ਇਰਾਨ ਤੇ ਇਜ਼ਰਾਈਲ ਵਿਚਕਾਰ ਜੰਗ ਦੇ ਹਾਲਾਤ ਬਣ ਗਏ ਹਨ। ਸੀਰੀਆ ’ਚ ਵਣਜ ਦੂਤਘਰ ’ਤੇ ਹਮਲੇ ਤੋਂ ਬਾਅਦ ਇਰਾਨ ਨੇ ਪਲਟਵਾਰ ਕਰਦਿਆਂ ਡ੍ਰੋਨ ਵੱਡੇ ਪੈਮਾਨੇ ’ਤੇ ਇਜ਼ਰਾਈਲ ’ਤੇ ਦ੍ਰੋਣ ਅਤੇ ਮਿਜ਼ਾਇਲਾਂ ਨਾਲ ਹਮਲੇ ਕੀਤੇ। ਇਹ ਦੋਵੇਂ ਆਪਸੀ ਦੁਸ਼ਮਣੀ ਦੇਸ਼ ਮੰਨੇ ਜਾਂਦੇ ਹਨ। ਇਨ੍ਹਾਂ ਵਿਚਕਾਰ ਸਾਲਾਂ ਤੋਂ ਜੰਗ ਚੱਲ ਰਹੀ ਹੈ, ਪਰ ਇਹ ਪਹਿਲੀ ਵਾਰ ਹੈ, ਜਦੋਂ ਇਨ੍ਹਾਂ ਵਿਚਕਾਰ ਸਿੱਧੀ ਲੜਾਈ ਸਾਹਮਣੇ ਆਈ ਹੈ। ਹਾਲਾਂਕਿ ਇਜ਼ਰਾਈਲ ਨੇ ਇਰਾਨ ਤੋਂ ਛੱਡੇ ਗਏ ਜ਼ਿਆਦਾਤਰ ਖਤਰਨਾਕ ਹਥਿਆਰਾਂ ਨੂੰ ਅਸਮਾਨ ’ਚ ਹੀ ਤਬਾਹ ਕਰ ਦਿੱਤਾ। (Real War)
ਇਸ ਜੰਗ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਦੀ ਕੌਮਾਂਤਰੀ ਪਰਮਾਣੂ ਰੈਗੂਲੇਟਰੀ ਸੰਸਥਾ ਨੇ ਸ਼ੱਕ ਪ੍ਰਗਟਾਇਆ ਹੈ ਕਿ ਇਜ਼ਰਾਈਲ ਆਉਣ ਵਾਲੇ ਦਿਨਾਂ ’ਚ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਨਿਸ਼ਾਨਾ ਬਣਾ ਸਕਦਾ ਹੈ। ਇਸ ਸ਼ੱਕ ਦੇ ਚੱਲਦਿਆਂ ਇਰਾਨ ਨੇ ਆਪਣੇ ਪਰਮਾਣੂ ਪਲਾਂਟਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਬੰਦ ਕਰ ਦਿੱਤਾ ਹੈ। ਇਰਾਨ ਨੇ ਇਜ਼ਰਾਈਲ ’ਤੇ ਹਮਲਾ ਇਸ ਲਈ ਕੀਤਾ, ਕਿਉਂਕਿ 1 ਅਪਰੈਲ 2024 ਨੂੰ ਇਜ਼ਰਾਈਲ ਨੇ ਸੀਰੀਆ ’ਤੇ ਹਮਲਾ ਕੀਤਾ ਸੀ। (Real War)
