ਅਦਿੱਤਿਆ ਐੱਲ 1 ਮਿਸ਼ਨ ਕੀ ਹੈ? | What is Aditya L1 Mission
Aditya L – 1 ਭਾਰਤ ਦੇ ਪਹਿਲੇ ਸੂਰਜ ਮਿਸ਼ਨ ਅਦਿੱਤਿਆ ਐੱਲ1 ਨੇ ਅਜਿਹਾ ਕਮਾਲ ਕਰ ਦਿੱਤਾ ਹੈ ਜਿਸ ਨਾਲ ਪੂਰੀ ਦੁਨੀਆਂ ਤਾਰੀਫ਼ਾਂ ਕਰ ਰਹੀ ਹੈ। ਦਰਅਸਲ ਅਦਿੱਤਿਆ ਐੱਲ 1 ਨੇ ਧਰਤੀ ਤੇ ਚੰਦਰਮਾ ਦੀ ਸੈਲਫ਼ੀ ਤੇ ਤਸਵੀਰਾਂ ਵੀ ਲਈਆਂ ਹਨ। ਇਸ ਗੱਲ ਦੀ ਜਾਣਕਾਰੀ ਭਾਰਤੀ ਪੁਲਾੜ ਸੰਗਠਨ ਇਸਰੋ ਨੇ ਟਵੀਟ ਕਰ ਕੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਦਿੱਤਿਆ ਐੱਲ 1 ਨੇ ਮੰਗਲਵਾਰ ਨੂੰ ਧਰਤੀ ਦੀ ਕਲਾਸ ਨਾਲ ਸਬੰਧਤ ਦੂਜੀ ਪ੍ਰਕਿਰਿਆ ਸਫ਼ਲਤਾਪੂਰਵਕ ਪੂਰੀ ਕੀਤੀ ਸੀ।
https://twitter.com/isro/status/1699663615169818935?s=20
ਅਦਿੱਤਿਆ ਐੱਲ 1 (Aditya L1 Mission) ਸੂਰਜ ਲਈ ਅਧਿਐਨ ਲਈ ਪਹਿਲੀ ਭਾਰਤੀ ਪੁਲਾੜ ਆਧਾਰਿਤ ਆਬਜਰਵੇਟਰੀ (ਵੈਧਸ਼ਾਲਾ) ਹੋਵੇਗੀ। ਇਸ ਦਾ ਕੰਮ ਸੂਰਜ ’ਤੇ 24 ਘੰਟੇ ਨਜ਼ਰ ਰੱਖਣਾ ਹੋਵੇਗਾ। ਧਰਤੀ ਤੇ ਸੂਰਜ ਦੇ ਸਿਸਟਮ ਦੇ ਪੰਜ Lagrangian point ਹਨ। ਸੂਰਿਆਨ Lagrangian point 1(L 1) ਦੇ ਚਾਰੇ ਪਾਸੇ ਇੱਕ ਹੈਲੀ ਆਰਬਿਟ ’ਚ ਤਾਇਨਾਤ ਰਹੇਗਾ। ਐੱਲ 1 ਪੁਆਇੰਟ ਦੀ ਧਰਤੀ ਤੋਂ ਦੂਰੀ 1.5 ਮਿਲੀਅਨ ਕਿਲੋਮੀਟਰ ਹੈ ਜਦੋਂਕਿ ਸੂਰਜ ਦੀ ਧਰਤੀ ਤੋਂ ਦੂਰੀ 150 ਮਿਲੀਅਨ ਕਿਲੋਮੀਟਰ ਹੈ। ਐੱਲ 1 ਪੁਆਇੰਟ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਇੱਥੇ ਸੂਰਜ ’ਤੇ ਸੱਤੇ ਦਿਨ 24 ਘੰਟੇ ਨਜ਼ਰ ਰੱਖੀ ਜਾ ਸਕਦੀ ਹੈ, ਗ੍ਰਹਿਣ ਦੇ ਦੌਰਾਨ ਵੀ।
ਸੂਰਜ ਦੀ ਸਟੱਡੀ ’ਚ ਕੀ ਮਿਲੇਗਾ? | Aditya L1 Mission
ਦਰਅਸਲ ਪੁਲਾੜ ਗੱਡੀ 7 ਪੇਲੋਡ ਲੈ ਕੇ ਜਾਵੇਗੀ ਇੲ ਪੋਲੇਡ ਤੇ ਫੋਟੋਸਫੇਅਰ (ਪ੍ਰਕਾਸ਼ਨਗਰ), ਕ੍ਰੋਮੋਸਪੇਅਰ (ਸੂਰਜ ਦੀ ਦਿਖਾਈ ਦੇਣ ਵਾਲੀ ਸਤਹਿ ਤੋਂ ਠੀਕ ਉੱਪਰੀ ਸਤਹਿ) ਤੇ ਸੂਰਜ ਦੀ ਸਭ ਤੋਂ ਭਾਰੀ ਪਰਤ (ਕੋਰੋਨਾ) ਦਾ ਜਾਇਜਾ ਲੈਣਗੇ। ਸੂਰਜ ’ਚ ਹੋਣ ਵਾਲੀਆਂ ਵਿਸਫੋਟਕ ਪ੍ਰਕਿਰਿਆਵਾਂ ਧਰਤੀ ਦੇ ਨੇੜਲੇ ਸਪੇਸ ਏਰੀਆ ’ਚ ਦਿੱਕਤ ਕਰ ਸਕਦੀਆਂ ਹਨ ਅਤੇ ਬਹੁਤ ਸਾਰੇ ਉੱਪਗ੍ਰਹਿ ਨੂੰ ਨੁਕਸਾਲ ਹੋ ਸਕਦਾ ਹੈ। ਅਜਿਹੀਆਂ ਪ੍ਰਕਿਰਿਆਵਾਂ ਦਾ ਪਤਾ ਪਹਿਲਾਂ ਲੱਗੇ ਜਾਵੇ ਤਾਂ ਬਚਾਅ ਦੇ ਕਦਮ ਚੁੱਕੇ ਜਾ ਸਕਦੇ ਹਨ, ਪਰ ਸਾਰੀਆਂ ਸਪੇਸ ਮਸ਼ੀਨਾਂ ਨੂੰ ਚਲਾਉਣ ਲਈ ਸਪੇਸ ਦੇ ਮੌਸਮ ਨੂੰ ਸਮਝਣਾ ਜ਼ਰੂਰੀ ਹੈ। ਇਸ ਮਿਸ਼ਨ ਤੋਂ ਸਪੇਸ ਦੇ ਮੌਸਮ ਨੂੰ ਵੀ ਸਮਝਣ ’ਚ ਮੱਦਦ ਮਿਲ ਸਕਦੀ ਹੈ ਅਤੇ ਇਸ ਨਾਲ ਸੌਰ ਹਵਾਵਾਂ ਦੀ ਵੀ ਸਟੱਡੀ ਕੀਤੀ ਜਾਵੇਗੀ।