ਸਾਡੇ ਨਾਲ ਸ਼ਾਮਲ

Follow us

12.1 C
Chandigarh
Saturday, February 7, 2026
More
    Home Breaking News Narendra Modi...

    Narendra Modi : ਪ੍ਰਧਾਨ ਮੰਤਰੀ ਮੋਦੀ ਦੇ ਘਰ ਆਇਆ ਨੰਨ੍ਹਾ ਮਹਿਮਾਨ! ਦੇਖੋ ਪੂਰੀ ਵੀਡੀਓ…

    Narendra Modi

    ਨਵੀਂ ਦਿੱਲੀ (ਏਜੰਸੀ)। Narendra Modi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ’ਚ ਸ਼ਨਿੱਚਰਵਾਰ ਨੂੰ ਇੱਕ ਛੋਟੇ ਜਿਹੇ ਨਵੇਂ ਮਹਿਮਾਨ ਨੇ ਪ੍ਰਵੇਸ਼ ਕੀਤਾ, ਲੋਕ ਕਲਿਆਣ ਮਾਰਗ ’ਤੇ ਪ੍ਰਧਾਨ ਮੰਤਰੀ ਪਰਿਵਾਰ ਦੇ ਨਵੇਂ ਮਹਿਮਾਨ ਦਾ ਸਵਾਗਤ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ। ਵੀਡੀਓ ’ਚ ਪ੍ਰਧਾਨ ਮੰਤਰੀ ਇੱਕ ਪਿਆਰੇ ਜਿਹੜੇ ਵੱਛੇ ਨੂੰ ਲਾਡ ਲਡਾਉਂਦੇ ਹੋਏ ਨਜ਼ਰ ਆ ਰਹੇ ਹਨ, ਜਿਸ ਦਾ ਨਾਂਅ ਦੀਪ ਜਿਓਤੀ ਰੱਖਿਆ ਗਿਆ ਹੈ।

    ਪਰਿਵਾਰ ਦੇ ਇਸ ਛੋਟੇ ਜਿਹੇ ਮੈਂਬਰ ਦਾ ਸਵਾਗਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਐਕਸ ’ਤੇ ਇੱਕ ਪੋਸਟ ਲਿਖੀ ਹੈ। ਉਨ੍ਹਾਂ ਲਿਖਿਆ ਹੈ ਕਿ ਲੋਕ ਕਲਿਆਣ ਮਾਰਗ ’ਤੇ ਪ੍ਰਧਾਨ ਮੰਤਰੀ ਪਰਿਵਾਰ ’ਚ ਇੱਕ ਨਵੇਂ ਮੈਂਬਰ ਦਾ ਸ਼ੁੱਭ ਆਗਮਨ ਹੋਇਆ ਹੈ। Narendra Modi

    ਵੱਛੇ ਦੇ ਮੱਥੇ ’ਤੇ ਪ੍ਰਕਾਸ਼ ਦਾ ਪ੍ਰਤੀਕ | Narendra Modi

    ਪੋਸਟ ਦੀ ਸ਼ੁਰੂਆਤ ‘ਪਿੰਡ: ਸਰਵਸੁਖ ਪ੍ਰਦਾ’ ਸੰਦੇਸ਼ ਦੇ ਨਾਲ ਹੋਈ, ਪ੍ਰਧਾਨ ਮੰਤਰੀ ਮੋਦੀ ਨੇ ਗਾਂ ਦੇ ਮਹੱਤਵ ਨੂੰ ਦਰਸਾਉਂਦੇ ਹੋਏ ਕਿਹਾ ਕਿ ਗਊ ਮਾਤਾ ਨੇ ਇੱਕ ਨੰਨ੍ਹੇ ਵੱਛੇ ਨੂੰ ਜਨਤ ਦਿੱਤਾ ਹੈ, ਜਿਸ ਦੇ ਮੱਥੇ ’ਤੇ ਪ੍ਰਕਾਸ਼ ਦਾ ਪ੍ਰਤੀਕ ਹੈ। ਮੈਂ ਇਸ ਦਾ ਨਾਂਅ ‘ਦੀਪਜਿਓਤੀ’ ਰੱਖਿਆ ਹੈ।
    ਵੀਡੀਓ ’ਚ ਪ੍ਰਧਾਨ ਮੰਤਰੀ ਮੋਦੀ ਨੂੰ ਦੇਵੀ ਦੁਰਗਾ ਦੇ ਸਾਹਮਣੇ ਵੱਛੇ ਨੂੰ ਮਾਲਾ ਪਹਿਨਾਉਂਦੇ ਹੋਏ ਦਿਖਾਇਟਾ ਗਿਆ ਹੈ, ਬਾਅਦ ’ਚ ਉਨ੍ਹਾਂ ਨੂੰ ਬੱਚੇ ਦੇ ਨਾਲ ਖੇਡਦੇ ਹੋਏ, ਉਸ ਨੂੰ ਚੁੰਮਦੇ ਹੋਏ ਤੇ ਉਸ ਦੇ ਮੱਥੇ ਨੂੰ ਸਹਿਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ’ਚ ਇਹ ਨਜ਼ਾਰਾ ਬੜਾ ਹੀ ਮਨਮੋਹਕ ਲੱਗ ਰਿਹਾ ਹੈ।

    LEAVE A REPLY

    Please enter your comment!
    Please enter your name here