ਜਿਸ ’ਚ ਇਰਾਨ ਸਮਰਥਿਤ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਦੇ ਬ੍ਰਿਗੇਡੀਅਰ ਜਨਰਲ ਮੁਹੰਮਦ ਰਜਾ ਜਾਹੇਦੀ ਸਮੇਤ 8 ਅਧਿਕਾਰੀ ਮਾਰੇ ਗਏ ਸਨ। ਇਰਾਨ ਨੇ ਇਸ ਹਮਲੇ ਦੇ ਜਵਾਬ ’ਚ ਅਣਉਮੀਦਿਆ ਰੁਖ ਅਪਣਾਉਂਦਿਆਂ ਲੱਗਭੱਗ 320 ਡ੍ਰੋਨ ਅਤੇ ਕਰੂਜ ਮਿਜ਼ਾਈਲਾਂ ਨਾਲ ਹਮਲਾ ਕੀਤਾ। ਇਰਾਨ ਨੇ 1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਇਜ਼ਰਾਈਲ ਨਾਲ ਲੰਮੀ ਦੁਸ਼ਮਣੀ ਦੇ ਚੱਲਦਿਆਂ ਪਹਿਲੀ ਵਾਰ ਇਹ ਫੌਜੀ ਹਮਲਾ ਇਸ ਲਈ ਕੀਤਾ, ਕਿਉਂਕਿ ਇਰਾਨ ਨੇ 1 ਅਪਰੈਲ ਨੂੰ ਸੀਰੀਆ ’ਤੇ ਹਮਲਾ ਕੀਤਾ ਸੀ।
Real War
ਇਜ਼ਰਾਈਲ ਨੂੰ ਅਮਰੀਕਾ ਨੇ ਜੋ ਮੱਦਦ ਕੀਤੀ ਹੈ, ਉਸ ਸਬੰਧੀ ਇਰਾਨ ਨੇ ਅਮਰੀਕਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਉਸ ਨੇ ਜੇਕਰ ਹੁਣ ਇਜ਼ਰਾਈਲ ਦੀ ਮੱਦਦ ਕੀਤੀ ਤਾਂ ਨਤੀਜੇ ਭੁਗਤਣ ਨੂੰ ਤਿਆਰ ਰਹੇ। ਦਰਅਸਲ ਇਰਾਨ ਇਜ਼ਰਾਈਲ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦਾ। ਉਸ ਦਾ ਮੰਨਣਾ ਹੈ ਕਿ ਇਜ਼ਰਾਈਲ ਨੇ ਮੁਸਲਮਾਨਾਂ ਦੀ ਜ਼ਮੀਨ ’ਤੇ ਕਬਜ਼ਾ ਕਰ ਰੱਖਿਆ ਹੈ। ਹਾਲਾਂਕਿ ਹਮਲੇ ਤੋਂ ਬਾਅਦ ਇਰਾਨ ਨੇ ਸੰਯੁਕਤ ਰਾਸ਼ਟਰ ਨੂੰ ਚਿੱਠੀ ਲਿਖ ਕੇ ਮਾਮਲੇ ਨੂੰ ਇੱਥੇ ਸਮਾਪਤ ਕਰਨ ਦਾ ਭਰੋਸਾ ਪ੍ਰਗਟਾਇਆ ਹੈ। ਪਰ ਉਸ ਨੇ ਇਹ ਵੀ ਕਿਹਾ ਕਿ ਜੇਕਰ ਇਜ਼ਰਾਈਲ ਨੇ ਜਵਾਬੀ ਕਾਰਵਾਈ ਕੀਤੀ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਬਿਆਨ ’ਚ ਸੱਚਾਈ
