ਸਮਰੱਥ ਭਾਰਤ ਆਪਣੇ-ਆਪ ਨੂੰ ਵੀ ਸੰਭਾਲੇ

ਸਮਰੱਥ ਭਾਰਤ ਆਪਣੇ-ਆਪ ਨੂੰ ਵੀ ਸੰਭਾਲੇ

ਭਾਰਤ ਦੀ ਆਰਥਿਕ ਸਥਿਤੀ ਤੇ ਸਮਰੱਥਾ ਬਾਰੇ ਕਿਸੇ ਭਰਮ-ਭੁਲੇਖੇ ਦੀ ਗੁੰਜਾਇਸ ਨਹੀਂ ਭਾਰਤ ਕੁਦਰਤੀ ਵਸੀਲਿਆਂ, ਉਪਜਾਊ ਧਰਤੀ, ਬੌਧਿਕ ਸਮਰੱਥਾ ਤੇ ਉੱਚ ਮੁੱਲਾਂ ਦੀ ਸੰਸਕ੍ਰਿਤੀ ਵਾਲਾ ਮੁਲਕ ਹੈ ਦੇਸ਼ ਦੀ ਪਰਉਪਕਾਰੀ ਵਿਚਾਰਧਾਰਾ ਤੇ ਵਿਰਾਸਤ ਕਾਰਨ ਭਾਰਤ ਆਪਣੇ ਗਰੀਬ ਗੁਆਂਢੀ ਮੁਲਕਾਂ ਸਮੇਤ ਦੁਨੀਆ ਦੇ ਦਰਜਨਾਂ ਮੁਲਕਾਂ ਦੀ ਤਾਂ ਵਿੱਤੀ ਸਹਾਇਤਾ ਕਰ ਹੀ ਰਿਹਾ ਹੈ ਅਮਰੀਕਾ ਵਰਗੇ ਮੁਲਕ ਨੇ ਵੀ ਸਾਡਾ 15 ਲੱਖ ਕਰੋੜ ਦਾ ਕਰਜ਼ਾ ਮੋੜਨਾ ਹੈ ਅਫ਼ਗਾਨਿਸਤਾਨ ਦੀ ਸੰਸਦ ਦੇ ਨਿਰਮਾਣ ’ਚ ਭਾਰਤ ਨੇ ਖੁੱਲ੍ਹੇ ਦਿਲ ਨਾਲ ਮਾਇਆ ਵੰਡੀ ਹੈ ਅਫ਼ਗਾਨਿਸਤਾਨ ਦੇ ਹੋਰ ਪ੍ਰਾਜੈਕਟਾਂ ’ਚ ਵੀ ਭਾਰਤ ਮੱਦਦ ਕਰ ਰਿਹਾ ਹੈ ਸ੍ਰੀਲੰਕਾ ਅੰਦਰ ਵੀ ਭਾਰਤ ਆਪਣਾ ਪੂਰਾ ਸਹਿਯੋਗ ਕਰ ਰਿਹਾ ਹੈ ਕਈ ਗਰੀਬ ਦੇਸ਼ਾਂ ਨੂੰ ਭਾਰਤ ਵੱਲੋਂ ਕੋਰੋਨਾ ਦੀ ਵੈਕਸੀਨ ਵੀ ਮੁਫ਼ਤ ਦਿੱਤੀ ਜਾ ਰਹੀ ਹੈ

ਨੇਪਾਲ ਦੇ 50 ਲੱਖ ਦੇ ਕਰੀਬ ਵਿਅਕਤੀਆਂ ਨੂੰ ਭਾਰਤ ’ਚ ਰੁਜ਼ਗਾਰ ਦਿੱਤਾ ਗਿਆ ਤੇ ਨੇਪਾਲ ’ਚ ਕਿਸੇ ਵੀ ਕੁਦਰਤੀ ਆਫ਼ਤ ਵੇਲੇ ਭਾਰਤ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਹੈ ਮਿਆਂਮਾਰ, ਭੂਟਾਨ ਤੇ ਬੰਗਲਾਦੇਸ਼ ਵੀ ਅਜਿਹੀ ਸਹਾਇਤਾ ਵਾਲੇ ਮੁਲਕਾਂ ’ਚ ਸ਼ੁਮਾਰ ਹਨ ਇੱਥੋਂ ਤੱਕ ਪਾਕਿਸਤਾਨ ਨਾਲ ਚੰਗੇ ਸਬੰਧ ਨਾ ਹੋਣ ਦੇ ਬਾਵਜੂਦ ਭਾਰਤ ਨੇ ਪਾਕਿਸਤਾਨ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੀ ਪੇਸ਼ਕਸ਼ ਕੀਤੀ ਸੀ ਅਫ਼ਗਾਨਿਸਤਾਨ ’ਚ ਭਾਰਤ ਨੇ ਬਿਜਲੀ, ਸਿੱਖਿਆ, ਸਿਹਤ ਦੇ ਖੇਤਰ ’ਚ 100 ਅਰਥ ਰੁਪਏ ਤੋਂ ਵੱਧ ਨਿਵੇਸ਼ ਕੀਤਾ ਹੈ

