ਪਾਕਿਸਤਾਨ ’ਚ ਪਹਿਲੀ ਮਹਿਲਾ ਜੱਜ ਉਮੀਦ ਦੀ ਕਿਰਨ

Woman Judge in Pakistan Sachkahoon

ਪਾਕਿਸਤਾਨ ’ਚ ਪਹਿਲੀ ਮਹਿਲਾ ਜੱਜ ਉਮੀਦ ਦੀ ਕਿਰਨ

ਬੰਦਿਸ਼ਾਂ ਦੀਆਂ ਬੇੜੀਆਂ ਨੂੰ ਤੋੜਨ ਲਈ ਗੁਆਂਢੀ ਮੁਲਕ ਪਾਕਿਸਤਾਨ ’ਚ ਚਮਤਕਾਰ ਹੋਇਆ ਹੈ ਅਜਿਹਾ ਚਮਤਕਾਰ ਜਿਸ ਦੀ ਕਿਸੇ ਨੇ ਕਲਪਨਾ ਤੱਕ ਨਹੀਂ ਕੀਤੀ ਹੋਵੇਗੀ ਇਤਿਹਾਸ ਦੀ ਕਿਤਾਬ ’ਚ ਇੱਕ ਨਵਾਂ ਅਧਿਆਏ ਜੁੜਿਆ ਹੈ ਜਿਸ ਦੀ ਵਾਹਕ ਇੱਕ ਮਹਿਲਾ ਬਣੀ ਹੈ ਪਾਕਿ ਸੁਪਰੀਮੋ ਕੋਰਟ ’ਚ ਪਹਿਲੀ ਵਾਰ ਕੋਈ ਮਹਿਲਾ ਜੱਜ (Woman Judge in Pakistan) ਨਿਯੁਕਤ ਹੋਈ ਹੈ ਉਨ੍ਹਾਂ ਦੀ ਨਿਯੁਕਤੀ ਕਿਸੇ ਦੇ ਰਹਿਮ ਜਾਂ ਸਿਫਾਰਿਸ਼ ਦੀ ਪਾਤਰ ਨਹੀਂ, ਆਪਣੀ ਮਿਹਨਤ ਅਤੇ ਕਾਬਲੀਅਤ ਦੇ ਬਲਬੂਤੇ ਮੁਕਾਮ ਪਾਇਆ ਹੈ ਬੁਰਕੇ-ਪਰਦੇ ਵਿਚ ਆਪਣਾ ਸਮੁੱਚਾ ਜੀਵਨ ਜਿਊਣ ਵਾਲੀਆਂ ਪਾਕਿਸਤਾਨੀ ਮਹਿਲਾਵਾਂ ਨੂੰ ਜਸਟਿਸ ਆਇਸ਼ਾ ਮਲਿਕ ਦੀ ਤਾਜ਼ਪੋਸ਼ੀ ਨੇ ਉਮੀਦਾਂ ਦਾ ਨਵਾਂ ਮੁਕਾਮ ਦਿੱਤਾ ਹੈ, ਜਿਸ ਦੀ ਰਾਹ ਉੱਥੇ ਦੀ ਅੱਧੀ ਆਬਾਦੀ ਅਜ਼ਾਦੀ ਤੋਂ ਅੱਜ ਤੱਕ ਤੱਕ ਰਹੀ ਸੀ ਅਜਿਹੀ ਉਮੀਦ ਦੀ ਖੁਸ਼ੀ ਪਹਿਲੀ ਵਾਰ ਉਨ੍ਹਾਂ ਦੇ ਹਿੱਸੇ ਆਈ ਹੈ ਸਾਰੇ ਜਾਣਦੇ ਹਨ ਕਿ ਉੱਥੇ ਔਰਤਾਂ ਨੂੰ ਸਿਰਫ਼ ਭੋਗ ਦੀ ਵਸਤੂ ਸਮਝਿਆ ਜਾਂਦਾ ਹੈ।

