ਦੋ ਜ਼ੇਲ੍ਹਾਂ ‘ਚ ਚੈਕਿੰਗ ‘ਚ ਇੱਕ ਮੋਬਾਇਲ ਬਰਾਮਦ

ਦੋ ਜ਼ੇਲ੍ਹਾਂ ‘ਚ ਚੈਕਿੰਗ ‘ਚ ਇੱਕ ਮੋਬਾਇਲ ਬਰਾਮਦ

ਨਾਭਾ, (ਤਰੁਣ ਕੁਮਾਰ ਸ਼ਰਮਾ) ਪੰਜਾਬ ਪੁਲਿਸ ਵੱਲੋਂ ਅੱਜ ਨਾਭਾ ਸਥਿਤ ਦੋ ਜੇਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਪੰਜਾਬ ਪੁਲਿਸ ਦੀਆਂ ਟੀਮਾਂ ਲਗਭਗ ਦੁਪਹਿਰ ਡੇਢ ਵਜੇ ਜ਼ੇਲ੍ਹਾਂ ਵਿੱਚ ਦਾਖਲ ਹੋਈਆ ਤੇ ਘੰਟਿਆਂ ਬੱਧੀ ਲਗਾਤਾਰ ਦੇਰ ਸ਼ਾਮ ਤੱਕ ਚੈਕਿੰਗ ਚੱਲਦੀ ਰਹੀ। ਚੈਕਿੰਗ ਦੌਰਾਨ ਕੈਦੀਆਂ ਅਤੇ ਹਵਾਲਾਤੀਆਂ ਨੂੰ ਕਮਰਿਆਂ ਤੋ ਬਾਹਰ ਕਰਕੇ ਜੇਲ ਦੇ ਹਰ ਕੋਨੇ ਦੀ ਜਾਂਚ ਕੀਤੀ ਗਈ ਪਰੰਤੂ ਸ਼ਲਾਘਾਯੋਗ ਬਰਾਮਦਗੀ ਦੇ ਨਾਂਅ ‘ਤੇ ਪੁਲਿਸ ਦੇ ਹੱਥ ਕੁੱਝ ਵੀ ਨਹੀਂ ਲੱਗਿਆ।

ਜਾਣਕਾਰੀ ਅਨੁਸਾਰ ਨਾਭਾ ਮੈਕਸੀਮਮ ਸਕਿਊਰਟੀ ਜੇਲ ਵਿੱਚ ਐਸ ਪੀ ਪਲਵਿੰਦਰ ਚੀਮਾ ਨੇ ਪੁਲਿਸ ਟੀਮ ਦੀ ਅਗੁਵਾਈ ਕੀਤੀ ਜਦਕਿ ਨਵੀ ਜਿਲਾ ਜੇਲ ਵਿੱਚ ਪੁਲਿਸ ਪਾਰਟੀ ਦੀ ਅਗੁਵਾਈ ਡੀ ਐਸ ਪੀ ਨਾਭਾ ਰਾਜੇਸ ਛਿੱਬਰ ਨੇ ਕੀਤੀ। ਉਪਰੋਕਤ ਕਾਰਵਾਈ ਦੀ ਪੁਸ਼ਟੀ ਕਰਦਿਆਂ ਡੀਐਸਪੀ ਰਾਜੇਸ ਛਿੱਬਰ ਨੇ ਦੱਸਿਆ ਕਿ ਨਵੀ ਜਿਲਾ ਜੇਲ ਤੋ ਮੋਬਾਇਲ ਬਰਾਮਦ ਹੋਇਆ ਹੈ ਜਦਕਿ ਦੂਜੀ ਜੇਲ ਤੋਂ ਕੁਝ ਵੀ ਇਤਰਾਜਯੋਗ ਬਰਾਮਦ ਨਹੀਂ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here