ਚੁਕੰਦਰ ਦੀ ਉੱਨਤ ਖੇਤੀ

ਚੁਕੰਦਰ ਦੀ ਉੱਨਤ ਖੇਤੀ

ਚੁਕੰਦਰ ਜੜ੍ਹ ਵਾਲੀਆਂ ਸਬਜ਼ੀਆਂ ਵਿਚ ਮਹੱਤਵਪੂਰਨ ਸਥਾਨ ਰੱਖਦੀ ਹੈ ਇਸ ਦੀ ਖੇਤੀ ਕੱਲਰੀ ਮਿੱਟੀ ਅਤੇ ਖਾਰੇ ਪਾਣੀ ਸਿੰਚਾਈ ਨਾਲ ਵੀ ਹੋ ਸਕਦੀ ਹੈ ਚੁਕੰਦਰ ਵੱਖ-ਵੱਖ ਉਦੇਸ਼ਾਂ ਲਈ ਉਗਾਈ ਜਾਂਦੀ ਹੈ ਇਸ ਦੀ ਵਰਤੋਂ ਮੁੱਖ ਤੌਰ ’ਤੇ ਸਲਾਦ ਅਤੇ ਜੂਸ ਵਿਚ ਕੀਤੀ ਜਾਂਦੀ ਹੈ ਇਸ ਦੀ ਵਰਤੋਂ ਨਾਲ ਸਰੀਰ ਵਿਚ ਖੂਨ ਦੀ ਕਮੀ ਦੂਰ ਹੁੰਦੀ ਹੈ ਚੁਕੰਦਰ ਵਿਚ 8 ਤੋਂ 15 ਪ੍ਰਤੀਸ਼ਤ ਖੰਡ, 1.3 ਤੋਂ 1.8 ਪ੍ਰਤੀਸ਼ਤ ਪ੍ਰੋਟੀਨ, 3 ਤੋਂ 5 ਪ੍ਰਤੀਸ਼ਤ ਮੈਗਨੀਸ਼ੀਅਮ, ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਆਇਓਡੀਨ, ਆਇਰਨ, ਮੈਗਨੀਜ਼, ਵਿਟਾਮਿਨ ਸੀ, ਬੀ-1, ਬੀ-2 ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਕਿਸਾਨ ਭਰਾ ਜੇਕਰ ਇਸ ਦੇ ਮਹੱਤਵ ਨੂੰ ਸਮਝਦੇ ਹੋਏ ਇਸ ਦੀ ਵਿਗਿਆਨਕ ਤਰੀਕੇ ਨਾਲ ਖੇਤੀ ਕਰਨ ਤਾਂ ਜ਼ਿਆਦਾ ਉਤਪਾਦਨ ਅਤੇ ਮੁਨਾਫ਼ਾ ਕਮਾ ਸਕਦੇ ਹਨ

ਵਾਤਾਵਰਨ:

ਚੁਕੰਦਰ ਠੰਢ ਦੀ ਫ਼ਸਲ ਹੈ ਅਤੇ ਇਸ ਲਈ ਠੰਢਾ ਵਾਤਾਵਰਨ ਸਹੀ ਰਹਿੰਦਾ ਹੈ ਚੁਕੰਦਰ ਲਈ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 10 ਤੋਂ 20 ਡਿਗਰੀ ਸੈਲਸੀਅਤ ਅਤੇ ਪੌਦਿਆਂ ਦੇ ਵਾਧੇ ਸਮੇਂ ਮੌਸਮ ਸਾਫ਼ ਅਤੇ ਆਮ ਹੋਣਾ ਚਾਹੀਦਾ ਹੈ ਜ਼ਿਆਦਾ ਤਾਪਮਾਨ ’ਤੇ ਇਸ ਦੀਆਂ ਜੜ੍ਹਾਂ ਵਿਚ ਖੰਡ ਦੀ ਮਾਤਰਾ ਵਧਣ ਲੱਗਦੀ ਹੈ

ਮਿੱਟੀ ਦੀ ਚੋਣ:

ਚੁਕੰਦਰ ਦਾ ਉਤਪਾਦਨ ਲਗਭਗ ਸਾਰੀ ਤਰ੍ਹਾਂ ਦੀ ਮਿੱਟੀ ਵਿਚ ਕੀਤਾ ਜਾ ਸਕਦਾ ਹੈ ਪਰ ਚੰਗੇ ਪਾਣੀ ਨਿਕਾਸੀ ਵਾਲੀ ਉਪਜਾਊ ਬਾਲੂ ਜਾਂ ਦੋਮਟ ਮਿੱਟੀ ਵਾਲੀ ਜ਼ਮੀਨ ਵਿਚ ਇਸ ਦੀ ਖੇਤੀ ਚੰਗੀ ਹੁੰਦੀ ਹੈ ਚੁਕੰਦਰ ਨੂੰ ਕੱਲਰੀ ਮਿੱਟੀ ਵਿਚ ਵੀ ਅਸਾਨੀ ਨਾਲ ਉਗਾਇਆ ਜਾ ਸਕਦਾ ਹੈ 6 ਤੋਂ 7 ਪੀਐਚ ਮਾਨਕ ਦੀ ਮਿੱਟੀ ਇਸ ਦੀ ਖੇਤੀ ਲਈ ਸਹੀ ਰਹਿੰਦੀ ਹੈ

ਖੇਤ ਦੀ ਤਿਆਰੀ:

ਚੁਕੰਦਰ ਦੀ ਚੰਗੀ ਫ਼ਸਲ ਲਈ ਖੇਤ ਦੀ ਤਿਆਰੀ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਹੈ ਜੇਕਰ ਜ਼ਮੀਨ ਰੇਤਲੀ ਹੈ ਤਾਂ 2 ਤੋਂ 3 ਵਾਰ ਵਾਹੋ, ਜੇਕਰ ਮਿੰਟੀ ਚੀਕਨੀ ਹੈ ਤਾਂ ਪਹਿਲੀ ਵਹਾਈ ਮਿੱਟੀ ਪਲਟਣ ਵਾਲੇ ਹਲ਼ ਨਾਲ ਕਰੋ ਅਤੇ ਹੋਰ 3 ਤੋਂ 4 ਵਾਰ ਵਾਹ ਕੇ ਸੁਹਾਗਾ ਫੇਰੋ ਅਤੇ ਮਿੱਟੀ ਨੂੰ ਬਿਲਕੁਲ ਭੁਰਭੁਰੀ ਕਰ ਲਓ ਖੇਤ ਵਿਚ ਛੋਟੀਆਂ-ਛੋਟੀਆਂ ਕਿਆਰੀਆਂ ਬਣਾਓ ਜਾਂ 5 ਇੰਚ ਉੱਚੀਆਂ ਅਤੇ 2 ਫੁੱਟ ਚੌੜੀਆਂ ਖੇਲਾਂ ਬਣਾ ਲਓ, ਖੇਲਾਂ ’ਤੇ ਬੀਜ ਦੀ ਸਿੱਧੀ ਬਿਜਾਈ ਕਰੋ

ਕਿਸਮਾਂ:

ਚੁਕੰਦਰ ਦੀਆਂ ਹੇਠ ਲਿਖੀਆਂ ਕਿਸਮਾਂ ਹਨ, ਜੋ ਕਿ ਭਾਰਤ ਦੇ ਵਾਤਾਵਰਨ ਲਈ ਸਹੀ ਹਨ, ਜਿਵੇਂ- ਡੇਟ੍ਰੋਈਟ ਰੈੱਡ, ਕ੍ਰਿਮਸਨ ਗਲੋਬ, ਅਰਲੀ ਵੰਡਰ, ਕ੍ਰਹਸਬੇ ਇਜਿਪਸੀਅਨ ਅਤੇ ਇੰਦਮ ਰੂਬੀ ਕੁਈਨ ਆਦਿ ਮੁੱਖ ਹਨ

ਬੀਜ ਦੀ ਮਾਤਰਾ:

ਬੀਜ ਦੀ ਮਾਤਰਾ ਬਿਜਾਈ ਦੇ ਸਮੇਂ ਮਿੱਟੀ ਵਿਚ ਨਮੀ ਦੀ ਮਾਤਰਾ ਅਤੇ ਪ੍ਰਜਾਤੀ ’ਤੇ ਨਿਰਭਰ ਕਰਦੀ ਹੈ ਇੱਕ ਫੁਟਾਰੇ ਵਾਲੀਆਂ ਕਿਸਮਾਂ ਦਾ 5 ਤੋਂ 6 ਕਿੱਲੋ, ਜ਼ਿਆਦਾ ਫੁਟਾਰੇ ਵਾਲੀਆਂ ਕਿਸਮਾਂ ਦਾ 4 ਤੋਂ 5 ਕਿੱਲੋ ਬੀਜ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ ਭਾਵ ਪ੍ਰਤੀ ਏਕੜ 3000 ਤੋਂ 5000 ਪੌਦੇ ਰੱਖਣਾ ਫਾਇਦੇਮੰਦ ਹੈ ਇਸ ਲਈ ਇੱਕ ਲਾਈਨ ਤੋਂ ਦੂਜੀ ਲਾਈਨ ਦੀ ਦੂਰੀ 30 ਸੈਂਟੀਮੀਟਰ ਅਤੇ ਪੌਦਿਆਂ ਤੋਂ ਪੌਦਿਆਂ ਦੀ ਦੂਰੀ 10 ਤੋਂ 12 ਸੈਂਟੀਮੀਟਰ ਰੱਖੀ ਜਾਂਦੀ ਹੈ

