ਹਸਪਤਾਲ ਦੀ ਐਂਮਰਜੈਂਸੀ ‘ਚ ਭੀੜ ਹੋਣ ਤੋਂ ਰੋਕਦਿਆਂ ਸੁਰੱਖਿਆ ਗਾਰਡ ਦੀ ਮਾਰਕੁੱਟ ਕਾਰਨ ਹੋਈ ਮੌਤ

ਹਸਪਤਾਲ ਦੀ ਐਂਮਰਜੈਂਸੀ ‘ਚ ਭੀੜ ਹੋਣ ਤੋਂ ਰੋਕਦਿਆਂ ਸੁਰੱਖਿਆ ਗਾਰਡ ਦੀ ਮਾਰਕੁੱਟ ਕਾਰਨ ਹੋਈ ਮੌਤ

ਚੰਡੀਗੜ੍ਹ, (ਕੁਲਵੰਤ ਕੋਟਲੀ) ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਦੀ ਐਂਮਰਜੈਂਸੀ ਵਿੱਚ ਭੀੜ ਹੋਣ ਤੋਂ ਰੋਕਦੇ ਹੋਏ ਸੁਰੱਖਿਆ ਗਾਰਡ ਨੂੰ ਆਪਣੀ ਜਾਨ ਗੁਆਉਣੀ ਪੈ ਗਈ ਹਸਪਤਾਲ ਦੀ ਐਂਮਰਜੈਂਸੀ ਵਿੱਚ ਆਏ ਇੱਕ ਜ਼ਖਮੀ ਵਿਅਕਤੀ ਨਾਲ ਜ਼ਿਆਦਾ ਲੋਕਾਂ ਨੂੰ ਜਦੋਂ ਅੰਦਰ ਜਾਣ ਤੋਂ ਰੋਕਿਆ ਗਿਆ ਤਾਂ ਨਾਲ ਆਏ ਵਿਅਕਤੀਆਂ ਨੇ ਸਕਿਊਰਿਟੀ ਗਾਰਡ ਦੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆ ਉਸ ਨੂੰ ਹਸਪਤਾਲ ਵਿੱਚ ਵੈਟੀਲੇਟਰ ‘ਤੇ ਰੱਖਿਆ ਗਿਆ ਅਤੇ ਸਵੇਰ ਸਮੇਂ ਉਹ ਦਮ ਤੋੜ ਗਿਆ ਮ੍ਰਿਤਕ ਦੀ ਪਹਿਚਾਣ 51 ਸਾਲਾ ਸ਼ਿਆਮ ਸੁੰਦਰ ਵਜੋਂ ਹੋਈ ਹੈ

ਸੁਰੱਖਿਆ ਗਾਰਡ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਨੂੰ ਹਸਪਤਾਲ ਵਿੱਚ ਇੱਕ ਐਕਸੀਡੈਂਟ ਕੇਸ ਆਇਆ ਹਾਦਸੇ ਵਿਚ ਜ਼ਖਮੀ ਨੂੰ ਕਰੀਬ ਅੱਠ ਤੋਂ 10 ਲੋਕ ਲੈ ਕੇ ਆਏ ਸਨ ਤੇ ਉਸਦੀ ਹਾਲਤ ਨੂੰ ਦੇਖਦਿਆਂ ਹੀ ਡਾਕਟਰ ਨੇ ਉਸ ਨੂੰ ਐਂਮਰਜੈਂਸੀ ਵਿੱਚ ਭੇਜ ਦਿੱਤਾ ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜ਼ਖਮੀ ਨਾਲ ਆਏ ਸਾਰੇ ਜਣੇ ਐਂਮਰਜੈਂਸੀ ਵਿੱਚ ਦਾਖਲ ਹੋਣ ਲੱਗੇ ਤਾਂ ਐਂਮਰਜੈਂਸੀ ਡਿਊਟੀ ਵਿੱਚ ਤੈਨਾਤ ਸਕਿਊਰਿਟੀ ਗਾਰਡ ਨੇ ਉਨ੍ਹਾਂ ਨੂੰ ਐਮਰਜੈਂਸੀ ਵਿੱਚ ਭੀੜ ਲਗਾਉਣ ਤੋਂ ਮਨ੍ਹਾਂ ਕਰ ਦਿੱਤਾ

