Europe-US Relation: ਆਖ਼ਰ ਕੀ ਹੈ ਯੂਰਪ ਦੇ ਬੇਚੈਨ ਹੋਣ ਦੀ ਵਜ੍ਹਾ?

Europe-US Relation

Europe-US Relation: ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ’ਚ ਰਿਪਬਲਿਕਨ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਯੂਰਪ ਬੇਚੈਨੀ ਦੀ ਸਥਿਤੀ ’ਚ ਹੈ ਇਸ ਬੇਚੈਨੀ ਦੀ ਵੱਡੀ ਵਜ੍ਹਾ ਯੂਰਪ ਦਾ ਉਹ ਭਰਮ ਹੈ, ਜਿੱਥੇ ਯੂਰਪ ਅਤੇ ਉਸ ਦੇ ਆਗੂਆਂ ਨੇ ਇਹ ਮੰਨ ਲਿਆ ਹੈ ਕਿ ਟਰੰਪ 2.0 ’ਚ ਯੂਰਪ-ਅਮਰੀਕਾ ਸਬੰਧ ਤਣਾਅ ਅਤੇ ਸਦਭਾਵ ਦੇ ਮਿਲੇ-ਜੁਲੇ ਮਾਹੌਲ ’ਚ ਹੀ ਅੱਗੇ ਵਧਣਗੇ ਟਰੰਪ ਦੀ ਜਿੱਤ ਤੋਂ ਬਾਅਦ ਯੂਰਪੀ ਸੰਘ (ਈਯੂ) ਦੇ ਪ੍ਰਧਾਨ ਅਤੇ ਉੁਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਚੀਫ ਦੇ ਜੋ ਬਿਆਨ ਆਏ ਹਨ, ਉਸ ’ਚ ਬੇਚੈਨੀ ਨਾਲ ਉਨ੍ਹਾਂ ਦੀ ਘਬਰਾਹਟ ਵੀ ਦਿਸ ਰਹੀ ਹੈ ਯੂਰਪੀ ਆਗੂਆਂ ਦੀ ਇਹ ਮਨੋਸਥਿਤੀ ਅਤੇ ਉਸ ’ਚ ਲੁਕੀ ਘਬਰਾਹਟ ਬੇਵਜ੍ਹਾ ਨਹੀਂ ਹੈ। Europe-US Relation

ਇਹ ਖਬਰ ਵੀ ਪੜ੍ਹੋ : World Lifting Championship: ਅਬੋਹਰ ਦੇ ਟੋਨੀ ਸੰਧੂ ਨੇ 3 ਗੋਲਡ ਮੈਡਲ ਜਿੱਤ ਕੇ ਕੀਤਾ ਓਲੰਪਿਕ ਲਈ ਕੁਆਲੀਫਾਈ

