇਰਿਤ ਹੈ ਮਿਨੇਸੋਟਾ ਪ੍ਰਾਂਤ ਦਾ ਇਹ ਮਾਮਲਾ ਕੋਈ ਨਵਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ 23 ਫਰਵਰੀ ਨੂੰ ਹਥਿਆਰ ਬੰਦ ਗੋਰਿਆਂ ਦੇ ਇੱਕ ਸਮੂਹ ਨੇ ਅਹਿਮਦ ਆਬੇਰਰੀ ਨਾਂਅ ਦੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਸੀ ਇਸ ਤੋਂ ਬਾਅਦ 13 ਮਾਰਚ ਨੂੰ ਬਰੇਓਨਾ ਟੇਲਰ ਨਾਂਅ ਦੇ ਇੱਕ ਹੋਰ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਇੱਕ ਗੋਰੇ ਪੁਲਿਸ ਅਧਿਕਾਰੀ ਨੇ ਇਸ ਦੇ ਘਰ ’ਤੇ ਛਾਪਾ ਮਾਰਿਆ ਸੀ
ਅਮਰੀਕਾ ’ਚ ਏਸ਼ੀਆਈ ਦੇਸ਼ਾਂ ਦੇ ਵਿਅਕਤੀਆਂ ਪ੍ਰਤੀ ਭੇਦਭਾਵ ਦਾ ਵਿਰੋਧ ਕਰਨ ਲਈ ਗਠਿਤ ਏਏਪੀਆਈ ਨਫ਼ਰਤ ਬੰਦ ਕਰੋ ਨਾਂਅ ਦੇ ਇੱਕ ਸਮਾਜ ਸੇਵੀ ਸੰਗਠਨ ਨੇ 16 ਮਾਰਚ 2021 ਨੂੰ ਇੱਕ ਰਿਪੋਰਟ ਜਾਰੀ ਕੀਤੀ ਰਿਪੋਰਟ ’ਚ 19 ਮਾਰਚ 2020 ਤੋਂ 28 ਫ਼ਰਵਰੀ 2021 ਤੱਕ ਅਮਰੀਕਾ ’ਚ ਏਸ਼ੀਆਈ ਮੂਲ ਦੇ ਵਿਅਕਤੀਆਂ ਖਿਲਾਫ਼ ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਹੈ ਐਮਰਸਨ ਕਾਲਜ ਪੋ�ਿਗ ਸੁਸਾਇਟੀ ਦੀ ਰਿਪੋਰਟ ਅਨੁਸਾਰ 61 ਫੀਸਦੀ ਅਫ਼ਰੀਕੀ ਅਮਰੀਕੀ ਇਹ ਮੰਨਦੇ ਹਨ ਕਿ ਦੇਸ਼ ’ਚ ਦੋਵਾਂ ਨਸਲਾਂ ਵਿਚਕਾਰ ਸਬੰਧ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ 9 ਅਗਸਤ ਨੂੰ ਫਰਗੁਸਨ ਸ਼ਹਿਰ ’ਚ ਇੱਕ ਨਿਹੱਥੇ ਅਫ਼ਰੀਕੀ-ਅਮਰੀਕੀ ਮਾਈਕਲ ਬ੍ਰਾਉਨ ਨਾਂਅ ਦੇ ਨਬਾਲਗ ਨੂੰ ਇੱਕ ਗੋਰੇ ਪੁਲਿਸ ਅਫ਼ਸਰ ਨੇ ਗੋਲੀ ਮਾਰ ਦਿੱਤੀ ਸੀ
