ਵੱਡੀ ਗਿਣਤੀ ਕਿਸਾਨਾਂ ਨੇ ਬੀਜੀ ਮੂੰਗੀ ਦੀ ਫਸਲ | Agriculture in Punjab
ਗੋਬਿੰਦਗੜ੍ਹ ਜੇਜੀਆਂ (ਭੀਮ ਸੈਨ ਇੰਸਾਂ)। ਹਾੜ੍ਹੀ ਦੀ ਫਸਲ ਦਾ ਸੀਜਨ ਸਮਾਪਤ ਹੁੰਦਿਆਂ ਹੀ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਮੂੰਗੀ ਦੀ ਫਸਲ ਬੀਜਣ ਦਾ ਰੁਝਾਨ ਵਧਦਾ ਨਜ਼ਰ ਆ ਰਿਹਾ ਹੈ। ਨੇੜਲੇ ਪਿੰਡ ਛਾਜਲੀ ਵਿਖੇ ਨਿੱਕਾ ਸਿੰਘ ਸਹਾਰਨ ਨੇ ਦੋ ਏਕੜ, ਪੱਪੂ ਕੰਬੋਜ ਨੇ ਢਾਈ ਏਕੜ ਦਰਸ਼ਨ ਦਾਸ ਨੇ ਦੋ ਏਕੜ ਜੱਸੀ ਸਿੰਘ ਨੇ ਤਿੰਨ ਏਕੜ ਬਲਵੀਰ ਸਿੰਘ ਨੇ ਦੋ ਏਕੜ ਲਖਵਿੰਦਰ ਸਿੰਘ ਨੇ ਤਿੰਨ ਏਕੜ ਮੂੰਗੀ ਦੀ ਫਸਲ ਆਪਣੇ ਖੇਤਾਂ ਵਿੱਚ ਬਿਜਾਈ ਕੀਤੀ ਹੈ। ਹਰਵੀਰ ਸਿੰਘ ਇੰਸਾਂ ਭਾਈ ਕੀ ਪਿਸ਼ੌਰ ਨੇ ਦੱਸਿਆ ਕਿ ਸਾਡੇ ਪਿੰਡ 10 ਕਿਸਾਨਾਂ ਨੇ ਆਪਣੇ ਖੇਤਾਂ ਵਿਚ ਮੂੰਗੀ ਦੀ ਫਸਲ ਦੀ ਬਿਜਾਈ ਕੀਤੀ ਹੈ।
ਬੱਗਾ ਸਿੰਘ ਇੰਸਾਂ ਗੰਢੂਆਂ ਦਾ ਕਹਿਣਾ ਹੈ ਕਿ ਪਿੰਡ ਗੰਢੂਆਂ ਵਿਖੇ 20 ਏਕੜ ਵੱਖ-ਵੱਖ ਕਿਸਾਨਾਂ ਨੇ ਮੂੰਗੀ ਦੀ ਫਸਲ ਦੀ ਬਿਜਾਈ ਕੀਤੀ ਹੈ। ਗੁਰਸੇਵਕ ਸਿੰਘ ਇੰਸਾਂ ਸੂਬੇਦਾਰ ਦਾ ਕਹਿਣਾ ਹੈ ਕਿ 7 ਕਿਸਾਨਾਂ ਨੇ 10 ਏਕੜ ਮੂੰਗੀ ਦੀ ਫਸਲ ਦੀ ਬਿਜਾਈ ਕੀਤੀ ਹੈ, ਲਖਵਿੰਦਰ ਸਿੰਘ ਲੱਖੀ ਦਾ ਕਹਿਣਾ ਹੈ ਕਿ ਮੂੰਗੀ ਦੀ ਫਸਲ ਨੂੰ ਦੋ ਤਿੰਨ ਪਾਣੀ ਹੀ ਲੱਗਦੇ ਹਨ, ਤਿੰਨ ਸਪਰੇਅ ਹੁੰਦੀਆਂ ਹਨ। ਇਸ ਦੀ ਫਸਲ ਵਿੱਚ ਰੇਹ ਯੂਰੀਆ, ਡਾਇਆ ਪਾਉਣ ਦਾ ਕੋਈ ਵਾਸਤਾ ਨਹੀਂ। ਉਨ੍ਹਾਂ ਕਿਹਾ ਕਿ ਮੂੰਗੀ ਦੀ ਫਸਲ ’ਤੇ 1000 ਰੁਪਏ ਬਿਜਾਈ 1200 ਰੁਪਏ ਕਢਾਈ ਬਾਕੀ ਖਰਚੇ ਕਰਕੇ ਕੁੱਲ ਪੰਜ ਕੁ ਹਜ਼ਾਰ ਰੁਪਏ ਪ੍ਰਤੀ ਏਕੜ ਖਰਚਾ ਆਉਂਦਾ ਹੈ।
Agriculture in Punjab