ਚੋਣ ਕੈਂਪਨ ਦੌਰਾਨ ਟਰੰਪ ਨੇ ਯੂਰਪ ਨਾਲ ਵਪਾਰਕ ਜੰਗ ਤੋਂ ਲੈ ਕੇ ਨਾਟੋ ਵਚਨਬੱਧਤਾਵਾਂ ਨੂੰ ਵਾਪਸ ਲੈਣ ਅਤੇ ਰੂਸ ਨਾਲ ਚੱਲ ਰਹੀ ਜੰਗ ’ਚ ਯੂਕਰੇਨ ਦੀ ਹਮਾਇਤ ’ਚ ਬੁਨਿਆਦੀ ਬਦਲਾਅ ਲਿਆਉਣ ਦੀ ਜੋ ਗੱਲ ਕਹੀ ਹੈ, ਜਾਹਿਰ ਹੈ ਉਸ ਦੇ ਪਰਛਾਵੇਂ ’ਚ ਈਯੂ ਆਗੂਆਂ ਦਾ ਪਰੇਸ਼ਾਨ ਹੋਣਾ ਸੁਭਾਵਿਕ ਹੈ ਕੱਟੜਪੰਥੀ ਸੁਰੱਖਿਆਵਾਦੀ ਟਰੰਪ ਦੀ ਸੱਤਾ ’ਚ ਵਾਪਸੀ ਤੋਂ ਬਾਅਦ ਯੂਰਪ ਦੇ ਅਤਿ-ਆਧੁਨਿਕ ਰਾਜਨੀਤਿਕ ਤੰਤਰ ’ਚ ਇਹ ਸਵਾਲ ਉੱਠਣ ਲੱਗੇ ਹਨ ਕਿ ਵੱਖਵਾਦੀ ਪ੍ਰਵਿਰਤੀ ਅਤੇ ਸੱਤਾ ਦੇ ਸਿਖ਼ਰ ’ਤੇ ਸਥਿਤ ਸ਼ਕਤੀ ਦੇ ਤੱਤ ਪ੍ਰਤੀ ਲਗਾਅ ਕਾਰਨ ਕਿਤੇ ਟਰੰਪ ਆਪਣੇ ਨਾਟੋ ਸਹਿਯੋਗੀਆਂ ਨੂੰ ਦਰਕਿਨਾਰ ਕਰਕੇ ਪੁਤਿਨ ਨਾਲ ‘ਰਣਨੀਤਿਕ ਖੇਡ’ ਤਾਂ ਨਹੀਂ ਵਧਾਉਣ ਲੱਗਣਗੇ ਰੂਸ-ਯੂਕਰੇਨ ਜੰਗ ’ਚ ਯੂਰਪ ਦਾ ਮਾਣ ਦਾਅ ’ਤੇ ਹੈ। Europe-US Relation

ਜੰਗ ’ਚ ਟਰੰਪ ਦਾ ਕੀ ਰੁਖ਼ ਰਹੇਗਾ ਕੀ ਉਹ ਚੁਣਾਵੀ ਬਿਆਨ ’ਤੇ ਅਮਲ ਕਰਦਿਆਂ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਅਤੇ ਆਰਥਿਕ ਮੱਦਦ ’ਚ ਸਖ਼ਤ ਰਵੱਈਆ ਦਿਖਾਉਣਗੇ ਜਾਂ ਆਪਣੇ ਤੋਂ ਪਹਿਲੇ ਬਾਇਡੇਨ ਪ੍ਰਸ਼ਾਸਨ ਦੀ ਨੀਤੀ ਨੂੰ ਬਰਕਰਾਰ ਰੱਖਣਗੇ ਯੂਰਪ ਦੇ ਰਣਨੀਤਿਕ ਗਲਿਆਰੇ ’ਚ ਇਹ ਸਵਾਲ ਆਮ ਹੋ ਗਏ ਹਨ ਯੂਰਪ ਦੀ ਸੁਰੱਖਿਆ, ਨਾਟੋ ਦੇ ਰੱਖਿਆ ਖਰਚ ’ਚ ਉਸ ਦੀ ਹਿੱਸੇਦਾਰੀ, ਰੂਸ ਦੇ ਮਜ਼ਬੂਤੀ ਨਾਲ ਉੱਭਰਨ ਅਤੇ ਵਪਾਰਕ ਮੋਰਚੇ ’ਤੇ ਟੈਰਿਫ ਵਧਾਏ ਜਾਣ ਸਬੰਧੀ ਵੀ ਸਵਾਲ ਉੱਠ ਰਹੇ ਹਨ ਪਹਿਲਾਂ ਗੱਲ ਕਰਦੇ ਹਾਂ ਵਪਾਰਕ ਸਮਝੌਤਿਆਂ ਦੀ ਦਰਅਸਲ, ਟਰੰਪ ਸੰਸਾਰੀਕਰਨ ਦੀ ਬਜਾਇ ਅਮਰੀਕੀਵਾਦ ਦੇ ਹਮਾਇਤੀ ਹਨ ਉਨ੍ਹਾਂ ਦੀ ਚੋਣ ਮੁਹਿੰਮ ’ਚ ਇਸ ਕਥਿਤ ਅਮਰੀਕੀਵਾਦ (ਰਾਸ਼ਟਰਵਾਦ) ਦੀ ਗੂੰਜ ਹਰ ਥਾਂ ਦਿਸੀ ਜ਼ਾਹਿਰ ਹੈ। Europe-US Relation

