ਪੰਜਾਬੀਆਂ ’ਚ ਮਾਂ-ਬੋਲੀ ਦਾ ਵਜੂਦ

ਪੰਜਾਬੀਆਂ ’ਚ ਮਾਂ-ਬੋਲੀ ਦਾ ਵਜੂਦ

  • ਇੱਕ ਦਿਨ ਮੈਨੂੰ ਸੁਪਨਾ ਆਇਆ, ਚੰਗਾ ਨਈ ਭਿਆਨਕ ਆਇਆ,
  • ਮੈਂ ਸੀ ਤੁਰਿਆ ਜਾਂਦਾ ਰਾਹ ’ਤੇ, ਕਿਸੇ ਨੇ ਹੋਕਾ ਮਾਰ ਬੁਲਾਇਆ,
  • ਉਸ ਨੇ ਮੈਨੂੰ ਹਾੜਾ ਪਾਇਆ, ਕਹਿੰਦੀ,ਭੁੱਲ ਗਏ ਮੈਨੂੰ ਮੇਰੇ ਵਾਰਸ
  • ਮੈਂ ਕੀ ਐਸਾ ਸੀ ਕੁਫਰ ਕਮਾਇਆ, ਅੱਖਾਂ ’ਚ ਹੰਝੂ ਮੈਂ ਸੀ ਬੇਜਵਾਬ
  • ਹੁਣ ਪੁੱਛੋਗੇ ਤੁਸੀਂ ਸਾਰੇ ਉਹ ਕੌਣ ਸੀ, ਜਿਸਨੇ ਮੈਨੂੰ ਐਸਾ ਤਰਲਾ ਪਾਇਆ,
  • ਉਹ ਮਾਂ ਸੀ ਮਾਂ ਬੋਲੀ ਪੰਜਾਬੀ, ਉਹ ਮਾਂ ਸੀ ਮਾਂ ਬੋਲੀ ਪੰਜਾਬੀ!!!

ਆਜ਼ਾਦੀ ਬਾਦ ਦੇਸ਼ ਵਿੱਚ ਸੂਬਿਆਂ ਦਾ ਪੁਨਰਗਠਨ ਕਰਨ ਸਮੇਂ ਬੋਲੀ ਨੂੰ ਆਧਾਰ ਬਣਾਇਆ ਗਿਆ ਸੀ, ਪਰ ਪੰਜਾਬ ਨੂੰ ਉਦੋਂ ਦੋਭਾਸ਼ੀ ਸੂਬਾ ਬਣਾ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਪੰਜਾਬੀ ਸੂਬੇ ਲਈ ਅੰਦੋਲਨ ਚਲਾਇਆ ਗਿਆ ਬਹੁਤ ਸਾਰੇ ਲੋਕਾਂ ਨੇ ਜੇਲ੍ਹਾਂ ਕੱਟੀਆਂ ਤੇ ਜ਼ੁਰਮਾਨੇ ਵੀ ਭਰੇ ਅਕਾਲੀ ਆਗੂਆਂ ਨੂੰ ਆਤਮਦਾਹ ਦਾ ਐਲਾਨ ਕਰਨਾ ਪਿਆ ਸੀ ਇਸ ਨੂੰ ਕਮਜ਼ੋਰ ਕਰਨ ਲਈ ਕਈ ਮਸਲੇ ਖੜ੍ਹੇ ਕਰ ਦਿੱਤੇ ਗਏ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਦੇ ਦਿੱਤਾ ਗਿਆ

