Aloe Vera Vegetable: ਐਲੋਵੇਰਾ ਦੀ ਸਬਜ਼ੀ ਇੱਕ ਰਵਾਇਤੀ ਤੇ ਔਸ਼ਧੀ ਗੁਣਾਂ ਨਾਲ ਭਰਪੂਰ ਵਿਅੰਜਨ ਹੈ। ਇਸ ਨੂੰ ਖਾਸ ਕਰਕੇ ਰਾਜਸਥਾਨ, ਹਰਿਆਣਾ ਤੇ ਗੁਜਰਾਤ ਵਿੱਚ ਪਸੰਦ ਕੀਤਾ ਜਾਂਦਾ ਹੈ। ਐਲੋਵੇਰਾ ਦੇ ਪੱਤਿਆਂ ਵਿੱਚੋਂ ਗੁੱਦਾ ਕੱਢ ਕੇ ਉਸ ਨੂੰ ਉਬਾਲ ਕੇ ਸਬਜ਼ੀ ਵਿੱਚ ਵਰਤਿਆ ਜਾਂਦਾ ਹੈ। ਉਬਾਲਣ ਨਾਲ ਇਸ ਦਾ ਕੌੜਾਪਣ ਘਟ ਜਾਂਦਾ ਹੈ ਅਤੇ ਪਚਣ ਵਿੱਚ ਵੀ ਅਸਾਨ ਹੋ ਜਾਂਦਾ ਹੈ।
ਸਬਜ਼ੀ ਵਿੱਚ ਸਰ੍ਹੋਂ ਦਾ ਤੇਲ, ਹਿੰਗ, ਜੀਰਾ ਤੇ ਮਸਾਲੇ ਵਰਤੇ ਜਾਂਦੇ ਹਨ। ਸੁਆਦ ਨੂੰ ਸੰਤੁਲਿਤ ਕਰਨ ਲਈ ਅਮਚੂਰ ਜਾਂ ਨਿੰਬੂ ਦਾ ਰਸ ਮਿਲਾਇਆ ਜਾਂਦਾ ਹੈ। ਇਹ ਸਬਜ਼ੀ ਪੇਟ, ਚਮੜੀ ਤੇ ਇਮਿਊਨਿਟੀ ਲਈ ਲਾਭਦਾਇਕ ਹੈ। ਐਲੋਵੇਰਾ ਵਿੱਚ ਐਂਟੀਆਕਸੀਡੈਂਟ ਤੇ ਐਂਟੀਬੈਕਟੀਰੀਅਲ ਗੁਣ ਵੀ ਪਾਏ ਜਾਂਦੇ ਹਨ। ਇਸ ਨੂੰ ਕਣਕ, ਬਾਜਰੇ ਦੀ ਰੋਟੀ ਜਾਂ ਪਰੌਂਠੇ ਨਾਲ ਖਾਧਾ ਜਾਂਦਾ ਹੈ। ਇਹ ਇੱਕ ਦੇਸੀ, ਸਿਹਤਮੰਦ ਅਤੇ ਸਵਾਦਿਸ਼ਟ ਸਬਜ਼ੀ ਹੈ, ਜਿਸ ਨੂੰ ਕਦੇ-ਕਦੇ ਜ਼ਰੂਰ ਖਾਣਾ ਚਾਹੀਦਾ ਹੈ।
ਸਮੱਗਰੀ: | Aloe Vera Vegetable
- ਐਲੋਵੇਰਾ ਦੇ ਪੱਤੇ- 2 ਤੋਂ 3
- ਸਰ੍ਹੋਂ ਦਾ ਤੇਲ- 2 ਵੱਡੇ ਚਮਚ
- ਹਿੰਗ- 1 ਚੂੰਢੀ
- ਜੀਰਾ- 1/2 ਛੋਟਾ ਚਮਚ
- ਹਲਦੀ ਪਾਊਡਰ- 1/4 ਛੋਟਾ ਚਮਚ
- ਲਾਲ ਮਿਰਚ ਪਾਊਡਰ- 1/2 ਛੋਟਾ ਚਮਚ
- ਧਨੀਆ ਪਾਊਡਰ- 1 ਛੋਟਾ ਚਮਚ
- ਨਮਕ- ਸੁਆਦ ਅਨੁਸਾਰ
