ਸਿੱਖਿਆ ਦੇ ਖੇਤਰ ’ਚ ਦੁਖਦਾਈ ਘਟਨਾ
ਪੰਜਾਬ ਦੇ ਮੋਹਾਲੀ ’ਚ ਚੰਡੀਗੜ੍ਹ ਯੂਨੀਵਰਸਿਟੀ ’ਚ ਕਥਿਤ ਅਸ਼ਲੀਲ ਵੀਡੀਓ ਲੀਕ ਮਾਮਲੇ?ਨੇ ਸਮੁੱਚੇ ਰਾਸ਼ਟਰ ਨੂੰ ਹਿਲਾ ਕੇ ਰੱਖ ਦਿੱਤਾ ਕਈ ਵਿਦਿਆਰਥਣਾਂ ਦੀ ਇਤਰਾਜ਼ਯੋਗ ਵੀਡੀਓ ਬਣਾਉਣ ਤੇ ਉਸ ਨੂੰ ਦੂਜੇ ਵਿਅਕਤੀਆਂ ਤੱਕ ਭੇਜਣ ਦੀ ਜੋ ਇਹ ਸ਼ਰਮਨਾਕ ਤੇ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ,
ਉਹ ਬਹੁਤ ਹੀ ਦੁਖਦਾਈ ਤੇ ਹੈਰਾਨ ਕਰਨ ਦੇ ਨਾਲ-ਨਾਲ ਉੱਚ ਸਿੱਖਿਆ ਸੰਸਥਾਵਾਂ ਦੀ ਅਣਗਹਿਲੀ ਤੇ ਅਸੁਰੱਖਿਅਤ ਹੁੰਦੇ ਹਾਲਾਤਾਂ ਦਾ ਖੁਲਾਸਾ ਕਰਦੀ ਹੈ ਇਹ ਖੌਫ਼ਨਾਕ ਹਰਕਤ ਪੀੜਤ ਲੜਕੀਆਂ ਦੇ ਸਨਮਾਨ ਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਵੀ ਖਿਲਵਾੜ ਹੈ ਇਨ੍ਹਾਂ ਸਿੱਖਿਆ ਦੇ ਮੰਦਿਰਾਂ ’ਚ ਸੰਸਕਾਰ, ਗਿਆਨ ਅਤੇ ਆਦਰਸ਼ਾਂ ਦੀ ਥਾਂ ਅੱਜ ਦੀ ਨੌਵਜਾਨ ਪੀੜ੍ਹੀ ਦਾ ਦਿਮਾਗ ਕਿਸ ਹੱਦ ਤੱਕ ਦੂਸ਼ਿਤ ਹੋ ਗਿਆ ਹੈ, ਅਸ਼ਲੀਲ ਵੀਡੀਓ ਮਾਮਲਾ ਉਸ ਦੀ ਭਿਆਨਕ ਪੇਸ਼ਕਾਰੀ ਹੈ ਇਹ ਇੱਕ ਗੰਭੀਰ ਮਸਲਾ ਹੈ ਜਿਸ ’ਤੇ ਮੰਥਨ ਕੀਤਾ ਜਾਣਾ ਅਤੀ ਜ਼ਰੂਰੀ ਹੈ
ਹੁਣ ਤੱਕ ਜਿਹੋ-ਜਿਹੀਆਂ ਖ਼ਬਰਾਂ ਆਈਆਂ ਹਨ, ਉਸ ਸੰਦਰਭ?’ਚ ਇਹ ਸਮਝਨਾ ਮੁਸ਼ਕਲ ਹੈ ਕਿ ਉੱਥੇ ਪੜ੍ਹਨ ਵਾਲੀ ਇੱਕ ਲੜਕੀ ਨੇ ਕਈ ਹੋਰ ਲੜਕੀਆਂ ਦੀ ਨਹਾਉਂਦੀਆਂ ਦੀ ਚੋਰੀ ਵੀਡੀਓ ਬਣਾਈ ਤਾਂ?