ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀ ਤੇ 12ਵੀ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ
ਮੋਹਾਲੀ, (ਕੁਲਵੰਤ ਕੋਟਲੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀ ਅਤੇ 12ਵੀ ਕਲਾਸ ਦੀਆਂ ਪ੍ਰੀਖਿਆਵਾਂ ਸਬੰਧੀ ਡੇਟ ਸੀਟ ਜਾਰੀ ਕਰ ਦਿੱਤੀ ਗਈ ਹੈ ਜਾਰੀ ਡੇਟਸੀਟ ਮੁਤਾਬਕ 12ਵੀ ਦੀਆਂ ਪ੍ਰੀਖਿਆਵਾਂ 22 ਮਾਰਚ 2021 ਤੋਂ 27 ਅਪਰੈਲ ਤੱਕ ਹੋਣਗੀਆਂ 10ਵੀ ਦੀਆਂ ਪ੍ਰੀਖਿਆਵਾਂ 9 ਅਪਰੈਲ ਤੋਂ 1 ਮਈ ਤੱਕ ਹੋਣਗੀਆਂ 10ਵੀ ਦੀਆਂ ਪ੍ਰੀਖਿਆਵਾਂ ਸਵੇਰੇ 10 ਵਜੇ ਤੋਂ 1.15 ਵਜੇ ਤੱਕ ਅਤੇ 12ਵੀ ਦੀਆਂ ਪ੍ਰੀਖਿਆਵਾਂ ਦਾ ਸਮਾਂ ਦੁਪਹਿਰ ਬਾਅਦ 2 ਵਜੇ ਤੋਂ 5.15 ਵਜੇ ਤੱਕ ਹੋਵੇਗਾ
10ਵੀ ਸ਼੍ਰੇਣੀ ਦੀਆਂ ਪ੍ਰੀਖਿਆਵਾਂ ’ਚ 9 ਅਪਰੈਲ 2021 ਨੂੰ ਪੰਜਾਬੀ ਏ, 12 ਅਪਰੈਲ ਅੰਗਰੇਜ਼ੀ, 15 ਅਪਰੈਲ ਵਿਗਿਆਨ, 16 ਅਪਰੈਲ ਪੰਜਾਬੀ ਬੀ, 17 ਅਪਰੈਲ ਸੰਗੀਤ ਵਾਦਨ, 19 ਅਪਰੈਲ ਸਮਾਜਿਕ ਸਿੱਖਿਆ, 20 ਅਪਰੈਲ ਸੰਗੀਤ ਤਬਲਾ, 22 ਅਪਰੈਲ ਹਿੰਦੀ, 23 ਅਪਰੈਲ ਐਨਐਸਕਿਊ ਵਿਸ਼ੇ, 26 ਅਪਰੈਲ ਗਣਿਤ, 27 ਅਪਰੈਲ ਸੰਗੀਤ, ਗ੍ਰਹਿ ਵਿਗਿਆਨ, 29 ਅਪਰੈਲ ਸਿਹਤ ਅਤੇ ਸਰੀਰਕ ਸਿੱਖਿਆ, 30 ਅਪਰੈਲ ਸਵਾਗਤ ਜ਼ਿੰਦਗੀ ਅਤੇ 1 ਮਈ ਨੂੰ ਕੰਪਿਊਟਰ ਸਾਇੰਸ ਦੀ ਪ੍ਰੀਖਿਆ ਹੋਵੇਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.