Punjab Farmers: ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਝੋਨੇ ਦੀ ਪਰਾਲੀ ਸਾੜਨ ਪ੍ਰਤੀ ਸਰਕਾਰ ਦੀ ਸਖ਼ਤੀ ਅਤੇ ਕਿਸਾਨਾਂ ਕੋਲ ਪਰਾਲੀ ਪ੍ਰਬੰਧਨ ਦੇ ਪੂਰੇ ਪ੍ਰਬੰਧ ਨਾ ਹੋਣ ਕਾਰਨ ਕਣਕ ਦੀ ਬਿਜਾਈ ਲਈ ਜਿਥੇ ਦੇਰੀ ਹੋਈ ਹੈ, ਉਥੇ ਹੀ ਕਣਕ ਦੀ ਫ਼ਸਲ ਤੇ ਗੁਲਾਬੀ ਸੁੰਡੀ ਨੇ ਹਮਲਾ ਕੀਤਾ ਹੈ। ਜਿਸ ਦੀ ਤਾਜ਼ਾ ਮਿਸਾਲ ਨੇੜਲੇ ਪਿੰਡ ਗੋਬਿੰਦਗੜ੍ਹ ਜੇਜੀਆਂ ਵਿਖੇ ਕਿਸਾਨ ਅਮਰਜੀਤ ਸਿੰਘ ਮਾਵੀ ਦੀ ਦੋ ਏਕੜ ਕਣਕ ਦੀ ਫ਼ਸਲ ਤੇ ਗੁਲਾਬੀ ਸੁੰਡੀ ਦੀ ਮਾਰ ਪੈ ਗਈ।
Read Also : Punjab News: ਪੰਜਾਬ ਦੇ ਇਸ ਸਕੂਲ ’ਚ ਵਿਦਿਆਰਥੀਆਂ ਨੇ ਕੀਤਾ ਵੱਡਾ ਹੰਗਾਮਾ, ਜਾਣੋ ਪੂਰਾ ਮਾਮਲਾ
ਗੱਲਬਾਤ ਕਰਦਿਆਂ ਪੀੜਤ ਕਿਸਾਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਪ੍ਰਸ਼ਾਸਨ ਦੇ ਕਹਿਣ ਮੁਤਾਬਕ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਝੋਨੇ ਦੀ ਰਹਿੰਦ ਖੂਹੰਦ ਸਮੇਤ ਸੁਪਰ ਸੀਡਰ ਨਾਲ ਬਿਜਾਈ ਕੀਤੀ ਸੀ, ਪਰ ਹੁਣ ਉਸ ਦੀ ਦੋ ਏਕੜ ਕਣਕ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਪੈ ਗਈ ਅਤੇ ਉਸ ਨੂੰ ਮਜ਼ਬੂਰਨ ਕਣਕ ਦੀ ਫ਼ਸਲ ਵਾਹੁਣੀ ਪਈ। ਮੌਕੇ ’ਤੇ ਮੌਜੂਦ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਆਗੂ ਬਲਜੀਤ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੇ ਪਹਿਲਾਂ ਕਿਸਾਨਾਂ ਨੂੰ ਪਰਾਲੀ ਫ਼ੂਕਣ ਤੇ ਪਰਚੇ ਦਰਜ਼ ਕੀਤੇ ਗਏ ਅਤੇ ਹੁਣ ਪਰਾਲੀ ਦੀ ਰਹਿੰਦ ਖੂਹੰਦ ਜ਼ਮੀਨ ਵਿਚ ਵਾਹੁਣ ਕਰਕੇ ਗੁਲਾਬੀ ਸੁੰਡੀ ਪੈਦਾ ਹੋ ਗਈ, ਜਿਸ ਕਾਰਨ ਕਿਸਾਨ ਨੂੰ ਆਪਣੀ ਫਸਲ ਵਾਹੁਣ ਲਈ ਮਜਬੂਰ ਹੋਣਾ ਪਿਆ, ਉਹਨਾਂ ਕਿਹਾ ਕਿ ਪਰਾਲੀ ਨਾ ਜਲਾਉਣ ਕਰਕੇ ਸੁੰਡੀ ਪੈਦਾ ਹੋਈ ਹੈ।
Punjab Farmers