ਉਸ ਦੇ ਪਿੱਛੇ ਉਸ ਦੀ ਕਿਹੜੀ ਮਨਸ਼ਾ ਕੰਮ ਰਹੀ ਸੀ ਜੇਕਰ ਉਸ ਨੇ ਆਪਣੇ ਕਿਸੇ ਦੋਸਤ ਦੇ ਕਹਿਣ ’ਤੇ ਅਜਿਹਾ ਕੀਤਾ ਤਾਂ ਉਸ ਦਾ ਆਪਣਾ ਜ਼ਮੀਰ ਕੀ ਕਰ ਰਿਹਾ ਸੀ! ਇਸ ਮਾਮਲੇ ਨੂੰ ਲੈ ਕੇ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ’ਚ ਗੁੱਸਾ ਹੋਣਾ ਸੁਭਾਵਿਕ ਹੈ ਸਾਡੀਆਂ ਉੱਚ ਸਿੱਖਿਆ ਸੰਸਥਾਵਾਂ ਹਿੰਸਾ, ਡਰੱਗ, ਨਸ਼ਾ, ਅਸ਼ਲੀਲਤਾ ਤੇ ਅਰਾਸ਼ਟਰੀਅਤਾ ਨੂੰ ਪੋਸ਼ਣ ਦੇਣ ਦੇ ਅੱਡੇ ਬਣਦੀਆਂ ਜਾ ਰਹੀਆਂ ਹਨ ਮੋਹਾਲੀ ’ਚ ਜੋ ਵੀ ਹੋਇਆ ਉਹ ਸਿੱਖਿਆ ਦੇ ਖੇਤਰ ’ਚ ਕਾਫ਼ੀ ਸ਼ਰਮਨਾਕ ਤੇ ਦੁਖੀ ਕਰਨ ਵਾਲੀ ਘਟਨਾ ਹੈ
ਸਕੂਲਾਂ ਤੇ ਕਾਲਜਾਂ ’ਚ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ, ਉਹ ਨਾ ਸਿਰਫ਼ ਸਾਡੀ ਨੌਜਵਾਨ ਪੀੜ੍ਹੀ ਲਈ ਸਗੋਂ ਸਮਾਜ ਲਈ ਵੀ ਘਾਤਕ ਸਾਬਤ ਹੋ ਰਿਹਾ ਹੈ ਕੌਣ ਨਹੀਂ ਜਾਣਦਾ ਕਿ ਪੰਜਾਬ ਦੀਆਂ ਯੂਨੀਵਰਸਿਅੀਆਂ ਤੇ ਕਾਲਜ ਕੈਂਪਸ ’ਚ ਨਾ ਸਿਰਫ਼ ਡਰੱਗ ਮਿਲਦੀ ਹੈ ਸਗੋਂ ਨੌਜਵਾਨ ਪੀੜੀ ਕਈ ਤਰ੍ਹਾਂ ਦੇ ਵਿਕਾਰਾਂ ਦਾ ਸ਼ਿਕਾਰ ਹੈ ਇਨ੍ਹਾਂ ਕੰਪਲੈਕਸਾਂ ’ਚ ਵਿਦਿਆਰਥੀਆਂ ਨਾਲ ਅਸ਼ਲੀਲ ਤੇ ਇਤਰਾਜ਼ਯੋਗ ਦ੍ਰਿਸ਼ ਆਮ ਗੱਲ ਹੈ
ਇਸ ਤਰ੍ਹਾਂ ਦੀਆਂ ਰਿਪੋਰਟਾਂ ਮਿਲਦੀਆਂ ਰਹੀਆਂ ਹਨ ਕਿ ਇੱਕ ਲੋਕਪ੍ਰਿਆ ਤੇ ਪ੍ਰਸਿੱਧ ਯੂਨੀਵਰਸਿਟੀ ਦੇ ਹੋਸਟਲ ’ਚ ਹਥਿਆਰ ਬਰਾਮਦ ਹੋਏ ਤੇ ਉੱਥੋਂ ਕੁਝ ਅਣਪਛਾਤੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਵੀ ਹੋਈ ਪਰ ਅਜਿਹੀਆਂ ਖ਼ਬਰਾਂ ਵੀ ਦਬਾ ਦਿੱਤੀਆਂ ਜਾਂਦੀਆਂ?ਹਨ ਕਿਉਂਕਿ ਯੂਨੀਵਰਸਿਟੀ ਪ੍ਰਸ਼ਾਸਨ ਦਾ ਦਬਦਬਾ ਹਰ ਥਾਂ ਹੈ ਇਸ ਮਸ਼ੀਨੀ ਯੁੱਗ ਨੇ ਸਮਾਜਿਕ ਤੇ ਸੱਭਿਆਚਾਰਕ ਮਾਹੌਲ ਨੂੰ ਪੂਰੀ ਤਰ੍ਹਾਂ ਦੂਸ਼ਿਤ ਕਰ ਦਿੱਤਾ ਹੈ ਜਿੱਥੇ ਇੱਕ ਪਾਸੇ ਤਕਨੀਕੀ ਖੇਤਰ ’ਚ ਸਾਡਾ ਵਿਕਾਸ ਹੋਇਆ ਹੈ, ਉੱਥੇ ਦੂਜੇ ਪਾਸੇ ਸਾਡਾ ਨੈਤਿਕ ਤੌਰ ’ਤੇ ਪਤਨ ਵੀ ਹੋਇਆ ਹੈ