ਉਨ੍ਹਾਂ ਦਾ ਹੱਕ ਦਿਵਾਉਣ ਦੀ ਅੱਜ ਤੱਕ ਕਿਸੇ ਨੇ ਕੋਸ਼ਿਸ਼ ਤੱਕ ਨਹੀਂ ਕੀਤੀ, ਖੈਰ, ਦੇਰ ਆਏ ਦਰੁਸਤ ਆਏ ਔਰਤਾਂ ਦੇ ਅਧਿਕਾਰਾਂ ਨੂੰ ਮੁਕੰਮਲ ਹੱਕ-ਹਕੂਕ ਦਿਵਾਉਣ ’ਚ ਜਸਟਿਸ ਆਇਸ਼ਾ ਮਲਿਕ ਦੀ ਪਾਕਿਸਤਾਨੀ ਸੁਪਰੀਮ ਕੋਰਟ ’ਚ ਪਹਿਲੀ ਮਹਿਲਾ ਜੱਜ ਦੇ ਰੂਪ ’ਚ ਨਿਯੁਕਤੀ ਕਿਸੇ ਸੁਫ਼ਨੇ ਵਰਗੀ ਹੈ ਪੂਰਾ ਸੰਸਾਰ ਵਾਕਿਫ਼ ਹੈ ਕਿ ਉੱਥੋਂ ਦੀਆਂ ਔਰਤਾਂ ਦੇ ਅਧਿਕਾਰਾਂ ਨੂੰ ਕਿਵੇਂ ਸ਼ਰੇਆਮ ਕੁਚਲਿਆ ਜਾਂਦਾ ਹੈ ਘਰ ਤੋਂ ਬਾਹਰ ਨਿੱਕਲਣ ਦੀ ਵੀ ਮਨਾਹੀ ਰਹੀ ਹੈ, ਜੋ ਕੰਮ ਪੁਰਸ਼ ਕਰਦੇ ਹੋਣ, ਉਸ ਨੂੰ ਕੋਈ ਔਰਤ ਕਰੇ, ਇਹ ਉੱਥੋਂ ਦੇ ਮੁੱਲਾ-ਮੌਲਵੀਆਂ ਨੂੰ ਕਦੇ ਨਹੀਂ ਚੰਗਾ ਲੱਗਾ ਕਿਸੇ ਔਰਤ ਨੇ ਹਿੰਮਤ ਦਿਖਾਈ ਵੀ ਤਾਂ ਉਸ ਦੇ ਖਿਲਾਫ਼ ਫਤਵਾ ਜਾਂ ਰੂੜੀਵਾਦੀ ਸਖ਼ਤ ਬੰਦਿਸ਼ਾਂ ਲਾ ਦਿੱਤੀਆਂ ਜਾਂਦੀਆਂ ਰਹੀਆਂ ਹਨ ਪਰ ਆਇਸ਼ਾ ਸ਼ਾਇਦ ਉਹ ਪੁਰਾਣੀ ਪ੍ਰਥਾ ਨੂੰ ਬਦਲ ਸਕਣਗੇ ਉਨ੍ਹਾਂ ਦੀ ਨਿਯੁਕਤੀ ਔਰਤਾਂ ਨੂੰ ਮਜ਼ਬੂਤੀ ਦੇਵੇਗੀ, ਅੱਗੇ ਵਧਣ ਲਈ ਪ੍ਰੇਰਿਤ ਕਰੇਗੀ, ਪਹਾੜ ਵਾਂਗ ਹਿੰਮਤ ਦਾ ਸੰਦੇਸ਼ ਦੇਵੇਗੀ, ਹੌਂਸਲਾ ਅਫ਼ਜਾਈ ਤਾਂ ਕਰੇਗੀ ਹੀ।

ਦਰਅਸਲ, ਇਹੀ ਤਾਂ ਉੱਥੋਂ ਦੀਆਂ ਔਰਤਾਂ ਨੂੰ ਚਾਹੀਦਾ ਸੀ ਜਿਸ ਨੂੰ ਉੱਥੋਂ ਦੀ ਹਕੂਮਤ ਨੇ ਅੱਜ ਤੱਕ ਨਹੀਂ ਦਿੱਤਾ ਇਸ ’ਚ ਹਕੂਮਤ ਦਾ ਓਨਾ ਦੋਸ਼ ਨਹੀਂ, ਜਿੰਨਾ ਉੱਥੋ ਦੂਜੇ ਜ਼ਹਿਰੀਲੀ ਸੋਚ ਵਾਲੇ ਲੋਕ ਰੋੜਾ ਬਣਦੇ ਰਹੇ ਪਾਕਿਸਤਾਨ ਦੀ ਸੁਪਰੀਮ ਕੋਰਟ ਇਸਲਾਮੀ ਗਣਰਾਜ ਦੀ ਸਰਵਉੱਚ ਅਦਾਲਤ ਜ਼ਰੂਰ ਰਹੀ ਹੈ, ਪਰ ਨਿਆਂਇਕ ਵਿਵਸਥਾ ’ਚ ਹਮੇਸ਼ਾ ਤੋਂ ਭੇਦਭਾਵ ਹੋਇਆ ਸ਼ਰੀਅਤ ਕਾਨੂੰਨ ਨੂੰ ਮਾਨਤਾ ਜ਼ਿਆਦਾ ਦਿੱਤੀ ਗਈ, ਜੋ ਸਦਾ ਪਾਕਿਸਤਾਨੀ ਨਿਆਂਇਕ ਕ੍ਰਮ ਦਾ ਸਿਖਰ ਬਿੰਦੂ ਰਿਹਾ ਹੈ ਉੱਥੋਂ ਦੀ ਅੱਧੀ ਅਬਾਦੀ ਨਾਲ ਸਬੰਧ ਰੱਖਣ ਵਾਲੀਆਂ ਬਦਹਾਲੀ ਦੀਆਂ ਦਰਦਨਾਕ ਤਸਵੀਰਾਂ ਜਦੋਂ ਦਿਮਾਗ ’ਚ ਆਉਦੀਆਂ ਹਨ ਤਾਂ ਲੱਗਦਾ ਹੈ ਕਿ ਕੱਟੜ ਇਸਲਾਮਿਕ ਮੁਲਕ ’ਚ ਇੱਕ ਔਰਤ ਦਾ ਸੁਪਰੀਮ ਕੋਰਟ ’ਚ ਜੱਜ ਬਣ ਜਾਣਾ ਆਪਣੇ-ਆਪ ’ਚ ਕੋਈ ਕਰਿਸ਼ਮਾ ਹੈ ਜੱਜ ਬਣ ਤੋਂ ਪਹਿਲਾਂ ਵੀ ਆਇਸ਼ਾ ਮਲਿਕ ਆਪਣੇ ਕੰਮ ਸਬੰਧੀ ਚਰਚਾ ’ਚ ਰਹੀ ਆਪਣੇ ਸਵੈ-ਮਾਣ ਨਾਲ ਉਨ੍ਹਾਂ ਕਦੇ ਸਮਝੌਤਾ ਨਹੀਂ ਕੀਤਾ ਉਨ੍ਹਾਂ ਦਾ ਨਾਂਅ ਅੱਜ ਤੋਂ ਦਸ-ਪੰਦਰਾਂ ਸਾਲ ਪਹਿਲਾਂ ਉਦੋਂ ਸਾਹਮਣੇ ਆਇਆ ਸੀ ਜਦੋਂ ਉਨ੍ਹਾਂ ਨੇ ਭਾਰਤੀ ਕੈਦੀ ਸਰਬਜੀਤ ਸਿੰਘ ਦੇ ਪੱਖ ’ਚ ਇੱਕ ਬਿਆਨ ਦਿੱਤਾ ਸੀ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਕੇਸ ਨਿਆਂਇਕ ਪ੍ਰਕਿਰਿਆ ਦੇ ਤਹਿਤ ਅੱਗੇ ਵਧੇ, ਰਾਜਨੀਤੀ ਨਹੀਂ ਹੋਣੀ ਚਾਹੀਦੀ ਉਨ੍ਹਾਂ ਦੇ ਬਿਆਨ ’ਤੇ ਉਦੋਂ ਪਾਕਿਸਤਾਨ ’ਚ ਵੱਡਾ ਹੰਗਾਮਾ ਹੋਇਆ ਸੀ ਵਿਰੋਧੀਆਂ ਨੇ ਉਨ੍ਹਾਂ ਨੂੰ ਭਾਰਤ ਜਾਣ ਤੱਕ ਨੂੰ ਕਹਿ ਦਿੱਤਾ ਸੀ।