ਬਾਅਦ ’ਚ ਦੋਸ਼ੀ ਪੁਲਿਸ ਅਫ਼ਸਰ ਡੇਰੇਨ ਵਿਲਸਨ ਨੂੰ ਨਿਰਦੋਸ਼ ਮੰਨ ਕੇ ਕੋਰਟ ਨੇ ਕਿਸੇ ਵੀ ਤਰ੍ਹਾਂ ਦਾ ਮੁਕੱਦਮਾ ਨਾ ਚਲਾਏ ਜਾਣ ਦੇ ਨਿਰਦੇਸ਼ ਦਿੱਤੇ ਸਨ ਮੌਜ਼ੂਦਾ ਸਾਲ ’ਚ ਨਸਲ ਤੇ ਰੰਗਭੇਦ ਦੀਆਂ ਘਟਨਾਵਾਂ ਲਗਾਤਾਰ ਵਧੀਆਂ ਹਨ ਨਸਲੀ ਨਫ਼ਰਤ ਨਾਲ ਪੈਦਾ ਇਨ੍ਹਾਂ ਘਟਨਾਵਾਂ ਤੋਂ ਇਲਾਵਾ ਵੀ ਅਮਰੀਕੀ ਤੇ ਗੈਰ-ਅਮਰੀਕੀ ਮੂਲ ਦੇ ਕਾਲੇ, ਖਾਸ ਕਰਕੇ ਏਸ਼ੀਆਈ ਮੂਲ ਦੇ ਹਰ ਕਾਲੇ ਵਿਅਕਤੀ ਨੂੰ ਹਿਕਾਰਤ ਤੇ ਸ਼ੱਕ ਦੀ ਨਜ਼ਰ ਨਾਲ ਦੇਖਣ ਦੀ ਪ੍ਰਵਿਰਤੀ ਵੀ ਵਧੀ ਹੈ ਰਸ਼ਟਰਪਤੀ ਟਰੰਪ ਦੇ ਕਾਰਜਕਾਲ ਦੌਰਾਨ ਬਲੈਕ ਲਾਇਵਸ ਮੈਟਰ ਨਾਅਰਾ ਤੇ ਅੰਦੋਲਨ ਤਾਂ ਬੀਤੇ ਦਿਨਾਂ ਦੀ ਗੱਲ ਹੈ
ਮਾਰਟਿਨ ਲੂਥਰ ਕਿੰਗ ਜੂਨੀਅਰ ਵਰਗੇ ਕ੍ਰਾਂਤੀਕਾਰੀ ਵਿਚਾਰਕਾਂ ਦੇ ਅਣਥੱਕ ਯਤਨਾਂ ਦੇ ਬਾਵਜੂਦ ਅੱਜ ਵੀ ਅਮਰੀਕਾ ’ਚ ਕਾਲੇ ਸਮੂਹ ਦੇ ਨਾਲ ਵੱਖ-ਵੱਖ ਤਰ੍ਹਾਂ ਅਣਸੁਖਾਵਾਂ ਵਿਹਾਰ ਹੋ ਰਿਹਾ ਹੈ ਉਹ ਆਰਥਿਕ ਤੇ ਸਮਾਜਿਕ ਬਰਾਬਰੀ ਪ੍ਰਾਪਤ ਕਰਨ ਲਈ ਤਰਸ ਰਹੇ ਹਨ ਕਾਲੇ ਅਮਰੀਕੀ ਅਬਾਦੀ ਦਾ ਸਿਰਫ਼ 15 ਫੀਸਦੀ ਹਨ ਪਰ ਜੇਲ੍ਹਾਂ ’ਚ 45 ਫੀਸਦੀ ਕੈਦੀ ਕਾਲੇ ਹਨ ਜਦੋਂ ਬਰਾਕ ਓਬਾਮਾ ਅਮਰੀਕਾ ਦੇ ਪਹਿਲੇ ਅਫ਼ਰੀਕੀ-ਅਮਰੀਕੀ ਰਾਸ਼ਟਰਪਤੀ ਬਣੇ ਉਸ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਜਾਤੀ ਭੇਦਭਾਵ ਤੇ ਭਰਮਾਂ ਤੋਂ ਅਮਰੀਕੀ ਸਮਾਜ ਨੂੰ ਮੁਕਤੀ ਮਿਲੇਗੀ ਪਰ ਅਜਿਹਾ ਹੋਇਆ ਨਹੀਂ ਤੇ ਅੱਜ ਇੱਕ ਦਹਾਕੇ ਤੋਂ ਬਾਅਦ ਵੀ ਜ਼ਮੀਨੀ ਹਕੀਕਤ ਉੱਥੇ ਦੀ ਉੱਥੇ ਹੀ ਹੈ