ਹਾਲਾਂਕਿ ਇਸ ਪਰਿਪੱਖ ’ਚ ਇਹ ਵਿਰੋਧਾਭਾਸ ਦੇਖਣ ’ਚ ਆਇਆ ਹੈ ਕਿ ਇਰਾਨ ਨੇ ਅਮਰੀਕਾ ਨੂੰ ਇਜ਼ਰਾਈਲ ’ਤੇ ਸੀਮਿਤ ਅਤੇ ਲਗਾਤਾਰ ਹਮਲਾ ਕਰਨ ਦੀ ਜਾਣਕਾਰੀ ਪਹਿਲਾਂ ਹੀ ਦੇ ਦਿੱਤੀ ਸੀ। ਕਿਉਂਕਿ ਇਰਾਨ ਦੇ ਵਿਦੇਸ਼ ਮੰਤਰੀ ਨੇ ਇਸ ਇਰਾਦੇ ਦਾ ਬਿਆਨ ਦਿੱਤਾ ਹੈ। ਜੇਕਰ ਇਸ ਬਿਆਨ ’ਚ ਸੱਚਾਈ ਹੈ ਤਾਂ ਕੀ ਇਹ ਮੰਨ ਲਿਆ ਜਾਵੇ ਕਿ ਅਮਰੀਕਾ ਦੋਪਾਸੜ ਕੋਝੀਆਂ ਚਾਲਾਂ ਚੱਲ ਰਿਹਾ ਹੈ। ਇਸ ਲਈ ਜੰਗ ਵਿਸ਼ਲੇਸ਼ਕ ਇਹ ਅੰਦਾਜ਼ਾ ਲਾ ਰਹੇ ਹਨ ਕਿ ਇਜ਼ਰਾਈਲ ਅਤੇ ਹਮਾਸ ਜੰਗ ਤਾਂ ਹਾਲੇ ਖਤਮ ਨਹੀਂ ਹੋਵੇਗੀ, ਪਰ ਇਰਾਨ-ਇਜ਼ਰਾਈਲ ਦਾ ਸੰਘਰਸ਼ ਹੋਰ ਵਧੇਗਾ। ਇਹ ਸੰਭਾਵਨਾ ਘੱਟ ਹੈ।
ਵਿਸ਼ਵ ’ਚ ਸ਼ਾਂਤੀ ਤੇ ਸੁਰੱਖਿਆ ਦੀ ਜਿੰਮੇਵਾਰੀ ਕੌਮਾਂਤਰੀ ਸੰਸਥਾ ਸੰਯੁਕਤ ਰਾਸ਼ਟਰ ’ਤੇ ਹੈ, ਪਰ ਪਿਛਲੇ ਕੁਝ ਸਾਲਾਂ ’ਚ ਦੇਖਣ ’ਚ ਆਇਆ ਹੈੈ ਕਿ ਇਸ ਸੰਗਠਨ ਦੀ ਭੂਮਿਕਾ ਮਹੱਤਵਪੂਰਨ ਨਹੀਂ ਰਹਿ ਗਈ ਹੈ। ਜ਼ਿਆਦਾਤਰ ਵਿਸ਼ਵੀ ਸੰਕਟਾਂ ਦੇ ਹੱਲ ’ਚ ਉਸ ਦੀ ਭੂਮਿਕਾ ਪੱਖਪਾਤਪੂਰਨ ਹੋਣ ਦੇ ਨਾਲ ਨਾ ਦੇ ਬਰਾਬਰ ਰਹੀ ਹੈ। ਦਰਅਸਲ ਵਿਕਸਿਤ ਦੇਸ਼ਾਂ ਦੀਆਂ ਇੱਛਾਵਾਂ ਤੇ ਹੰਕਾਰ ਅਜਿਹੇ ਕਾਰਨ ਹਨ, ਜੋ ਸੰਸਾਰਿਕ ਸਮੱਸਿਆਵਾਂ ਨੂੰ ਹੱਲ ਵੱਲ ਲਿਜਾਣ ਦੀ ਬਜਾਇ ਉਨ੍ਹਾਂ ਨੂੰ ਉਕਸਾਉਣ ਦਾ ਕੰਮ ਵੀ ਕਰਦੇ ਹਨ। ਇਸ ਲਈ ਅਮਰੀਕਾ, ਬ੍ਰਿਟੇਨ ਤੇ ਫਰਾਂਸ ਵਰਗੇ ਦੇਸ਼ ਜਿੱਥੇ ਇਜ਼ਰਾਈਲ ਅਤੇ ਯੂਕਰੇਨ ਨੂੰ ਹਮਾਇਤ ਦੇਣ ਦੇ ਨਾਲ ਜੰਗੀ ਸਮੱਗਰੀ ਮੁਹੱਈਆ ਕਰਵਾਉਣ ’ਚ ਮੱਦਦ ਕਰਦੇ ਹਨ, ਉੱਥੇ ਇਰਾਨ ਇਜ਼ਰਾਈਲ ’ਤੇ ਹਮਲਾ ਅਮਰੀਕਾ ਦੇ ਨੋਟਿਸ ’ਚ ਲਿਆਉਣ ਤੋਂ ਬਾਅਦ ਕਰਦਾ ਹੈ। ਵਿਕਸਿਤ ਦੇਸ਼ ਕੀ ਅਜਿਹੀਆਂ ਚਾਲਾਂ ਲੜਾਈ ਨੂੰ ਲਗਾਤਾਰ ਚਲਾਈ ਰੱਖਣ ਲਈ ਵਰਤ ਰਹੇ ਹਨ?