- ਅਮਚੂਰ ਪਾਊਡਰ ਜਾਂ ਨਿੰਬੂ ਦਾ ਰਸ- 1/2 ਛੋਟਾ ਚਮਚ
- ਧਨੀਏ ਦੇ ਪੱਤੇ- ਸਜਾਵਟ ਲਈ
ਤਰੀਕਾ:
- ਐਲੋਵੇਰਾ ਸਾਫ਼ ਕਰੋ-
- ਪੱਤਿਆਂ ਨੂੰ ਧੋ ਕੇ ਇਸ ਦੇ ਦੋਵੇਂ ਕੰਡੇਦਾਰ ਕਿਨਾਰਿਆਂ ਨੂੰ ਕੱਟੋ। ਵਿੱਚੋਂ ਗੁੱਦੇ ਨੂੰ ਕੱਢ ਕੇ ਛੋਟੇ ਟੁਕੜਿਆਂ ਵਿੱਚ ਕੱਟੋ।
- ਉਬਾਲਣਾ (ਕੌੜਾਪਣ ਦੂਰ ਕਰਨ ਲਈ)-
- ਇੱਕ ਭਾਂਡੇ ਵਿੱਚ ਪਾਣੀ ਉਬਾਲੋ, ਉਸ ਵਿੱਚ ਐਲੋਵੇਰਾ ਦੇ ਟੁਕੜੇ ਤੇ ਥੋੜ੍ਹਾ ਜਿਹਾ ਨਮਕ ਪਾਓ। 5-7 ਮਿੰਟ ਲਈ ਉਬਾਲੋ ਅਤੇ ਫਿਰ ਪੁਣ ਲਓ। 2 ਵਾਰ ਪਾਣੀ ਨੂੰ ਬਦਲ ਕੇ ਧੋ ਲਓ ਤਾਂ ਜੋ ਕੌੜਾਪਣ ਘਟ ਜਾਵੇ।
ਸਬਜ਼ੀ ਬਣਾਉਣ ਲਈ
ਕੜਾਹੀ ਵਿੱਚ ਸਰ੍ਹੋਂ ਦਾ ਤੇਲ ਗਰਮ ਕਰੋ। ਹਿੰਗ ਅਤੇ ਜੀਰਾ ਪਾਓ। ਹੁਣ ਹਲਦੀ, ਲਾਲ ਮਿਰਚ, ਧਨੀਆ ਪਾਊਡਰ ਪਾਓ ਅਤੇ ਮਸਾਲੇ ਭੁੰਨ੍ਹੋ। ਫਿਰ ਇਸ ਵਿੱਚ ਉੱਬਲੇ ਹੋਏ ਐਲੋਵੇਰਾ ਦੇ ਟੁਕੜੇ ਪਾਓ ਤੇ ਚੰਗੀ ਤਰ੍ਹਾਂ ਮਿਲਾਓ। ਨਮਕ ਪਾਓ ਤੇ 5-6 ਮਿੰਟ ਲਈ ਘੱਟ ਅੱਗ ’ਤੇ ਪਕਾਓ। ਅੰਤ ਵਿੱਚ ਅਮਚੂਰ ਪਾਊਡਰ ਜਾਂ ਨਿੰਬੂ ਦਾ ਰਸ ਪਾ ਕੇ ਮਿਲਾਓ।
ਗਾਰਨਿਸ਼ ਕਰੋ
ਹਰਾ ਧਨੀਆ ਉੱਪਰ ਪਾਓ ਅਤੇ ਗਰਮਾ-ਗਰਮ ਪਰੋਸੋ।
ਸੁਝਾਅ:
ਇਹ ਸਬਜ਼ੀ ਬਾਜਰੇ ਜਾਂ ਕਣਕ ਦੀ ਰੋਟੀ ਨਾਲ ਬਹੁਤ ਸੁਆਦੀ ਲੱਗਦੀ ਹੈ।
Read Also : Punjab Roadways Strike: ਕੱਚੇ ਕਾਮਿਆਂ ਵੱਲੋਂ ਤਿੰਨ ਦਿਨਾਂ ਹੜਤਾਲ ਸ਼ੁਰੂ, ਬੱਸ ਅੱਡਿਆਂ ’ਤੇ ਲੋਕਾਂ ਦੀ ਭੀੜ ਲੱਗੀ