2 ਸਾਂਭਰਾਂ ਦੀ ਮੌਤ ਸਬੰਧੀ ਕਿਸਾਨ ਖਿਲਾਫ਼ ਕੇਸ ਦਰਜ

(ਸੱਚ ਕਹੂੰ ਨਿਊਜ਼) ਹੁਸ਼ਿਆਰਪੁਰ। ਥਾਣਾ ਸਦਰ ਦੀ ਪੁਲਿਸ ਨੇ ਪਿੰਡ ਨਾਰਾ ਦੇ ਇੱਕ ਕਿਸਾਨ ਦੀਦਾਰ ਸਿੰਘ ਪੁੱਤਰ ਪ੍ਰੇਮ ਸਿੰਘ ਖਿਲਾਫ਼ ਧਾਰਾ 429 ਤੇ ਵਾਈਲਡ ਲਾਈਫ਼ ਐਕਟ 1972 ਦੀ ਧਾਰਾ 9, 39, 49 (ਸੀ), 50 ਤਹਿਤ 9 ਫਰਵਰੀ ਨੂੰ 2 ਸਾਂਭਰਾਂ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਘਟਨਾ ਸਬੰਧੀ ਕੇਸ ਦਰਜ ਕੀਤਾ ਹੈ ਦਲਜੀਤ ਕੁਮਾਰ ਵਣ ਰੇਂਜ ਅਫ਼ਸਰ ਹੁਸ਼ਿਆਰਪੁਰ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ‘ਚ ਕਿਹਾ ਸੀ ਕਿ ਦੀਦਾਰ ਸਿੰਘ ਨੇ ਆਪਣੀ ਕਣਕ ਦੇ ਆਸ-ਪਾਸ ਤਾਰਾਂ ਦਾ ਜਾਲ ਵਿਛਾਇਆ ਹੋਇਆ ਸੀ, ਜਿਸ ਤੋਂ ਕਰੰਟ ਲੱਗਣ ਨਾਲ 2 ਸਾਂਭਰਾਂ ਦੀ ਮੌਤ ਹੋ ਗਈ ਥਾਣਾ ਸਦਰ ਦੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ 

LEAVE A REPLY

Please enter your comment!
Please enter your name here