ਹੱਕੀ ਅਤੇ ਜਾਇਜ਼ ਮੰਗਾਂ ਨੂੰ ਮਨਵਾਉਣ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ : ਸੂਬਾ ਪ੍ਰਧਾਨ ਗਲੋਟੀ | Sunam Teacher Protest
Sunam Teacher Protest: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਰਧਾਂਜਲੀ ਸਮਾਗਮ ‘ਚ ਸ਼ਮੂਲੀਅਤ ਕਰ ਰਹੀ ਸਮੁੱਚੀ ਕੈਬਨਿਟ ਪੰਜਾਬ ਸਰਕਾਰ, ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਖਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਜਾਣਕਾਰੀ ਦਿੰਦਿਆਂ ਯੂਨੀਅਨ ਦੇ ਮੀਡੀਆ ਇੰਚਾਰਜ ਗੁਰਜਿੰਦਰ ਰਾਮ ਨੇ ਦੱਸਿਆ ਕਿ ਆਦਰਸ਼ ਸਕੂਲਾਂ ‘ਚ ਮੁਲਾਜ਼ਮ ਪਿਛਲੇ 13 ਸਾਲਾਂ ਤੋ ਨਿਗੁਣਿਆ ਤਨਖਾਹਾਂ ’ਤੇ ਡਿਊਟੀ ਨਿਭਾਅ ਰਹੇ ਹਨ, ਜਦੋਂਕਿ ਅਤਿ ਦੀ ਮਹਿੰਗਾਈ ’ਚ ਇਨ੍ਹਾਂ ਨਿਗੁਣੀਆਂ ਤਨਖਾਹਾਂ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਵੀ ਨਹੀਂ ਹੋ ਰਿਹਾ, ਜਿਸ ਕਰਕੇ ਉਕਤ ਮੁਲਜ਼ਮਾਂ ਅਤੇ ਇੰਨਾ ਸਕੂਲਾਂ ’ਚ ਪੜਾ ਰਹੇ ਅਧਿਆਪਕਾਂ ਨੂੰ ਮਜ਼ਬੂਰਨ ਨਾਲ ਹੋਰ ਵਾਧੂ ਕੰਮ ਕਰਨੇ ਪੈ ਰਹੇ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਯੂਨੀਅਨ ਨੂੰ ਹਰ ਵਾਰ ਮੀਟਿੰਗ ਦਾ ਲੋਲੀਪੋਪ ਦੇ ਕੇ ਬਾਅਦ ਚ ਮੀਟਿੰਗ ਤੋਂ ਮੁਕਰ ਜਾਂਦੇ ਹਨ ।
ਕਿਹਾ, ਸਰਕਾਰ ਦੇ ਮੰਤਰੀ ਹਰ ਵਾਰ ਮੀਟਿੰਗ ਦਾ ਲੋਲੀਪੋਪ ਦੇ ਕੇ ਬਾਅਦ ‘ਚ ਮੀਟਿੰਗ ਤੋਂ ਮੁਕਰ ਜਾਂਦੇ
ਉਕਤ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ, ਜਨਰਲ ਸਕੱਤਰ ਸੁਖਦੀਪ ਕੌਰ ਸਰਾਂ, ਸੂਬਾ ਸੀਨੀਅਰ ਮੀਤ ਪ੍ਰਧਾਨ ਅਮਰਜੋਤ ਜੋਸ਼ੀ, ਸਹਾਇਕ ਸਕੱਤਰ ਸਲੀਮ ਮੁਹੰਮਦ ਅਤੇ ਮੀਤ ਪ੍ਰਧਾਨ ਮੀਨੂ ਬਾਲਾ, ਸੂਬਾ ਸੀਨੀਅਰ ਸਲਾਹਕਾਰ ਓਮਾ ਮਾਧਵੀ ਅਤੇ ਮੁੱਖ ਸਲਾਹਕਾਰ ਅੰਮ੍ਰਿਤਪਾਲ ਸਿੰਘ ਨੇ ਸਮੁੱਚੀ ਯੂਨੀਅਨ ਵੱਲੋਂ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਉਹ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਮੰਨਵਾਉਣ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ ਕਿਉਂਕਿ ਸਾਡੇ ਸ਼ਹੀਦ ਸਾਨੂੰ ਸਮਝਾ ਕੇ ਗਏ ਹਨ ਕਿ ਹੱਕ ਕਦੇ ਵੀ ਮੰਗੇ ਤੋਂ ਨਹੀਂ ਮਿਲਦੇ ਹੱਕ ਤਾਂ ਖੋਹਣੇ ਪੈਂਦੇ ਹਨ ਅਤੇ ਇਹ ਬਣਦੇ ਹੱਕ ਲੈਣ ਲਈ ਸਾਨੂੰ ਜੋ ਵੀ ਕੁਰਬਾਨੀ ਦੇਣੀ ਪਈ ਅਸੀਂ ਦੇਣ ਲਈ ਤਿਆਰ ਹਾਂ। Sunam Teacher Protest
