ਕੋਰੋਨਾ ਤੋਂ ਬਚਾਅ ਸਬੰਧੀ ਪੰਪਲੇਟ ਵੀ ਕੀਤੇ ਤਕਸੀਮ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਨੇ ਕੋਰੋਨਾ ਵਾਇਰਸ ਦੇ ਮੱਦੇ ਨਜਰ ਅੱਜ ਪਟਿਆਲਾ ਸ਼ਹਿਰ ਦੇ 3 ਵੱਡੇ ਸਰਕਾਰੀ ਹਸਪਤਾਲਾਂ ਨੂੰ ਮਾਸਕ ਦਿੱਤੇ। ਸ਼ਹਿਰੀ ਹਲਕਾ ਮੁਖੀ ਕੁੰਦਨ ਗੋਗੀਆ ਨੇ ਆਪਣੀ ਸਮੁੱਚੀ ਟੀਮ ਸਮੇਤ ਜਾ ਕੇ ਸਿਵਲ ਹਸਪਤਾਲ ਤ੍ਰਿਪੜੀ, ਮਾਤਾ ਕੁਸੱਲਿਆ ਹਸਪਤਾਲ ਅਤੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਮਾਸਕ ਦਿੱਤੇ। ਇਥੇ ਮਾਸਕ ਦੀ ਵੱਡੇ ਪੱਧਰ ‘ਤੇ ਕਿੱਲਤ ਨਜਰ ਆ ਰਹੀ ਸੀ।
ਕੁੰਦਨ ਗੋਗੀਆ ਨੇ ਦੱਸਿਆ ਕਿ ਉਨ੍ਹਾ ਨੇ ਸਭ ਤੋਂ ਪਹਿਲਾਂ ਸਿਵਲ ਹਸਪਤਾਲ ਤ੍ਰਿਪੜੀ ਵਿੱਚ ਐਸ.ਐਮ.ਓ ਡਾ. ਅੰਜਨਾ ਗੁਪਤਾ, ਮਾਤਾ ਕੁਸੱਲਿਆ ਹਪਸਤਾਲ ਵਿਚ ਡਾ. ਪ੍ਰਿੰਸ ਸੋਢੀ ਅਤੇ ਡਾ. ਰੇਨੂੰ ਅਗਰਵਾਲ, ਡਾ. ਵਿਕਾਸ ਗੋਇਲ ਜਦਕਿ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਡਾ. ਪਾਰਸ ਪਾਂਡਵ ਨੂੰ ਮਾਸਕ ਸੌਪੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਇਸ ਬਿਮਾਰੀ ਨਾਲ ਲੜਨ ਲਈ ਹਿੰਮਤ ਰੱਖੀਏ ਅਤੇ ਸਰਕਾਰ ਦਾ ਸਹਿਯੋਗ ਕਰੀਏ।ਇਸ ਮੌਕੇ ਆਪ ਦੀ ਟੀਮ ਨੇ ਕੋਰੋਨਾ ਦੇ ਬਚਾਅ ਸਬੰਧੀ ਲਿਖੇ ਪੰਫਲੇਟ ਵੀ ਵੰਡੇ। ਇਸ ਵਿਚ ਕਰੋਨਾ ਦੇ ਬਚਾਅ ਅਤੇ ਉਪਾਅ ਸਬੰਧੀ ਵਿਚਾਰ ਦਿੱਤੇ ਗਏ ਹਨ।
ਇਸ ਮੌਕੇ ਦਿਹਾਤੀ ਪ੍ਰਧਾਨ ਪ੍ਰੀਤੀ ਮਲਹੋਤਰਾ, ਵੀਰਪਾਲ ਕੋਰ, ਹਰਿੰਦਰ ਕੋਰ, ਪਰਮਜੀਤ ਕੌਰ, ਸੰਦੀਪ ਬੰਧੂ, ਹਰੀਸ ਨਰੂਲਾ, ਸੁਸੀਲ ਮਿੱਡਾ, ਰਾਜਵੀਰ, ਸਿਮਰਜੀਤ ਸਿੰਘ, ਸੰਜੀਵ ਗੁਪਤਾ, ਕਰਮਜੀਤ ਸਿੰਘ, ਅਮਿੱਤ ਵਿੱਕੀ, ਸਾਗਰ ਧਾਲੀਵਾਲ ਅਤੇ ਹਰ ਵਲੰਟੀਅਰ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।