US Open 2025: ਅਲਕਾਰਜ਼ ਬਣੇ ਯੂਐਸ ਓਪਨ ਦੇ ਚੈਂਪੀਅਨ, ਫਾਈਨਲ ’ਚ ਸਿਨਰ ਨੂੰ ਹਰਾਇਆ

US Open 2025
US Open 2025: ਅਲਕਾਰਜ਼ ਬਣੇ ਯੂਐਸ ਓਪਨ ਦੇ ਚੈਂਪੀਅਨ, ਫਾਈਨਲ ’ਚ ਸਿਨਰ ਨੂੰ ਹਰਾਇਆ

ਜਿੱਤਿਆ ਛੇਵੀਂ ਵਾਰ ਗ੍ਰੈਂਡ ਸਲੈਮ | US Open 2025

ਸਪੋਰਟਸ ਡੈਸਕ। US Open 2025: ਵਿਸ਼ਵ ਨੰਬਰ-2 ਕਾਰਲੋਸ ਅਲਕਾਰਾਜ਼ ਨੇ ਯੂਐਸ ਓਪਨ 2025 ਦੇ ਫਾਈਨਲ ’ਚ ਵਿਸ਼ਵ ਨੰਬਰ-1 ਜੈਨਿਕ ਸਿਨਰ ਨੂੰ ਹਰਾ ਕੇ ਆਪਣਾ ਛੇਵਾਂ ਗ੍ਰੈਂਡ ਸਲੈਮ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ, ਉਸਨੇ ਸਿਨਰ ਤੋਂ ਵਿਸ਼ਵ ਨੰਬਰ-1 ਦਾ ਤਾਜ ਵੀ ਖੋਹ ਲਿਆ। ਅਲਕਾਰਾਜ਼ ਨੇ ਦੂਜੀ ਵਾਰ ਯੂਐਸ ਓਪਨ ਦਾ ਖਿਤਾਬ ਜਿੱਤਿਆ, ਇਸ ਤੋਂ ਪਹਿਲਾਂ ਉਸਨੇ 2022 ’ਚ ਇਹ ਟਰਾਫੀ ਜਿੱਤੀ ਸੀ। ਅਲਕਾਰਾਜ਼ 2023 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਨੰਬਰ-1 ਬਣਿਆ ਹੈ। ਸੋਮਵਾਰ ਤੋਂ, ਉਹ ਪੰਜਵੀਂ ਵਾਰ ਵਿਸ਼ਵ ਨੰਬਰ 1 ਵਜੋਂ ਆਪਣੀ ਪਾਰੀ ਸ਼ੁਰੂ ਕਰੇਗਾ। ਇਸ ਤੋਂ ਪਹਿਲਾਂ, ਉਹ ਕੁੱਲ 37 ਹਫ਼ਤਿਆਂ ਲਈ ਨੰਬਰ-1 ਰਿਹਾ ਹੈ।

ਇਹ ਖਬਰ ਵੀ ਪੜ੍ਹੋ : GST Update: ਤਿਉਹਾਰਾਂ ਤੋਂ ਪਹਿਲਾਂ ਮਿਲਿਆ ਜੀਐੱਸਟੀ ਤੋਹਫ਼ਾ

ਨਿਊਯਾਰਕ ’ਚ ਖੇਡੇ ਗਏ ਇਸ ਫਾਈਨਲ ਮੈਚ ਵਿੱਚ, ਸਪੈਨਿਸ਼ ਖਿਡਾਰੀ ਅਲਕਾਰਾਜ਼ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲਾ ਸੈੱਟ 6-2 ਨਾਲ ਜਿੱਤਿਆ। ਦੂਜੇ ਸੈੱਟ ’ਚ, ਸਿਨਰ ਨੇ ਵਾਪਸੀ ਕੀਤੀ ਤੇ 6-3 ਨਾਲ ਜਿੱਤ ਹਾਸਲ ਕੀਤੀ। ਅਲਕਾਰਾਜ਼ ਨੇ ਤੀਜੇ ਸੈੱਟ ’ਚ ਦਬਦਬਾ ਬਣਾਇਆ ਤੇ ਸੈੱਟ 6-1 ਨਾਲ ਜਿੱਤਿਆ, ਸਿਰਫ਼ ਇੱਕ ਗੇਮ ਹਾਰ ਗਿਆ। ਸਿਨਰ ਨੇ ਚੌਥੇ ਸੈੱਟ ’ਚ ਸਖ਼ਤ ਮੁਕਾਬਲਾ ਕੀਤਾ, ਪਰ ਅਲਕਾਰਾਜ਼ ਨੇ 6-4 ਨਾਲ ਜਿੱਤ ਪ੍ਰਾਪਤ ਕੀਤੀ ਤੇ ਖਿਤਾਬ ਜਿੱਤ ਲਿਆ। ਯੂਐਸ ਓਪਨ ਤੋਂ ਪਹਿਲਾਂ, ਦੋਵੇਂ ਖਿਡਾਰੀ ਸਿਨਸਿਨਾਟੀ ਮਾਸਟਰਜ਼ ਦੇ ਫਾਈਨਲ ’ਚ ਵੀ ਇੱਕ ਦੂਜੇ ਦਾ ਸਾਹਮਣਾ ਕਰ ਰਹੇ ਸਨ। ਉਸ ਮੈਚ ’ਚ, ਸਿਨਨਰ ਨੂੰ ਸੱਟ ਕਾਰਨ ਮੈਚ ਵਿਚਕਾਰ ਹੀ ਛੱਡਣਾ ਪਿਆ ਤੇ ਅਲਕਾਰਾਜ਼ ਚੈਂਪੀਅਨ ਬਣ ਗਿਆ। US Open 2025