MRI Scan: ਆਖਰ ਕੀ ਹੈ MRI, ਧਾਤ ਦੀਆਂ ਚੀਜ਼ਾਂ ਅੰਦਰ ਲੈ ਕੇ ਜਾਣ ਤੋਂ ਕਿਉਂ ਰੋਕਦੇ ਹਨ MRI, CT Scan ਟੈਕਨੀਸ਼ੀਅਨ, ਇਹ ਗਲਤੀ ਬਣ ਨਾ ਜਾਵੇ ਮੌਤ ਦਾ ਕਾਰਨ

MRI Scan
MRI Scan: ਆਖਰ ਕੀ ਹੈ MRI, ਧਾਤ ਦੀਆਂ ਚੀਜ਼ਾਂ ਅੰਦਰ ਲੈ ਕੇ ਜਾਣ ਤੋਂ ਕਿਉਂ ਰੋਕਦੇ ਹਨ MRI, CT Scan ਟੈਕਨੀਸ਼ੀਅਨ, ਇਹ ਗਲਤੀ ਬਣ ਨਾ ਜਾਵੇ ਮੌਤ ਦਾ ਕਾਰਨ

MRI Scan: ਵੈਬ ਡੈਸਕ (ਸੱਚ ਕਹੂੰ)। ਅਕਸਰ ਜਦੋਂ ਵੀ ਸਾਨੂੰ ਮਾਹਿਰ ਡਾਕਟਰ ਵੱਲੋਂ ਸਰੀਰ ਦੇ ਕਿਸੇ ਵੀ ਹਿੱਸੇ ਲਈ ਐਮਆਰਆਈ ਰਿਪੋਰਟ ਕਰਵਾਉਣ ਲਈ ਸਲਾਹ ਦਿੱਤੀ ਜਾਂਦੀ ਹੈ ਤਾਂ ਕੁਝ ਸਾਵਧਾਨੀਆਂ ਜ਼ਰੂਰੀ ਹਨ। ਮਰੀਜ ਦੇ ਨਾਲ ਜਾਣ ਵਾਲੇ ਪਰਿਵਾਰ ਦੇ ਸਹਿਯੋਗੀ ਲਈ ਵੀ ਇਹ ਜਾਣਕਾਰੀ ਬਹੁਤ ਹੀ ਜ਼ਰੂਰੀ ਹੈ। ਜਦੋਂ ਅਸੀਂ ਐਮਆਰਆਈ ਕਰਵਾਉਣ ਲਈ ਲੈਬ ’ਚ ਲੱਗੀ ਮਸ਼ੀਨ ਵਾਲੇ ਕਮਰੇ ਵਿੱਚ ਜਾਂਦੇ ਹਾਂ ਤਾਂ ਇਸ ਵਿੱਚ ਕੀਤੀ ਹੋਈ ਗਲਤੀ ਮੌਤ ਦਾ ਕਾਰਨ ਵੀ ਬਣ ਸਕਦੀ ਹੈ।

ਇਹ ਸਿਰਫ਼ ਮਰੀਜ ਹੀ ਨਹੀਂ ਉਸ ਦੇ ਨਾਲ ਆਏ ਹੋਏ ਅਟੈਂਡੈਂਟ (ਪਰਿਵਾਰ ਦੇ ਕਿਸੇ ਮੈਂਬਰ) ਲਈ ਵੀ ਘਾਤਕ ਹੋ ਸਕਦਾ ਹੈ। ਆਓ ਇੱਕ ਹਾਦਸੇ ਦੀ ਜਾਣਕਾਰੀ ਦੇ ਕੇ ਤੁਹਾਨੂੰ ਸਮਝਾਉਂਦੇ ਹਾਂ ਕਿ ਐਮਆਰਆਈ ਮਸ਼ੀਨ ਕਿੰਨੀ ਖਤਰਨਾਕ ਹੋ ਸਕਦੀ ਹੈ। ਸਾਵਧਾਨੀ ਵਰਤ ਕੇ ਤੁਸੀਂ ਸਾਰੇ ਖਤਰਿਆਂ ਤੋਂ ਬਚੇ ਰਹਿ ਸਕਦੇ ਹੋ। MRI Scan

