ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ
ਇਸਲਾਮਾਬਾਦ, ਏਜੰਸੀ। ਸੁਪਰੀਮ ਕੋਰਟ ਦੁਆਰਾ ਈਸ਼-ਨਿੰਦਾ ਮਾਮਲੇ ‘ਚ ਆਰੋਪੀ ਆਸਿਆ ਬੀਬੀ ਨੂੰ ਰਿਹਾਅ ਕੀਤੇ ਜਾਣ ਦੇ ਫੈਸਲੇ ਖਿਲਾਫ਼ ਸਮੀਖਿਆ ਅਰਜੀ ਦਾਇਰ ਕੀਤੀ ਗਈ ਹੈ। ਪਾਕਿਸਤਾਨ ਟੂਡੇ ਦੀ ਰਿਪੋਰਟ ਅਨੁਸਾਰ ਸ਼ਿਕਾਇਤਕਰਤਾ ਕਾਰੀ ਮੁਹੰਮਦ ਸਲਾਮ ਨੇ ਵੀਰਵਾਰ ਨੂੰ ਆਪਣੇ ਵਕੀਲ ਗੁਲਾਮ ਮੁਸਤਫਾ ਰਾਹੀਂ ਸਮੀਖਿਆ ਅਰਜੀ ਦਾਇਰ ਕੀਤੀ ਸੀ। ਸ਼ਿਕਾਇਤਕਰਤਾ ਨੇ ਲਾਹੌਰ ਅਦਾਲਤ ਤੋਂ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਅਰਜੀਕਰਤਾ ਨੇ ਫੈਸਲੇ ਦੀ ਸਮੀਖਿਆ ਹੋਣ ਤੇ ਆਸਿਆ ਬੀਬੀ ਦਾ ਨਾਂਅ ਐਕਜਿਟ ਕੰਟਰੋਲ ਲਿਸਟ (ਈਸੀਐਲ) ‘ਚ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ।
ਅਰਜੀ ‘ਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੁਆਰਾ ਆਸਿਆ ਬੀਬੀ ਦੀ ਰਿਹਾਈ ਦੇ ਫੈਸਲੇ ‘ਚ ਨਿਆਂ ਮਾਨਦੰਡਾਂ ਦੇ ਨਾਲ-ਨਾਲ ਇਸਲਾਮਿਕ ਤਜਵੀਜਾਂ ਅਤੇ ਈਸ਼-ਨਿੰਦਾ ਕਾਨੂੰਨਾਂ ‘ਚ ਨਿਆਂ ਦੇ ਸਮਾਨ ਸਿਧਾਂਤ ਨੂੰ ਪੂਰਾ ਨਹੀਂ ਕੀਤਾ ਗਿਆ। ਇਸ ਦਰਮਿਆਨ ਸੱਤਾਧਾਰੀ ਦਲ ਪਾਕਿਸਤਾਨ ਤਹਿਰੀਕ-ਏ-ਇੰਸਾਫ (ਪੀਟੀਆਈ) ਨੇ ਉਹਨਾਂ ਰਿਪੋਰਟਾਂ ਤੋਂ ਇਨਕਾਰ ਕੀਤਾ ਹੈ ਕਿ ਈਸੀਐਲ ‘ਚ ਆਸਿਆ ਬੀਬੀ ਦਾ ਨਾਂਅ ਸ਼ਾਮਲ ਕਰਵਾਉਣ ਅਤੇ ਸਮੀਖਿਆ ਅਰਜੀ ਦਾਇਰ ਕਰਵਾਉਣ ਪਿੱਛੇ ਸਰਕਾਰ ਦਾ ਦਖਲ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।