ਬਲਾਕ ਸਮਾਣਾ ਦੀ ਸਾਧ-ਸੰਗਤ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਜਲੀ

ਬਰਸੀ ਮੌਕੇ 21 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਤੇ 50 ਲੋੜਵੰਦ ਬੱਚਿਆਂ ਨੂੰ ਗਰਮ ਬੂਟ ਤੇ ਜ਼ੁਰਾਬਾਂ ਦਿੱਤੀਆਂ

ਸਮਾਣਾ, (ਸੁਨੀਲ ਚਾਵਲਾ)। ਅਮਰ ਸ਼ਹੀਦ ਦਰਸ਼ਨ ਸਿੰਘ, ਮੋਹਨ ਸਿੰਘ ਤੇ ਬਿਸ਼ਨ ਸਿੰਘ ਦੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਬਲਾਕ ਦੀ ਨਾਮ ਚਰਚਾ ਸਮਾਣਾ ਬਲਾਕ ਦੇ ਨਾਮ ਚਰਚਾ ਘਰ ਵਿਖੇ ਕੀਤੀ ਗਈ ਜਿੱਥੇ ਡੇਰਾ ਸੱਚਾ ਸੌਦਾ ਤੋਂ 45 ਮੈਂਬਰਾਂ ਤੋਂ ਇਲਾਵਾ ਬਲਾਕ ਸਮਾਣਾ, ਮਵੀਕਲਾਂ, ਲਲੋਛੀ, ਨਵਾਂਗਾਓ, ਬਮ੍ਹਣਾ ਦੀ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸਿਰਕਤ ਕੀਤੀ। ਇਹ ਅਮਰ ਸ਼ਹੀਦ ਅੱਜ ਵੀ ਸਮਾਣਾ ਬਲਾਕ ਦੇ ਲਈ ਇੱਕ ਮਿਸਾਲ ਬਣੇ ਹੋਏ ਹਨ, ਜਿਸ ਕਾਰਨ ਇਨ੍ਹਾਂ ਨੂੰ ਹਰ ਸਾਲ ਬਲਾਕ ਸਮਾਣਾ ਦੀ ਸਾਧ-ਸੰਗਤ ਵੱਲੋਂ ਨਾਮ ਚਰਚਾ ਕਰ ਕੇ ਯਾਦ ਕੀਤਾ ਜਾਂਦਾ ਹੈ। ਅਮਰ ਸ਼ਹੀਦ ਦਰਸ਼ਨ ਸਿੰਘ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਸੇਵਾ ਭਾਵਨਾ ਵਿੱਚ ਅੱੱਗੇ ਵਧਦੇ ਹੋਏ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਇੰਸਾਂ ਅੱਜ 45 ਮੈਂਬਰ ਭੈਣਾ ਵਜੋਂ ਸੇਵਾ ਨਿਭਾ ਰਹੀ ਹੈ।

ਬਰਸੀ ਮੌਕੇ ਬਲਾਕ ਭੰਗੀਦਾਸ ਲਲਿਤ ਇੰਸਾਂ ਨੇ ਕਿਹਾ ਕਿ ਇਹ ਮਹਾਨ ਸ਼ਹੀਦਾਂ ਨੇ ਸਾਧ-ਸੰਗਤ ਲਈ ਦਿਨ-ਰਾਤ ਇੱਕ ਕੀਤਾ ਜਿਥੇ ਵੀ ਸਾਧ-ਸੰਗਤ ਨੂੰ ਲੋੜ ਹੁੰਦੀ ਉਥੇ ਇਹ ਸਾਧ-ਸੰਗਤ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਮਾਨ ਹੈ ਇਹ ਜਿਹੇ ਸੇਵਾਦਾਰਾਂ ਤੇ ਜਿਹੜੇ ਸਾਧ-ਸੰਗਤ ਦੀ ਸੇਵਾ ਕਰਦੇ ਹੋਏ ਸਤਿਗੁਰ ਦੇ ਚਰਨਾਂ ਵਿਚ ਓੁੜ ਨਿਭਾ ਗਏ ਹਨ।