ਦੇਸ਼ ਦੇ ਮਾਸੂਮ, ਨੌਜਵਾਨ ਖਾਸਕਰ ਵਿਦਿਆਰਥਣਾਂ ਰੋਜ਼ਾਨਾ ਆਪਣੇ ਜੀਵਨ ਤੇ ਜੀਵਨ ਦੇ ਟੀਚੇ ਨੂੰ ਮਿੱਟੀ ’ਚ ਮਿਲਾ ਰਹੇ ਹਨ ਕਾਲਜ ਕੈਂਪਸ ’ਚ ਉੱਠਣ ਵਾਲੀਆਂ ਇਨ੍ਹਾਂ?ਅਸ਼ਲੀਲਤਾ, ਹਿੰਸਾ ਤੇ ਨਸ਼ੇ ਦੀਆਂ ਘਟਨਾਵਾਂ ਸਿਰਫ਼ ਧੂੰਆਂ?ਹੀ ਨਹੀਂ ਸਗੋਂ ਜਵਾਲਾਮੁਖੀ ਦਾ ਰੂਪ ਧਾਰਨ ਕਰ ਰਹੀਆਂ ਹਨ ਜੋ ਨਾ ਜਾਣੇ ਕੀ ਕੁਝ ਸਵਾਹ ਕਰ ਦੇਵੇਗੀ ਜੋ ਨਾ ਜਾਣੇ ਦੇਸ਼ ਤੋਂ ਕਿੰਨੀ ਕੀਮਤ ਮੰਗੇਗੀ ਦੇਸ਼ ਦੀ ਆਸ ਜਦੋਂ ਕਿਤੇ ਮੌਜ-ਮਸਤੀ, ਸੌੜੀ ਤੇ ਅਰਾਸ਼ਟਰੀ ਸਵਾਰਥਾਂ ਲਈ ਆਪਣੇ ਜੀਵਨ?ਨੂੰ ਸਮਾਪਤ ਕਰਨ ’ਤੇ ਉਤਾਰੂ ਹੋ ਜਾਵੇ ਤਾਂ ਸੱਚਮੁੱਚ ਪੂਰੇ ਰਾਸ਼ਟਰ ਦੀ ਆਤਮਾ, ਸੁਤੰਤਰਤਾ ਦੇ 75 ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਵੀ ਇਨ੍ਹਾਂ ਸਥਿਤੀਆਂ ਦੀ ਮਜ਼ਬੂਰੀ ਦੇਖ ਕੇ ਚੀਕ ਉੱਠਦੀ ਹੈ ਵਿਦਿਆਰਥੀ ਜੀਵਨ ਦੀਆਂ ਇਨ੍ਹਾਂ ਘਟਨਾਵਾਂ ਨੇ ਦੇਸ਼ ਦੇ ਜ਼ਿਆਦਾਤਰ ਵਿਦਿਆਰਥੀਆਂ ਤੇ ਬੁੱਧੀਜੀਵੀਆਂ ਨੂੰ ਐਨਾ ਜ਼ਿਆਦਾ ਹਿਲਾ ਕੇ ਰੱਖ ਦਿੱਤਾ ਜਿੰਨਾ ਕਿ ਅੱਜ ਤੱਕ ਕੋਈ ਵੀ ਹੋਰ ਮਾਮਲਾ ਨਹੀਂ ਕਰ ਸਕਿਆ ਸੀ