ਇਸ ਤੋਂ ਇਲਾਵਾ ਕੋਰੋਨਾ ਕਾਰਨ ਹਸਪਤਾਲ ਪ੍ਰਸ਼ਾਸਨ ਨੇ ਵੀ ਕਾਫੀ ਸਖਤੀ ਦੇ ਆਦੇਸ਼ ਦਿੱਤੇ ਹਨ ਇਸ ਕਾਰਨ ਸੁਰੱਖਿਆ ਗਾਰਡ ਨੇ ਕਿਹਾ ਕਿ ‘ਦੋ ਤੋਂ ਤਿੰਨ ਲੋਕ ਹੀ ਜ਼ਖਮੀ ਨਾਲ ਅੰਦਰ ਜਾਓ ਲੋੜ ਪੈਣ ‘ਤੇ ਉਨ੍ਹਾਂ ਨੂੰ ਬੁਲਾ ਦਿੱਤਾ ਜਾਵੇਗਾ’, ਐਨੀ ਗੱਲ ਸੁਣਦਿਆਂ ਹੀ ਜ਼ਖਮੀ ਨਾਲ ਆਏ ਵਿਅਕਤੀਆਂ ਨੇ ਸੁਰੱਖਿਆ ਗਾਰਡ ਦੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਤੇ ਖਿੱਚਦੇ ਹੋਏ ਬਾਹਰ ਲੈ ਕੇ ਚਲੇ ਗਏ

death

ਇਸ ਦੌਰਾਨ ਐਂਮਰਜੈਂਸੀ ਦੇ ਬਾਹਰ ਡਿਊਟੀ ‘ਤੇ ਤੈਨਾਤ ਸ਼ਿਆਮ ਸੁੰਦਰ ਨੇ ਮਾਰਕੁੱਟ ਕਰ ਰਹੇ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਨੌਜਵਾਨ ਐਂਮਰਜੈਂਸੀ ਅੰਦਰ ਡਿਊਟੀ ਕਰਨ ਵਾਲੇ ਗਾਰਡ ਨੂੰ ਛੱਡਕੇ ਬਚਾਅ ਕਰਨ ਆਏ ਸ਼ਿਆਮ ਸੁੰਦਰ ਦੀ ਮਾਰਕੁੱਟ ਕਰਨ ਲੱਗੇ ਤੇ ਸ਼ਿਆਮ ਸੁੰਦਰ ਦੀ ਮਾਰਕੁੱਟ ਕਰਨ ਤੋਂ ਬਾਅਦ ਸਾਰੇ ਉਥੋਂ ਭੱਜ ਗਏ ਹਸਪਤਾਲ ਦੇ ਦੂਜੇ ਸੁਰੱਖਿਆ ਗਾਰਡਾਂ ਨੇ ਸ਼ਿਆਮ ਸੁੰਦਰ ਨੂੰ ਤੁਰੰਤ ਐਂਮਰਜੈਂਸੀ ਵਿੱਚ ਭਰਤੀ ਕਰਵਾਇਆ ਜਿੱਥੇ ਉਸ ਨੂੰ ਵੈਂਟੀਲੇਟਰ ‘ਤੇ ਸਿਫਟ ਕਰ ਦਿੱਤਾ ਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਸੈਕਟਰ 34 ਥਾਣਾ ਪੁਲਿਸ ਨੇ ਮੁਲਜਮਾਂ ਖਿਲਾਫ ਕੇਸ ਦਰਜ ਕਰਕੇ 4 ਜਾਣਿਆਂ ਨੂੰ ਗ੍ਰਿਫਤਾਰ ਕਰ ਲਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