ਦਰਅਸਲ, ਅਮਰੀਕਾ ਵਿੱਚ ਇੱਕ 61 ਸਾਲਾ ਵਿਅਕਤੀ ਦੀ ਸਕੈਨਿੰਗ ਦੌਰਾਨ ਐਮਆਰਆਈ ਰੂਮ ਵਿੱਚ ਦਾਖਲ ਹੋਣ ’ਤੇ ਦਰਦਨਾਕ ਮੌਤ ਹੋ ਗਈ। ਇਸ ਵਿਅਕਤੀ ਨੇ ਆਪਣੇ ਗਲੇ ਵਿੱਚ ਇੱਕ ਮੋਟੀ ਧਾਤ ਦੀ ਚੇਨ ਪਾਈ ਹੋਈ ਸੀ, ਜਿਸ ਕਾਰਨ ਮਸ਼ੀਨ ਨੇ ਉਸ ਨੂੰ ਅੰਦਰ ਵੱਲ ਖਿੱਚ ਲਿਆ। ਗੰਭੀਰ ਸੱਟਾਂ ਕਾਰਨ ਉਸ ਵਿਅਕਤੀ ਦੀ ਮੌਤ ਹੋ ਗਈ। ਨਾਸਾਓ ਕਾਉਂਟੀ ਪੁਲਿਸ ਵਿਭਾਗ ਦੇ ਅਨੁਸਾਰ, ਇਹ ਘਟਨਾ ਨਿਊਯਾਰਕ ਦੇ ਵੈਸਟਬਰੀ ਵਿੱਚ ਇੱਕ ਮੈਡੀਕਲ ਇਮਾਰਤ ਵਿੱਚ ਵਾਪਰੀ।

Read Also : Digital Arrest: ਠੱਗੀਆਂ ਰੋਕਣ ਲਈ ਦੇਸ਼ ’ਚ ਪਹਿਲੀ ਵਾਰ ਲਿਆ ਅਦਾਲਤ ਨੇ ਵੱਡਾ ਫ਼ੈਸਲਾ

ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਵਿਅਕਤੀ ਸਕੈਨਿੰਗ ਦੌਰਾਨ ਐਮਆਰਆਈ ਰੂਮ ਵਿੱਚ ਦਾਖਲ ਹੋਇਆ ਸੀ। ਪੁਲਿਸ ਨੇ ਕਿਹਾ ਕਿ ਪੀੜਤ ਨੇ ਆਪਣੇ ਗਲੇ ਵਿੱਚ ਇੱਕ ਮੋਟੀ ਧਾਤ ਦੀ ਚੇਨ ਪਾਈ ਹੋਈ ਸੀ, ਜਿਸ ਕਾਰਨ ਉਹ ਮਸ਼ੀਨ ਵਿੱਚ ਫਸ ਗਿਆ। ਉਸ ਵਿਅਕਤੀ ਦੀ ਪਛਾਣ ਕੀਥ ਮੈਕਐਲਿਸਟਰ ਵਜੋਂ ਹੋਈ ਹੈ।

MRI ਮਸ਼ੀਨ ਮੌਤ ਦਾ ਕਾਰਨ ਕਿਉਂ ਬਣੀ?

ਦਰਅਸਲ, ਐਮਆਰਆਈ ਮਸ਼ੀਨਾਂ ਵਿਸਤ੍ਰਿਤ ਤਸਵੀਰਾਂ ਬਣਾਉਣ ਲਈ ਇੱਕ ਮਜ਼ਬੂਤ ਚੁੰਬਕੀ ਖੇਤਰ ਦੀ ਵਰਤੋਂ ਕਰਦੀਆਂ ਹਨ। ਸਕੈਨਿੰਗ ਤੋਂ ਪਹਿਲਾਂ, ਮਰੀਜ਼ਾਂ ਨੂੰ ਗਹਿਣੇ ਜਾਂ ਕਿਸੇ ਵੀ ਧਾਤ ਦੀ ਵਸਤੂ ਨੂੰ ਹਟਾਉਣ ਤੋਂ ਬਾਅਦ ਹੀ ਐਮਆਰਆਈ ਰੂਮ ਵਿੱਚ ਦਾਖਲ ਹੋਣ ਦੀ ਸਲਾਹ ਦਿੱਤੀ ਜਾਂਦੀ ਹੈ। ਯੂਐਸ ਨੈਸ਼ਨਲ ਇੰਸਟੀਚਿਊਟ ਆਫ਼ ਬਾਇਓਮੈਡੀਕਲ ਇਮੇਜਿੰਗ ਐਂਡ ਬਾਇਓਇੰਜੀਨੀਅਰਿੰਗ ਨੇ ਚੇਤਾਵਨੀ ਦਿੱਤੀ ਹੈ ਕਿ ਐਮਆਰਆਈ ਮਸ਼ੀਨਾਂ ਵਿੱਚ ਸ਼ਕਤੀਸ਼ਾਲੀ ਚੁੰਬਕ ਹੁੰਦੇ ਹਨ, ਜੋ ਕਿਸੇ ਵੀ ਧਾਤ ਦੀ ਵਸਤੂ ਨੂੰ ਤੇਜ਼ੀ ਨਾਲ ਆਪਣੇ ਵੱਲ ਖਿੱਚਦੇ ਹਨ, ਜਿਸ ਵਿੱਚ ਵ੍ਹੀਲਚੇਅਰ ਅਤੇ ਆਕਸੀਜਨ ਟੈਂਕ ਸ਼ਾਮਲ ਹਨ।

ਕੀ ਹੈ MRI ?