ਪੰਜਾਬ ਨੇ ਆਜ਼ਾਦੀ ਬਾਦ ਬਹੁਤ ਤੇਜ਼ੀ ਨਾਲ ਵਿਕਾਸ ਕੀਤਾ ਸੀ, ਖੇਤੀ ਅਤੇ ਸਨਅਤੀ ਵਿਕਾਸ ਦੀ ਰਫਤਾਰ ਆਪਣੇ-ਆਪ ਵਿੱਚ ਮਿਸਾਲ ਸੀ ਗੁਰਦਾਸਪੁਰ ਤੋਂ ਲੈ ਕੇ ਰਾਜਪੁਰੇ ਤੱਕ ਛੋਟੇ-ਛੋਟੇ ਕਾਰਖਾਨੇ ਲਾਏ ਗਏ ਸਨ ਪੰਜਾਬ ਦੇ ਕਿਸਾਨ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚ ਉਲਝਾ ਦਿੱਤਾ ਗਿਆ, ਇੰਝ ਖੇਤੀ ਵਿਕਾਸ ’ਚ ਖੜੋਤ ਆ ਗਈ ਅੱਤਵਾਦ ਨੂੰ ਠੱਲ੍ਹ ਪਾਉਣ ਲਈ ਲੰਬੇ ਸਮੇਂ ਤੱਕ ਮਾਰ ਕਰਨ ਦੀ ਨੀਤੀ ਅਪਣਾਈ ਗਈ ਪੰਜਾਬੀਆਂ ਦੇ ਇੱਕ ਵਰਗ ਨੇ ਪੰਜਾਬੀ ਨੂੰ ਆਪਣੇ ਲਿਖਣ-ਪੜ੍ਹਨ, ਧਾਰਮਿਕ ਤੇ ਸਮਾਜਿਕ ਕਾਰਜਾਂ ਵਿੱਚ ਨਹੀਂ ਅਪਣਾਇਆ ਦੂਜੇ ਸੂਬਿਆਂ ਤੋਂ ਕਾਮਿਆਂ ਨੂੰ ਪੰਜਾਬ ਵਿੱਚ ਆਉਣ ਲਈ ਉਤਸ਼ਾਹਿਤ ਕੀਤਾ ਗਿਆ ਅੱਜ ਦੇ ਸਮੇਂ ’ਚ ਕੋਈ 25 ਲੱਖ ਤੋਂ ਵੱਧ ਦੂਜੇ ਸੂਬਿਆਂ ਦੇ ਕਾਰੀਗਰ ਪੰਜਾਬ ’ਚ ਕੰਮ ਕਰਦੇ ਹਨ ਪਿਛਲੇ ਦੋ ਦਹਾਕਿਆਂ ਅਨੁਸਾਰ ਪੰਜਾਬ, ਜੋ ਬੋਲੀ ਦੇ ਆਧਾਰ ’ਤੇ ਬਣਾਇਆ, ਉੱਥੇ ਗਿਣਤੀ ਪੰਜਾਬੀ ਨਾ ਬੋਲਣ ਵਾਲਿਆਂ ਦੇ ਬਰਾਬਰ ਹੋ ਗਈ ਹੈ

ਇਸ ਦੇ ਨਾਲ ਵਪਾਰੀ ਵਰਗ ਨੂੰ ਵੀ ਪੰਜਾਬ ਸੋਨੇ ਦੀ ਚਿੜੀ ਜਾਪਣ ਲੱਗ ਪਿਆ ਉਨ੍ਹਾਂ ਨੇ ਖੇਤੀ ਮਸ਼ੀਨਰੀ ਅਤੇ ਖੇਤੀ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ ਦਾ ਰੱਜ ਕੇ ਪ੍ਰਚਾਰ ਕੀਤਾ ਪਿੰਡ-ਪਿੰਡ ਜਾ ਕੇ ਕੀਟਨਾਸ਼ਕਾਂ ਦੇ ਪ੍ਰਦਰਸ਼ਨ ਕੀਤੇ ਹੁਣ ਦੇਸ਼ ਵਿੱਚ ਵਰਤੇ ਜਾਣ ਵਾਲੇ ਕੀਟਨਾਸ਼ਕਾਂ ਦਾ ਅੱਧਾ ਹਿੱਸਾ ਪੰਜਾਬ ਵਿੱਚ ਹੀ ਵਰਤਿਆ ਜਾ ਰਿਹਾ ਹੈ ਰੀਸੋ-ਰੀਸ ਪੰਜਾਬੀ ਕਿਸਾਨ ਨੇ ਖੇਤੀ ਵਿੱਚ ਮਸ਼ੀਨਾਂ ਨੂੰ ਅਪਣਾਇਆ ਪੰਜਾਬ ਦੇਸ਼ ਦਾ ਇੱਕੋ-ਇੱਕ ਅਜਿਹਾ ਸੂਬਾ ਹੈ ਜਿੱਥੇ ਖੇਤੀ ਦਾ ਪੂਰੀ ਤਰ੍ਹਾਂ ਮਸ਼ੀਨੀਕਰਨ ਹੋ ਚੁੱਕਾ ਹੈ ਇਹ ਮਸ਼ੀਨਾਂ ਤੇ ਖੇਤੀ ਰਸਾਇਣ ਪੰਜਾਬ ਵਿਚ ਬਾਹਰੋਂ ਆਉਂਦੇ ਹਨ ਇੰਜ ਪੰਜਾਬ ਦੇ ਕਿਸਾਨਾਂ ਦੀ ਕਮਾਈ ਬਾਹਰ ਜਾਣ ਲੱਗ ਪਈ