ਕਿ ਅਮਰੀਕਾ ਦੇ ਆਰਥਿਕ ਹਿੱਤਾਂ ਨੂੰ ਅੱਗੇ ਵਧਾਉਣ ਲਈ ਆਪਣੇ ਸਮਝੌਤਿਆਂ ਨਾਲ ਮੌਜੂਦਾ ਵਪਾਰ ਸੌਦਿਆਂ ’ਤੇ ਫਿਰ ਤੋਂ ਗੱਲਬਾਤ ਕਰਨਾ ਚਾਹੁਣਗੇ ਤਾਂ ਕਿ ਕੁਝ ਅਜਿਹੀਆਂ ਸ਼ਰਤਾਂ ਤੈਅ ਕੀਤੀਆਂ ਜਾ ਸਕਣ ਜੋ ਅਮਰੀਕਾ ਦੇ ਵਪਾਰਕ ਹਿੱਤਾਂ ਲਈ ਫਲਦਾਈ ਹੋਣ ਟਰੰਪ ਮੁਕਤ ਵਪਾਰ ਦੇ ਆਲੋਚਕ ਵੀ ਹਨ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚਿਆ ਹੈ ਚੋਣ ਮੁਹਿੰਮ ਦੌਰਾਨ ਉਨ੍ਹਾਂ ਨੇ ਉੱਤਰ ਅਮਰੀਕੀ ਮੁਕਤ ਵਪਾਰ ਸਮਝੌਤੇ (ਐਨਏਐਫਟੀਏ), ਟਰਾਂਸ-ਪੈਸੀਫਿਕ ਪਾਰਟਨਰਸ਼ਿਪ (ਟੀਪੀਪੀ) ਅਤੇ ਇੱਥੋਂ ਤੱਕ ਕਿ ਵਿਸ਼ਵ ਵਪਾਰ ਸੰਗਠਨ ਵਰਗੇ ਕਈ ਸਮਝੌਤਿਆਂ ਦੀ ਸਮੀਖਿਆ ਕਰਨ ਅਤੇ ਜ਼ਰੂਰੀ ਹੋਇਆ ਤਾਂ ਅਮਰੀਕੀ ਵਪਾਰ ਨੀਤੀ ’ਚ ਵੱਡੇ ਬਦਲਾਅ ਦਾ ਸੰਕਲਪ ਲਿਆ ਹੈ ਕਈ ਦੇਸ਼ਾਂ ’ਤੇ 45 ਫੀਸਦੀ ਤੱਕ ਟੈਰਿਫ ਲਾਉਣ ਦੀ ਗੱਲ ਵੀ ਕਹੀ ਜਾ ਰਹੀ ਹੈ।

