Mayor Ludhiana: ਪੁਣਛਾਣ: ਆਪਣਾ ਮੇਅਰ ਬਣਾਉਣ ਲਈ ‘ਆਪ’ ਨੂੰ ਪਏਗੀ ‘ਬਿਗਾਨਿਆਂ’ ਦੀ ਲੋੜ

Mayor Ludhiana

Mayor Ludhiana: ਨਗਰ ਨਿਗਮ ਦੇ ਕੁੱਲ 95 ਵਾਰਡਾਂ ਵਿੱਚੋਂ 48 ਜਿੱਤਣ ’ਤੇ ਮਿਲਣਾ ਸੀ ਬਹੁਮਤ, ‘ਆਪ’ 41 ਵਾਰਡਾਂ ’ਚ ਹੀ ਸਿਮਟੀ

Mayor Ludhiana: ਲੁਧਿਆਣਾ (ਜਸਵੀਰ ਸਿੰਘ ਗਹਿਲ)। ਨਗਰ ਨਿਗਮ ਚੋਣਾਂ- 2018 ਦੇ ਮੁਕਾਬਲੇ ਤਾਜ਼ਾ ਸਥਾਨਕ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਭਾਵੇਂ ਬੇਹੱਦ ਵਧੀਆਂ ਪ੍ਰਦਰਸ਼ਨ ਕੀਤਾ ਹੈ ਪਰ ਬਾਵਜੂਦ ਇਸਦੇ ਇਸਨੂੰ ਆਪਣਾ ਖੁਦ ਦਾ ਮੇਅਰ ਬਣਾਉਣ ਲਈ ‘ਬਿਗਾਨਿਆਂ’ ਦਾ ਸਹਾਰਾ ਲੈਣਾ ਪਵੇਗਾ। ਇਸ ਦੇ ਲਈ ‘ਆਪ’ ਨੂੰ ਉੱਪ ਮੇਅਰ ਦਾ ਅਹੁਦਾ ਗਵਾਉਣਾ ਵੀ ਪੈ ਸਕਦਾ ਹੈ।

ਜਿਕਰਯੋਗ ਹੈ ਕਿ ਸੱਤਾ ਧਿਰ ਦੁਆਰਾ ਨਵੀਂ ਵਾਰਡਬੰਦੀ ਤਹਿਤ ਨਿਗਮ ਦੇ ਕੁੱਲ 95 ਵਾਰਡਾਂ ਵਿੱਚੋਂ 88 ਵਾਰਡਾਂ ਵਿੱਚ ਆਪਣੇ ਸਿਆਸੀ ਮੁਫ਼ਾਦਾਂ ਲਈ ਜੋੜ- ਤੋੜ ਕੀਤਾ ਸੀ ਜੋ ਸ਼ਾਇਦ ਵੋਟਰਾਂ ਨੂੰ ਪਸੰਦ ਨਹੀਂ ਆਇਆ। ਡਿੱਗਦੀ- ਢਹਿੰਦੀ ‘ਆਪ’ ਮਸਾਂ 41 ਵਾਰਡ ਜਿੱਤਣ ਵਿੱਚ ਸਫ਼ਲ ਹੋ ਸਕੀ ਹੈ ਜੋ 2018 ਦੇ ਮੁਕਾਬਲੇ ਬਹੁਤ ਹੀ ਚੰਗਾ ਪ੍ਰਦਰਸ਼ਨ ਹੈ। ਉਸ ਸਮੇਂ ‘ਆਪ’ ਹਿੱਸੇ ਸਿਫ਼ਰ ਇੱਕ ਸੀਟ ਆਈ ਸੀ। ਨਤੀਜਿਆਂ ਮੁਤਾਬਕ ‘ਆਪ’ ਦੇ 41 ਉਮੀਦਵਾਰਾਂ ਨੇ ਜਿੱਤ ਦਰਜ਼ ਕੀਤੀ ਹੈ। ‘ਆਪ’ ਨੂੰ ਆਪਣਾ ਖੁਦ ਦਾ ਮੇਅਰ ਬਣਾਉਣ ਲਈ 95 ਵਿੱਚੋਂ 48 ਕੌਂਸਲਰ ਚਾਹੀਦੇ ਸਨ ਪਰ ਅੰਕੜਾ 41 ’ਤੇ ਅਟਕ ਗਿਆ ਹੈ। Mayor Ludhiana