ਫਿਲਹਾਲ, ਜਸਟਿਸ ਆਇਸ਼ਾ ਮਲਿਕ ਆਪਣੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਸੁਪਰੀਮ ਕੋਰਟ ’ਚ ਜੱਜ ਬਣੀ ਹਨ ਹਾਲਾਂਕਿ ਮਾੜਾ-ਮੋਟਾ ਵਿਰੋਧ ਹੁਣ ਵੀ ਹੋ ਰਿਹਾ ਹੈ ਫ਼ਿਲਹਾਲ ਉਨ੍ਹਾਂ ਦੇ ਨਾਂਅ ਦੀ ਮਨਜ਼ੂਰੀ ਹੋ ਗਈ ਹੈ ਅਹੁਦਾ ਸੰਭਾਲ ਲਿਆ ਹੈ ਔਰਤਾਂ ਨਾਲ ਜੁੜੇ ਕੇਸਾਂ ਨੂੰ ਉਹ ਮੱੁਖ ਰੂਪ ’ਚ ਦੇਖਿਆ ਕਰਨਗੇ ਉਨ੍ਹਾਂ ਦੀ ਤਾਜ਼ਪੋਸ਼ੀ ਨਾਲ ਹੁਣ ਉੱਥੋਂ ਦੀਆਂ ਹੇਠਲੀਆਂ ਅਦਾਲਤਾਂ ਅਤੇ ਹਾਈ ਕੋਰਟ ’ਚ ਵੀ ਮਹਿਲਾ ਜੱਜਾਂ ਦੀ ਗਿਣਤੀ ’ਚ ਇਜਾਫ਼ਾ ਹੋਵੇਗਾ ਭਾਰਤ ਦੇ ਲਿਹਾਜ਼ ਨਾਲ ਵੀ ਆਇਸ਼ਾ ਦੀ ਨਿਯੁਕਤੀ ਅਹਿਮ ਹੈ ਸ਼ਾਇਦ ਇਸ ਤੋਂ ਬਾਅਦ ਉਨ੍ਹਾਂ ਦੀ ਸੋਚ ’ਚ ਕੁਝ ਬਦਲਾਅ ਆਵੇ ਪਾਕਿਸਤਾਨ ਦੀ ਸੰਸਦੀ ਕਮੇਟੀ ਨੇ ਵੀ ਆਇਸ਼ਾ ਦੀ ਪ੍ਰਸੰਸਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਤੋਂ ਔਰਤਾਂ ਨੂੰ ਬਹੁਤ ਉਮੀਦਾਂ ਹਨ, ਉਨ੍ਹਾਂ ਨੂੰ ਅਜ਼ਾਦੀ ਨਾਲ ਕੰਮ ਕਰਨ ਦਿੱਤਾ ਜਾਵੇਗਾ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਆਇਸ਼ਾ ਦੇ ਜੀਵਨ ਸੰਰਘਸ਼ ’ਤੇ ਚਾਨਣਾ ਪਾਈਏ ਤਾਂ ਪਤਾ ਲੱਗਦਾ ਹੈ ਕਿ ਉਹ ਕੋਈ ਵੱਡੇ ਘਰਾਣੇ ਨਾਲ ਤਾਲੁਕ ਨਹੀਂ ਰੱਖਦੀ ਮੁਸ਼ਕਲ ਹਲਾਤਾਂ ’ਚ ਇੱਕ ਸਾਧਾਰਨ ਪਰਿਵਾਰ ’ਚੋਂ ਨਿੱਕਲੀ ਹੈ।

