IND vs PAK: ਅਭਿਸ਼ੇਕ ਸ਼ਰਮਾ ਤੇ ਸੂਰਿਆਕੁਮਾਰ ਯਾਦਵ ਦੇ ਤੁਫਾਨ ‘ਚ ਉੱਡਿਆ ਪਾਕਿਸਤਾਨ

IND vs PAK
IND vs PAK: ਅਭਿਸ਼ੇਕ ਸ਼ਰਮਾ ਤੇ ਸੂਰਿਆਕੁਮਾਰ ਯਾਦਵ ਦੇ ਤੁਫਾਨ 'ਚ ਉੱਡਿਆ ਪਾਕਿਸਤਾਨ

ਅਭਿਸ਼ੇਕ ਸ਼ਰਮਾ ਨੇ ਖੇਡੀ ਤੂਫਾਨੀ 31 ਦੌੜਾਂ ਦੀ ਪਾਰੀ

  • ਕਪਤਾਨ ਸੂਰਿਆਕੁਮਾਰ ਯਾਦਵ ਨੇ ਬਣਾਈਆਂ ਨਾਬਾਦ 47 ਦੌੜਾਂ

ਸਪੋਰਟਸ ਡੈਸਕ। IND vs PAK: ਏਸ਼ੀਆ ਕੱਪ ‘ਚ ਅੱਜ ਭਾਰਤ ਤੇ ਪਾਕਿਸਤਾਨ ਵਿਚਕਾਰ ਮਹਾਮੁਕਾਬਲਾ ਖੇਡਿਆ ਗਿਆ। ਜਿਸ ਵਿੱਚ ਭਾਰਤੀ ਟੀਮ ਨੇ 7 ਵਿਕਟਾਂ ਨਾਲ ਪਾਕਿਸਤਾਨ ਨੂੰ ਹਰਾ ਕੇ ਸੁਪਰ-4 ‘ਚ ਐਂਟਰੀ ਕਰ ਲਈ। ਪਾਕਿਸਤਾਨ ਦੀ ਟੀਮ ਨੇ ਇਸ ਮੈਚ ‘ਚ ਟਾਸ ਜਿੱਤਿਆ ਸੀ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਦੀ ਟੀਮ 20 ਓਵਰਾਂ ‘ਚ ਸਿਰਫ 127 ਦੌੜਾਂ ਹੀ ਬਣਾ ਸਕੀ। ਭਾਰਤੀ ਟੀਮ ਵੱਲੋਂ ਸਪਿਨਰ ਕੁਲਦੀਪ ਯਾਦਵ ਨੇ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ 2 ਤੇ ਅਕਸ਼ਰ ਪਟੇਲ ਨੂੰ ਵੀ 2 ਵਿਕਟਾਂ ਹਾਸਲ ਹੋਈਆਂ। ਹਾਰਦਿਕ ਪਾਂਡਿਆ ਤੇ ਵਰੁਣ ਚੱਕਰਵਰਤੀ ਨੂੰ 1-1 ਵਿਕਟ ਮਿਲੀ।

ਇਹ ਖਬਰ ਵੀ ਪੜ੍ਹੋ : Ludhiana News: ਗੰਦੇ ਨਾਲੇ ਦਾ ਭਿਆਨਕ ਰੂਪ, ਲੋਕਾਂ ’ਚ ਦਹਿਸ਼ਤ

ਜਵਾਬ ‘ਚ ਭਾਰਤੀ ਟੀਮ ਵੱਲੋਂ ਓਪਨਰ ਅਭਿਸ਼ੇਕ ਸ਼ਰਮਾ (Abhishek Sharma) ਤੇ ਸ਼ੁਭਮਨ ਗਿੱਲ ਨੇ ਤੇਜ਼ ਸ਼ੁਰੂਆਤ ਕੀਤੀ। ਅਭਿਸ਼ੇਕ ਸ਼ਰਮਾ ਨੇ ਪਹਿਲੇ ਹੀ ਓਵਰ ‘ਚ ਸ਼ਾਹੀਨ ਸ਼ਾਹ ਅਫਰੀਦੀ ਨੂੰ 11 ਦੌੜਾਂ ਬਣਾ ਦਿੱਤੀਆਂ। ਅਭਿਸ਼ੇਕ ਸ਼ਰਮਾ ਨੇ ਤੇਜ਼ 31 ਦੌੜਾਂ ਦੀ ਪਾਰੀ ਖੇਡੀ, ਜਦਕਿ ਕਪਤਾਨ ਸੂਰਿਆਕੁਮਾਰ ਯਾਦਵ (Suryakumar Yadav) ਨੇ ਆਪਣੇ ਜਨਮਦਿਨ ‘ਤੇ ਨਾਬਾਦ 47 ਦੌੜਾਂ ਦੀ ਪਾਰੀ ਖੇਡੀ ਤੇ ਟੀਮ ਨੂੰ ਜਿੱਤ ਵੱਲ ਕਰਵਾਇਆ, ਤਿਲਕ ਵਰਮਾ ਨੇ ਵੀ 31 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਸੈਮ ਅਯੂਬ ਨੇ ਹੀ 3 ਵਿਕਟਾਂ ਹਾਸਲ ਕੀਤੀਆਂ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਸੁਪਰ-4 ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਟੀਮ ਦਾ ਅਗਲਾ ਮੁਕਾਬਲਾ ਓਮਾਨ ਨਾਲ 19 ਸਤੰਬਰ ਨੂੰ ਇੱਥੇ ਹੀ ਦੁੱਬਈ ਕੌਮਾਂਰਤੀ ਕ੍ਰਿਕੇਟ ਸਟੇਡੀਅਮ ‘ਚ ਖੇਡਿਆ ਜਾਵੇਗਾ। IND vs PAK