ਵਿੱਦਿਆ ਵਪਾਰੀਆਂ ਨੇ ਅੰਗਰੇਜ਼ੀ ਸਕੂਲਾਂ ਦਾ ਜਾਲ ਵਿਛਾਉਣ ਸ਼ੁਰੂ ਕਰ ਦਿੱਤਾ, ਜਿਹੜਾ ਪੰਜਾਬੀ ਰੱਜਵੀਂ ਰੋਟੀ ਖਾਂਦਾ ਸੀ, ਉਸ ਨੇ ਆਪਣੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ ’ਚ ਭੇਜਣਾ ਸ਼ੁਰੂ ਕਰ ਦਿੱਤਾ ਮਾਪਿਆਂ ਨੂੰ ਵੀ ਹਿਦਾਇਤ ਹੈ ਕਿ ਘਰ ’ਚ ਬੱਚਿਆਂ ਨਾਲ ਪੰਜਾਬੀ ਨਾ ਬੋਲੀ ਜਾਵੇ ਹੁਣ ਸਾਡੀ ਨਵੀਂ ਪੀੜ੍ਹੀ ਪੰਜਾਬੀ ਤੇ ਪੰਜਾਬੀ ਸੱਭਿਆਚਾਰ ਤੋਂ ਦੂਰ ਹੋ ਰਹੀ ਹੈ ਇਹ ਬੱਚੇ ਪੰਜਾਬੀ ਦੇ ਉਨੇ ਹੀ ਸ਼ਬਦ ਜਾਣਦੇ ਹਨ ਜਿੰਨੇ ਕੀ ਕਿਸੇ ਕਿਤਾਬ ’ਚ ਲਿਖੇ ਹੋਏ ਹਨ ਇੰਜ ਹਜ਼ਾਰਾਂ ਪੰਜਾਬੀ ਦੇ ਸ਼ਬਦ ਮਰ ਰਹੇ ਹਨ ਜਿਹੜੇ ਨੌਜਵਾਨ ਉਚੇਰੀ ਸਿੱਖਿਆ ਲਈ ਕਾਲਜਾਂ ਵਿੱਚ ਜਾਂਦੇ ਹਨ ਉਨ੍ਹਾਂ ਨੂੰ ਸਾਡੀਆਂ ਰਾਜਸੀ ਪਾਰਟੀਆਂ ਬੋਚ ਲੈਂਦੀਆਂ ਹਨ ਪਾਰਟੀਆਂ ਨੂੰ ਜਲਸੇ, ਜਲੂਸਾਂ ਤੇ ਚੋਣਾਂ ਸਮੇਂ ਇਸ ਫ਼ੌਜ ਦੀ ਲੋੜ ਪੈਂਦੀ ਹੈ ਉਨ੍ਹਾਂ ਨੇ ਇਨ੍ਹਾਂ ਨੂੰ ਚਿੱਟੇ ਕੁੜਤੇ ਪਜਾਮੇ ਪੁਆ ਦਿੱਤੇ ਹਨ ਚਿੱਟਕੱਪੜੀਏ ਬੰਦੇ ਹੱਥੀਂ ਕੰਮ ਕਰਨ ਤੋਂ ਕਤਰਾਉਂਦੇ ਹਨ

