ਲੋਕਤੰਤਰ ‘ਚ ਹਿੰਸਾ ਗਲਤ

ਲੋਕਤੰਤਰ ‘ਚ ਹਿੰਸਾ ਗਲਤ

ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਣ ਰਿਹਾ ਹਿੰਸਾ ਦਾ ਖ਼ਤਰਾ ਬੇਹੱਦ ਚਿੰਤਾਜਨਕ ਤੇ ਸ਼ਰਮਨਾਕ ਹੈ ਇਹ ਸੂਬਾ ਨਾ ਤਾਂ ਕਸ਼ਮੀਰ ਵਾਂਗ ਅੱਤਵਾਦ ਪ੍ਰਭਾਵਿਤ ਹੈ ਤੇ ਨਾ ਹੀ ਇਸ ਵੇਲੇ ਨਕਸਲੀ ਹਿੰਸਾ ਦੀ ਕੋਈ ਵੱਡੀ ਸਮੱਸਿਆ ਹੈ ਪਰ ਸਿਆਸੀ ਹਿੰਸਾ ਦਾ ਖਤਰਾ ਇੰਨਾ ਜ਼ਿਆਦਾ ਹੋ ਗਿਆ ਹੈ ਕਿ ਭਾਜਪਾ ਦੇ ਸੂਬਾ ਇੰਚਾਰਜ ਕੈਲਾਸ਼ ਵਿਜੈ ਵਰਗੀਆ ਨੂੰ ਜੈੱਡ ਸੁਰੱਖਿਆ ਦੇ ਨਾਲ ਹੀ ਬੁਲੇਟ ਪਰੂਫ਼ ਗੱਡੀ ਦੇਣੀ ਪਈ ਹੈ ਅਜਿਹੇ ਹਾਲਾਤ ਲੋਕਤੰਤਰ ਦੀ ਪਰਿਭਾਸ਼ਾ ਨੂੰ ਹੀ ਕਮਜ਼ੋਰ ਕਰਦੇ ਹਨ

ਜੇਕਰ ਵੱਡੇ ਲੀਡਰਾਂ ਨੂੰ ਕਿਸੇ ਵੱਡੇ ਖ਼ਤਰੇ ਦੀ ਸੰਭਾਵਨਾ ਹੈ ਤਾਂ ਉਸ ਆਮ ਵੋਟਰ ਦਾ ਕੀ ਹੋਵੇਗਾ ਜਿਸ ਨੇ ਦੋ ਧਿਰਾਂ ਦੇ ਟਕਰਾਅ ਭਰੇ ਮਾਹੌਲ ‘ਚ ਵੋਟ ਪਾਉਣ ਜਾਣਾ ਹੈ ਚੋਣਾਂ ਲੋਕਤੰਤਰ ਦੀ ਆਤਮਾ ਹਨ ਤੇ ਚੋਣਾਂ ਦੀ ਆਤਮਾ ਵੋਟਰ ਦੀ ਅਜ਼ਾਦੀ ਤੇ ਸੁਰੱਖਿਆ ਹੈ ਜਦੋਂ ਕੋਈ ਵੋਟਰ ਬਿਨਾ ਡਰ-ਭੈਅ ਤੋਂ ਵੋਟ ਹੀ ਨਹੀਂ ਪਾ ਸਕੇਗਾ ਤਾਂ ਲੋਕਤੰਤਰ ਦੀ ਕਲਪਨਾ ਕਰਨੀ ਬੜੀ ਔਖੀ ਹੋਵੇਗੀ ਇਸ ਮਾਮਲੇ ‘ਚ ਸੂਬਾ ਸਰਕਾਰ ਦੀ ਜਿੰਮੇਵਾਰੀ ‘ਤੇ ਖਾਸ ਸੁਆਲ ਉੱਠਦਾ ਹੈ ਕਿ ਸਰਕਾਰ ਅਮਨ-ਅਮਾਨ ਕਿਉਂ ਨਹੀਂ ਬਹਾਲ ਕਰ ਸਕੀ