ਯੂਰਪ ਦੀ ਅਰਥਵਿਵਸਥਾ ਇਸ ਸਮੇਂ ਨਾਜ਼ੁਕ ਦੌਰ ’ਚੋਂ ਲੰਘ ਰਹੀ ਹੈ, ਟੈਰਿਫ ’ਚ ਅਣਉਮੀਦੇ ਵਾਧੇ ਨਾਲ ਉਸ ਦੀ ਪ੍ਰੇਸ਼ਾਨੀ ਵਧ ਸਕਦੀ ਹੈ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਅਮਰੀਕਾ ਅਤੇ ਯੂਰਪ ਵਿਚਕਾਰ ਵਪਾਰ ਜੰਗ ਦੀ ਸਥਿਤੀ ਰਹੀ ਉਸ ਸਮੇਂ ਵੀ ਦੋਵਾਂ ਨੇ ਇੱਕ-ਦੂਜੇ ਦੇ ਇਸਪਾਤ ਅਤੇ ਹੋਰ ਉਤਪਾਦਾਂ ’ਤੇ ਉੱਚ ਆਯਾਤ ਫੀਸ (ਇੰਪੋਰਟ ਡਿਊਟੀ) ਲਾ ਦਿੱਤੀ ਸੀ ਅਜਿਹੇ ’ਚ ਈਯੂ ਨੂੰ ਚਿੰਤਾ ਹੈ ਕਿ ਟਰੰਪ ਆਪਣੇ ਕੱਟੜਪੰਥੀ ਸੁਰੱਖਿਆਵਾਦੀ ਸੰਕਲਪ ਨੂੰ ਲਾਗੂ ਕਰਕੇ ਉਨ੍ਹਾਂ ਦੀ ਪ੍ਰੇਸ਼ਾਨੀ ਵਧਾ ਸਕਦੇ ਹਨ ਸੱਚ ਤਾਂ ਇਹ ਹੈ ਕਿ ਅਮਰੀਕਾ ਦਾ ਸੰਸਾਰਿਕ ਵਪਾਰ ਘਾਟਾ ਲਗਾਤਾਰ ਵਧ ਰਿਹਾ ਹੈ ਚੀਨ ਤੋਂ ਬਾਅਦ ਯੂਰਪ ਦੂਜਾ ਅਜਿਹਾ ਵੱਡਾ ਬਜ਼ਾਰ ਹੈ ਜਿੱਥੇ ਅਮਰੀਕਾ ਵਪਾਰਕ ਅਸੰਤੁਲਨ ਕਾਰਨ ਘਾਟੇ ਦੀ ਸਥਿਤੀ ’ਚ ਹੈ ਪਿਛਲੇ ਕੁਝ ਦਹਾਕਿਆਂ ’ਚ ਇਹ ਹੋਰ ਜ਼ਿਆਦਾ ਵਧਿਆ ਹੈ। Europe-US Relation

ਉਸ ਦੇ 20 ਵੱਡੇ ਵਪਾਰਕ ਭਾਈਵਾਲਾਂ ’ਚੋਂ 15 ਨਾਲ ਨਕਾਰਾਤਮਕ ਅਸੰਤੁਲਨ ਹੈ ਟਰੰਪ ਅਮਰੀਕੀ ਅਰਥਵਿਵਸਥਾ ਨੂੰ ਇਸ ਅਸੰਤੁਲਨ ਤੋਂ ਬਾਹਰ ਲਿਆਉਣਾ ਚਾਹੁੰਦੇ ਹਨ ਹਾਲਾਂਕਿ, ਹਾਲੇ ਇਸ ਗੱਲ ਦੀ ਸੰਭਾਵਨਾ ਘੱਟ ਹੀ ਹੈ ਕਿ ਉਹ ਯੂਰਪ ਤੋਂ ਆਉਣ ਵਾਲੇ ਉਤਪਾਦਾਂ ’ਤੇ ਟੈਰਿਫ ਵਧਾਉਣਗੇ! ਟਰੰਪ ਵੀ ਇਸ ਗੱਲ ਨੂੰ ਜਾਣਦੇ ਹਨ ਕਿ ਈਯੂ ਦੀ ਨਾਜ਼ੁਕ ਅਰਥਵਿਵਸਥਾ ਦੇ ਬਾਵਜ਼ੂਦ ਉਸ ’ਚ ਸਕਾਰਾਤਮਕ ਵਾਧੇ ਦੀ ਗੁੰਜ਼ਾਇਸ਼ ਹੈ ਸੰਕਟਾਂ ਦੀ ਬਹੁਤਾਤ ਦੇ ਬਾਵਜੂਦ ਇਹ ਵਾਧਾ ਅਗਲੇ ਕੁਝ ਦਹਾਕਿਆਂ ਤੱਕ ਜਾਰੀ ਰਹੇਗਾ ਈਯੂ ਦੁਨੀਆ ਦਾ ਸਭ ਤੋਂ ਵੱਡਾ ਸਿੰਗਲ ਬਜ਼ਾਰ ਅਤੇ ਅਮਰੀਕਾ ਦਾ ਪਹਿਲਾ ਵਪਾਰਕ ਭਾਈਵਾਲ ਹੈ ਅਜਿਹੇ ’ਚ ਸਕਾਰਾਤਮਕ ਆਰਥਿਕ ਵਾਧੇ ਦੇ ਕੁਝ ਲਾਭ ਅਮਰੀਕੀ ਅਰਥਵਿਵਸਥਾ ਨੂੰ ਵੀ ਹੋਵੇਗਾ। Europe-US Relation

