ਅਜ਼ਾਦੀ ਤੇ ਸਾਜਿਸ਼ ’ਚ ਫਰਕ ਲੱਭੇ ਔਰਤ

Woman

ਭਾਰਤੀ ਸਮਾਜ ’ਚ ਔਰਤ ਲਈ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਸੱਭਿਆਚਾਰਕ ਵਾਤਾਵਰਨ ਜਿੱਥੇ ਬਿਹਤਰੀ ਦੇ ਮੌਕਿਆਂ ਨਾਲ ਭਰਿਆ ਹੈ, ਉੱਥੇ ਚੁਣੌਤੀਆਂ ਵੀ ਸਾਹਮਣੇ ਹਨ। ਔਰਤ ਨੂੰ ਅਜ਼ਾਦੀ ਵੀ ਚਾਹੀਦੀ ਹੈ ਅਤੇ ਅਜ਼ਾਦੀ ਮਿਲ ਵੀ ਰਹੀ ਹੈ ਪਰ ਵਿਸ਼ਵੀਕਰਨ ਅਤੇ ਬਜ਼ਾਰਵਾਦ ਇਸ ‘ਅਜ਼ਾਦੀ’ ਦੇ ਨਾਂਅ ’ਤੇ ਔਰਤ ਨੂੰ ਹੀ ਉਲਝਾਉਣ, ਗੁੰਮਰਾਹ ਕਰਨ ਤੇ ਮੱਧਕਾਲੀ ਮਰਦ ਪ੍ਰਧਾਨ ਸਮਾਜਿਕ ਮੁੱਲਾਂ ਨੂੰ ਮੁੜ ਸਥਾਪਿਤ ਕਰਨ ਦੀ ਲੁਕੀ ਹੋਈ ਤੇ ਧੋਖੇਬਾਜ਼ ਚਾਲ ਚੱਲੀ ਜਾ ਰਹੀ ਹੈ। ਔਰਤ ਨੂੰ ਇਸ ਧੋਖੇਬਾਜ਼ ਅਜ਼ਾਦੀ ਅਤੇ ਅਸਲੀ ਅਜ਼ਾਦੀ ਵਿਚਾਲੇ ਫਰਕ ਲੱਭਣ ਤੇ ਚਾਲਬਾਜ਼ਾਂ ਨੂੰ ਖਦੇੜ ਸੁੱਟਣ ਦੀ ਹਿੰਮਤ ਕਰਨੀ ਚਾਹੀਦੀ ਹੈ।

ਸੰੁਦਰਤਾ ਦੇ ਨਾਂਅ ’ਤੇ ਅਰਬਾਂ ਰੁਪਏ ਦੇ ਉਤਪਾਦਾਂ ਦਾ ਬਜ਼ਾਰ ਖੜ੍ਹਾ ਕਰਨ ਵਾਲੀਆਂ ਕੰਪਨੀਆਂ ਨੇ ਨੰਗੇਜ਼ ਨੂੰ ਆਧੁਨਿਕਤਾ ਤੇ ਫੈਸ਼ਨ ਦਾ ਪ੍ਰਤੀਕ ਬਣਾ ਦਿੱਤਾ ਹੈ। ਬਿਨਾਂ ਸ਼ੱਕ ਮੱਧਕਾਲੀ ਸਮਾਜ ਔਰਤ ਲਈ ਨਰਕ ਵਰਗਾ ਸੀ ਪਰ ਪ੍ਰਾਚੀਨ ਭਾਰਤ ’ਚ ਔਰਤ ਲਈ ਸਤਿਕਾਰ ਤੇ ਪਵਿੱਤਰਤਾ ਦੀ ਮਿਸਾਲ ਪੂਰੇ ਵਿਸ਼ਵ ’ਚ ਮੰਨੀ ਜਾਂਦੀ ਸੀ। ਔਰਤ ਨਾਲ ਘਰ ਚੱਲਦਾ ਸੀ, ਔਰਤ ਵੀ ਮੁਖੀ ਸੀ, ਔਰਤ ਨੂੰ ਸਵੰਬਰ ਦੇ ਤਹਿਤ ਅਜ਼ਾਦੀ ਸੀ ਪਰ ਅਖੌਤੀ ਆਧੁਨਿਕਤਾਵਾਦੀਆਂ ਨੇ ਮੱਧਕਾਲ ਦੀ ਗੁਲਾਮੀ ਨੂੰ ਤੋੜਨ ਦੇ ਨਾਂਅ ਅਜ਼ਾਦੀ ਦਾ ਜੋ ਮਾਡਲ ਪੇਸ਼ ਕੀਤਾ ਉਹ ਔਰਤ ਨੂੰ ਇੱਕ ਵਸਤੂ ਤੱਕ ਸੀਮਿਤ ਕਰਦਾ ਹੈ। ਜਿੱਥੋਂ ਤੱਕ ਫ਼ਿਲਮ ਜਗਤ, ਟੀ. ਵੀ. ਸੀਰੀਅਲ, ਇਸ਼ਤਿਹਾਰਬਾਜ਼ੀ ਦਾ ਸਬੰਧ ਹੈ ਔਰਤ ਦੇ ਨੰਗੇਜ਼ ਨੂੰ ਫਿਲਮ ਸਫ਼ਲਤਾ ਲਈ ਜ਼ਰੂਰੀ ਮੰਨ ਲਿਆ ਜਾਂਦਾ ਹੈ।

