ਹੁਣ ਰਾਸ਼ਟਰੀ ਯੁੱਧ ਸਮਾਰਕ ਵਿਖੇ ਜਗੇਗੀ ਅਮਰ ਜਵਾਨ ਜੋਤੀ
ਨਵੀਂ ਦਿੱਲੀ। ਰਾਸ਼ਟਰੀ ਰਾਜਧਾਨੀ ਵਿੱਚ ਸ਼ੁੱਕਰਵਾਰ ਨੂੰ 50 ਸਾਲ ਪੁਰਾਣੀ ਪਰੰਪਰਾ ਬਦਲ ਜਾਵੇਗੀ, ਜਿੱਥੇ ਇੰਡੀਆ ਗੇਟ ਦੀ ਪਹਿਚਾਣ ਬਣ ਚੁੱਕੀ ਅਮਰ ਜਵਾਨ ਜੋਤੀ ਹੁਣ ਰਾਸ਼ਟਰੀ ਯੁੱਧ ਸਮਾਰਕ ’ਤੇ ਜਗਾਈ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 3:30 ਵਜੇ ਇਸ ਦੀ ਲਾਟ ਨੂੰ ਰਾਸ਼ਟਰੀ ਯੁੱਧ ਸਮਾਰਕ ਦੀ ਜੋਤੀ ਵਿੱਚ ਮਿਲਾ ਦਿੱਤਾ ਜਾਵੇਗਾ। ਇਸ ਲਈ ਕਰਵਾਏ ਸਮਾਗਮ ਦੀ ਪ੍ਰਧਾਨਗੀ ਏਅਰ ਮਾਰਸ਼ਲ ਬਾਲਭੱਦਰ ਰਾਧਾ ਕ੍ਰਿਸ਼ਨ ਕਰਨਗੇ।
ਦਿੱਲੀ ਦੇ ਇੰਡੀਆ ਗੇਟ ’ਤੇ ਪਿਛਲੇ 50 ਸਾਲਾਂ ਤੋਂ ਜਲ ਰਹੀ ਅਮਰ ਜਵਾਨ ਜੋਤੀ ਦਾ ਅੱਜ ਰਾਸ਼ਟਰੀ ਯੁੱਧ ਸਮਾਰਕ ’ਤੇ ਬਲਦੀ ਹੋਈ ਲਾਟ ਨਾਲ ਅਭੇਦ ਹੋਣ ਜਾ ਰਹੀ ਹੈ। ਓਦੋਂ ਤੋਂ ਇੰਡੀਆ ਗੇਟ ’ਤੇ ਸ਼ਹੀਦਾਂ ਦੀ ਯਾਦ ਦੀ ਬਲਦੀ ਇਹ ਲਾਟ ਹੁਣ ਨੈਸ਼ਨਲ ਵਾਰ ਮੈਮੋਰੀਅਲ ’ਤੇ ਹੀ ਚਲਾਈ ਜਾਇਆ ਕਰੇਗੀ। ਅਮਰ ਜਵਾਨ ਜੋਤੀ ਨੂੰ ਪਾਕਿਸਤਾਨ ਖਿਲਾਫ਼ 1971 ਦੇ ਯੁੱਧ ਵਿੱਚ ਸ਼ਹੀਦ ਹੋਣ ਵਾਲੇ 3843 ਭਾਰਤੀ ਜਵਾਨਾਂ ਦੀ ਯਾਦ ਵਿੱਚ ਪਹਿਲੀ ਵਾਰ 1972 ਵਿੱਚ ਜਗਾਈ ਗਈ ਸੀ। ਇਸ ਦਾ ਉਦਘਾਟਨ 26 ਫ਼ਰਵਰੀ 1972 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤਾ ਸੀ। ਸੈਨਾ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਮਰ ਜਵਾਨ ਜੋਤੀ ਨੂੰ ਅੱਜ ਦੁਪਿਹਰ ਰਾਸ਼ਟਰੀ ਯੁੱਧ ਸਮਾਰਕ ’ਤੇ ਜਲ ਰਹੀ ਲੌਅ ਵਿੱਚ ਮਿਲਾ ਦਿੱਤਾ ਜਾਵੇਗਾ। ਇਹ ਸਮਾਰਕ ਇੰਡੀਆ ਗੇਟ ਦੇ ਦੂਜੇ ਪਾਸੇ ਤੋਂ ਸਿਰਫ਼ 400 ਮੀਟਰ ਦੀ ਦੂਰੀ ’ਤੇ ਸਥਿਤ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