ਦੂਜਾ, ਚੀਨ ਤੇ ਕੁਝ ਹੋਰ ਉੱਭਰਦੇ ਦੇਸ਼ਾਂ ਦੇ ਤੇਜ਼ ਵਾਧੇ ਦਾ ਦੌਰ ਵੀ ਅਮਰੀਕਾ ਨੂੰ ਈਯੂ ਦੇ ਨਾਲ ਵਪਾਰਕ ਕਦਮ ਮਿਲਾਉਣ ਲਈ ਮਜ਼ਬੂਰ ਕਰੇਗਾ ਪ੍ਰੇਸ਼ਾਨੀ ਦਾ ਦੂਜਾ ਵੱਡਾ ਕਾਰਨ ਨਾਟੋ ਦੀ ਸੰਸਥਾਗਤ ਵਿਵਸਥਾ ਵੀ ਹੈ ਟਰੰਪ ਲਗਾਤਾਰ ਇਸ ਗੱਲ ਦੀ ਆਲੋਚਨਾ ਕਰ ਰਹੇ ਹਨ ਕਿ ਅਮਰੀਕਾ ਆਪਣੇ ਬਜਟ ਦਾ ਇੱਕ ਵੱਡਾ ਹਿੱਸਾ ਯੂਰਪ ਦੀ ਸੁਰੱਖਿਆ ’ਤੇ ਖਰਚ ਕਰ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਸੰਸਾਰਿਕ ਸੁਰੱਖਿਆ ਦੇ ਨਾਂਅ ’ਤੇ ਅਮਰੀਕਾ ਬਹੁਤ ਵੱਡੀ ਰਕਮ ਖਰਚ ਕਰ ਚੁੱਕਾ ਹੈ, ਅਤੇ ਬਦਲੇ ’ਚ ਉਸ ਨੂੰ ‘ਕੁਝ ਖਾਸ’ ਪ੍ਰਾਪਤ ਨਹੀਂ ਹੋਇਆ ਹੈ ਕੋਈ ਦੋ ਰਾਇ ਨਹੀਂ ਕਿ ਟਰੰਪ ਦੀ ਆਲੋਚਨਾ ’ਚ ਤੱਥਾਤਮਕ ਸੱਚਾਈ ਹੈ ਪਰ ਇਸ ਤੱਥ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਮਰੀਕਾ ਦੀ ਇਸ ਕਥਿਤ ਦਰਿਆਦਿਲੀ ’ਚ ਉਸ ਦੇ ਸੁਰੱਖਿਆ ਹਿੱਤ ਵੀ ਲੁਕੇ ਹੋਏ ਹਨ।

