ਬਰਾਬਰੀ ਦਾ ਗਿਆਨ

ਬਰਾਬਰੀ ਦਾ ਗਿਆਨ

ਮਹਾਂਰਿਸ਼ੀ ਕਣਵ ਨੇ ਇੱਕ ਵਾਰ ਆਪਣੇ ਸ਼ਿਸ਼ਾਂ ਨੂੰ ਇਹ ਸਮਝਾਇਆ ਕਿ ਵਿਅਕਤੀ ਨੂੰ ਕਦੇ ਵੀ ਆਪਣੇ ਵੱਡੇਪਣ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਉਦਾਹਰਨ ਦੇ ਰੂਪ ’ਚ ਉਨ੍ਹਾਂ ਨੂੰ ਇਹ ਛੋਟੀ ਜਿਹੀ ਕਥਾ ਸੁਣਾਈ ਜੰਗਲ ’ਚ ਇੱਕ ਦਰੱਖਤ ਦੇ ਨਾਲ ਲਿਪਟੀ ਇੱਕ ਵੇਲ ਵੀ ਹੌਲੀ-ਹੌਲੀ ਵਧ ਕੇ ਦਰੱਖਤ ਦੇ ਬਰਾਬਰ ਹੋ ਗਈ ਦਰੱਖਤ ਦਾ ਆਸਰਾ ਲੈ ਕੇ ਉਸ ਨੇ ਵਧਣਾ-ਫੁੱਲਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਦਿਨ ਲੰਘਣ ਲੱਗੇ ਇੱਕ ਦਿਨ ਵੇਲ ਨੂੰ ਵਧਦੇ-ਫੁੱਲਦੇ ਵੇਖ ਕੇ ਦਰੱਖਤ ਨੂੰ ਹੰਕਾਰ ਹੋ ਗਿਆ ਤੇ ਉਹ ਸੋਚਣ ਲੱਗਾ ਕਿ ਜੇਕਰ ਮੈਂ ਨਾ ਹੁੰਦਾ ਤਾਂ ਇਹ ਵੇਲ ਕਦੋਂ ਦੀ ਖਤਮ ਹੋ ਗਈ ਹੁੰਦੀ ਫਿਰ ਕੀ ਸੀ,

ਉਸ ਨੇ ਆਪਣੇ ਆਸਰੇ ਨੂੰ ਵੇਲ ਦੀ ਕਮਜ਼ੋਰੀ ਸਮਝ ਕੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਬੋਲਿਆ, ‘‘ਐ ਵੇਲ, ਮੈਂ ਜੋ ਕਹਾਂ ਤੂੰ ਉਸ ਦਾ ਪਾਲਣ ਕਰਿਆ ਕਰ, ਨਹੀਂ ਤਾਂ ਮੈਂ ਤੈਨੂੰ ਆਪਣੇ ਨਾਲੋਂ ਹਟਾ ਦਿਆਂਗਾ’’ ਅਜੇ ਉਹ ਵੇਲ ਨੂੰ ਝਿੜਕ ਹੀ ਰਿਹਾ ਸੀ ਕਿ ਦੋ ਰਾਹੀ ਉੱਧਰੋਂ ਲੰਘੇ ਉਨ੍ਹਾਂ ਵਿੱਚੋਂ ਇੱਕ ਬੋਲਿਆ, ‘‘ਭਰਾ ਵੇਖ ਇਹ ਦਰੱਖਤ ਕਿੰਨਾ ਠੰਢਾ ਤੇ ਸੁੰਦਰ ਹੈ

ਇਸ ’ਤੇ ਕਿਵੇਂ ਵਧੀਆ ਵੇਲ ਨੂੰ ਫੁੱਲ ਲੱਗ ਰਹੇ ਹਨ ਆਓ! ਇੱਥੇ ਕੁਝ ਦੇਰ ਬੈਠ ਕੇ ਆਰਾਮ ਕਰੀਏ’’ ਆਪਣਾ ਸਾਰਾ ਮਹੱਤਵ ਵੇਲ ਦੇ ਨਾਲ ਹੈ, ਇਹ ਸੁਣ ਕੇ ਹੰਕਾਰੀ ਦਰੱਖਤ ਦਾ ਹੰਕਾਰ ਪਲ ’ਚ ਖ਼ਤਮ ਹੋ ਗਿਆ ਉਸ ਦਿਨ ਤੋਂ ਉਸ ਨੇ ਵੇਲ ਨੂੰ ਧਮਕਾਉਣਾ ਬੰਦ ਕਰ ਦਿੱਤਾ
ਕਥਾ ਦਾ ਭਾਵ ਸਮਝਾਉਂਦਿਆਂ ਮਹਾਂਰਿਸ਼ੀ ਬੋਲੇ, ‘‘ਬੱਚਿਓ, ਔਰਤ ਨਾਲ ਹੀ ਆਦਮੀ ਦਾ ਮਹੱਤਵ ਹੈ ਦੋਵੇਂ ਇੱਕ-ਦੂਜੇ ਦੇ ਸਹਿਯੋਗੀ ਹਨ ਇਸ ਤਰ੍ਹਾਂ ਕਿਸੇ ਇੱਕ ਨੂੰ ਛੋਟਾ ਜਾਂ ਵੱਡਾ ਨਹੀਂ ਮੰਨਿਆ ਜਾਣਾ ਚਾਹੀਦਾ’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.