ਇੱਕ ਆਸ, ਇੱਕ ਨਵਾਂ ਡਰ
ਇੰਗਲੈਂਡ ’ਚ ਕੋਵਿਡ-19 ਦੇ ਬਦਲੇ ਹੋਏ ਰੂਪ ਨੇ ਦਹਿਸ਼ਤ ਫੈਲਾ ਦਿੱਤੀ ਹੈ ਇਹ ਮੁਲਕ ਪੂਰੇ ਯੂਰਪ ਨਾਲੋਂ ਕੱਟਿਆ ਗਿਆ ਹੈ ਤੇ ਭਾਰਤ ਨੇ ਵੀ ਉਡਾਣਾਂ 31 ਦਸੰਬਰ ਤੱਕ ਰੋਕ ਦਿੱਤੀਆਂ ਹਨ ਵਾਇਰਸ ਦਾ ਇਹ ਰੂਪ 70 ਫੀਸਦੀ ਜ਼ਿਆਦਾ ਤੇਜ਼ੀ ਨਾਲ ਫੈਲਣ ਵਾਲਾ ਮੰਨਿਆ ਜਾ ਰਿਹਾ ਹੈ ਪਰ ਇਸ ਵਾਰ ਸਥਿਤੀ ਵੁਹਾਨ ਮਾਮਲੇ ਨਾਲੋਂ ਵੱਖਰੀ ਹੈ ਕਿਉਂਕਿ ਜਿਸ ਤੇਜ਼ੀ ਨਾਲ ਹੋਰ ਮੁਲਕਾਂ ਨੇ ਇੰਗਲੈਂਡ ਲਈ ਉਡਾਣਾਂ ਰੋਕੀਆਂ ਹਨ ਉਹ ਦਰੁਸਤ ਫੈਸਲਾ ਹੈ ਪਹਿਲਾਂ ਇਸ ਗੱਲ ਦੀ ਚਰਚਾ ਰਹੀ ਹੈ ਕਿ ਚੀਨ ’ਚ ਵਾਇਰਸ ਫੈਲਣ ਤੋਂ ਬਾਅਦ ਉਡਾਣਾਂ ਰੋਕਣ ’ਚ ਦੇਰੀ ਨਾਲ ਫੈਸਲਾ ਲਿਆ ਗਿਆ ਸੀ
ਇੰਗਲੈਂਡ ਤੋਂ ਇਲਾਵਾ ਇਟਲੀ, ਅਸਟਰੇਲੀਆ, ਨੀਦਰਲੈਂਡ, ਦੱਖਣੀ ਅਫ਼ਰੀਕਾ ਤੇ ਡੈਨਮਾਰਕ ’ਚ ਵੀ ਕੋਰੋਨਾ ਦੇ ਨਵੇਂ ਰੂਪ ਦੇ ਫੈਲਣ ਦੀ ਚਰਚਾ ਹੈ ਚਿੰਤਾ ਇਸ ਗੱਲ ਦੀ ਵੀ ਹੈ ਕਿ ਭਾਵੇਂ ਦੁਨੀਆ ਦੇ ਕਈ ਮੁਲਕਾਂ ਨੇ ਕੋਰੋਨਾ ਦਾ ਟੀਕਾ ਤਿਆਰ ਕਰ ਲਿਆ ਹੈ ਪਰ ਸਵਾਲ ਇਹ ਹੈ ਕਿ ਨਵਾਂ ਟੀਕਾ ਵਾਇਰਸ ਦੇ ਨਵੇਂ ਰੂਪ ਦੀ ਰੋਕਥਾਮ ਲਈ ਕਾਰਗਰ ਹੋਵੇਗਾ ਜਾਂ ਨਹੀਂ ਫ਼ਿਰ ਵੀ ਜ਼ਰੂਰਤ ਘਬਰਾਉਣ ਦੀ ਨਹੀਂ ਸਗੋਂ ਸੁਚੇਤ ਹੋਣ ਦੀ ਹੈ ਜਿੱਥੋਂ ਤੱਕ ਭਾਰਤ ਦਾ ਸਬੰਧ ਹੈ ਸਰਕਾਰ ਦੇ ਯਤਨਾਂ ਤੇ ਲੋਕਾਂ ਦੀ ਜਾਗਰੂਕਤਾ ਨਾਲ ਬਹੁਤ ਵੱਡੇ ਪੱਧਰ ’ਤੇ ਸਫ਼ਲਤਾ ਮਿਲੀ ਹੈ ਭਾਰਤ ’ਚ ਰਿਕਵਰੀ ਦਰ ਅਮਰੀਕਾ ਤੇ ਹੋਰ ਵਿਕਸਿਤ ਮੁਲਕਾਂ ਨਾਲੋਂ ਕਿਤੇ ਜ਼ਿਆਦਾ ਹੈ
