ਟੂਰਨਾਮੈਂਟ ਛੱਡ ਕੇ ਘਰ ਪਰਤੇ
ਨਵੀਂ ਦਿੱਲੀ। ਭਾਰਤੀ ਕ੍ਰਿਕਟ ਟੀਮ ਦੇ ਦੋ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਤੇ ਕੁਣਾਲ ਪਾਂਡਿਆ ਦੇ ਪਿਤਾ ਦਾ ਅੱਜ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਕਾਰਡਿਕ ਅਰੇਸਟ ਆਉਣ ਕਾਰਨ ਹੋਇਆ ਹੈ।
ਬੜੌਦਾ ਟੀਮ ਦੀ ਕਪਤਾਨੀ ਕਰ ਰਹੇ ਕੁਣਾਲ ਪਾਂਡਿਆ ਸ਼ਇਅਦ ਮੁਸ਼ਤਾਕ ਅਲੀ ਟਰਾਫ਼ੀ ਟੂਰਨਾਂਮੈਂਟ ਵਿਚਾਲੇ ਛੱਡ ਕੇ ਘਰ ਪਰਤ ਗਏ ਹਨ। ਜਦੋਂਕਿ ਉਨ੍ਹਾਂ ਭਰਾ ਹਾਰਦਿਕ ਪਾਂਡਿਆ ਇੰਗਲੈਂਦ ਦੇ ਖਿਲਾਫ਼ ਹੋਣ ਵਾਲੀ ਲੜੀ ਲਈ ਤਿਆਰ ਕਰ ਰਹੇ ਹਨ। ਕੁਣਾਲ ਪਾਂਡਿਆ ਸ਼ਇਅਦ ਮੁਸ਼ਤਾਕ ਅਲੀ ਟੂਰਨਾਮੈਂਟ ’ਚ ਬੱਲੇ ਤੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਬੜੌਦਾ ਕ੍ਰਿਕਟ ਐਸੋਸੀਏਸ਼ਨ ਦੇ ਸੀਈਓ ਸ਼ਿਸ਼ਿਰ ਹਟੰਗਡੀ ਨੇ ਏਐਨਆਈ ਨੂੰ ਦੱਸਿਆ, ਹਾਂ ਕੁਣਾਲ ਪਾਂਡਿਆ ਨੇ ਟੀਮ ਦਾ ਬਾਓ ਬਬਲ ਛੱਡ ਦਿੱਤਾ ਹੈ, ਇਹ ਉਨ੍ਹਾਂ ਦੇ ਤੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਦੁਖ ਦਾ ਸਮਾਂ ਹੈ। ਬੜੌਦਾ ਕ੍ਰਿਕਟ ਐਸੋਸੀਏਸ਼ਨ ਹਾਰਦਿਕ ਪਾਂਡਿਆ ਤੇ ਕੁਣਾਲ ਪਾਂਡਿਆ ਦੇ ਪਿਤਾ ਦੇ ਦੇਹਾਂਤ ’ਤੇ ਸੋਗ ’ਚ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.