Read Also : Mayor Patiala: ਮੇਅਰ ਦੀ ਕੁਰਸੀ ’ਤੇ ਕੌਣ ਬੈਠੇਗਾ, ਪਟਿਆਲਾ ’ਚ ਚਰਚਾ ਹੋਈ ਭਾਰੂ

ਤਾਂ ਅਜਿਹੇ ਵਿੱਚ ਜਾਂ ਤਾਂ ਵਿਰੋਧੀਆਂ ਅੱਗੇ ਹੱਥ ਅੱਡਣੇ ਪੈਣਗੇ, ਜਾਂ ਫ਼ਿਰ 7 ਕੌਂਸਲਰਾਂ ਦੀ ਖ੍ਰੀਦੋ- ਫ਼ਰੋਖ਼ਤ ਕਰਨੀ ਪੈਣੀ ਹੈ। ਫ਼ਿਰ ਕਿਤੇ ਜਾ ਕੇ ‘ਆਪ’ ਦਾ ਖੁਦ ਦੇ ਮੇਅਰ ਦਾ ਸੁਫ਼ਨਾ ਪੂਰਾ ਹੋ ਸਕੇਗਾ। ਹਾਂ ਜੇਕਰ ‘ਆਪ’ ਵਿਰੋਧੀਆਂ ਦੇ ਮੋਢੇ ਦਾ ਸਹਾਰਾ ਲੈਂਦੀ ਹੈ ਤਾਂ ਇਸ ਨੂੰ ਉੱਪ ਮੇਅਰ ਦਾ ਅਹੁਦਾ ਗਵਾਉਣਾ ਭਾਵ ਵਿਰੋਧੀਆਂ ਨੂੰ ਵੀ ਦੇਣਾ ਪੈ ਸਕਦਾ ਹੈ। ਜੇਕਰ ਫਿਰ ਵੀ ‘ਆਪ’ ਕਿਸੇ ਨਾ ਕਿਸੇ ਤਾਂ ਖੁਦ ਦਾ ਮੇਅਰ ਬਣਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਅੱਗੇ ‘ਮੇਅਰ’ ਦੀ ਚੋਣ ਵੀ ਇਸ ਲਈ ਟੇਢੀ ਖੀਰ ਸਾਬਤ ਹੋ ਸਕਦਾ ਹੈ। ਕਿਉਂਕਿ ਜੇਤੂ ਰਹੇ ਯੁਵਰਾਜ ਸਿੰਘ ਸਿੱਧੂ (ਕੁਲਵੰਤ ਸਿੰਘ ਸਿੱਧੂ ਦੇ ਸਪੁੱਤਰ) ਤੇ ਅਮਨ ਬੱਗਾ (ਵਿਧਾਇਕ ਮਦਨ ਲੱਗਾ ਬੱਗਾ ਦੇ ਸਪੁੱਤਰ) ਤੋਂ ਇਲਾਵਾ ਵਿਧਾਇਕ ਗੁਰਪ੍ਰੀਤ ਗੋਗੀ ਦੇ ਨਜ਼ਦੀਕੀ ਅਮ੍ਰਿਤ ਵਰਸ਼ਾ ਰਾਮਪਾਲ ਵੀ ਮੇਅਰ ਲਈ ਦਾਅਵੇਦਾਰੀ ਜਤਾ ਸਕਦੇ ਹਨ।

Mayor Ludhiana

ਇਸ ਮਾਮਲੇ ਵਿੱਚ ਪਰਿਵਾਰਵਾਦ ਵੀ ਅੜਿੱਕਾ ਬਣ ਸਕਦਾ ਹੈ। ਕਾਂਗਰਸ ਲੰਘੀਆਂ ਲੋਕ ਸਭਾ ਤੇ 2018 ਚੋਣਾਂ ਵਾਂਗ ਸਥਾਨਕ ਚੋਣਾਂ ਵਿੱਚ ਚਮਤਕਾਰ ਨਹੀਂ ਦਿਖਾ ਸਕੀ। 2018 ’ਚ ਸਥਾਨਕ ਚੋਣਾਂ ਵਿੱਚ 62 ਵਾਰਡਾਂ ’ਚ ਜਿੱਤ ਹਾਸਲ ਕਰਨ ਵਾਲੀ ਕਾਂਗਰਸ ਤਾਜ਼ਾ ਚੋਣਾਂ ਵਿੱਚ 30 ’ਤੇ ਹੀ ਸਿਮਟ ਗਈ। ਜਿਸ ਦਾ ਮੁੱਖ ਕਾਰਨ ਪਾਰਟੀ ਵੱਲੋਂ ਟਕਸ਼ਾਲੀ ਆਗੂਆਂ ਨੂੰ ਲਾਂਭੇ ਕਰਕੇ ਬੈਂਸ ਗਰੁੱਪ ਦੇ 9 ਸਮੱਰਥਕਾਂ ਨੂੰ ਟਿਕਟਾਂ ਦੇਣਾ ਵੀ ਬਣਿਆ ਹੈ। ਜਿਸ ਵਿੱਚੋਂ ਸਿਰਫ਼ 3 ਹੀ ਕਾਂਗਰਸੀ ਹਿੱਸੇ ਆਈਆਂ ਹਨ।