ਵੈਕਸੀਨ ਈਜਾਦ ਕਰਨ ’ਚ ਵੀ ਭਾਰਤ ਦਾ ਮੁਕਾਬਲਾ ਕਿਸੇ ਤਾਕਤਵਰ ਮੁਲਕ ਨਾਲੋਂ ਘੱਟ ਨਹੀਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਅਗਲੇ ਸਾਲ ਜਨਵਰੀ ਦੇ ਕਿਸੇ ਵੀ ਹਫ਼ਤੇ ’ਚ ਟੀਕੇ ਲਾਉਣ ਦੀ ਸ਼ੁਰੂਆਤ ਕਰਨ ਦਾ ਭਰੋਸਾ ਦਿੱਤਾ ਹੈ 30 ਕਰੋੜ ਲੋਕਾਂ ਨੂੰ ਟੀਕਾ ਲਾਉਣ ਦਾ ਟੀਚਾ ਪਹਿਲੇ ਗੇੜ ’ਚ ਤੈਅ ਕੀਤਾ ਗਿਆ ਹੈ ਮੰਤਰੀ ਦਾ ਇਹ ਬਿਆਨ ਕਿ ਬੁਰਾ ਸਮਾਂ ਖ਼ਤਮ ਹੋ ਗਿਆ ਹੈ, ਹਕੀਕਤ ਦੇ ਕਾਫ਼ੀ ਨੇੜੇ ਹੈ ਪਰ ਹੁਣ ਇੰਗਲੈਂਡ ’ਚ ਪੈਦਾ ਹੋਏ ਨਵੇਂ ਖਤਰੇ ਦੇ ਮੱਦੇਨਜ਼ਰ ਸਰਕਾਰ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੀ ਜ਼ਰੂਰਤ ਹੈ
ਇੱਕ ਪਾਸੇ ਦੇਸ਼ ਅੰਦਰ ਕੋਵਿਡ-19 ਨਾਲ ਨਜਿੱਠਣ ਲਈ ਵੈਕਸੀਨ ਆਉਣ ਦੀ ਉਮੀਦ ਬਣੀ ਹੈ ਦੂਜੇ ਪਾਸੇ ਇੰਗਲੈਂਡ ਦਾ ਵਾਇਰਸ ਦੂਜੇ ਦੇਸ਼ਾਂ ’ਚ ਪਹੁੰਚਣ ਦਾ ਖ਼ਤਰਾ ਹੈ ਨਵੀਂ üਣੌਤੀ ਨਾਲ ਨਜਿੱਠਣ ਲਈ ਪੂਰੀ ਦੁਨੀਆ ਨੂੰ ਸੁਚੇਤ ਹੋਣਾ ਪਵੇਗਾ ਇੰਗਲੈਂਡ ਚ ਜੇਕਰ ਦੁਬਾਰਾ ਲਾਕਡਾਊਨ ਲੱਗਦਾ ਹੈ ਤਾਂ ਇਹ ਆਰਥਿਕਤਾ ਲਈ ਵੀ üਣੌਤੀ ਬਣੇਗਾ ਅਜਿਹੇ ਹਾਲਾਤਾਂ ’ਚ ਸੰਯੁਕਤ ਰਾਸ਼ਟਰ, ਵਿਸ਼ਵ ਸਿਹਤ ਸੰਗਠਨ ਤੇ ਹੋਰ ਕੌਮਾਂਤਰੀ ਸੰਸਥਾਵਾਂ ਦੀ ਜਿੰਮੇਵਾਰੀ ਵਧ ਗਈ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.