ਬੈਂਕਾਂ ਨੂੰ ਡੁੱਬਣ ਤੋਂ ਵੀ ਰੋਕੋ

ਬੈਂਕਾਂ ਨੂੰ ਡੁੱਬਣ ਤੋਂ ਵੀ ਰੋਕੋ

ਕੇਂਦਰੀ ਕੈਬਨਿਟ ਨੇ ਡੀਆਈਸੀਜੀਸੀ ਐਕਟ ’ਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਨਾਲ ਕਿਸੇ ਵੀ ਬੈਂਕ ਦੇ ਡੁੱਬਣ ’ਤੇ ਖਾਤੇਦਾਰ ਨੂੰ ਉਸ ਦੇ ਜਮ੍ਹਾ 5 ਲੱਖ ਰੁਪਏ 90 ਦਿਨਾਂ ’ਚ ਮਿਲਣੇ ਯਕੀਨੀ ਬਣਾਏ ਜਾਣਗੇ ਪਿਛਲੇ ਸਾਲਾਂ ’ਚ ਪੀਐੈਮਸੀ ਬੈਂਕ, ਯੈਸ ਬੈਂਕ ਤੇ ਲਕਸ਼ਮੀ ਵਿਲਾਸ ਬੈਂਕ ਵੀ ਸੰਕਟ ’ਚ ਆ ਗਏ ਸਨ ਭਾਵੇਂ ਇਹ ਚੰਗੀ ਗੱਲ ਹੈ ਕਿ ਆਮ ਜਨਤਾ ਨੂੰ ਉਹਨਾ ਦਾ ਪੈਸਾ ਮਿਲ ਸਕੇਗਾ ਪਰ ਵੱਡੀ ਲੋੜ ਇਸ ਗੱਲ ਦੀ ਹੈ ਕਿ ਬੈਕਿੰਗ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਕੋਈ ਬੈਂਕ ਡੁੱਬੇ ਹੀ ਨਾ ਜਿੱਥੋਂ ਤੱਕ ਬੈਕਿੰਗ ਦੇ ਕਾਰੋਬਾਰ ਦਾ ਸਬੰਧ ਹੈ ਬੈਂਕਾਂ ਨੂੰ ਡੁੱਬਣ ਦੇ ਹਾਲਾਤ ਪੈਦਾ ਹੀ ਨਹੀਂ ਹੁੰਦੇ ਬੈਂਕ ਉਦੋਂ ਹੀ ਡੁੱਬਦਾ ਹੈ

ਜਦੋਂ ਪ੍ਰਾਈਵੇਟ ਬੈਂਕਾ ਦੇ ਮਾਲਕ ਭ੍ਰਿਸ਼ਟ ਹੋ ਜਾਣ ਜਾਂ ਸਰਕਾਰੀ ਬੈਂਕਾਂ ਦੇ ਅਧਿਕਾਰੀ ਭ੍ਰਿਸ਼ਟ ਹੋ ਜਾਣ ਸਾਨੂੰ ਇਸ ਧਾਰਨਾ ’ਚੋਂ ਨਿਕਲਣ ਦੀ ਜ਼ਰੂਰਤ ਹੈ ਕਿ ਬੈਂਕ ਡੁੱਬ ਵੀ ਜਾਂਦੇ ਹਨ ਅਜਿਹੀ ਧਾਰਨਾ ਸਾਡੀ ਅਰਥ-ਵਿਵਸਥਾ ਨੂੰ ਫਿਰ ਬੈਂਕ ਗੇਅਰ ’ਚ ਲਿਜਾ ਸਕਦੀ ਹੇ ਲੋਕ ਆਪਣਾ ਪੈਸਾ ਬੈਂਕਾ ’ਚ ਜਮ੍ਹਾ ਕਰਾਉਣ ਤੋਂ ਭੱਜਣਗੇ ਤੇ ਨਗਦੀ ਦਾ ਰੁਝਾਨ ਵਧੇਗਾ ਮੱਧਵਰਗ ਦੇ ਜ਼ਿਆਦਾ ਲੋਕ ਇਹ ਸੋਚ ਲੈਣਗੇ ਕਿ ਪੰਜ ਲੱਖ ਤੋਂ ਵੱਧ ਕਿਸੇ ਬੈਂਕ ’ਚ ਰੱਖੋ ਹੀ ਨਾ ਅਸਲ ’ਚ ਸਿਸਟਮ ਅਜਿਹਾ ਹੋਣਾ ਚਾਹੀਦਾ ਹੈ ਕਿ ਖਾਤੇਦਾਰ ਨੂੰ ਦੇਸ਼ ਦੇ ਕਾਨੂੰਨ ਤੇ ਬੈਕਿੰਗ ਸਿਸਟਮ ’ਤੇ ਪੂਰਾ ਭਰੋਸਾ ਹੋਵੇ

