ਧਿਆਨ ਦਿਓ! ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨਾਂ ਕੀਤੀ ਖਾਸ ਸਿਫਾਰਿਸ਼, ਲਵੋ ਪੂਰੀ ਜਾਣਕਾਰੀ

PR 126 PR 131
ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਬਾਹਰੀ ਦ੍ਰਿਸ਼।

ਪੀਏਯੂ ਵੱਲੋਂ ਕਿਸਾਨਾਂ ਨੂੰ ਪੀਆਰ 126 ਤੇ ਪੀਆਰ 131 ਦੀ ਕਾਸ਼ਤ ਦੀ ਸਿਫ਼ਾਰਸ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਿਸਾਨਾਂ ਨੂੰ ਝੋਨੇ ਦੀਆਂ ਅਜਿਹੀਆਂ ਕਿਸਮਾਂ ਦੀ ਕਾਸ਼ਤ ਕਰਨ ਦੀ ਸਿਫ਼ਾਰਸ ਕੀਤੀ ਹੈ। ਜਿਹੜੀਆਂ ਘੱਟ ਪਾਣੀ ਤੇ ਘੱਟ ਖਰਚੇ ਨਾਲ ਜ਼ਿਆਦਾ ਝਾੜ ਦੇਣ ਦੇ ਸਮਰੱਥ ਹਨ। ਮਾਹਿਰਾਂ ਮੁਤਾਬਕ ਧਰਤੀ ਹੇਠਲੇ ਪਾਣੀ ਦਾ ਪੱਧਰ ਬੇਹੱਤ ਤੇਜ਼ੀ ਨਾਲ ਹੇਠਾਂ ਵੱਲ ਨੂੰ ਜਾ ਰਿਹਾ ਹੈ। ਇਸ ਲਈ ਕਿਸਾਨ ਯੂਨੀਵਰਸਿਟੀ ਵੱਲੋਂ ਸਿਫ਼ਾਰਸ ਕਿਸਮਾਂ ਦੀ ਕਾਸ਼ਤ ਹੀ ਕਰਨ। ਜਾਣਕਾਰੀ ਦਿੰਦਿਆਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਸੰਨ 2013 ਤੋਂ 2022 ਤੱਕ ਪੀਏਯੂ ਨੇ ਪਰਮਲ ਝੋਨੇ ਦੀਆਂ 11 ਕਿਸਮਾਂ ਦੀ ਸਿਫ਼ਾਰਸ਼ ਕੀਤੀ ਹੈ। (PR 126 PR 131)

ਜਿਨ੍ਹਾਂ ’ਚ ਪੀਆਰ 121, ਪੀਆਰ 122, ਪੀਆਰ 126, ਪੀਆਰ 128 ਅਤੇ ਪੀਆਰ 131 ਪ੍ਰਮੁੱਖ ਹਨ। ਸਾਉਣੀ 2012 ਦੌਰਾਨ ਗੈਰ-ਬਾਸਮਤੀ ਸ਼ੇ੍ਰਣੀ ’ਚ 39.0 ਫੀਸਦੀ ਰਕਬਾ ਲੰਮੀ ਮਿਆਦ ਦੀਆਂ ਕਿਸਮਾਂ (ਜਿਵੇਂ ਕਿ Pusa-44, ਪੀਆਰ 118 ਆਦਿ) (Pusa-44) ਅਧੀਨ ਸੀ ਜਦਕਿ ‘ਪੀਆਰ’ ਕਿਸਮਾਂ ਅਧੀਨ 33.0 ਪ੍ਰਤੀਸ਼ਤ ਰਕਬਾ ਸੀ। ਘੱਟ ਸਮੇਂ ਦੀ ਮਿਆਦ, ਜਿਆਦਾ ਝਾੜ, ਰੋਗ ਰੋਧਕ ਤੇ ਬਿਹਤਰ ਮਿਲਿੰਗ ਗੁਣਵੱਤਾ ਵਾਲੀਆਂ ਵਾਲੀਆਂ ਪੀਆਰ ਕਿਸਮਾਂ ਜਿਵੇਂ ਕਿ ਪੀਆਰ 121, ਪੀਆਰ 126, ਪੀਆਰ 128 ਅਤੇ ਪੀਆਰ 131 ਦੇ ਜਾਰੀ ਹੋਣ ਕਾਰਨ ਸੰਨ 2023 ਦੌਰਾਨ ਘੱਟ ਤੋਂ ਦਰਮਿਆਨੀ ਮਿਆਦ ਵਾਲੀਆਂ ਕਿਸਮਾਂ ਦਾ ਰਕਬਾ ਵਧ ਕੇ 70.0 ਫੀਸਦੀ ਹੋ ਗਿਆ।