ਉਨ੍ਹਾਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਪੰਜਾਬ ’ਚ ਸੱਤਾ ਸੰਭਾਲੀ ਹੈ, ਯੂਨੀਅਨ ਉਦੋਂ ਤੋਂ ਹੀ ਪੂਰੀ ਸਰਗਰਮੀ ਨਾਲ ਸਰਕਾਰ ਕੋਲੋਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਜਦੋਂ-ਜਹਿਦ ਕਰ ਰਹੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ, ਜਦੋਂਕਿ ਇੱਥੇ ਦੱਸਣਯੋਗ ਹੈ ਕਿ ਆਦਰਸ਼ ਸਕੂਲਾਂ ਨੂੰ ਚਲਾ ਰਹੇ ਬੋਰਡ (ਪੰਜਾਬ ਸਿੱਖਿਆ ਵਿਕਾਸ ਬੋਰਡ) ਦੇ ਚੇਅਰਮੈਨ ਖੁਦ ਮੁੱਖ ਮੰਤਰੀ ਭਗਵੰਤ ਮਾਨ ਹਨ ਪਰ ਅਫਸੋਸ ਉਨ੍ਹਾਂ ਵੱਲੋਂ ਯੂਨੀਅਨ ਨਾਲ ਇਕ ਵੀ ਮੀਟਿੰਗ ਲੈਣੀ ਮੁਨਾਸਿਬ ਨਹੀਂ ਸਮਝੀ, ਜਿਸ ਕਰਕੇ ਮਜ਼ਬੂਰਨ ਹੁਣ ਯੂਨੀਅਨ ਵੱਲੋਂ 31 ਜੁਲਾਈ ਨੂੰ ਸੁਨਾਮ ਵਿਖੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨ ਦਾ ਉਦਮ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਜਨਤਾ ਇਸ ਸਰਕਾਰ ਦੀਆਂ ਨਾਕਾਮੀਆਂ ਤੋਂ ਜਾਣੂੰ ਹੋ ਸਕੇ ।
ਇਹ ਵੀ ਪੜ੍ਹੋ: Punjab Smart Meters Update: ਪੰਜਾਬ ’ਚ ਲੱਗਣ ਵਾਲੇ Smart Meter ਸਬੰਧੀ ਵੱਡੀ ਖਬਰ, ਸਰਕਾਰ ਨੇ ਦਿੱਤੀ ਜਾਣਕਾਰੀ
ਉਨ੍ਹਾਂ ਯੂਨੀਅਨ ਨਾਲ ਜੁੜੇ ਸੂਬੇ ਭਰ ਦੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ 31 ਜੁਲਾਈ ਨੂੰ ਸਰਕਾਰ ਦਾ ਪਿੱਟ ਸਿਆਪਾ ਕਰਨ ਲਈ ਯੂਨੀਅਨ ਵੱਲੋਂ ਰੱਖੇ ਇਸ ਪ੍ਰੋਗਰਾਮ ’ਚ ਸ਼ਮੂਲੀਅਤ ਕਰਨ ਅਤੇ ਉਨ੍ਹਾਂ ਭਰਾਤਰੀ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਸਰਕਾਰ ਤੋਂ ਮੰਗਾਂ ਮੰਨਵਾਉਣ ਲਈ ਜਥੇਬੰਦੀਆਂ ਓਨਾ ਦਾ ਸਾਥ ਦੇਣ । ਇਸ ਮੌਕੇ ਸੂਬਾ ਵਿਤ ਸਕੱਤਰ ਭੁਪਿੰਦਰ ਕੌਰ ਗੰਢੂਆਂ, ਸੂਬਾ ਸਹਾਇਕ ਵਿਤ ਸਕੱਤਰ ਸਰਬਜੀਤ ਕੌਰ ਖੋਖਰ, ਸੀਨੀਅਰ ਸਕੱਤਰ ਅਮਨ ਸਾਸ਼ਤਰੀ ਸੁਨਾਮ, ਜਗਸੀਰ ਸਿੰਘ ਅੜਕਵਾਸ, ਨੀਰੂ ਬਾਲਾ ਲਹਿਰਾ, ਮਨਪ੍ਰੀਤ ਸਿੰਘ ਗੰਢੂਆਂ, ਦਵਿੰਦਰ ਸਿੰਘ, ਜਗਤਾਰ ਸਿੰਘ ਗੰਢੂਆਂ, ਸੰਜੀਵ ਕੁਮਾਰ, ਅਮਨਦੀਪ ਖਾਨ ਕਾਲੇਵਾਲ, ਸੰਦੀਪ ਕੁਮਾਰ, ਰਮਨ ਸ਼ਰਮਾ, ਗੁਰਚਰਨ ਸਿੰਘ ਕੰਗ, ਹਰਪ੍ਰੀਤ ਕੌਰ, ਸੁਖਚੈਨ ਸਿੰਘ, ਸੂਬਾ ਪ੍ਰੈੱਸ ਸਕੱਤਰ ਮਨਮੋਹਨ ਸਿੰਘ, ਸੂਬਾ ਸਹਾਇਕ ਪ੍ਰੈਸ ਸਕੱਤਰ ਦੀਪਕ ਕੁਮਾਰ, ਹਰਸਿਮਰਨ ਸਿੰਘ, ਗੁਰਿੰਦਰ ਸਿੰਘ ਤੋ ਇਲਾਵਾ ਹੋਰ ਯੂਨੀਅਨ ਆਗੂ ਅਤੇ ਮੈਂਬਰ ਮੌਜ਼ੂਦ ਸਨ ।