ਜਿਸ ਕਾਰਨ ਉਨਾਂ ਦਾ ਕਾਫੀ ਨੁਕਸਾਨ ਹੋਇਆ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਡੀ.ਏ.ਪੀ. ਖਾਦ ਨਹੀਂ ਮਿਲ ਰਹੀ ਪ੍ਰਸ਼ਾਸਨ ਬਿਆਨਬਾਜ਼ੀ ਕਰ ਰਿਹਾ ਹੈ ਕਿ ਖਾਦ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਥਿਤ ਤੌਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਖਾਦ ਕਿਸੇ ਸੁਸਾਇਟੀ ਵਿਚ ਨਹੀਂ ਅਤੇ ਜੇ ਕਿਸੇ ਦੁਕਾਨਦਾਰ ਕੋਲ ਹੈ ਤਾਂ ਉਹ ਬਲੈਕ ਵਿਚ ਖਾਦ ਦੇ ਰਿਹਾ ਹੈ, ਅਤੇ ਨਾਲ ਬੇਲੋੜਾ ਸਾਮਾਨ ਧੱਕੇ ਨਾਲ ਦੇ ਰਿਹਾ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਸਾਰਾ ਪ੍ਰਸ਼ਾਸਨ ਜੱਟਾਂ ਦੀ ਪਰਾਲੀ ਦੀ ਅੱਗ ਪਿੱਛੇ ਹੂਟਰ ਮਾਰਦਾ ਫਿਰਦਾ ਹੈ, ਪਰ ਮੰਡੀਆਂ ’ਚ ਸ਼ੈਲਰਾਂ ਵਾਲੇ ਅਤੇ ਬਾਜ਼ਾਰ ’ਚ ਖਾਦ ਡੀਲਰ ਕਿਸਾਨਾਂ ਨੂੰ ਲੁੱਟਦੇ ਨਜ਼ਰ ਨਹੀਂ ਆਉਂਦੇ।
ਹੁਣ ਜਦੋਂ ਤੋਂ ਕਿਸਾਨ ਪਰਾਲੀ ਨੂੰ ਜ਼ਮੀਨ ਵਿਚ ਦਬਾਉਣ ਲੱਗੇ ਹਨ ਤਾਂ ਹਰ ਸਾਲ ਇਹ ਹਮਲਾ ਵੱਧ ਰਿਹਾ ਹੈ। ਪਿਛਲੇ ਸਾਲ ਵੀ ਕਿਸਾਨਾਂ ਨੂੰ ਕਣਕਾਂ ਦੁਬਾਰਾ ਵਾਹ ਕੇ ਬੀਜਣੀਆਂ ਪਈਆਂ ਸੀ ਅਤੇ ਇਸ ਵਾਰ ਉਸ ਤੋਂ ਵੀ ਵੱਡਾ ਨੁਕਸਾਨ ਹੋਵੇਗਾ। ਇਸ ਸੁੰਡੀ ਨੂੰ ਮਾਰਨ ਲਈ ਅਜੇ ਕੋਈ ਵੀ ਅਸਰਦਾਰ ਦਵਾਈ ਨਹੀਂ ਹੈ, ਕਿਸਾਨ ਜ਼ਹਿਰਾਂ ਛਿੜਕ ਕੇ ਹੋਰ ਆਰਥਿਕ ਬੋਝ ਥੱਲੇ ਆ ਰਹੇ ਹਨ।
ਦੂਜੇ ਪਾਸੇ ਖੇਤੀਬਾੜੀ ਵਿਭਾਗ ਤੋਂ ਆਏ ਅਧਿਕਾਰੀਆਂ ਵੀ ਬੇਵਸ ਦਿਖਾਈ ਦਿੱਤੇ । ਗੱਲਬਾਤ ਕਰਦਿਆਂ ਖੇਤੀਬਾੜੀ ਬਲਾਕ ਅਫ਼ਸਰ ਨਰਿੰਦਰ ਸਿੰਘ ਚੀਮਾ ਨੇ ਕਿਹਾ ਕਿ ਗੁਲਾਬੀ ਸੁੰਡੀ ਤਾਂ ਹਰੇਕ ਤਰ੍ਹਾਂ ਦੀ ਤਕਨੀਕ ਨਾਲ ਬਿਜਾਈ ਕੀਤੀ ਗਈ ਕਣਕ ਦੀ ਫ਼ਸਲ ਉੱਪਰ ਹਮਲਾ ਸਕਦੀ ਹੈ। ਇਸ ਲਈ ਗੁਲਾਬੀ ਸੁੰਡੀ ਤੋਂ ਡਰਨ ਦੀ ਨਹੀਂ ਸਗੋਂ ਸਮੇਂ ਸਿਰ ਸਿਫ਼ਾਰਿਸ਼ ਸ਼ੁਦਾ ਤਕਨੀਕਾਂ ਵਰਤ ਕੇ ਇਲਾਜ ਕਰਨ ਦੀ ਜ਼ਰੂਰਤ ਹੈ।