ਐਮਆਰਆਈ ਦਾ ਅਰਥ ਹੈ ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ ਸਕੈਨ। ਇਹ ਸਰੀਰ ਦੇ ਅੰਦਰੂਨੀ ਅੰਗਾਂ ਅਤੇ ਟਿਸ਼ੂਆਂ ਦੀਆਂ ਵਿਸਤ੍ਰਿਤ ਤਸਵੀਰਾਂ ਬਣਾਉਂਦਾ ਹੈ। ਇਸਦੇ ਲਈ, ਐਮਆਰਆਈ ਮਸ਼ੀਨ ਮਜ਼ਬੂਤ ਚੁੰਬਕੀ ਖੇਤਰਾਂ ਅਤੇ ਰੇਡੀਓ ਤਰੰਗਾਂ ਦੀ ਵਰਤੋਂ ਕਰਦੀ ਹੈ। ਸਕੈਨਿੰਗ ਵਿੱਚ ਆਮ ਤੌਰ ’ਤੇ 15 ਤੋਂ 90 ਮਿੰਟ ਲੱਗ ਸਕਦੇ ਹਨ। ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਸਰੀਰ ਦੇ ਕਿਹੜੇ ਹਿੱਸੇ ਨੂੰ ਸਕੈਨ ਕਰਨਾ ਹੈ ਅਤੇ ਕਿੰਨੀਆਂ ਤਸਵੀਰਾਂ ਖਿੱਚੀਆਂ ਜਾਣੀਆਂ ਹਨ। MRI Scan

ਹੁਣ ਤੁਹਾਨੂੰ ਦੱਸ ਦਈਏ ਕਿ ਕਈ ਵਾਰ ਅਸੀਂ ਆਪਣੇ ਕਮਜ਼ੋਰ ਮਰੀਜ਼ ਜਾਂ ਮਹਿਲਾ ਮਰੀਜ ਦੇ ਨਾਲ ਐਮਆਰਆਈ ਮਸ਼ੀਨ ਵਾਲੇ ਕਮਰੇ ਵਿੱਚ ਬੈਠ ਜਾਂਦੇ ਹਾਂ। ਉਸ ਦੌਰਾਨ ਅਸੀਂ ਆਪਣੇ ਨਾਲ ਕੋਈ ਵੀ ਧਾਤੂ ਦੀ ਵਸਤੂ ਨਹੀਂ ਲਿਜਾ ਸਕਦੇ। ਇਹ ਖਤਰਾ ਮਸ਼ੀਨ ਤੋਂ ਬਾਹਰ ਖੜ੍ਹੇ ਜਾਂ ਬੈਠੇ ਵਿਅਕਤੀ ਲਈ ਵੀ ਓਨਾ ਹੀ ਹੁੰਦਾ ਹੈ ਜਿੰਨਾ ਮਸ਼ੀਨ ਦੇ ਅੰਦਰ ਸਕੈਨਿੰਗ ਕਰਵਾ ਰਹੇ ਮਰੀਜ ਲਈ ਹੁੰਦਾ ਹੈ। ਇਸ ਲਈ ਟੈਕਨੀਸ਼ੀਅਨ ਨੂੰ ਧੋਖਾ ਦੇ ਕੇ ਕੋਈ ਵੀ ਧਾਤੂ ਦੀ ਵਸਤੂ ਮਸ਼ੀਨ ਵਾਲੇ ਕਮਰੇ ਵਿੱਚ ਨਾ ਲੈ ਕੇ ਜਾਓ।

ਮਰੀਜ ਭਾਵੇਂ ਕਿੰਨਾ ਵੀ ਕਮਜ਼ੋਰ ਕਿਉਂ ਨਾ ਹੋਵੇ ਫਿਰ ਵੀ ਵਹੀਲ ਚੇਅਰ ਐਮਆਰਆਈ ਮਸ਼ੀਨ ਦੇ ਕੋਲ ਨਹੀਂ ਲਿਜਾਈ ਜਾ ਸਕਦੀ। ਜੇਕਰ ਮਰੀਜ ਨੂੰ ਆਕਸੀਜਨ ਸਿਲੰਡਰ ਲੱਗਿਆ ਹੈ ਤਾਂ ਵੀ ਉਸ ਨੂੰ ਬਾਹਰ ਹੀ ਛੱਡ ਕੇ ਜਾਣਾ ਪੈਂਦਾ ਹੈ। ਇਸ ਹਾਲਤ ਵਿੱਚ ਕੁਝ ਬਦਲਵੇਂ ਤਰੀਕੇ ਹੁੰਦੇ ਹਨ ਉਨ੍ਹਾਂ ਦੀ ਵਰਤੋਂ ਕਰਕੇ ਮਰੀਜ ਦੀ ਸਹਾਇਤਾ ਕੀਤੀ ਜਾ ਸਕਦੀ ਹੈ। ਟੈਕਨੀਸ਼ੀਅਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪੂਰੀ ਪਾਲਣਾ ਕਰਕੇ ਤੁਸੀਂ ਆਪਣੀ ਤੇ ਆਪਣੇ ਮਰੀਜ ਦੀ ਜਿੰਦਗੀ ਸੁਰੱਖਿਅਤ ਰੱਖ ਸਕਦੇ ਹੋ।