Real War
ਕੋਵਿਡ ਸੰਕਟ ਦੇ ਬਾਅਦ ਤੋਂ ਹੀ ਦੁਨੀਆ ਆਰਥਿਕ ਸੰਕਟ ’ਚੋਂ ਲੰਘ ਰਹੀ ਹੈ। ਅਜਿਹੇ ’ਚ ਜੇਕਰ ਜੰਗ ਦਾ ਘੇਰਾ ਵਧਦਾ ਹੈ ਤਾਂ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੂੰ ਨਾ ਸਿਰਫ਼ ਆਰਥਿਕ ਸਗੋਂ ਹੋਰ ਸੰਕਟਾਂ ਨਾਲ ਵੀ ਦੋ-ਚਾਰ ਹੋਣਾ ਪੈ ਸਕਦਾ ਹੈ। ਇਸ ਲਈ ਮੱਧ ਪੂਰਬ ਦੇ ਇਸ ਤਾਜ਼ਾ ਘਟਨਾਕ੍ਰਮ ਨੇ ਭਾਰਤ ਦੀ ਚਿੰਤਾ ਵਧਾ ਦਿੱਤੀ ਹੈ। ਕਿਉਂਕਿ ਇਜ਼ਰਾਈਲ ’ਚ 80,000 ਤੇ ਇਰਾਨ ’ਚ ਕਰੀਬ 4000 ਭਾਰਤੀ ਨਾਗਰਿਕ ਹਨ। ਇਰਾਨ ਨੇ ਇਜ਼ਰਾਈਲ ਜਾ ਰਹੇ ਜਿਸ ਸਾਲ ਵਾਹਕ ਜਹਾਜ਼ ਨੂੰ ਆਪਣੇ ਕੰਟਰੋਲ ’ਚ ਲਿਆ ਹੋਇਆ ਹੈ, ਉਸ ’ਚ ਵੀ ਚਾਲਕ ਦਲ ’ਚ 17 ਭਾਰਤੀ ਹਨ। ਜੇਕਰ ਜੰਗ ਦੇ ਹਾਲਾਤ ਬਣਦੇ ਹਨ ਤਾਂ ਯੂਕਰੇਨ ਵਾਂਗ ਭਾਰਤੀਆਂ ਨੂੰ ਕੱਢਣ ਦੀ ਜਿੰਮੇਵਾਰੀ ਭਾਰਤ ਸਰਕਾਰ ਨੂੰ ਚੁੱਕਣੀ ਹੋਵੇਗੀ।
Real War
ਇਰਾਨ ਤੇ ਇਜ਼ਰਾਈਲ ਵਿਚਕਾਰ ਸਿੱਧੀ ਜੰਗ ਹੁੰਦੀ ਹੈ ਤਾਂ ਪੂਰੀ ਦੁਨੀਆ ’ਚ ਤੇਲ ਦੀ ਸਪਲਾਈ ’ਚ ਵੀ ਅੜਿੱਕਾ ਆਵੇਗਾ। ਇਰਾਨ ਨੇ ਸ਼ਵੇਜ ਨਹਿਰ ’ਚ ਜਹਾਜ਼ਾਂ ਦੀ ਆਵਾਜਾਈ ਬੰਦ ਕਰਨ ਦੀ ਧਮਕੀ ਦਿੱਤੀ ਹੈ। ਜੇਕਰ ਅਜਿਹਾ ਹੋਇਆ ਤਾਂ ਦੁਨੀਆ ਭਰ ’ਚ ਮਹਿੰਗਾਈ ਤਾਂ ਵਧੇਗੀ ਹੀ, ਸ਼ੇਅਰ ਬਜ਼ਾਰ ’ਚ ਵੀ ਗਿਰਾਵਟ ਆਵੇਗੀ। ਇਨ੍ਹਾਂ ਕਾਰਨਾਂ ਦੇ ਚੱਲਦਿਆਂ ਕੱਚਾ ਤੇਲ ਸੌ ਡਾਲਰ ਪ੍ਰਤੀ ਬੈਰਲ ਦੀ ਛਾਲ ਮਾਰ ਕੇ 120 ਤੋਂ ਲੈ ਕੇ 