ਇਸ ਤਰ੍ਹਾਂ ਸਾਡੇ ਬਹੁਤੇ ਨੌਜਵਾਨ ਆਪਣੇ ਪਿਤਾਪੁਰਖੀ ਕਿੱਤਿਆਂ ਤੋਂ ਮੁੱਖ਼ ਮੋੜ ਰਹੇ ਹਨ ਇਸ ਕਰਕੇ ਸਾਰੇ ਕਾਲਜਾਂ ਵਿੱਚ ਭਾਵੇਂ ਉਹ ਕਿਸੇ ਵੀ ਵਿਸ਼ੇ ਦੇ ਹੋਣ, ਕੁੜੀਆਂ ਦੀ ਗਿਣਤੀ ਹੀ ਨਹੀਂ ਵਧ ਰਹੀ ਸਗੋਂ ਪੜ੍ਹਾਈ ਵਿੱਚ ਵੀ ਉਹ ਅੱਗੇ ਹਨ ਇਸੇ ਕਰਕੇ ਸਰਕਾਰੀ ਦਫਤਰਾਂ, ਬੈਂਕ, ਅਰਧ-ਸਰਕਾਰੀ ਦਫਤਰਾਂ ਅਤੇ ਨਿੱਜੀ ਅਦਾਰਿਆਂ ਵਿੱਚ ਪੰਜਾਬੀ ਅਫਸਰਾਂ ਤੇ ਕਰਮਚਾਰੀਆਂ ਦੀ ਗਿਣਤੀ ਹਰ ਸਾਲ ਘਟ ਰਹੀ ਹੈ ਅਤੇ ਉਸ ਦੀ ਥਾਂ ਦੂਜੇ ਸੂਬਿਆਂ ਦੇ ਬੱਚੇ ਲੈ ਰਹੇ ਹਨ ਆਓ! ਹੁਣ ਪੰਜਾਬੀ ਦੇ ਬੁੱਧੀਜੀਵੀਆਂ ਬਾਰੇ ਚਰਚਾ ਕਰੀਏ ਇਹ ਵਰਗ ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਦੇ ਹਿੱਤ ’ਚ ਬੋਲਦਾ ਹੈ ਤੇ ਸਾਰਾ ਦੋਸ਼ ਸਰਕਾਰ ਦੇ ਸਿਰ ਮੜ੍ਹ ਰਿਹਾ ਹੈ ਪਰ ਲੋਕਾਂ ਵੱਲੋ ਅਪਣਾਏ ਜਾਣ ਤੋਂ ਬਿਨਾਂ ਕਿਸੇ ਵੀ ਭਾਸ਼ਾ ਜਾ ਸੱਭਿਆਚਾਰ ਦਾ ਵਿਕਾਸ ਨਹੀਂ ਹੋ ਸਕਦਾ ਬਹੁਤ ਸਾਰੇ ਪੰਜਾਬੀ ਹਿਤੈਸ਼ੀਆਂ ਦੇ ਬੱਚੇ ਅੰਗਰੇਜੀ ਸਕੂਲਾਂ ਵਿੱਚ ਪੜ੍ਹਦੇ ਹਨ ਤੇ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੇ ਹਨ