ਸੱਚ ਤਾਂ ਇਹ ਹੈ ਕਿ ਅਮਰੀਕਾ ਦਾ ਸਮੁੱਚਾ ਇਤਿਹਾਸ ਹੀ ਹਿੰਸਾ ਅਧਾਰਿਤ ਵਿਚਾਰਧਾਰਾ ਦਾ ਇਤਿਹਾਸ ਰਿਹਾ ਹੈ ਬਿ੍ਰਟੇਨ?ਤੋਂ?ਅਜ਼ਾਦੀ ਦੀ ਲੜਾਈ ਸਮੇਂ ਪੈਦਾ ਇਹ ਵਿਚਾਰਧਾਰਾ ਖਾਨਾਜੰਗੀ ਤੋਂ ਬਾਅਦ ਕਾਲੇ ਵਿਅਕਤੀਆਂ ਪ੍ਰਤੀ ਨਫ਼ਰਤ ਦੇ ਭਾਵ ’ਚ ਬਦਲ ਗਈ ਹੈ ਐਨਾ ਹੀ ਨਹੀਂ 50-60 ਦੇ ਦਹਾਕੇ ’ਚ ਸਿਵਲ ਰਾਈਟਸ ਅੰਦੋਲਨ ਦੌਰਾਨ ਵੀ ਗੋਰੇ ਅਮਰੀਕੀਆਂ ਨੇ ਬੰਦੂੂਕ ਨੂੰ?ਆਪਣੀ ਆਤਮ-ਰੱਖਿਆ ਨਾਲ ਜੋੜ ਕੇ ਦੇਖਿਆ ਇਹੀ ਕਾਰਨ ਹੈ ਕਿ ਬੰਦੂਕਾਂ ਦੇ ਮਾਮਲੇ ’ਚ ਅਮਰੀਕਾ ਕਿਸੇ ਵੀ ਤਰ੍ਹਾਂ ਦੇ ਨਵੇਂ ਨਿਯਮ ਬਣਾਉਣ ਖਿਲਾਫ਼ ਹੈ ਗੰਨ ਕਲਚਰ ਦੇ ਨਾਂਅ ਨਾਲ ਚਰਚਿਤ ਇਸ ਪ੍ਰਵਿਰਤੀ ’ਤੇ ਰੋਕ ਲਾਉਣ ਲਈ ਪਿਛਲੇ ਦਹਾਕੇ ’ਚ ਚਰਚਾ ਚੱਲ ਰਹੀ ਹੈ
ਕਾਨੂੰਨ ’ਚ ਬਦਲਾਵ ਦੀ ਗੁੰਜਾਇਸ਼ ਫ਼ਿਲਹਾਲ ਦੂਰ-ਦੂਰ ਤੱਕ ਨਹੀਂ ਹੈ ਹਥਿਆਰ ਰੱਖਣ ਦਾ ਅਧਿਕਾਰ ਅਮਰੀਕੀ ਨਾਗਰਿਕਾਂ ਨੂੰ ਸੰਵਿਧਾਨ ਤੋਂ ਮਿਲਿਆ ਹੋਇਆ ਹੈ ਉਹ ਇਸ ਅਧਿਕਾਰ ਨੂੰ ਗੁਆਉਣਾ ਨਹੀਂ?ਚਾਹੁੰਦੇ ਸੱਚ ਤਾਂ ਇਹ ਹੈ ਕਿ ਅਮਰੀਕਾ ਕਥਿਤ ਸਮਾਜ ਸੇਵਾ, ਆਧੁਨਿਕ ਪ੍ਰਗਤੀਸ਼ੀਲਤਾ ਤੇ ਸੱਭਿਅਤਾ ਦਾ ਚਾਹੇ ਕਿੰਨਾ ਵੀ ਢਿੰਡੋਰਾ ਪਿੱਟ ਲਵੇ ਬਫੈਲੋ ਦੇ ਸੁਪਰ ਮਾਰਕੀਟ ਦੀ ਘਟਨਾ ਨੇ ਅਮਰੀਕੀ ਸਮਾਜ ’ਚ ਪੈਰ ਜਮਾ ਚੁੱਕੇ ਰੰਗ ਤੇ ਨਸਲ ਭੇਦ ਨੂੰ ਇੱਕ ਵਾਰ ਫਿਰ ਤੋਂ ਉਜਾਗਰ ਕਰ ਦਿੱਤਾ ਹੈ
ਡਾ. ਐਨ. ਕੇ. ਸੋਮਾਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