ਪਾਰਟੀ ਦੀ ਬੈਂਸ ਗਰੁੱਪ ਨੂੰ ਟਿਕਟਾਂ ਦੇਣ ਦਾ ਹਲਕਾ ਇੰਚਾਰਜ ਈਸ਼ਵਰਜੋਤ ਚੀਮਾ ਦੁਆਰਾ ਸੋਸ਼ਲ ਮੀਡੀਆ ’ਤੇ ਖੁੱਲ ਕੇ ਵਿਰੋਧ ਕੀਤਾ ਗਿਆ ਸੀ। ਜ਼ਿਆਦਾਤਰ ਵਾਰਡਾਂ ਵਿੱਚ ਈਸ਼ਵਰਜੋਤ ਚੀਮਾ ਸਣੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਤਸਵੀਰਾਂ ਵੀ ਉਮੀਦਵਾਰਾਂ ਦੇ ਹੋਰਡਿੰਗਾਂ ਤੋਂ ਗਾਇਬ ਹੋ ਗਈਆਂ ਸਨ। ਜਿਸ ਨੇ ਪਾਰਟੀ ਅੰਦਰ ਗੁੱਟਬਾਜ਼ੀ ਦਾ ਸਪੱਸ਼ਟ ਸੰਕੇਤ ਦਿੱਤਾ। ਭਾਜਪਾ ਜੋ 2018 ’ਚ 10 ਵਾਰਡਾਂ ਵਿੱਚ ਜਿੱਤੀ ਸੀ, ਨੇ ਇਸ ਵਾਰ 9 ਸੀਟਾਂ ਦੀ ਬੜਤ ਹਾਸਲ ਕੀਤੀ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ (ਬ) ਜਿਸ ਨੂੰ 2018 ’ਚ 11 ਸੀਟਾਂ ਪ੍ਰਾਪਤ ਹੋਈਆਂ ਸਨ, ਹੁਣ 2 ’ਤੇ ਆ ਸਿਮਟ ਗਈ ਹੈ। ਪਿਛਲੀਆਂ ਚੋਣਾਂ ’ਚ 4 ਅਜ਼ਾਦ ਉਮੀਦਾਰਾਂ ਨੂੰ ਜਿੱਤ ਦਾ ਸਿਹਰਾ ਪ੍ਰਾਪਤ ਹੋਇਆ ਸੀ, ਜਦਕਿ ਇਸ ਵਾਰ ਇੱਕ ਦੀ ਕਟੌਤੀ ਹੋਈ ਹੈ।

ਆਪਣਿਆਂ ’ਚ ਵੀ ਹਾਰੀ ‘ਆਪ’

ਖੁਦ ਦੇ ਮੇਅਰ ਬਣਾਉਣ ਲਈ ਸੰਕਟ ’ਚ ਫ਼ਸੀ ‘ਆਪ’ ਆਪਣਿਆਂ ਦੇ ਹਲਕਿਆਂ ਵਿੱਚ ਬੁਰੀ ਤਰਾਂ ਹਾਰੀ ਹੈ। ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਹਲਕਿਆਂ ਵਿੱਚ ‘ਆਪ’ ਦੀ ਕਾਰਗੁਜ਼ਾਰੀ ਬੇਹੱਦ ਨਿਰਾਸ਼ਾ ਜਨਕ ਰਹੀ ਹੈ। ਛੀਨਾ ਦੇ ਹਲਕੇ ’ਚ ਕੁੱਲ 11 ਵਾਰਡਾਂ ਵਿੱਚੋਂ ਸਿਰਫ਼ 9 ’ਤੇ, ਪੱਪੀ ਦੇ 15 ਵਾਰਡਾਂ ਵਿੱਚੋਂ 11 ਸੀਟਾਂ ’ਤੇ ਅਤੇ ਸਿੱਧੂ ਦੇ 12 ਵਿੱਚੋਂ 8 ਵਾਰਡਾਂ ’ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ 5 ਵਾਰਡਾਂ ਵਿੱਚ ਵੀ ‘ਆਪ’ 4 ’ਤੇ ਹਾਰ ਗਈ ਹੈ।

LEAVE A REPLY

Please enter your comment!
Please enter your name here