ਪੰਜਾਬ ਸਰਕਾਰ ਦੇ ਸਾਰੇ ਫਾਰਮ ਪੰਜਾਬੀ ਵਿੱਚ ਹਨ, ਪਰ ਸ਼ਾਇਦ ਹੀ ਕੋਈ ਇਨ੍ਹਾਂ ਨੂੰ ਪੰਜਾਬੀ ਵਿੱਚ ਭਰਦਾ ਹੋਵੇਗਾ ਸਾਰੇ ਆਪਣੇ ਕਾਰੋਬਾਰ ਤੇ ਦਫਤਰਾਂ ਵਿੱਚ ਕੰਮਕਾਜ ਅੰਗਰੇਜੀ ’ਚ ਕਰਦੇ ਹਨ ਬਹੁਤਿਆਂ ਦੇ ਸਮਾਜਿਕ ਕਾਰਜਾਂ ਦੇ ਸੱਦੇ ਪੱਤਰ ਵੀ ਅੰਗਰੇਜ਼ੀ ’ਚ ਹੀ ਹੁੰਦੇ ਹਨ ਇੱਕ ਰਿਪੋਰਟ ਅਨੁਸਾਰ ਪੰਜਾਬੀ ਦੇ ਦੋ ਹਜ਼ਾਰ ਸ਼ਬਦ ਅਲੋਪ ਹੋ ਰਹੇ ਹਨ ਪੰਜਾਬੀ ਸੱਭਿਆਚਾਰ ਵਿਗੜ ਰਿਹਾ ਹੈ ਕਿਉਂਕਿ ਨਵੀਂ ਪੀੜ੍ਹੀ ਪੰਜਾਬੀ ਬਹੁਤ ਘੱਟ ਪੜ੍ਹ ਰਹੀ ਹੈ ਨਵੀਂ ਪੀੜ੍ਹੀ ਨੂੰ ਪੰਜਾਬੀ ਰਸਮਾਂ-ਰਿਵਾਜ, ਪੰਜਾਬੀ ਸਮਾਜ ਦੀਆਂ ਕਦਰਾਂ-ਕੀਮਤਾਂ ਬਾਰੇ ਗਿਆਨ ਨਹੀ ਹੈ ਸਾਨੂੰ ਇਹ ਸੱਚ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਬੇਗਾਨੀ ਪੌੜੀ ਦੇ ਸਹਾਰੇ ਕਦੇ ਵੀ ਪ੍ਰਾਪਤੀਆਂ ਦੀਆਂ ਸ਼ਿਖਰਾਂ ਤੱਕ ਨਹੀਂ ਪਹੁੰਚ ਸਕਦੇ ਪ੍ਰਾਪਤੀਆਂ ਦਾ ਆਧਾਰ ਆਪਣੀ ਲੋੜ ਅਨੁਸਾਰ ਕੀਤੀ ਸੋਚ ਹੀ ਬਣਦੀ ਹੈ,

ਜਿਹੜੀ ਕਿ ਆਪਣੀ ਮਾਂ-ਬੋਲੀ ਰਾਹੀਂ ਹੀ ਕੀਤੀ ਜਾ ਸਕਦੀ ਹੈ ਸੰਸਾਰ ਦੇ ਜਿੰਨੇ ਵੀ ਵਿਕਸਿਤ ਦੇਸ਼ ਹਨ ਤੇ ਜਿਨ੍ਹਾਂ ਨੇ ਪ੍ਰਾਪਤੀਆਂ ਦੀਆਂ ਸਿਖਰਾਂ ਛੋਹੀਆਂ ਹਨ, ਉਨ੍ਹਾਂ ਆਪਣੀ ਮਾਂ ਬੋਲੀ ਨੂੰ ਪੌੜੀ ਬਣਾਇਆ ਹੈ ਪੰਜਾਬੀਓ, ਜਾਗੋ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਆਪਣੀ ਮਾਂ ਬੋਲੀ ਨੂੰ ਅਪਣਾਈਏ ਸੰਭਲੋ ਪੰਜਾਬੀਓ, ਜਿਹੜਾ ਪੰਜਾਬੀ ਸੂਬਾ, ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤਾ ਸੀ ਉਸ ਵਿੱਚੋ ਪੰਜਾਬੀ ਮਨਫੀ ਨਾ ਹੋ ਜਾਵੇ, ਤੇ ਅਸੀਂ ਠੋਸ ਆਧਾਰ ਗੁਆ ਨਾ ਬੈਠੀਏ ਮੰਨਿਆ ਕਿ ਸਾਨੂੰ ਜਿੰਨੀਆਂ ਭਾਸ਼ਾਵਾਂ ਦਾ ਗਿਆਨ ਹੋਵੇਗਾ ਓਨਾ ਚੰਗਾ ਹੈ ਪਰ ਆਪਣੀ ਮਾਂ-ਬੋਲੀ ਦੀ ਕੀਮਤ ’ਤੇ ਇਹ ਪ੍ਰਾਪਤੀ ਕੋਈ ਮਾਇਨੇ ਨਹੀਂ?ਰੱਖਦੀ
ਜਲੰਧਰ
ਮੋ. 94178-21992
ਕੁਨਾਲ ਗੁਪਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.