ਯੇਦੀਯੁਰੱਪਾ ਤੋਂ ਬਾਅਦ ਉਨ੍ਹਾਂ ਦੀ ਧੀ ਨੂੰ ਹੋਇਆ ਕੋਰੋਨਾ

ਯੇਦੀਯੁਰੱਪਾ ਤੋਂ ਬਾਅਦ ਉਨ੍ਹਾਂ ਦੀ ਧੀ ਨੂੰ ਹੋਇਆ ਕੋਰੋਨਾ

ਬੰਗਲੌਰ। ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਤੋਂ ਬਾਅਦ ਹੁਣ ਉਨ੍ਹਾਂ ਦੀ ਧੀ ਵੀ ਕੋਰੋਨਾ ਪਾਜ਼ਿਟਿਵ ਆਈ ਹੈ ਤੇ ਬੰਗਲੌਰ ਦੇ ਮਣੀਪਾਲ ਹਸਪਤਾਲ ‘ਚ ਉਨ੍ਹਾਂ ਨੂੰ ਭਰਤੀ ਕਰਵਾਇਆ ਗਿਆ ਹੈ।

ਯੇਦੀਯੁਰੱਪਾ ਵੀ ਐਤਵਾਰ ਨੂੰ ਕੋਰੋਨਾ ਪਾਜ਼ਿਟਿਵ ਆਉਣ ‘ਤੇ ਹਸਪਤਾਲ ‘ਚ ਦਾਖਲ ਦਾਖਲ ਹਨ। ਯੇਦੀਯੁਰੱਪਾ ਨੇ ਆਪਣੇ ਟਵਿੱਟਰ ‘ਤੇ ਲਿਖਿਆ, ‘ਮੇਰੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ, ਹਾਲਾਂਕਿ ਮੈਂ ਠੀਕ ਹਾਂ। ਮੈਂ ਡਾਕਟਰਾਂ ਦੀ ਸਲਾਹ ‘ਤੇ ਹਸਪਤਾਲ ‘ਚ ਭਰਤੀ ਹੋ ਰਿਹਾ ਹਾਂ। ਮੈਂ ਅਪੀਲ ਕਰਾਂਗਾ ਕਿ ਜੋ ਵੀ ਲੋਕ ਮੇਰੀ ਸੰਪਰਕ ‘ਚ ਆਏ ਹਨ ਜਾਂਚ ਕਰਵਾਉਣ ਤੇ ਆਪਣੇ-ਆਪ ਨੂੰ ਇਕਾਂਤਵਾਸ ਕਰ ਲੈਣ।” ਮੁੱਖ ਮੰਤਰੀ ਨੇ ਦੋ ਦਿਨ ਪਹਿਲਾਂ ਆਪਣੀ ਕੋਰੋਨਾ ਦੀ ਜਾਂਚ ਕਰਵਾਈ ਸੀ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਵਿਧਾਨ ਮੰਡਲ ਦਲ ਦੇ ਆਗੂ ਸਿਧਰਮੱਇਆ ਸਮੇਤ ਕਈ ਆਗੂਆਂ ਨੇ ਉਨ੍ਹਾਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