ਤੇਜ ਰਫਤਾਰ ਕਾਰ ਦਰੱਖਤ ਨਾਲ ਟਕਰਾਈ, ਇੱਕ ਦੀ ਮੌਤ, ਦੋ ਜਖ਼ਮੀ

Road Accident

ਤੇਜ ਰਫਤਾਰ ਕਾਰ ਦਰੱਖਤ ਨਾਲ ਟਕਰਾਈ, ਇੱਕ ਦੀ ਮੌਤ, ਦੋ ਜਖ਼ਮੀ

ਅਬੋਹਰ,(ਸੁਧੀਰ ਅਰੋੜਾ) ਕੰਧਵਾਲਾ ਰੋਡ ਦੇ ਨਜ਼ਦੀਕ ਇੱਕ ਤੇਜ ਰਫਤਾਰ ਕਾਰ ਦੇ ਬੇਕਾਬੂ ਹੋਕੇ ਦਰੱਖਤ ਨਾਲ ਟਕਰਾਉਣ (Road Accident) ਕਾਰਨ ਕਾਰ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਦੋ ਜਣੇ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ ਮੌਕੇ ‘ਤੇ ਪਹੁੰਚੀ ਸਿਟੀ 2 ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਜਦੋਂ ਕਿ ਜਖ਼ਮੀਆਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ  ਜਾਣਕਾਰੀ ਅਨੁਸਾਰ ਰਾਤ ਕਰੀਬ 12 ਵਜੇ ਪੁਲਿਸ ਟੀਮ ਨੇ ਚੁੰਗੀ ਕੋਲ ਨਾਕਾ ਲਗਾਇਆ ਹੋਇਆ ਸੀ

ਇਸ ਦੌਰਾਨ ਸ਼ਹਿਰ ਤੋਂ ਆਈ ਇੱਕ ਸਕੋਡਾ ਕਾਰ ਨੂੰ ਜਦੋਂ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਵਿੱਚ ਸਵਾਰ ਤਿੰਨ ਜਵਾਨਾਂ ਨੇ ਗੱਡੀ ਰੋਕਣ ਦੀ ਬਜਾਏ ਕਾਰ ਨੂੰ ਤੇਜ ਰਫਤਾਰ ਨਾਲ ਭਜਾ ਲਿਆ ਜਿਸ ਕਾਰਨ ਉਨ੍ਹਾਂ ਦੀ ਗੱਡੀ ਕੰਧਵਾਲਾ ਰੋਡ ਪੈਲੇਸ ਤੋਂ ਅੱਗੇ ਦਰਖਤਾਂ ਨਾਲ ਟਕਰਾ ਗਈ ਅਤੇ ਕਾਰ ਦੇ ਪਰਖੱਚੇ ਉੱਡ ਗਏ

ਜਿਸ ਨਾਲ ਕਾਰ ਵਿੱਚ ਸਵਾਰ ਪਟੇਲ  ਨਗਰ ਦੇ ਨਜ਼ਦੀਕ ਨਿਵਾਸੀ ਵਰੁਣ ਭਠੇਜਾ ਸਪੁੱਤਰ ਸਵ.ਅਸ਼ੋਕ ਭਠੇਜਾ ਉਮਰ 25 ਸਾਲ, ਮੋਹਿਤ ਭਠੇਜਾ ਪੁੱਤਰ ਸੁਰੇਂਦਰ ਭਠੇਜਾ ਨਿਵਾਸੀ ਉੱਤਮ ਵਿਹਾਰ ਅਤੇ ਅਮਿਤ ਕੁਮਾਰ ਪੁੱਤਰ ਹਰਿਕ੍ਰਿਸ਼ਣ ਨਿਵਾਸੀ ਉੱਤਮ ਵਿਹਾਰ ਕਲੋਨੀ ਕਾਰ ਜਖ਼ਮੀ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਤਿੰਨਾਂ ਜਖ਼ਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰ ਨੇ ਵਰੁਣ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਘਟਨਾ ਦੇ ਬਾਅਦ ਮ੍ਰਿਤਕ ਅਤੇ ਜਖ਼ਮੀਆਂ ਦੇ ਵਾਰਿਸ ਵੀ ਸਰਕਾਰੀ ਹਸਪਤਾਲ ਪਹੁੰਚ ਗਏ ਥਾਨਾ ਨੰ .2 ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾਕੇ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here