ਕਿਉਂਕਿ ਅਸ਼ਲੀਲਤਾ ਤੇ ਅਰਾਜਕਤਾ ’ਤੇ ਉੱਤਰ ਰਿਹੈ?ਦੇਸ਼ ਦਾ ਨੌਜਵਾਨ ਵਰਗ ਸਿੱਖਿਆ ਦੇ ਜ਼ਰੀਏ ਸਿਰਫ਼ ਭੌਤਿਕ ਸੰਪੂਰਨਤਾ ਤੇ ਉੱਚ ਡਿਗਰੀਆਂ ਹਾਸਲ ਕਰਨਾ ਹੀ ਕਾਫ਼ੀ ਨਹੀਂ ਹੁੰਦਾ, ਸਿੱਖਿਆ ਦੁਆਰਾ ਸਾਨੂੰ ਇੱਕ ਇਨਸਾਨ ਤੇ ਵਧੀਆ ਨਾਗਰਿਕ ਵੀ ਬਣਨਾ ਚਾਹੀਦਾ ਹੈ ਇਸ ਲਈ ਆਪਣੀ ਸ਼ਾਲੀਨ ਪਰੰਪਰਾ, ਆਦਰਸ਼ ਤੇ ਜੀਵਨ ਮੁੱਲਾਂ ਨਾਲ ਜੁੜਨਾ ਜ਼ਰੂਰੀ ਹੋ ਜਾਦਾ ਹੈ ਮਾਨਸਿਕ ਵਿਕਾਸ ਤੋਂ ਬਿਨਾ ਭੌਤਿਕ ਵਿਕਾਸ ਸਾਰਥਕ ਨਹੀਂ ਹੋ ਸਕਦਾ ਹੈਅਕਸਰ ਅਜਿਹੇ ਮਾਮਲਿਆਂ ’ਚ ਪੁਲਿਸ ਤੇ ਕਾਲਜ ਪ੍ਰਸ਼ਾਸਨ ਸੱਚ ਨੂੰ? ਲੁਕੋਣ ਤੇ ਦਬਾਉਣ ਦਾ ਯਤਨ ਕਰਦੇ ਹਨ ਇਹੀ ਮੋਹਾਲੀ ’ਚ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਵਿਦਿਆਰਥਣਾਂ ਦਾ ਭਰੋਸਾ ਪੁਲਿਸ ਤੇ ਯੂਨੀਵਰਸਿਟੀ ਪ੍ਰਸ਼ਾਸਨ?ਤੋਂ ਉੱਠ ਚੁੱਕਾ ਹੈ
ਉਹ ਹੋਸਟਲ ਛੱਡ ਕੇ ਘਰਾਂ ਨੂੰ ਵਾਪਸ ਪਰਤਣ ਲੱਗੀਆਂ ਹਨ ਹੁਣ ਬਹੁਤ ਸਾਰੇ ਸਵਾਲ ਉੱਠ ਰਹੇ ਹਨ ਕਿ ਕੀ ਇਹ ਜੋ ਰੌਲਾ ਪਿਆ ਹੈ ਇਹ ਸਿਰਫ਼ ਅਫ਼ਵਾਹ ’ਤੇ ਅਧਾਰਿਤ ਸੀ ਜਾਂ ਇਸ ਵਿਚ ਕੁਝ ਸੱਚਾਈ ਵੀ ਹੈ ਵਿਦਿਆਰਥਣਾਂ ਦਾ ਦਾਅਵਾ ਹੈ ਕਿ ਘੱਟੋ-ਘੱਟ 60 ਵਿਦਿਆਰਥਣਾਂ ਦੀਆਂ ਵੀਡੀਓ ਬਣਾਈਆਂ ਗਈਆਂ ਹਨ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਜਿੰਨੇ ਮੂੰਹ ਓਨੀਆਂ ਗੱਲਾਂ ਸੱਚ ਸਾਹਮਣੇ ਆਉਣਾ ਹੀ ਚਾਹੀਦਾ ਹੈ ਪਰ ਸਾਹਮਣੇ ਉਦੋਂ ਹੀ ਆਵੇਗਾ ਜਦੋਂ ਨਿਰਪੱਖ ਤੇ ਇਮਾਨਦਾਰ ਢੰਗ ਨਾਲ ਜਾਂਚ ਹੋਵੇਗੀ ਅਧੂਰਾ ਸੱਚ ਕਦੇ-ਕਦੇ ਪੂਰੇ ਸੱਚ ਤੋਂ ਵੀ ਜ਼ਿਆਦਾ ਖ਼ਤਰਨਾਕ ਹੋ ਜਾਂਦਾ ਹੈ