130 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦਾ ਹੈ। ਇਸ ਨਾਲ ਈਂਧਨ ਦੀ ਮਹਿੰਗਾਈ ਵਧੇਗੀ। ਇਸ ਦੀ ਚਪੇਟ ’ਚ ਭਾਰਤ, ਬੰਗਲਾਦੇਸ਼ ਤੇ ਪਾਕਿਸਤਾਨ ਆਉਣਗੇ। ਸ਼ਵੇਜ ਨਹਿਰ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਇਸ ਰਸਤਿਓਂ ਫਰਾਂਸ ਦੀ ਖਾੜੀ ਦੇ ਦੇਸ਼ਾਂ ਨੂੰ ਜੋ ਖਣਿਜ ਅਤੇ ਤੇਲ ਭੇਜੇ ਜਾਂਦੇ ਹਨ, ਉਨ੍ਹਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਸ ਨਹਿਰ ਨਾਲ ਏਸ਼ੀਆਈ ਦੇਸ਼ ਚਾਹ, ਜੂਟ, ਕਪਾਹ, ਮਸਾਲੇ ਅਤੇ ਖੰਡ ਵਰਗੀਆਂ ਜ਼ਰੂਰੀ ਵਸਤੂਆਂ ਪੱਛਮੀ ਯੂਰਪ ਦੇ ਨਾਲ ੳੁੱਤਰੀ ਅਮਰੀਕਾ ’ਚ ਨਿਰਯਾਤ ਕਰਦੇ ਹਨ, ਇਸ ਨਿਰਯਾਤ ’ਚ ਵੀ ਅੜਿੱਕਾ ਆਵੇਗਾ।
ਭਾਰਤ ਦਾ ਇਤਿਹਾਸ ਰਿਹਾ ਹੈ ਕਿ ਉਸ ਨੇ ਕਦੇ ਆਪਣੀ ਤਾਕਤ ਦਿਖਾਉਣ ਲਈ ਕਿਸੇ ਦੂਜੇ ਦੇਸ਼ ’ਤੇ ਹਮਲਾ ਨਹੀਂ ਕੀਤਾ ਹੈ। ਰੂਸ-ਯੂਕਰੇਨ ਅਤੇ ਇਜ਼ਰਾਈਲ-ਹਮਾਸ ਜੰਗਾਂ ਦੇ ਪਰਿਪੱਖ ’ਚ ਦੇਖਣ ’ਚ ਆਇਆ ਹੈ ਕਿ ਭਾਰਤ ਦੀ ਭੂਮਿਕਾ ਨਿਰਲੇਪ ਰਹਿੰਦਿਆਂ ਜੰਗ ਸਮਾਪਤੀ ਦੀ ਅਪੀਲ ਕਰਦੇ ਰਹਿਣ ’ਚ ਦਿਖਾਈ ਦਿੱਤੀ ਹੈ। ਕਿਉਂਕਿ ਜੰਗ ਮਨੁੱਖੀ ਸੱਭਿਅਤਾ ਨੂੰ ਸਮਾਪਤ ਕਰਨ ਦਾ ਕਾਰਨ ਹੁੰਦੀ ਹੈ, ਅਜਿਹੇ ’ਚ ਜੇਕਰ ਪਰਮਾਣੂ ਜੰਗ ਹੁੰਦੀ ਹੈ ਤਾਂ ਮਾਨਵਤਾ ਅਤੇ ਵੱਡੇ ਖਤਰੇ ’ਚ ਪੈ ਸਕਦੀ ਹੈ।
ਪ੍ਰਮੋਦ ਭਾਰਗਵ
(ਇਹ ਲੇਖਕ ਦੇ ਆਪਣੇ ਵਿਚਾਰ ਹਨ)