ਬਿਜਾਈ ਦਾ ਸਮਾਂ:

ਇਸ ਦੀ ਬਿਜਾਈ ਦਾ ਸਹੀ ਸਮਾਂ 15 ਅਕਤੂਬਰ ਤੋਂ 15 ਨਵੰਬਰ ਤੱਕ ਹੈ

ਬਿਜਾਈ ਦਾ ਤਰੀਕਾ:

ਬਿਜਾਈ ਤੋਂ ਪਹਿਲਾਂ ਬੀਜ ਨੂੰ ਸੋਧਣਾ ਸਹੀ ਰਹਿੰਦਾ ਹੈ ਬੀਜ ਛੋਟੀਆਂ-ਛੋਟੀਆਂ ਕਿਆਰੀਆਂ ਵਿਚ ਲਾਓ ਚੁਕੰਦਰ ਦੀ ਬਿਜਾਈ ਪੱਧਰੇ ਖੇਤਾਂ ਵਿਚ ਜਾਂ ਖੇਲਾਂ ’ਤੇ ਕੀਤੀ ਜਾਂਦੀ ਹੈ ਦੇਸੀ ਹਲ਼ ਜਾਂ ਕਿਸੇ ਯੰਤਰ ਨਾਲ ਬੀਜਾਂ ਦੀ ਬਿਜਾਈ ਕਰ ਸਕਦੇ ਹੋ ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਰਾਤ ਪਰ 8 ਤੋਂ 10 ਘੰਟੇ ਪਾਣੀ ਵਿਚ ਭਿਉਂ ਦੇਣਾ ਚਾਹੀਦਾ ਹੈ ਫਿਰ ਬੀਜਾਂ ਨੂੰ ਥੋੜ੍ਹੀ ਦੇਰ ਛਾਂ ਵਿਚ ਸੁਕਾ ਕੇ ਬਿਜਾਈ ਕਰਨੀ ਚਾਹੀਦੀ ਹੈ

ਖਾਦ ਅਤੇ ਉਰਵਰਕ:

ਚੁਕੰਦਰ ਦੀ ਚੰਗੀ ਫਸਲ ਲੈਣ ਲਈ ਗੋਹੇ ਦੀ ਗਲੀ-ਸੜੀ ਰੂੜੀ ਦੀ ਖਾਦ ਲਗਭਗ 10 ਤੋਂ 12 ਕੁਇੰਟਲ ਪ੍ਰਤੀ ਏਕੜ ਦੀ ਵਰਤੋਂ ਕਰੋ ਰਸਾਇਣਿਕ ਖਾਦ ਜਾਂ ਉਰਵਰਕਾਂ ਦੀ ਮਾਤਰਾ ਜਿਵੇਂ ਯੂਰੀ 50 ਕਿੱਲੋ, ਡੀਏਪੀ 70 ਕਿੱਲੋ ਅਤੇ ਪੋਟਾਸ਼ 40 ਕਿੱਲੋ ਪ੍ਰਤੀ ਏਕੜ ਦੀ ਵਰਤੋਂ ਕਰਨੀ ਚਾਹੀਦੀ ਹੈ ਨਾਈਟ੍ਰੋਜ਼ਨ ਦੀ ਅੱਧੀ ਮਾਤਰਾ ਅਤੇ ਡੀਏਪੀ ਅਤੇ ਪੋਟਾਸ਼ ਦੀ ਪੂਰੀ ਮਾਤਰਾ ਨੂੰ ਬਿਜਾਈ ਤੋਂ ਪਹਿਲਾਂ ਖੇਤ ਵਿਚ ਮਿਲਾ ਦਿਓ ਬਚੀ ਹੋਈ ਯੂਰੀਆ ਨੂੰ ਬਿਜਾਈ ਤੋਂ 20 ਤੋਂ 25 ਦਿਨ ਅਤੇ 40 ਤੋਂ 45 ਦਿਨ ਬਾਅਦ ਦੋ ਵਾਰ ਵਿਚ ਪਾਉਣਾ ਚਾਹੀਦਾ ਹੈ