ਸੂਚਨਾ ਤਕਨੀਕ ਇਸ ਦੌਰ ’ਚ ਇੰਟਰਨੈੱਟ ’ਤੇ ਅਸ਼ਲੀਲ ਸਮੱਗਰੀ ਦੀ ਸਹਿਜ਼ ਉਪਲੱਬਧਤਾ ਇੱਕ ਭਖ਼ਦੀ ਸਮੱਸਿਆ ਦੇ ਰੂਪ ’ਚ ਸਾਡੇ ਸਾਹਮਣੇ ਆ ਖੜ੍ਹੀ ਹੋਈ ਹੈ ਇੱਕ ਤੋਂ ਬਾਅਦ ਇੱਕ ਐਮਐਮਐਸ ਸਕੈਂਡਲ ਸਾਹਮਣੇ ਆ ਰਹੇ ਹਨ ਦਰਅਸਲ ਸਮੱਸਿਆ ਇਹ ਵੀ ਹੈ ਕਿ ਮਾਪੇ ਛੋਟੀ ਉਮਰ ’ਚ ਹੀ ਬੱਚਿਆਂ ਨੂੰ ਸਮਾਰਟ ਫੋਨ ਦੀਆਂ ਆਦਤਾਂ ਪਾ ਰਹੇ ਹਨ ਇਸ ਦਾ ਅੱਗੇ ਜਾ ਕੇ ਬੱਚਿਆਂ ਦੀ ਮਾਸੂਮ ਮਾਨਸਿਕਤਾ ’ਤੇ ਗਲਤ ਪ੍ਰਭਾਵ ਪੈਂਦਾ ਹੈ ਸਮਾਰਟ ਫੋਨ ’ਤੇ ਅਸਾਨੀ ਨਾਲ ਉਪਲੱਬਧ ਅਣਉਚਿਤ ਅਤੇ ਅਸ਼ਲੀਲ ਸਮੱਗਰੀ ਤੋਂ ਬੱਚਿਆਂ ਨੂੰ ਦੂਰ ਰੱਖਣਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ ਅੱਜ ਦੇ ਬੱਚੇ ਕਿਸ਼ੋਰ ਤਾਂ ਹੁੰਦੇ ਹੀ ਨਹੀਂ ਬਚਪਨ ਤੋਂ ਸਿੱਧੇ ਜਵਾਨ ਹੀ ਹੋ ਰਹੇ ਹਨ
ਸੋਸ਼ਲ ਸਾਈਟਾਂ ਤੇ ਹੋਰ ਵੈਬਸਾਈਟਾਂ?’ਤੇ ਅਸ਼ਲੀਲ ਸਮੱਗਰੀ ਦਾ ਪ੍ਰਭਾਵ ਵਿਅਕਤੀਗਤ, ਪਰਿਵਾਰਕ, ਸਮਾਜਿਕ ਦੇਖਣ ਨੂੰ ਮਿਲ ਰਿਹਾ ਹੈ, ਅੱਜ ਦੀਆਂ ਸਿੱਖਿਆ ਸੰਸਥਾਵਾਂ ਉਸ ਤੋਂ ਅਛੂਤੀਆਂ ਨਹੀਂ ਹਨ ਕਿਸੇ ਵੀ ਸੰਵਦਨਸ਼ੀਲ ਵਿਅਕਤੀ ਦੀ ਇਹ ਮੰਗ ਹੋਵੇਗੀ ਕਿ ਜੇਕਰ ਇਹ ਦੋਸ਼ ਸਾਬਤ ਹੁੰਦੇ ਹਨ ਤਾਂ ਕਾਨੂੰਨ ਅਨੁਸਾਰ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇ ਪਰ ਸਵਾਲ ਇਹ ਵੀ ਹੈ ਕਿ ਯੂਨੀਵਰਸਿਟੀਆਂ ’ਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਲਈ ਜੋ ਹੋਸਟਲ ਬਣਾਏ ਗਏ ਹਨ, ਉਨ੍ਹਾਂ ’ਚ ਬਾਥਰੂਮਾਂ ਦਾ ਅਜਿਹਾ ਕਿਹੜਾ ਪ੍ਰਬੰਧ ਹੈ ਕਿ ਕਿਸੇ ਵਿਦਿਆਰਥਣ ਜਾਂ ਹੋਰ ਵਿਅਕਤੀ ਨੂੰ ਲੁਕ ਕੇ ਵੀਡੀਓ ਬਣਾਉਣ ਦਾ ਮੌਕਾ ਮਿਲ ਜਾਂਦਾ ਹੈ?