ਅਜਿਹੇ ਹਾਲਾਤਾਂ ’ਚ ਭਾਰਤ ਨੂੰ ਆਪਣਾ ਅੰਦਰੂਨੀ ਢਾਂਚਾ ਮਜ਼ਬੂਤ ਕਰਨ ’ਚ ਕਿਸੇ ਤਰ੍ਹਾਂ ਦੀ ਗੁੰਜਾਇਸ਼ ਨਹੀਂ ਛੱਡਣੀ ਚਾਹੀਦੀ ਸਾਡੇ ਦੇਸ਼ ’ਚ ਸਿਹਤ, ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਸਿੱਖਿਆ ’ਚ ਬਹੁਤ ਵੱਡੇ ਕਦਮ ਚੁੱਕਣ ਦੀ ਜ਼ਰੂਰਤ ਹੈ ਬੰਗਾਲ, ਬਿਹਾਰ, ਉੜੀਸਾ ਵਰਗੇ ਸੂਬਿਆਂ ਦਾ ਹਾਲ ਵੇਖ ਕੇ ਲੱਗਦਾ ਹੈ ਜਿਵੇਂ ਉਹ ਸੂਬੇ 50 ਸਾਲ ਪਿੱਛੇ ਚੱਲ ਰਹੇ ਹਨ ਦੂਰ-ਦੁਰਾਡੇ ਦੇ ਖੇਤਰਾਂ ’ਚ ਸਿਹਤ ਸੇਵਾਵਾਂ ਦੁਰਲੱਭ ਹਨ ਕੁਦਰਤੀ ਆਫ਼ਤਾਂ ਦੇ ਮਾਮਲੇ ’ਚ ਮੁਲਾਜ਼ਮਾਂ, ਮਸ਼ੀਨਰੀ ਤੇ ਤਕਨੀਕ ਦੀ ਭਾਰੀ ਜ਼ਰੂੂਰਤ ਹੈ

ਅੱਗ ਲੱਗਣ ਦੀਆਂ ਘਟਨਾਵਾਂ ’ਤੇ ਵਿਰਲੇ ਮੌਕੇ ਹੀ ਹੁੰਦੇ ਹਨ ਜਦੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਂ ਸਿਰ ਪਹੁੰਚਦੀਆਂ ਹੋਣ ਬਹੁਤੀ ਥਾਈਂ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਸਰਕਾਰਾਂ ਦੇ ਐਲਾਨ ਦੇ ਬਾਵਜ਼ੂਦ 2-2 ਸਾਲ ਫਾਇਰ ਕੋਟ ਤੇ ਹੋੋਰ ਸੇਫ਼ਟੀ ਸਾਮਾਨ ਨਹੀਂ ਮਿਲਦਾ ਜਿਸ ਕਾਰਨ, ਕਈ ਘਟਨਾਵਾਂ ’ਚ ਮੁਲਾਜ਼ਮ ਖੁਦ ਅੱਗ ਬੁਝਾਉਣ ਵੇਲੇ ਜਿਉਂਦੇ ਸੜ ਗਏੇ ਹਰ ਸਾਲ ਹੜ੍ਹਾਂ ਦੌਰਾਨ ਸੈਂਕੜੇ ਵਿਅਕਤੀ ਕਿਸ਼ਤੀਆਂ ਦੀ ਕਮੀ ਕਾਰਨ ਜਾਨਾਂ ਗੁਆ ਬੈਠਦੇ ਹਨ ਜੇਕਰ ਸਾਜੋ -ਸਾਮਾਨ ਪੂਰਾ ਹੋਵੇ ਤੇ ਉਸ ਦੀ ਸੰਭਾਲ ’ਤੇ ਪੂਰਾ ਪੈਸਾ ਖਰਚਿਆ ਜਾਵੇ ਤਾਂ ਬਹੁਤ ਸਾਰੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.