ਟਰੰਪ ਦਾ ਕਹਿਣਾ ਹੈ ਕਿ ਨਾਟੋ ਸਹਿਯੋਗੀ ਸਾਲ 2014 ਦੇ ਟੀਚੇ (ਜੀਡੀਪੀ ਦਾ 2 ਫੀਸਦੀ) ਨੂੰ ਪੂਰਾ ਨਹੀਂ ਕਰ ਰਹੇ ਹਨ ਸਾਲ 2014 ਦੇ ਨਾਟੋ ਸਿਖ਼ਰ ਸੰਮੇਲਨ ’ਚ ਇਹ ਤੈਅ ਕੀਤਾ ਗਿਆ ਕਿ ਹਰੇਕ ਮੈਂਬਰ ਦੇਸ਼ ਆਪਣੀ ਜੀਡੀਪੀ ਦਾ 2 ਫੀਸਦੀ ਦੇਸ਼ ਦੀ ਸੁਰੱਖਿਆ ਜਾਂ ਫੌਜੀ ਖਰਚ ’ਤੇ ਖਰਚ ਕਰੇਗਾ ਚੋਣ ਮੁਹਿੰਮ ਦੌਰਾਨ ਵਿਦੇਸ਼ ਨੀਤੀ ਦੇ ਮਾਮਲੇ ’ਤੇ ਆਪਣੇ ਸੰਬੋਧਨ ’ਚ ਟਰੰਪ ਨੇ ਕਿਹਾ ਕਿ ਜੇਕਰ ਨਾਟੋ ਮੈਂਬਰ ਆਪਣੀ ਫੌਜੀ ਖਰਚ ਵਚਨਬੱਧਤਾ ਨੂੰ ਪੂਰਾ ਨਹੀਂ ਕਰਦੇ ਹਨ। Europe-US Relation

ਤਾਂ ਸੰਯੁਕਤ ਰਾਜ ਅਮਰੀਕਾ ਨੂੰ ਇਨ੍ਹਾਂ ਦੇਸ਼ਾਂ ਨੂੰ ਖੁਦ ਦੀ ਰੱਖਿਆ ਕਰਨ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ ਬਿਨਾਂ ਸ਼ੱਕ ਟਰੰਪ ਦੇ ਇਸ ਬਿਆਨ ਤੋਂ ਬਾਅਦ ਨਾਟੋ ਦੇ ਭਵਿੱਖ ਸਬੰਧੀ ਵੀ ਸਵਾਲ ਉੱਠਣ ਲੱਗੇ ਹਨ ਇਸ ਸਵਾਲ ਨਾਲ ਵੀ ਈਯੂ ਦੀ ਬੈਚੇਨੀ ਵਧੀ ਹੈ ਦੂਜੇ ਪਾਸੇ ਯੂਰਪ ਦੀ ਅੰਦਰੂਨੀ ਸਥਿਤੀ ਵੀ ਚੰਗੀ ਨਹੀਂ ਹੈ ਸਿਆਸੀ ਅਸਥਿਰਤਾ ਅਤੇ ਕੱਟੜਤਾ ਦੇ ਉੱਭਾਰ ਕਾਰਨ ਯੂਰੋ ਖੇਤਰ ਦੀ ਵਿੱਤੀ ਸਥਿਰਤਾ ਪ੍ਰਭਾਵਿਤ ਹੋਈ ਹੈ ਉਸ ਦੀ ਆਰਥਿਕ ਮੁਕਾਬਲੇਬਾਜ਼ੀ ’ਚ ਗਿਰਾਵਟ ਆ ਰਹੀ ਹੈ ਅਜਿਹੇ ’ਚ ਅਮਰੀਕੀ ਵਿਦੇਸ਼ ਨੀਤੀ ਦੇ ਮੋਰਚੇ ’ਤੇ ਟਰੰਪ ਨੇ ਜੋ ਬਿਆਨ ਦਿੱਤਾ ਹੈ ਉਸ ਨਾਲ ਯੂਰਪ ਦਾ ਬੇਚੈਨ ਹੋਣਾ ਸੁਭਾਵਿਕ ਹੀ ਹੈ। Europe-US Relation

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਐਨ. ਕੇ. ਸੋਮਾਨੀ