ਦੇਸ਼ ਨੂੰ ਹਰਿਆ ਭਰਿਆ ਬਣਾਉਣ ਲਈ ਨੌਜਵਾਨਾਂ ਨੇ ਕੀਤੀ ਨਿਵੇਕਲੀ ਪਹਿਲ

Fazilka News

ਨੌਜਵਾਨਾਂ ਵੱਲੋਂ ਕਿਸਾਨਾਂ ਨੂੰ ਆਪਣੇ ਖੇਤਾਂ ’ਚੋਂ ਲੰਘਦੀਆਂ ਸੜਕਾਂ ਦੇ ਕਿਨਾਰੇ ਮਿੱਟੀ ਪਾਉਣ ਤੇ ਜਗ੍ਹਾ ਛੱਡਣ ਦੀ ਅਪੀਲ | Fazilka News

ਜਲਾਲਾਬਾਦ (ਰਜਨੀਸ਼ ਰਵੀ)। Fazilka News : ਅੱਤ ਦੀ ਪੈ ਰਹੀ ਗਰਮੀ, ਵਧ ਰਹੇ ਹਵਾ ਪ੍ਰਦੂਸ਼ਣ ਅਤੇ ਡੂੰਘੇ ਹੋ ਰਹੇ ਪਾਣੀ ਦੀ ਚਿੰਤਾ ਨੂੰ ਲੈ ਕੇ ਜਿੱਥੇ ਪੂਰੇ ਸਮਾਜ ਵਿੱਚ ਇਸ ਗੱਲ ਦੀ ਚਰਚਾ ਪਾਈ ਜਾ ਰਹੀ ਹੈ, ਉਥੇ ਹੀ ਜਾਗ੍ਰਿਤ ਪਿੰਡਾਂ ਦੇ ਨੌਜਵਾਨ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਆ ਰਹੇ ਹਨ। ਪਿੰਡ ਢਾਬ ਖੁਸ਼ਹਾਲ ਜੋਈਆ ਦੇ ਸਰਬ ਭਾਰਤ ਨੌਜਵਾਨ ਸਭਾ ਦੇ ਨੌਜਵਾਨਾਂ ਨੇ ਆਪਣੇ ਪਿੰਡ ਤੇ ਆਸ ਪਾਸ ਦੇ ਖੇਤਰ ’ਚ ਬੂਟੇ ਲਿਆ ਕੇ ਲਾਉਣ ਦੀ ਨਿਵੇਕਲੀ ਪਹਿਲ ਕਦਮੀ ਕੀਤੀ ਹੈ।

ਜੰਗਲਾਤ ਵਿਭਾਗ ਦੇ ਬਲਾਕ ਅਫਸਰ ਪਵਨ ਕੁਮਾਰ ਦਾ ਕੀਤਾ ਧੰਨਵਾਦ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਨੌਜਵਾਨ ਰਾਜ ਸਿੰਘ, ਬਲਜਿੰਦਰ ਸਿੰਘ, ਵਰਿੰਦਰ ਸਿੰਘ, ਅਰਵੀਨ ਢਾਬਾਂ, ਬਲਜਿੰਦਰ ਨਿੱਕਾ, ਸੁਖਵਿੰਦਰ ਸਿੰਘ ਸੁੱਖਾ, ਅਰਸ਼ਦੀਪ ਸਿੰਘ, ਅਮਨਦੀਪ ਸਿੰਘ, ਰਾਜ ਸਿੰਘ ਕਾਰਪੇਂਟਰ, ਗਗਨਦੀਪ ਸਿੰਘ, ਅਜੇ ਅਤੇ ਸੂਬਾ ਸਿੰਘ ਨੇ ਪਿੰਡ ਰੱਤਾ ਖੇੜ ਵਿਖੇ ਬਣੀ ਨਰਸਰੀ ਤੋਂ 300 ਦੇ ਕਰੀਬ ਬੂਟੇ ਲਗਾ ਕੇ ਆਪਣੇ ਪਿੰਡ ਦੇ ਵੱਖ-ਵੱਖ ਥਾਵਾਂ ’ਤੇ ਲਗਵਾਏ ਹਨ। (Fazilka News)

Also Read : Monsoon: ਡਿਪਟੀ ਕਮਿਸ਼ਨਰਾਂ ਨੂੰ ਮੁੱਖ ਸਕੱਤਰ ਨੇ ਮਾਨਸੂਨ ਦੌਰਾਨ ਚਾੜ੍ਹੇ ਆਦੇਸ਼

ਇਸ ਸਬੰਧੀ ਪਿੰਡ ਦੇ ਨੌਜਵਾਨਾਂ ਨੇ ਜੰਗਲਾਤ ਵਿਭਾਗ ਦੇ ਬਲਾਕ ਅਫਸਰ ਪਵਨ ਕੁਮਾਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਕੋਲ ਜਦੋਂ ਉਹ ਬੂਟੇ ਲੈਣ ਗਏ ਤਾਂ ਉਹਨਾਂ ਨੇ ਉਤਸ਼ਾਹ ਪੂਰਵਕ ਢੰਗ ਨਾਲ ਉਹਨਾਂ ਨੂੰ ਸਿਰਫ ਬੂਟੇ ਹੀ ਨਹੀਂ ਦਿੱਤੇ, ਸਗੋਂ ਇਸ ਤੋਂ ਇਲਾਵਾ ਹੋਰ ਦਰਖਤ ਲਗਾਉਣ ਲਈ ਪ੍ਰੇਰਿਤ ਕੀਤਾ ਹੈ। ਇਸ ਸਬੰਧੀ ਪਿੰਡ ਦੇ ਨੌਜਵਾਨਾਂ ਨੇ ਇਲਾਕੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਮੀਨ ਵਿੱਚੋਂ ਲੰਘਦੀਆਂ ਸੜਕਾਂ ਦੀਆਂ ਸਾਈਡਾਂ ’ਤੇ ਮਿੱਟੀ ਪਾਉਣ ਅਤੇ ਦਰੱਖਤ ਲਾਉਣ ਲਈ ਜਗ੍ਹਾ ਛੱਡਣ ਤਾਂ ਕਿ ਅਸੀਂ ਆਪਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਵਡਮੁੱਲਾ ਜੀਵਨ ਬਚਾ ਸਕੀਏ।

LEAVE A REPLY

Please enter your comment!
Please enter your name here