ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਰਾਜ ਵੜਿੰਗ ਨੂੰ ਧੱਕੇ ਮਾਰਨ ਦੀ ਵੀਡੀਓ ਹੋਈ ਵਾਇਰਲ
(ਸੱਚ ਕਹੂੰ ਨਿਊਜ਼) ਲੁਧਿਆਣਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੇ ਯਾਤਰਾ ਦੌਰਾਨ ਧੱਕੇ ਮਾਰਨ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਰਾਜਾ ਵੜਿੰਗ ਰਾਹੁਲ ਗਾਂਧੀ ਦੀ ਯਾਤਰਾ ਦੌਰਾਨ ਹਰ ਸਮੇਂ ਉਨਾਂ ਨਾਲ ਰਹੇ ਤੇ ਇਸ ਦੌਰਾਨ ਰਾਜ ਵੜਿੰਗ ਕਿਸੇ ਵਰਕਰ ਨੂੰ ਰਾਹੁਲ ਗਾਂਧੀ ਨਾਲ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਸਨ ਇਹ ਦੇਖ ਕੇ ਰਾਹੁਲ ਦੀ ਸੁਰੱਖਿਆ ‘ਚ ਤਾਇਨਾਤ ਮੁਲਾਜ਼ਮ ਨੇ ਰਾਜਾ ਵੜਿੰਗ ਨੂੰ ਧੱਕਾ ਦੇ ਦਿੱਤਾ। ਇਹ ਵੇਖ ਕੇ ਰਾਜਾ ਵੜਿੰਗ ਦੇ ਵੀ ਸਮਝ ’ਚ ਨਹੀਂ ਆਇਆ ਕੀ ਇਹ ਕੀ ਹੋ ਰਿਹਾ ਹੈ। ਇਹ ਸਭ ਰਾਹੁਲ ਗਾਂਧੀ ਦੇ ਸਾਹਮਣੇ ਹੋਇਆ। ਇਸ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਰਾਜਾ ਵੜਿੰਗ ਕਾਫੀ ਨਾਰਾਜ਼ ਨਜ਼ਰ ਆਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