ਅਜ਼ਾਦੀ ਤੇ ਸਾਜਿਸ਼ ’ਚ ਫਰਕ ਲੱਭੇ ਔਰਤ | Woman

ਫੇਲ੍ਹ ਹੋ ਚੁੱਕੇ ਸਿਨੇ ਕਲਾਕਾਰ ਅਸ਼ਲੀਲਤਾ ਦਾ ਸਹਾਰਾ ਲੈ ਕੇ ਦੁਬਾਰਾ ਹਿੱਟ ਹੋਣ ਦੀਆਂ ਗੋਂਦਾਂ ਗੁੰਦਦੇ ਰਹਿੰਦੇ ਹਨ। ਕਲਾਕਾਰ ਫ਼ਿਲਮ ’ਚ ਬਿਨਾਂ ਕਿਸੇ ਚੰਗੀ ਕਹਾਣੀ ਤੋਂ ਸਿਰਫ਼ ਅਸ਼ਲੀਲਤਾ ਦਾ ਸਹਾਰਾ ਲੈਂਦੇ ਹਨ ਹਕੀਕਤ ਇਹ ਹੈ ਕਿ ਦਰਜਨਾਂ ਫਿਲਮਾਂ ਬਿਨਾਂ ਅਸ਼ਲੀਲਤਾ ਤੋਂ ਵੀ ਹਿੱਟ ਹੋ ਚੁੱਕੀਆਂ ਹਨ। ਗਾਇਕੀ ਦਾ ਪੱਧਰ ਵੀ ਗਿਰਾਵਟ ਵੱਲ ਜਾ ਰਿਹਾ ਹੈ। ਪੈਸਾ ਕਮਾਉਣ ਤੇ ਸ਼ੁਹਰਤ ਖੱਟਣ ਲਈ ਔਰਤ ਦੀ ਭੂਮਿਕਾ ਦਰਸਾਉਣ ਦੀ ਬਜਾਇ ਔਰਤ ਨੂੰ ਸਿਰਫ਼ ਵਰਤਿਆ ਜਾ ਰਿਹਾ ਹੈ। ਫਰਿੱਜ, ਟੀ.ਵੀ. ਦੀ ਮਸ਼ਹੂਰੀ ਲਈ ਔਰਤ ਨੂੰ ਬੇਹੂਦਾ ਕੱਪੜਿਆਂ ’ਚ ਪੇਸ਼ ਕਰਨ ਦਾ ਨਾਂਅ ਅਜ਼ਾਦੀ ਜਾਂ?ਆਧੁਨਿਕਤਾ ਨਹੀਂ ਹੋ ਸਕਦਾ। ਇਸ ਚਾਲ ਨੂੰ ਔਰਤ ਨੇ ਸਮਝਣਾ ਤੇ ਜਾਗਣਾ ਹੈ।

ਔਰਤ ਦੇ ਮਾਂ, ਬੇਟੀ, ਭੈਣ ਤੇ ਪਤਨੀ ਦੇ ਰੂਪ ਨੂੰ ਸਿਰਫ਼ ਵਸਤੂ ਦਾ ਰੂਪ ਬਣਨ ਤੋਂ ਪਹਿਲਾਂ ਔਰਤ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ। ਅਸਲ ’ਚ ਔਰਤ ਦੀ ਅਜ਼ਾਦੀ ਦਾ ਮਤਲਬ ਹੈ ਪੁਰਸ਼ ਦੇ ਬਰਾਬਰ ਪੜ੍ਹਾਈ ਤੇ ਰੁਜ਼ਗਾਰ ਸਮੇਤ ਜ਼ਿੰਦਗੀ ਦੇ ਹਰ ਖੇਤਰ ’ਚ ਬਰਾਬਰ ਹੱਕ ਹਾਸਲ ਕਰਨ ਦੀ ਅਜ਼ਾਦੀ ਹੈ। ਪੇਕੇ ਘਰ ਤੋਂ ਲੈ ਕੇ ਸਹੁਰੇ ਘਰ ਤੱਕ ਉਸ ਨੂੰ ਇੱਕ ਇਨਸਾਨ ਵਜੋਂ ਪਛਾਣ ਦੇਣ ਦਾ ਨਾਂਅ ਅਜ਼ਾਦੀ ਹੈ। ਔਰਤ ਨੂੰ ਰਾਜਨੀਤੀ, ਸ਼ਾਸਨ, ਪ੍ਰਸ਼ਾਸਨ ’ਚ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਸਮਾਜ ਅੰਦਰ ਅਜਿਹੀ ਚੇਤਨਾ ਆਵੇ ਕਿ ਔਰਤ ਨਾ ਕਿਸੇ ਦੀ ਗੁਲਾਮ ਰਹੇ ਤੇ ਨਾ ਕਿਸੇ ਦੀ ਮਾਲਕ ਹੋਵੇ ਪਰਿਵਾਰ ਤੇ ਸਮਾਜ ਔਰਤ ਦੇ ਦੁੱਖਾਂ ਨੂੰ ਸਮਝਣ ਤੇ ਉਸ ਦਾ ਬਣਦਾ ਹੱਕ ਦੇਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