ਆਪ ਵਿਧਾਇਕਾਂ ਨੇ ਵਿਧਾਨ ਸਭਾ ਸਦਨ ਅੰਦਰ ਲਾਇਆ ਧਰਨਾ

Punjab Vidhan Sabha

ਪ੍ਰਸਤਾਵਿਤ ਬਿੱਲਾਂ ਦੀ ਕਾਪੀ ਦੀ ਕਰ ਰਹੇ ਹਨ ਮੰਗ

  • ਬਿੱਲਾਂ ਦੀ ਕਾਪੀ ਮਿਲਣ ਤੱਕ ਅੰਦਰ ਹੀ ਬੈਠਾਂਗੇ : ਹਰਪਾਲ ਸਿੰਘ ਚੀਮਾ
  • ਬੇਸ਼ੱਕ ਰਾਤ ਕੱਟਣੀ ਪਵੇ ਪਰ ਬਿੱਲਾਂ ਦੀ ਕਾਪੀ ਲੈ ਕੇ ਹੀ ਉੱਠਾਂਗੇ
  • ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਵਿਧਾਨ ਸਭਾ ਦਾ ਉਚੇਚਾ ਇਜਲਾਸ

ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਦੇ ਅੱਜ ਹੋ ਰਹੇ ਇਜਲਾਸ ‘ਚ ਕਾਫ਼ੀ ਹੰਗਾਮਾ ਹੋ ਰਿਹਾ ਹੈ। ਵਿਰੋਧੀਆਂ ਪਾਰਟੀਆਂ ਲਗਾਤਾਰੀ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਹੁਣ ਆਪ ਵਿਧਾਇਕਾ ਨੇ ਵਿਧਾਨ ਸਭਾ ਸਦਨ ਅੰਦਰ ਧਰਨਾ ਲਾ ਦਿੱਤਾ ਹੈ। ਆਪ ਵਿਧਾਇਕ ਪ੍ਰਸਤਾਵਿਤ ਬਿੱਲਾਂ ਦੀ ਕਾਪੀ ਮੰਗ ਕਰ ਰਹੇ ਹਨ ਤੇ ਆਪਣੀ ਜਿੱਦ ‘ਤੇ ਅੜੇ ਹੋਏ ਹਨ।

Punjab Vidhan Sabha

ਆਪੂ ਆਗੂ ਹਰਪਾਲ ਸਿੰਘ ਨੇ ਚੀਮਾ ਨੇ ਕਿਹਾ ਕਿ ਜਦੋਂ ਤੱਕ ਬਿੱਲਾਂ ਦੀ ਕਾਪੀ ਨਹੀਂ ਮਿਲਦੀ ਉਦੋਂ ਤੱਕ ਅਸੀਂ ਸਦਨ ਅੰਦਰ ਧਰਨੇ ‘ਤੇ ਬੈਠੇ ਰਹਾਂਗੇ ਭਾਵੇਂ ਸਾਨੂੰ ਸਦਨ ‘ਚ ਰਾਤ ਕਿਉਂ ਕੱਟਣੀ ਪਏ ਅਸੀਂ ਇੱਥੋਂ ਬਿੱਲਾਂ ਦੀ ਕਾਪੀ ਲੈ ਕੇ ਹੀ ਉੱਠਾਂਗੇ। ਇਸ ਸਬੰਧੀ ਆਪ ਆਗੂਆਂ ਲਗਾਤਾਰ ਸਦਨ ‘ਚ ਨਾਅਰੇਬਾਜ਼ੀ ਕਰ ਰਹੇ ਹਨ। ਇਸ ਤੋਂ ਇਲਾਵਾ  ਅਕਾਲੀ ਦਲ ਦੇ ਆਗੂ ਵੀ ਪੰਜਾਬ ਭਵਨ ਦੇ ਬਾਹਰ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਅਕਾਲੀ ਆਗੂ ਲਗਾਤਾਰ ਅੰਦਰ ਜਾਣ ਦੀ ਮੰਗ ਕਰ ਰਹੇ ਹਨ ਪਰ ਉਨ੍ਹਾਂ ਨੂੰ ਭਵਨ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ ਜਿਸ ਦਾ ਅਕਾਲੀ ਆਗੂ ਪੂਰੇ ਜ਼ੋਰਾਂ-ਸ਼ੌਰਾਂ ਨਾਲ ਵਿਰੋਧ ਕਰ ਰਹੇ। ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਵਿਧਾਨ ਸਭਾ ਦਾ ਇਜਲਾਸ ਸੱਦਿਆ ਗਿਆ ਹੈ। ਇਸ ਦੌਰਾਨ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਸਰਕਾਰ ਕੋਈ ਵੱਡਾ ਫੈਸਲਾ ਲੈ ਸਕਦੀ ਹੈ। ਇਸ ਸਬੰਧੀ ਸਾਰੀਆਂ ਤਿਆਰੀਆਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੀਤੀਆਂ ਗਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.