ਇਸ ‘ਚ ਕੋਈ ਸ਼ੱਕ ਨਹੀਂ ਕਿ ਤ੍ਰਿਣਮੂਲ ਕਾਂਗਰਸ ਸੁਪਰੀਮੋ ਤੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਫਾਇਰ ਬਰਾਂਡ ਲੀਡਰ ਹਨ ਤੇ ਉਹ ਬਿਆਨਬਾਜ਼ੀ ਰਾਹੀਂ ਵਿਰੋਧੀਆਂ ਨੂੰ ਸਖ਼ਤ ਜਵਾਬ ਦੇਣ ‘ਚ ਮਸ਼ਹੂਰ ਹਨ ਪਰ ਇੱਥੇ ਸੱਤਾ ਲਈ ਸਦਭਾਵਨਾ ਨੂੰ ਦਾਅ ‘ਤੇ ਨਹੀਂ ਲਾਇਆ ਜਾ ਸਕਦਾ ਹੈ  ਇਸ ਵੇਲੇ ਚਰਚਾ ਇਸ ਗੱਲ ਦੀ ਹੋਣੀ ਚਾਹੀਦੀ ਹੈ ਕਿ ਵੋਟ ਫੀਸਦ ਵਧਾਉਣ ਲਈ ਸਰਕਾਰ ਕੀ ਯਤਨ ਕਰ ਰਹੀ ਹੈ ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਵੀ ਟਕਰਾਅ ਤੋਂ ਬਚ ਕੇ ਆਮ ਲੋਕਾਂ ‘ਚ ਰਾਜਨੀਤਿਕ ਚੇਤਨਾ ਪੈਦਾ ਕਰਨ ਲਈ ਯਤਨ ਕਰਨੇ ਹੁੰਦੇ ਹਨ ਅਜਿਹੀਆਂ ਉਦਾਹਰਨਾਂ ਵਿਰਲੀਆਂ ਹਨ ਜਦੋਂ ਚੋਣਾਂ ਤੋਂ ਪਹਿਲਾਂ ਦੋ ਆਈਪੀਐਸ ਅਧਿਕਾਰੀਆਂ ਨੂੰ ਡੈਪੂਟੇਸ਼ਨ ‘ਤੇ ਕੇਂਦਰ ‘ਚ ਲੈਣਾ ਪਿਆ ਹੈ

ਸਾਡੇ ਦੇਸ਼ ਦੇ ਸੰਵਿਧਾਨ ਨਿਰਮਾਤਾਵਾਂ ਤੇ ਅਜ਼ਾਦੀ ਘੁਲਾਟੀਆਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਕੁਰਬਾਨੀਆਂ ਨਾਲ ਪ੍ਰਾਪਤ ਕੀਤੀ ਅਜ਼ਾਦੀ ਦੀ ਇੰਨੀ ਜ਼ਿਆਦਾ ਬੇਕਦਰੀ ਹੋਵੇਗੀ ਸਰਕਾਰ ਬਣਾਉਣ ਤੋਂ ਵੀ ਜ਼ਿਆਦਾ ਜ਼ਰੂਰਤ ਇਸ ਗੱਲ ਦੀ ਹੈ ਕਿ ਲੋਕਾਂ ਨੂੰ ਉਹਨਾਂ ਦੇ ਵੋਟ ਦੇ ਅਧਿਕਾਰ ਦੀ ਵਰਤੋਂ ਵਾਸਤੇ ਸ਼ਾਂਤਮਈ ਮਾਹੌਲ ਦਿੱਤਾ ਜਾਵੇ ਲੋਕਤੰਤਰ ਦੀ ਜਿੱਤ ਉਦੋਂ ਹੀ ਹੋਵੇਗੀ ਜਦੋਂ ਲੋਕ ਮੁੱਦਿਆਂ ‘ਤੇ ਚਰਚਾ ਹੋਵੇਗੀ ਤੇ ਪਾਰਟੀ ਆਗੂ ਦੂਸ਼ਣਬਾਜ਼ੀ ਛੱਡ ਕੇ ਵਿਕਾਸ ਦੀ ਗੱਲ ਕਰਨਗੇ ਕਿਸੇ ਪਾਰਟੀ ਨੂੰ ਹਰਾਉਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਸਮੱਸਿਆਵਾਂ ਨੂੰ ਹਰਾਉਣਾ ਹਿੰਸਾ ਲੋਕਤੰਤਰ ਦੇ ਨਾਂਅ ‘ਤੇ ਕਲੰਕ ਹੈ ਸਾਰੀਆਂ ਪਾਰਟੀਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.