ਭਿ੍ਰਸ਼ਟਾਚਾਰ ਦੀ ਅਮਰਵੇਲ
ਦੇਸ਼ ਅੰਦਰ ਭਿ੍ਰਸ਼ਟਾਚਾਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਬਿਹਾਰ ਦੇ ਇੱਕ ਅਧਿਕਾਰੀ ਦੇ ਘਰੋਂ ਪੰਜ ਕਰੋੜ ਬਰਾਮਦ ਹੋਏ ਹਨ ਪੰਜਾਬ ’ਚ ਚਾਰ ਸਾਬਕਾ ਮੰਤਰੀ ਗਿ੍ਰਫ਼ਤਾਰ ਹੋ ਚੁੱਕੇ ਹਨ ਜੇਕਰ ਕੋਈ ਸਿੱਧਾ-ਸਾਦਾ ਵਿਅਕਤੀ ਵੀ ਕੋਈ ਦੋ ਕਿੱਲੇ ਵੇਚ ਕੇ ਵਿਧਾਇਕ ਬਣ ਜਾਂਦਾ ਹੈ ਤਾਂ ਉਹ ਵੀ ਰਿਸ਼ਵਤ ਲੈਣ ਦੀ ਕੋਈ ਚੋਰ-ਮੋਰੀ ਭਾਲਦਾ ਫਿਰਦਾ ਹੈ ਸਿੱਧਾ ਬੰਦਾ ਰਾਜਨੀਤੀ ’ਚ ਜਾ ਕੇ ਉਸ ’ਚ ਫਸ ਜਾਂਦਾ ਹੈ ਉਹਨੂੰ ਤੇਜ਼-ਤਰਾਰ ਅਫ਼ਸਰਾਂ ਅਤੇ ਚੋਰਮੋਰੀਆਂ ਦੀ ਕੋਈ ਸਮਝ ਨਹੀਂ ਹੁੰਦੀ ਜੇਕਰ ਉਹ ਜਲਦਬਾਜ਼ੀ ਕਰਦਾ ਹੈl
ਤਾਂ ਫੜਿਆ ਜਾਂਦਾ ਹੈ ਚਲਾਕ ਤੇ ਹੰਢਿਆ-ਵਰਤਿਆ ਵੀ ਪੈਸਾ ਖਾਂਦਾ ਹੈ ਤੇ ਸਿੱਧਾ-ਸਾਦਾ ਵੀ ਕਮਾਉਣ ਬਾਰੇ ਸੋਚਦਾ ਹੈ ਇੱਥੇ ਤਰਸਯੋਗ ਹਾਲਤ ਤਾਂ ਜਨਤਾ ਦੀ ਹੈ ਜਿਹੜੀ ਸਿੱਧੇ-ਸਾਦੇ ’ਤੇ ਵਿਸ਼ਵਾਸ ਕਰਦੀ ਹੈ ਇੱਕ ਵਿਧਾਇਕ ਨੇ ਕਰੋੜ ਕੁ ਰੁਪਇਆ ਪੱਲਿਓਂ ਖਰਚਿਆ ਹੋਵੇਗਾ ਤੇ ਉਹ ਪੈਸਾ ਕਮਾਉਣ ਲਈ ਰਾਹ ਲੱਭਦਾ ਫ਼ਿਰਦਾ ਹੁੰਦੈ ਵਿਧਾਇਕ ਫਸਿਆ ਹੋਇਆ ਹੈ ਜੇਕਰ ਉਹ ਗੈਰ-ਕਾਨੂੰਨੀ ਢੰਗ ਨਾਲ ਕਮਾਉਂਦਾ ਨਹੀਂ ਤਾਂ ਉਹ ਕੰਗਾਲ ਹੁੰਦਾ ਹੈ ਸਿੱਧੇ-ਸਾਦੇ ਵਿਧਾਇਕ ਲਈ ਇਹ ਅਗਨੀ ਪ੍ਰੀਖਿਆ ਹੈl
ਫਿਰ ਜਿਹੜੇ ਵਿਧਾਇਕ ਪੱਲਿਓਂ 20-50 ਕਰੋੜ ਖਰਚਦੇ ਹੋਣਗੇ ਉਹ ਪੈਸਾ ਕਮਾਉਣ ਲਈ ਕਿੰਨੇ ਬੇਸਬਰ ਹੋਣਗੇ ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ ਅਜਿਹੇ ਹਾਲਾਤਾਂ ’ਚ ਭਿ੍ਰਸ਼ਟਾਚਾਰ ਦੇ ਖਾਤਮੇ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ ਅਸਲ ’ਚ ਭਿ੍ਰਸ਼ਟਾਚਾਰ ਦੇ ਖਾਤਮੇ ਲਈ ਚੋਣ ਖਰਚ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ ਲੋਕਤੰਤਰ ਨੂੰ ਸਫ਼ਲ ਬਣਾਉਣ ਲਈ ਇਸ ਦੇ ਨੁਕਸਾਂ ਨੂੰ ਵੀ ਠੀਕ ਕਰਨਾ ਪਵੇਗਾ ਚੋਣ ਪ੍ਰਣਾਲੀ ’ਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ ਚੋਣ ਪ੍ਰਚਾਰ ਦੇ ਅਜਿਹੇ ਤਰੀਕਿਆਂ ਦੀ ਹੀ ਆਗਿਆ ਦਿੱਤੀ ਜਾਣੀ ਚਾਹੀਦੀ ਹੈl
ਜਿਸ ਨਾਲ ਖਰਚ ਘੱਟ ਤੋਂ ਘੱਟ ਹੋਵੇ ਸੁਧਾਰ ਲਈ ਤਬਦੀਲੀ ਤੋਂ ਪਰਹੇਜ ਨਹੀਂ ਕਰਨਾ ਚਾਹੀਦਾ ਚੋਣ ਪ੍ਰਚਾਰ ਦੇ ਦਿਨ ਘਟਾਏ ਜਾ ਸਕਦੇ ਹਨ ਮਹਿੰਗੀਆਂ ਚੋਣਾਂ ਭਿ੍ਰਸ਼ਟਾਚਾਰ ਲਈ ਜੀਟੀ ਰੋਡ ਦਾ ਕੰਮ ਕਰਦੀਆਂ ਹਨ ਚੋਣ ਖਰਚਾ ਹੀ ਵਿਧਾਇਕਾਂ ਦੀ ਖਰੀਦੋ-ਫਰੋਖਤ ਦੀ ਵਜ੍ਹਾ ਬਣਦਾ ਹੈ ਕਰੋੜ-ਦੋ ਕਰੋੜ ਖਰਚ ਕੇ ਵਿਧਾਇਕ ਬਣੇ ਆਗੂ ਸਰਕਾਰਾਂ ਦੇ ਸੰਕਟ ’ਚ ਆਉਣ ’ਤੇ ਆਪਣਾ ਮੁੱਲ ਵੱਟਣ ਲਈ ਤਿਆਰ ਰਹਿੰਦੇ ਹਨ ਇਮਾਨਦਾਰ ਲਈ ਰਾਜਨੀਤੀ ਬਹੁਤ ਔਖੀ ਹੈl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