ਇਸ ਮੌਕੇ ਸ਼ਹੀਦ ਦਰਸ਼ਨ ਸਿੰਘ ਦੇ ਪਤਨੀ 45 ਮੈਂਬਰ ਭੈਣ ਸੁਰਿੰਦਰ ਕੌਰ ਇੰਸਾਂ ਨੇ ਕਿਹਾ ਕਿ ਬਲਾਕ ਸਮਾਣਾ ਦੀ ਸਾਧ ਸੰਗਤ ਇਨ੍ਹਾਂ ਸ਼ਹੀਦਾਂ ਨੂੰ ਯਾਦ ਕਰਦੀ ਹੈ ਤੇ ਇਨ੍ਹਾਂ ਸ਼ਹੀਦਾਂ ਨੇ ਮਾਨਵਤਾ ਭਲਾਈ ਲਈ ਦਿਨ ਰਾਤ ਇਕ ਕਰ ਦਿੱਤਾ ਸੀ ਭਾਵੇਂ ਉਹ ਇਸ ਸੰਸਾਰ ਵਿਚ ਨਹੀਂ ਹੈ ਪਰ ਉਨ੍ਹਾਂ ਵੱਲੋਂ ਮਿਲੇ ਹੌਸਲੇ ਨਾਲ ਹੀ ਪੁੂਰਾ ਪਰਿਵਾਰ ਸੇਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਵੱਲੋਂ ਸੱਚੀ ਸ਼ਰਧਾਂਜਲੀ ਹੈ ਕਿ ਇਨ੍ਹਾਂ ਸ਼ਹੀਦਾਂ ਨੇ ਜਿਵੇਂ ਆਪਣੀ ਉਮਰ ਮਾਨਵਤਾ ਭਲਾਈ ਵਿੱਚ ਲਾਂ ਦਿੱਤੀ ਉਵੇਂ ਹੀ ਅਸੀਂ ਮਾਨਵਤਾ ਭਲਾਈ ਦੇ ਕਾਰਜ ਕਰਦੇ ਰਹੀਏ।

ਇਸ ਮੌਕੇ ਅਮਰ ਸ਼ਹੀਦ ਦਰਸ਼ਨ ਸਿੰਘ ਦੇ ਪਰਿਵਾਰ ਵੱਲੋਂ ਮਾਨਵਤਾ ਭਲਾਈ ਦੇ ਕਾਰਜ ਲਈ 21 ਹਜ਼ਾਰ ਰੁਪਏ ਨਗਦ ਰਾਸ਼ੀ ਦਿੱਤੀ ਗਈ ਤੇ ਅਮਰ ਸ਼ਹੀਦ ਮੋਹਨ ਸਿੰਘ ਤੇ ਬਿਸ਼ਨ ਸਿੰਘ ਦੇ ਪਰਿਵਾਰਾਂ ਠੰਢ ਨੂੰ ਵੇਖਦੇ ਹਏ 50 ਲੋੜਵੰਦ ਬੱਚਿਆਂ ਗਰਮ ਬੂਟ ਤੇ ਜੁਰਾਬਾਂ ਦਿੱਤੀਆਂ ਗਈਆਂ। ਇਸ ਮੌਕੇ ਅਮਰ ਸ਼ਹੀਦ ਦਰਸ਼ਨ ਸਿੰਘ ਜੀ ਦੇ ਬੇਟੇ ਹਰਮਨਦੀਪ ਸਿੰਘ ਇੰਸਾਂ,ਅਕਾਸ਼ਦੀਪ ਸਿੰਘ ਇੰਸਾਂ ਤੇ ਅਮਰ ਸ਼ਹੀਦ ਮੋਹਨ ਸਿੰਘ ਜੀ ਦੇ ਬੇਟੇ ਨਰਿੰਦਰ ਸਿੰਘ ਇੰਸਾਂ ਨੇ ਕਿਹਾ ਕਿ ਸਾਡੇ ਪਾਪਾ ਨੇ ਸਾਨੂੰ ਹਮੇਸ਼ਾ ਮਾਨਵਤਾ ਭਲਾਈ ਦੇ ਕਾਰਜ ਕਰਨ ਲਈ ਉਤਸ਼ਾਹ ਦਿੱਤਾ ਹੈ ਜਦੋ ਤੱਕ ਇਸ ਸ਼ਰੀਰ ਵਿਚ ਜਾਨ ਹੈ ਉਦੋਂ ਤੱਕ ਮਾਨਵਤਾ ਭਲਾਈ ਦੇ ਕਾਰਜ ਕਰਦੇ ਰਹਾਂਗੇ।

ਸਮਾਣਾ ਦੀ ਅੱਜ ਦੀ ਬਰਸੀ ਦੀ ਨਾਮ ਚਰਚਾ ਵਿੱਚ ਪੰਜਾਬ 45 ਮੈਂਬਰ ਭੈਣ ਸੁਰਿੰਦਰ ਕੋਰ ਇੰਸਾਂ ਸਮਾਣਾ, ਗੁਰਜੀਤ ਕੌਰ ਇੰਸਾਂ, ਕਿਰਨ ਇੰਸਾਂ, ਸੇਵਾਦਾਰ ਨਰਿੰਦਰ ਵਰਮਾ ਪਟਿਆਲਾ, ਸਮੂਹ 15 ਮੈਂਬਰ ਬਲਾਕ ਸਮਾਣਾ, ਬਲਾਕ ਨਵਾਂਗਾਓ, ਲਲੋਛੀ, ਮਵੀਕਲਾਂ, ਲਲੋਛੀ, ਬਮ੍ਹਣਾ, ਸਮੂਹ ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੇਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਸਣੇ ਵੱਡੀ ਗਿਣਤੀ ਵਿਚ ਸਾਧ-ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.