ਆਇਸ਼ਾ ਕਰਾਚੀ ਦੇ ਇੱਕ ਛੋਟੇ ਜਿਹੇ ਪਿੰਡ ‘ਅੱਬੂ ਹਰਦਾ’ ’ਚ 3 ਜੂਨ 1966 ਨੂੰ ਜਨਮੇ ਸਨ ਆਮ ਲੋਕਾਂ ਵਾਂਗ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਸ਼ੁਰੂਆਤੀ ਸਿੱਖਿਆ ਗ੍ਰਹਿਣ ਕਰਨ ਤੋਂ ਬਾਅਦ ਕਰਾਚੀ ਦੇ ਗਵਨਰਮੈਂਟ ਕਾਲਜ ਆਫ਼ ਕਾਮਰਸ ਐਂਡ ਇਕੋਨਾਮਿਕਸ ਤੋਂ ਗ੍ਰੈਜ਼ੂਏਸ਼ਨ ਕੀਤੀ ਲਾਅ ਦੀ ਪੜ੍ਹਾਈ ਉਨ੍ਹਾਂ ਨੇ ਲਾਹੌਰ ਦੇ ‘ਕਾਲਜ ਆਫ਼ ਲਾਅ’ ਤੋਂ ਕੀਤੀ ਉਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ’ਚ ਮੇਸਾਚੂਸੈਟਸ ਦੇ ਹਾਵਰਡ ਸਕੂਲ ਆਫ਼ ਲਾਅ ਤੋਂ ਵੀ ਸਿੱਖਿਆ ਪ੍ਰਾਪਤ ਕੀਤੀ ਖੁਦ ਛੋਟੇ ਬੱਚਿਆਂ ਨੂੰ ਟਿਊਸ਼ਨ ਦਿੰਦੇ ਸਨ, ਜਿਸ ਨਾਲ ਆਪਣੀ ਪੜ੍ਹਾਈ ਦਾ ਖਰਚ ਕੱਢਦੇ ਸਨ ਪੜ੍ਹਨ ’ਚ ਚੰਗੇ ਸਨ, ਫ਼ਿਰ ਉਨ੍ਹਾਂ ਨੂੰ ਸਕਾਲਰਸ਼ਿਪ ਮਿਲੀ ਆਇਸ਼ਾ ਨੂੰ 1998-1999 ’ਚ ‘ਲੰਦਨ ਐਚ ਗੈਮੋਨ ਫੈਲੋ’ ਲਈ ਵੀ ਚੁਣਿਆ ਗਿਆ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਅਮਰੀਕਾ ’ਚ ਵੀ ਆਪਣਾ ਕਰੀਅਰ ਸ਼ੁਰੂ ਕਰ ਸਕਦੇ ਸਨ, ਪਰ ਉਨ੍ਹਾਂ ਨੇ ਆਪਣੇ ਇੱਥੇ ਔਰਤਾਂ ਦੀ ਬਦਹਾਲੀ ਨੂੰ ਦੂਰ ਕਰਨਾ ਸੀ ਕੁਝ ਵੱਖ ਕਰਨ ਦਾ ਜਜ਼ਬਾ ਲੈ ਕੇ ਹੀ ਉਹ ਸੁਪਰੀਮ ਕੋਰਟ ’ਚ ਦਾਖਲ ਹੋਏ ਹਨ

