accident | ਸੰਘਣੀ ਧੁੰਦ ਕਾਰਨ ਕਾਰ ‘ਤੇ ਮੋਟਰਸਾਈਕਲ ‘ਚ ਟੱਕਰ

accident | ਮੋਟਰਸਾਈਕਲ ਸਵਾਰ ਦੀ ਜੇਰੇ ਇਲਾਜ ਹੋਈ ਮੌਤ

ਸਰਹਾਲੀ। ਸੰਘਣੀ ਧੁੰਦ ਕਾਰਨ ਠੱਠੀਆਂ ਮਹੰਤਾਂ ਨੇੜੇ ਦਰਗਾਪੁਰ ਚੌਂਕ ਜੱਲੇਵਾਲਾ ਮੌੜ ਨੇੜੇ ਨੈਸ਼ਨਲ ਹਾਈਵੇ ‘ਤੇ ਗਲਤ ਸਾਈਡ ਤੋਂ ਆ ਰਹੀ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਪੁੱਤਰ ਗੁਰਾ ਸਿੰਘ ਵਾਸੀ ਪੱਤੀ ਖਾਸੇ ਕੀ ਸਰਹਾਲੀ ਜੋ ਆਪਣੇ ਮੋਟਰਸਾਈਕਲ ‘ਤੇ ਤਰਨਤਾਰਨ ਨੂੰ ਜਾ ਰਿਹਾ ਸੀ ਕਿ ਠੱਠੀਆਂ ਮਹੰਤਾਂ ਵਿਖੇ ਗਲਤ ਸਾਈਡ ਤੋਂ ਆ ਰਹੀ ਜਿੰਨ ਕਾਰ ਐੱਲ.ਐਕਸ. ਡੀ.ਐੱਲ.2 ਸੀ.ਏ.ਏ. 4004 ਨਾਲ ਟਕਰਾਉਣ ਕਾਰਨ ਜ਼ਖ਼ਮੀ ਹੋ ਗਿਆ।

ਇਸ ਦੌਰਾਨ ਜ਼ਖਮੀ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਸੁਖਦੇਵ ਸਿੰਘ ਦੀ ਹਸਪਤਾਲ ਵਿਖੇ ਮੌਤ ਹੋ ਗਈ। ਕਾਰ ਨੂੰ ਮਲਕੀਤ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਸਰਹਾਲੀ ਕਲਾਂ ਚਲਾ ਰਿਹਾ ਸੀ, ਜੋ ਕਿ ਮੌਕੇ ਤੋਂ ਫ਼ਰਾਰ ਹੋ ਗਿਆ। ਏ.ਐੱਸ.ਆਈ. ਸਰਵਣ ਕੁਮਾਰ ਵਲੋਂ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here