ਲੋਕ ਬੇਫਿਕਰ ਹੋ ਕੇ ਬੈਂਕਾ ’ਚ ਪੈਸਾ ਜਮ੍ਹਾ ਰੱਖਣ ਕੇਂਦਰ ਸਰਕਾਰ ਤੇ ਰਿਜ਼ਰਵ ਬੈਂਕ ਸਾਰੇ ਬੈਂਕਾ ਦੀ ਸਖ਼ਤ ਨਿਗਰਾਨੀ ਕਰਨ ਤੇ ਬੈਂਕਾ ਨੂੰ ਮੱਦਦ ਵੀ ਦੇਣ ਬੈਕਿੰਗ ਖੇਤਰ ’ਚੋਂ ਭ੍ਰਿਸ਼ਟਾਚਾਰ ਕੱਢਣ ਲਈ ਸਖ਼ਤ ਨਿਯਮ ਬਣਨੇ ਚਾਹੀਦੇ ਹਨ ਤੇ ਦੋਸ਼ੀਆ ਨੂੰ ਕਾਨੂੰਨ ਦੇ ਕਟਹਿਰੇ ’ਚ ਲਿਆਉਣ ਦੀ ਤੇਜ਼ ਪ੍ਰਕਿਰਿਆ ਚਲਾਉਣ ਦਾ ਰਾਹ ਕੱਢਣਾ ਚਾਹੀਦਾ ਹੈ ਵਿਜੈ ਮਾਲੀਆ, ਨੀਰਵ ਮੋਦੀ ਤੇ ਮੇਹੁਲ ਚੋਕਸੀ ਵਰਗੇ ਲੋਕਾਂ ਨੇ ਭਾਰਤੀ ਬੈਂਕਾਂ ਨੂੰ ਬੁਰੀ ਤਰ੍ਹਾਂ ਸੱਟ ਮਾਰੀ ਹੈ

ਕਾਨੂੰਨੀ ਚਾਰਾਜੋਈ ਦੇ ਬਾਵਜੂਦ ਉਪਰੋਕਤ ਆਰਥਿਕ ਭਗੌੜੇ ਆਪਣੇ ਆਪ ਨੂੰ ਵਿਦੇਸ਼ਾ ’ਚ ਬਚਾਈ ਬੈਠੇ ਹਨ ਅੰਤਰਰਾਸ਼ਟਰੀ ਸੰਧੀਆ ਵੀ ਕਾਨੂੰਨੀ ਚਾਰਾਜੋਈ ’ਚ ਅੜਿੱਕਾ ਬਣੀਆ ਹੋਈਆ ਹਨ ਅਸਲ ’ਚ ਆਰਥਿਕ ਮੁਜ਼ਰਮਾਂ ਤੋਂ ਵਿਆਜ ਸਮੇਤ ਠੱਗੇ ਗਏ ਪੈਸੇ ਦੀ ਭਰਪਾਈ ਕਰਵਾਈ ਜਾਣੀ ਚਾਹੀਦੀ ਹੈ ਉਨ੍ਹਾਂ ਬੈਂਕ ਅਧਿਕਾਰੀਆਂ ਖਿਲਾਫ਼ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਨਿਯਮਾਂ ਨੂੰ ਨਜ਼ਰਅੰਦਾਜ ਕਰਕੇ ਅੰਨ੍ਹੇਵਾਹ ਕਰਜ਼ਾ ਦਿੰਦੇ ਹਨ ਸੋ, ਜ਼ਰੂਰਤ ਹੈ ਕਿ ਬੈਕਿੰਗ ਸਿਸਟਮ ਨੂੰ ਭਰੋਸੇਯੋਗ ਤੇ ਮਨੁੱਖੀ ਜ਼ਰੂਰਤਾਂ ਦਾ ਅਟੁੱਟ ਹਿੱਸਾ ਬਣਾਇਆ ਜਾਏ ਬੈਕਿੰਗ ਖੇਤਰ ’ਚ ਵਾਧੇ ਤੋਂ ਬਿਨਾਂ ਦੇਸ਼ ਦੀ ਤਰੱਕੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਸਰਕਾਰ ਨੂੰ ਇਸ ਗੱਲ ਦੀ ਗਾਰੰਟੀ ਦੇਣੀ ਚਾਹੀਦੀ ਹੈ ਕਿ ਬੈਂਕ ਡੁੱਬਣਗੇ ਹੀ ਨਹੀਂ ਬੈਂਕ ਜੂਆ ਨਹੀ ਸਗੋਂ ਵਿਕਾਸ ਦੀ ਗਾਰੰਟੀ ਹੋਣੇ ਚਾਹੀਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