ਆਇਸ਼ਾ ਅਮਰੀਕਾ ਤੋਂ 2003 ’ਚ ਆਪਣੇ ਮੁਲਕ ਪਰਤ ਆਈ ਸਨ ਉੱਥੋਂ ਆਉਣ ਤੋਂ ਬਾਅਦ ਆਇਸ਼ਾ ਮਲਿਕ ਨੇ ਕਰਾਚੀ ਦੀ ਹੇਠਲੀ ਅਦਾਲਤ ’ਚ ਵਕਾਲਤ ਸ਼ੁਰੂ ਕੀਤੀ ਫਖਰੂਦੀਨ ਇਬਰਾਹਿਮ ਐਂਡ ਕੰਪਨੀ ਨਾਲ ਜੁੜੀ ਬੀਤੇ ਇੱਕ ਦਹਾਕੇ ਤੋਂ ਉਨ੍ਹਾਂ ਨੇ ਖੂਬ ਨਾਂਅ ਕਮਾਇਆ ਅਤੇ ਕਈ ਮਸ਼ਹੂਰ ਕਾਨੂੰਨੀ ਫਰਮਾਂ ਨਾਲ ਜੁੜ ਕੇ ਕਈ ਨਾਮੀ ਕੇਸਾਂ ਨੂੰ ਸੂੁਲਝਾਇਆ ਯਕੀਨੀ ਤੌਰ ’ਤੇ ਆਇਸ਼ਾ ਦੀ ਨਿਯੁਕਤੀ ਪਾਕਿਸਤਾਨ ’ਚ ਨਵਾਂ ਇਤਿਹਾਸ ਲਿਖੇਗੀ ਉੱਥੇ ਮਹਿਲਾਵਾਂ ਦੇ ਹਾਲਾਤ ਕਿਹੋ-ਜਿਹੇ ਹਨ, ਦੁਨੀਆ ’ਚ ਕਿਸੇ ਤੋਂ ਲੁਕਿਆ ਨਹੀਂ ਹੈ ਔਰਤ ਅਧਿਕਾਰਾਂ ਦੇ ਪੈਰੋਕਾਰਾਂ ਦੇ ਸੰਘਰਸ਼ ਦੀ ਨਵੀਂ ਗਾਥਾ ਵੀ ਆਇਸ਼ਾ ਲਿਖੇਗੀ ਉੱਥੋਂ ਦੀਆਂ ਔਰਤਾਂ ਕਰੂਰ ਬਦਹਾਲੀ ਤੋਂ ਨਿਜਾਤ ਪਾਉਣ, ਅਜਿਹੀ ਉਮੀਦ ਭਾਰਤ ਵੀ ਕਰੇਗਾ ਸਮੁੱਚੀ ਦੁਨੀਆ ਵੀ ਇਹੀ ਚਾਹੁੰਦੀ ਹੈ ਕਿ ਪਾਕਿਸਤਾਨ ਦੀਆਂ ਔਰਤਾਂ ਵੀ ਆਧੁਨਿਕ ਸੰਸਾਰ ’ਚ ਆਪਣੀ ਹਿੱਸੇਦਾਰ ਦਰਜ਼ ਕਰਾਉਣ ਉਮੀਦ ਅਜਿਹੀ ਵੀ ਕੀਤੀ ਜਾਣੀ ਚਾਹੀਦੀ ਹੈ ਕਿ ਆਇਸ਼ਾ ਦੇ ਜਰੀਏ ਦੁਨੀਆ ਦਾ ਨਜ਼ਰੀਆ ਪਾਕਿਸਤਾਨ ਪ੍ਰਤੀ ਬਦਲੇ ਉਨ੍ਹਾਂ ਦੇ ਕੰਮਾਂ ਦੇ ਚੱਲਦਿਆਂ ਸਮੁੱਚੀ ਦੁਨੀਆ ਉਨ੍ਹਾਂ ਨੂੰ ਹਿਕਾਰਤ ਦੀਆਂ ਨਜ਼ਰਾਂ ਨਾਲ ਦੇਖਦੀ ਹੈ ਜਸਟਿਸ ਬਣਨ ’ਤੇ ਆਇਸ਼ਾ ਮਲਿਕ ਨੂੰ ਢੇਰਾਂ ਸ਼ੁੱਭਕਾਮਨਾਵਾਂ!।

ਡਾ. ਰਮੇਸ਼ ਠਾਕੁਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