ਸਿੰਚਾਈ ਪ੍ਰਬੰਧਨ:

ਚੁਕੰਦਰ ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ ਹੈ ਸਿੰਚਾਈ ਦੀ ਲੋੜ ਠੰਢ ਅਤੇ ਮੀਂਹ ’ਤੇ ਨਿਰਭਰ ਕਰਦੀ ਹੈ ਆਮ ਤੌਰ ’ਤੇ ਪਹਿਲੀਆਂ ਦੋ ਸਿੰਚਾਈਆਂ ਬਿਜਾਈ ਦੇ 15 ਤੋਂ 20 ਦਿਨ ਦੇ ਵਕਫ਼ੇ ’ਤੇ ਕਰਨੀਆਂ ਹਨ ਬਾਅਦ ਵਿਚ 20 ਤੋਂ 25 ਦਿਨ ਦੇ ਵਕਫ਼ੇ ’ਤੇ ਸਿੰਚਾਈ ਕਰਦੇ ਰਹਿਣਾ ਹੈ ਲੋੜ ਤੋਂ ਜਿਆਦਾ ਪਾਣੀ ਖੇਤ ਵਿਚ ਨਹੀਂ ਲੱਗਣ ਦੇਣਾ ਹੈ ਪੁਟਾਈ ਦੇ ਸਮੇਂ ਜ਼ਮੀਨ ਵਿਚ ਘੱਟ ਨਮੀ ਰੱਖਣੀ ਚਾਹੀਦੀ ਹੈ

ਪੌਦਿਆਂ ਦੀ ਛਾਂਟੀ:

ਚੁਕੰਦਰ ਦੀ ਜ਼ਿਆਦਾ ਫੁਟਾਰੇ ਵਾਲੀ ਕਿਸਮ ਦੇ ਬੀਜ ਤੋਂ ਇੱਕ ਤੋਂ ਜ਼ਿਆਦਾ ਪੌਦੇ ਨਿੱਕਲਦੇ ਹਨ ਇਸ ਲਈ ਖੇਤ ਵਿਚ ਪੌਦਿਆਂ ਲੋੜੀਂਦੀ ਗਿਣਤੀ ਰੱਖਣ ਲਈ ਫੁਟਾਰੇ ਦੇ ਲਗਭਗ 30 ਦਿਨ ਬਾਅਦ ਪੌਦਿਆਂ ਦੀ ਛਾਂਟੀ ਕਰਨਾ ਜ਼ਰੂਰੀ ਹੁੰਦਾ ਹੈ

ਖਰਪਤਵਾਰਾਂ ਦਾ ਕੰਟਰੋਲ:

ਇਸ ਫ਼ਸਲ ਵਿਚ ਖ਼ਰਪਤਵਾਰ ਲਈ ਪਹਿਲੀ ਗੁਡਾਈ, ਬਿਜਾਈ ਦੇ 25 ਤੋਂ 35 ਦਿਨ ਬਾਅਦ ਕਰਨੀ ਚਾਹੀਦੀ ਹੈ, ਇਸ ਤੋਂ ਬਾਅਦ ਲੋੜ ਅਨੁਸਾਰ ਗੁਡਾਈ ਕਰਨੀ ਚਾਹੀਦੀ ਹੈ ਜੇਕਰ ਖ਼ਰਪਤਵਾਰਨਾਸ਼ੀ ਜ਼ਰੀਏ ਖ਼ਰਪਤਵਾਰ ਦਾ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ 3 ਲੀਟਰ ਪੈਂਡੀਮਿਥੇਲਿਨ ਨੂੰ 800 ਤੋਂ 900 ਲੀਟਰ ਪਾਣੀ ਵਿਚ ਘੋਲ ਬਦਾ ਕੇ ਪ੍ਰਤੀ ਹੈਕਟੇਅਰ ਫਸਲ ਬਿਜਾਈ ਤੋਂ 2 ਦਿਨ ਤੱਕ ਸਿੱਲ੍ਹੀ ਮਿੱਟੀ ਵਿਚ ਛਿੜਕਾਅ ਕਰਨਾ ਚਾਹੀਦਾ ਹੈ, ਜਿਸ ਨਾਲ ਖਰਪਤਵਾਰ ਉੱਗਣਗੇ ਹੀ ਨਹੀਂ ਜੇਕਰ ਉੱਗੇ ਤਾਂ ਬਹੁਤ ਘੱਟ ਉੱਗਣਗੇ
ਪੌਦਿਆਂ ਦੀ ਰੋਗਾਂ ਤੋਂ ਸੁਰੱਖਿਆ:

ਪੱਤੇ ਟੁੱਕਣ ਵਾਲਾ ਕੀੜਾ: ਇਸ ਦੇ ਕੰਟਰੋਲ ਲਈ ਅਗਲੀ ਫ਼ਸਲ ਬੀਜੋ ਅਤੇ ਮੋਟਾਸਿਸਟਾਕਸ ਜਾਂ ਮੈਲਾਥੀਆਨ ਦਾ 2 ਗ੍ਰਾਮ ਦਵਾਈ ਇੱਕ ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ

ਪੱਤਿਆਂ ਦਾ ਧੱਬਾ: ਇਸ ਰੋਗ ਨਾਲ ਪੱਤਿਆਂ ’ਤੇ ਧੱਬੇ ਜਿਹੇ ਪੈ ਜਾਂਦੇ ਹਨ, ਬਾਅਦ ਵਿਚ ਗੋਲ ਸੁਰਾਖ਼ ਬਣ ਕੇ ਪੱਤਾ ਗਲ਼ ਜਾਂਦਾ ਹੈ ਕੰਟਰੋਲ ਲਈ ਫਫੂੰਦੀ ਨਾਸ਼ਕ ਜਿਵੇਂ ਡਾਈਥੇਨ ਐਮ-45 ਜਾਂ ਬਾਵਿਸਟਨ ਦੇ 1:1 ਘੋਲ ਦਾ ਛਿੜਕਾਅ 15 ਤੋਂ 20 ਦਿਨ ਦੇ ਵਕਫ਼ੇ ’ਤੇ ਕਰਨ ਨਾਲ ਹਮਲਾ ਰੁਕ ਜਾਂਦਾ ਹੈ

ਰੂਟ ਰੋਗ: ਇਹ ਰੋਗ ਜੜ੍ਹਾਂ ਨੂੰ ਲੱਗਦਾ ਹੈ, ਜਿਸ ਨਾਲ ਜੜ੍ਹਾਂ ਖ਼ਰਾਬ ਹੋ ਜਾਂਦੀਆਂ ਹਨ ਕੰਟਰੋਲ ਲਈ ਫਸਲ ਚੱਕਰ ਅਪਣਾਓ ਅਤੇ ਬੀਜਾਂ ਨੂੰ ਮਰਕਿਊਰਿਕ ਕਲੋਰਾਈਡ 1 ਪ੍ਰਤੀਸ਼ਤ ਦੇ ਘੋਲ ਨਾਲ 15 ਮਿੰਟ ਤੱਕ ਸੋਧੋ

ਫ਼ਸਲ ਪੁਟਾਈ: ਬਿਜਾਈ ਤੋਂ 3 ਤੋਂ 4 ਮਹੀਨਿਆਂ ਬਾਅਦ ਫ਼ਸਲ ਤਿਆਰ ਹੋ ਜਾਂਦੀ ਹੈ ਪੱਕਣ ਦੇ ਸਮੇਂ ਪੱਤੇ ਸੁੱਕ ਜਾਂਦੇ ਹਨ ਪੁਟਾਈ ਤੋਂ 15 ਦਿਨ ਪਹਿਲਾਂ ਸਿੰਚਾਈ ਰੋਕ ਦੇਣੀ ਚਾਹੀਦੀ ਹੈ ਪੁਟਾਈ ਰੰਬੀ ਜਾਂ ਕਹੀ ਨਾਲ ਕਰੋ ਅਤੇ ਫ਼ਸਲ ਦੀ ਗ੍ਰੇਡਿੰਗ ਕਰਕੇ ਬਜ਼ਾਰ ਭੇਜੋ, ਜਿਸ ਨਾਲ ਮੁੱਲ ਜ਼ਿਆਦਾ ਮਿਲ ਸਕੇ

ਪੈਦਾਵਾਰ: ਉਪਰੋਕਤ ਵਿਗਿਆਨਕ ਤਕਨੀਕ ਨਾਲ ਖੇਤੀ ਕਰਨ ਅਤੇ ਅਨੁਕੂਲ ਮੌਸਮ ਮਿਲਣ ਤੋਂ ਬਾਅਦ ਇਸ ਦੀ ਪੈਦਾਵਾਰ 65 ਤੋਂ 90 ਟਨ ਪ੍ਰਤੀ ਏਕੜ ਹੁੰਦੀ ਹੈ

ਧੰਨਵਾਦ ਸਹਿਤ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