ਸਾਡੇ ਨਾਲ ਸ਼ਾਮਲ

Follow us

15.9 C
Chandigarh
Saturday, January 24, 2026
More
    Home Breaking News ਜਲੰਧਰ ’ਚ ਸੜਕ ...

    ਜਲੰਧਰ ’ਚ ਸੜਕ ਹਾਦਸੇ ’ਚ ਇੱਕ ਲੜਕੀ ਦੀ ਮੌਤ, ਇੱਕ ਜ਼ਖਮੀ

    ਪੁਲਿਸ ਇੰਸਪੈਕਟਰ ਦੀ ਗੱਡੀ ਨੇ 2 ਕੁੜੀਆਂ ਨੂੰ ਕੁਚਲਿਆ, ਪਰਿਵਾਰ ਨੇ ਲਾਇਆ ਹਾਈਵੇ ’ਤੇ ਲਾਇਆ ਜਾਮ

    (ਸੱਚ ਕਹੂੰ ਨਿਊਜ਼) ਜਲੰਧਰ। ਸੜਕ ਹਾਦਸੇ ’ਚ ਅੱਜ ਇੱਕ ਲੜਕੀ ਦੀ ਮੌਤ ਹੋ ਗਈ ਤੇ ਇੱਕ ਜਖ਼ਮੀ ਹੋ ਗਈ।ਜਾਣਕਾਰੀ ਅਨੁਸਾਰ ਜਲੰਧਰ-ਫਗਵਾੜਾ ਰੋਡ ’ਤੇ ਦੋ ਲੜਕੀਆਂ ਸੜਕ ਪਾਰ ਕਰ ਰਹੀਆਂ ਸਨ। ਅਚਾਨਕ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਹਾਦੇਸ਼ ’ਚ ਇੱਕ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਲੜਕੀ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ।

    ਦੋਵੇਂ ਕੁੜੀਆਂ ਜਲੰਧਰ ਦੇ ਇੱਕ ਆਟੋ ਸ਼ੋਰੂਮ ’ਚ ਕੰਮ ਕਰਦੀਆਂ ਸਨ ਤੇ ਜਦੋਂ ਘਰੋਂ ਕੰਮ ’ਤੇ ਜਾਣ ਲਈ ਪੈਦਲ ਹੀ ਹਾਈਵੇ ਪਾਰ ਕਰ ਰਹੀਆਂ ਸਨ। ਉਦੋਂ ਇੱਕ ਸਫੇਦ ਰੰਗ ਦੀ ਕਾਰ ਨੇ ਦੋਵਾਂ ਲੜਕੀਆਂ ਨੂੰ ਕਚਲ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਗੱਡੀ ਪੰਜਾਬ ਪੁਲਿਸ ਦੇ ਇੰਸਪੈਕਟਰ ਅੰਮਿ੍ਰਤ ਪਾਲ ਸਿੰਘ ਚਲਾ ਰਿਹਾ ਸੀ ਪੁਲਿਸ ਨੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਘਟਨਾ ਤੋਂ ਬਾਅਦ ਮਿ੍ਰਤਕ ਲੜਕੀ ਦੇ ਪਰਿਵਾਰ ਨੇ ਜਲੰਧਰ-ਫਗਵਾੜਾ ਜਾਮ ਕਰ ਦਿੱਤਾ। ਹਾਦਸੇ ਦੇ ਵਿਰੋਧ ’ਚ ਵੱਡੀ ਗਿਣਤੀ ’ਚ ਲੋਕ ਧਰਨੇ ’ਤੇ ਬੈਠ ਗਏ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