Pusa-44: ਕਿਸਾਨ ਵਿਗਿਆਨਕ ਨਜ਼ਰੀਆ ਅਪਣਾਉਣ

ਇਸ ਤੋਂ ਬਾਅਦ 2023 ਦੌਰਾਨ ਪੀਆਰ 126 ਸਭ ਤੋਂ ਹਰਮਨ ਪਿਆਰੀ ਕਿਸਮ ਰਹੀ ਜੋ ਕਿ ਲਗਭਗ 33 ਫੀਸਦੀ ਰਕਬੇ ਉੱਪਰ ਬੀਜੀ ਗਈ। ਮੌਜੂਦਾ ਸੀਜ਼ਨ ਦੌਰਾਨ ਪੀਆਰ 126 ਤੇ ਪੀਆਰ 131 ਕਿਸਮਾਂ ਕਿਸਾਨਾਂ ਲਈ ਮੁੱਖ ਆਕਰਸ਼ਣ ਹਨ ਜੋ ਬੀਜਣ ਤੋਂ ਬਾਅਦ ਲੜੀਵਾਰ 93 ਤੇ 110 ਦਿਨਾਂ ’ਚ ਪੱਕ ਜਾਂਦੀਆਂ ਹਨ। ਅਪਰ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਨਵੀਆਂ ਵਿਕਸਤ ਕਿਸਮਾਂ ਦੀ ਵੱਧ ਉਤਪਾਦਕਤਾ ਲਈ ਮੇਲ ਖਾਂਦੀਆਂ ਉਤਪਾਦਨ ਤਕਨੀਕਾਂ (ਲੁਆਈ ਵੇਲੇ ਪਨੀਰੀ ਦੀ ਸਹੀ ਉਮਰ, ਖਾਦ ਦੀ ਵਰਤੋਂ ਦੀ ਸਮਾਂ-ਸਾਰਣੀ ਅਤੇ ਲੁਆਈ ਦੀ ਮਿਤੀ) ਨੂੰ ਵੀ ਵਿਕਸਤ ਕੀਤਾ ਗਿਆ ਹੈ।

ਇਨ੍ਹਾਂ ਕਿਸਮਾਂ (ਪੀਆਰ 126, ਪੀਆਰ 131) ਦੀ ਲੁਆਈ ਦੇ ਸਮੇ ਦਾ ਸਿੰਚਾਈ ਵਾਲੇ ਪਾਣੀ ਤੇ ਅਸਰ ਸਬੰਧੀ ਤਜਰਬਿਆਂ ਦੇ ਉਤਸ਼ਾਹਜਨਕ ਨਤੀਜੇ ਮਿਲੇ ਹਨ ਅਤੇ ਮੱਧਮ ਮਿਆਦ ਵਾਲੀਆਂ ਕਿਸਮ ਦੀ 15 ਜੂਨ ਤੋਂ ਬਾਅਦ ਲੁਆਈ ਕਰਨ ਨਾਲ ਸਿੰਚਾਈ ਵਾਲੇ ਪਾਣੀ ’ਚ ਮਹੱਤਵਪੂਰਨ ਬੱਚਤ ਹੁੰਦੀ ਹੈ। ਘੱਟ ਤੋਂ ਦਰਮਿਆਨਾ ਸਮਾਂ ਅਤੇ ਲ਼ੰਮਾ ਸਮਾਂ (Pusa-44) ਲੈਣ ਵਾਲੀਆਂ ਕਿਸਮਾਂ ਦੇ ਵਿਚਕਾਰ ਅੰਕੜਿਆਂ ਦੀ ਤੁਲਨਾ ਨੇ ਲੜੀਵਾਰ 9 ਸਿੰਚਾਈਆਂ (35 ਸੈਂਟੀਮੀਟਰ) ਅਤੇ 5 ਸਿੰਚਾਈਆਂ (20 ਸੈਂਟੀਮੀਟਰ) ਦੇ ਬਰਾਬਰ ਪਾਣੀ ਦੀ ਬੱਚਤ ਦਰਸਾਈ।

ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੰਜਾਬ ਦੇ ਲੱਗਭੱਗ 80 ਫੀਸਦੀ ਰਕਬੇ ’ਚੋਂ ਲੋੜ ਤੋਂ ਜ਼ਿਆਦਾ ਪਾਣੀ ਧਰਤੀ ਹੇਠਾਂ ਕੱਢਿਆ ਜਾ ਰਿਹਾ ਹੈ। ਝੋਨੇ ਦੀਆਂ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਅਗੇਤੀ ਲੁਆਈ ਨੂੰ ਸੂਬੇ ’ਚ ਪਾਣੀ ਦਾ ਪੱਧਰ ਡਿੱਗਣ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁਲਕ ਦੀਆਂ ਅਨਾਜ ਲੋੜਾਂ ਦੀ ਪੂਰਤੀ ਤੇ ਕੁਦਰਤੀ ਸਰੋਤਾਂ ਦੀ ਸੂਝ- ਬੂਝ ਨਾਲ ਵਰਤੋਂ ਕਰਨ ਦੇ ਸੰਦਰਭ ’ਚ ਘੱਟ ਪਾਣੀ ਤੇ ਘੱਟ ਖਰਚੇ ਨਾਲ ਜ਼ਿਆਦਾ ਝਾੜ ਦੇਣ ਵਾਲੀਆਂ ਤਕਨੀਕਾਂ ਨੂੰ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਸਾਨਾਂ ਨੂੰ ਪੀਆਰ 126, ਪੀਆਰ 131 ਦੀ ਕਾਸ਼ਤ ਦੀ ਸਿਫ਼ਾਰਸ ਕੀਤੀ।