ਕਿਸਾਨਾਂ ਦਾ ਕਹਿਣਾ ਹੈ ਕਿ ਇਸਦੀ ਬਿਜਾਈ ਆਲੂ ਪੁੱਟਣ ਤੋਂ ਤੁਰੰਤ ਬਾਅਦ ਅਤੇ ਕਣਕ ਦੀ ਫਸਲ ਦੀ ਵਢਾਈ ਕਰਨ ਤੋਂ ਤੁਰੰਤ ਬਾਅਦ ਬਿਜਾਈ ਕੀਤੀ ਜਾਂਦੀ ਹੈ। ਲਖਵਿੰਦਰ ਸਿੰਘ ਲੱਖੀ ਨੇ ਦੱਸਿਆ ਕਿ ਇਸ ਦੀ ਕਟਾਈ ਹੋਣ ਸਾਰ ਖੇਤਾਂ ਦੇ ਉਸੇ ਵਾਹਣ ਵਿੱਚ ਝੋਨੇ ਦੀ ਫਸਲ ਦੀ ਬਿਜਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੀਆਰ 126, 1692, 1121 ਝੋਨੇ ਦੀਆਂ ਕਿਸਮਾਂ ਲਗਾਈਆਂ ਜਾਂਦੀਆਂ ਹਨ, ਜਿਨ੍ਹਾਂ ਦਾ ਝਾੜ ਵੀ ਚੰਗਾ ਹੁੰਦਾ ਹੈ, ਕਿਸਾਨਾਂ ਦਾ ਕਹਿਣਾ ਹੈ ਕਿ ਮੂੰਗੀ ਦੀ ਫਸਲ ਦੀ ਬਿਜਾਈ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਸੱਠੀ ਮੂੰਗੀ, ਜੋ ਕਿ 60 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।
Also Read : ਅੰਬਰੋਂ ਵਰ੍ਹ ਰਹੀ ਅੱਗ, ਸਿੱਖਿਆ ਵਿਭਾਗ ਨੇ ਸਕੂਲੀ ਬੱਚਿਆਂ ਲਈ ਲਿਆ ਵੱਡਾ ਫ਼ੈਸਲਾ
ਦੂਸਰੀ ਮੂੰਗੀ ਦੀ ਬਿਜਾਈ ਦੀ ਕਿਸਮ 70 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਝਾੜ 7 ਕੁਇੰਟਲ ਤੋਂ 8 ਕੁਇੰਟਲ ਪ੍ਰਤੀ ਏਕੜ ਨਿਕਲਦਾ ਹੈ ,ਕਿਸਾਨਾਂ ਨੂੰ ਅਲੱਗ ਤੋਂ ਜ਼ਮੀਨ ਖਾਲੀ ਨਹੀਂ ਕਰਨੀ ਪੈਂਦੀ, ਕਿਉਂਕਿ ਕਣਕ ਦੀ ਤੁਰੰਤ ਕਟਾਈ ਤੋਂ ਬਾਅਦ ਤੁਰੰਤ ਹੀ ਮੂੰਗੀ ਦੀ ਬਿਜਾਈ ਕੀਤੀ ਜਾਂਦੀ ਹੈ, ਮੂੰਗੀ ਦੀ ਕਢਾਈ ਤੋਂ ਬਾਅਦ ਤੁਰੰਤ ਹੀ ਝੋਨੇ ਦੀ ਫਸਲ ਲਾਈ ਜਾਂਦੀ ਹੈ, ਕਿਸਾਨ ਇਸ ਤਰ੍ਹਾਂ ਇੱਕ ਸਾਲ ਵਿੱਚ ਤਿੰਨ ਫ਼ਸਲਾਂ ਦਾ ਲਾਹਾ ਲੈਂਦੇ ਹਨ।
ਉਨ੍ਹਾਂ ਦੱਸਿਆ ਕਿ ਹਿੰਮਤ ਕਰਨ ਵਾਲੇ ਕਿਸਾਨ ਹੀ ਮੂੰਗੀ ਦੀ ਫਸਲ ਦਾ ਲਾਹਾ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਮੂੰਗੀ ਦੀ ਫਸਲ ਨੂੰ ਵੇਚਣ ਤੋਂ ਇਲਾਵਾ ਕਿਸਾਨ ਆਪਣੇ ਘਰਾਂ ਵਿੱਚ ਇਸ ਦੀ ਰਸੋਈ ਵਿਚ ਦਲ ਬਣਾਉਣ ਲਈ ਵੱਡੇ ਪੱਧਰ ’ਤੇ ਵਰਤੋਂ ਕਰਦੇ ਹਨ, ਕਿਉਂਕਿ ਇਹ ਦਾਲ ਸ਼ਹਿਰੀ ਦਾਲਾਂ ਨਾਲੋਂ ਆਰਗੈਨਿਕ ਸ਼ੁੱਧ ਹੁੰਦੀ ਹੈ ਅਤੇ ਕਿਸਾਨ ਇਸਨੂੰ ਆਪਣੇ ਹੱਥੀਂ ਪੈਦਾਵਾਰ ਕਰਦੇ ਹਨ, ਮੂੰਗੀ ਦੀ ਫ਼ਸਲ ਵਿੱਚ ਰੇਅ ਪਾਉਣ ਦੀ ਵਰਤੋਂ ਨਹੀਂ ਕੀਤੀ ਜਾਂਦੀ ਜੋ ਕਿ ਸਾਡੀ ਸਿਹਤ ਲਈ ਘਾਤਕ ਹੈ।