ਵਿਦਿਆਰਥਣਾਂ ਦੇ ਸਨਮਾਨ ਤੇ ਇੱਜਤ ਦਾ ਖਿਆਲ ਰੱਖਦੇ ਹੋਏ ਸਮੁੱਚੇ ਪ੍ਰਬੰਧ ਹੋਣੇ ਚਾਹੀਦੇ ਹਨ ਜੇਕਰ ਇਸ ਤਰ੍ਹਾਂ ਦੀ ਅਸੁਰੱਖਿਆ ਤੇ ਲਾਪਰਵਾਹੀ ਭਰੀਆਂ ਸਥਿਤੀਆਂ ’ਚ ਵਿਦਿਆਰਥਣਾਂ ਨੂੰ ਰਹਿਣਾ ਪੈਂਦਾ ਹੈ ਤਾਂ ਇਸ ਦੀ ਜਿੰਮੇਵਾਰੀ ਕਿਸ ’ਤੇ ਆਉਂਦੀ ਹੈ, ਇਸ ਤਰ੍ਹਾਂ ਦੀ ਵਿਵਸਥਾ ਨਾਲ ਜੁੜੇ ਸਵਾਲਾਂ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ, ਖਾਸ ਤੌਰ ’ਤੇ ਜਦੋਂ ਅਜਿਹੀਆਂ ਘਟਨਾਵਾਂ ਹੋਣ ਦੀ ਖਬਰ ਆ ਚੁੱਕੀ ਹੈ ਇਹ ਲੁਕਿਆ ਨਹੀਂ?ਹੈ ਕਿ ਸਾਡੇ ਸਮਾਜਿਕ ਮਾਹੌਲ ’ਚ ਅੱਜ-ਕੱਲ੍ਹ ਬਹੁਤ ਸਾਰੇ ਲੋਕਾਂ ਦੇ ਹੱਥ ’ਚ ਕੈਮਰਿਆਂ ਨਾਲ ਲੈਸ ਸਮਾਰਟਫੋਨ ਤਾਂ ਆ ਗਏ ਹਨ ਪਰ ਇਸ ਦੀ ਵਰਤੋਂ ਤੇ ਇਸ ਦੇ ਜੋਖਮ ਨੂੰ ਲੈ ਕੇ ਬਹੁਤ ਘੱਟ ਲੋਕ ਜਾਗਰੂਕ ਹਨ
ਫਿਰ ਨੌਜਵਾਨਾਂ ਅੰਦਰ ਉਮਰ ਜਾਂ ਹੋਰ ਵਜ੍ਹਾਂ ਨਾਂਲ ਜੋ ਮਾਨਸਿਕ-ਸਰੀਰਕ ਉਥਲ ਪੁਥਲ ਹੁੰਦੀ ਹੈ ਉਸ ਨਾਲ ਸੰਤੁਲਿਤ ਤਰੀਕੇ ਨਾਲ ਨਜਿੱਠਣ ਤੇ ਖੁਦ ਨੂੰ ਦਿਮਾਗੀ ਤੌਰ ’ਤੇ ਤੰਦਰੁਸਤ ਤੇ ਸੰਵੇਦਨਸ਼ੀਲ ਬਣਾਈ ਰੱਖਣ ’ਚ ਇਸ ਤਰ੍ਹਾਂ ਦੀ ਆਧੁਨਿਕ ਤਕਨੀਕ ਵੀ ਅੜਿੱਕਾ ਬਣ ਰਹੀ ਹੈ ਜੇਕਰ ਅਜਿਹੀਆਂ ਘਟਨਾਵਾਂ ਕਦੇ ਕਿਸੇ ਅਪਰਾਧ ਦੇ ਰੂਪ ’ਚ ਸਾਹਮਣੇ ਆਉਂਦੀਆਂ?ਹਨ ਤਾਂ ਯਕੀਨੀ ਰੂਪ ’ਚ ਕਾਨੂੰਨੀ ਤਰੀਕੇ ਨਾਲ ਨਜਿੱਠਣਾ ਹੀ ਚਾਹੀਦਾ ਹੈ, ਪਰ ਇਸ ਦੇ ਲੰਬੇ ਸਮੇਂ ਦੇ ਹੱਲ ਲਈ ਆਧੁਨਿਕ ਤਕਨੀਕਾਂ ਜਾਂ ਵਸੀਲਿਆਂ ਦੀ ਵਰਤੋਂ ਨੂੰ ਲੈ ਕੇ ਹੋਰ ਸੰਵੇਦਨਾ ਦਾ ਖਿਆਲ ਰੱਖਣ ਦੇ ਨਾਲ-ਨਾਲ ਸਮਾਜਿਕ ਸਿਖਲਾਈ ਵੀ ਜ਼ਰੂਰੀ ਹੈ
ਲਲਿਤ ਗਰਗ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