ਕਲਾ ਦੀ ਕੀਮਤ

Children Education

ਕਲਾ ਦੀ ਕੀਮਤ

ਪ੍ਰਸਿੱਧ ਚਿੱਤਰਕਾਰ ਹੈਦਰ ਅਲੀ  ਰਜ਼ਾ ਦਾ ਜਨਮ ਭਾਰਤ  ਦੇ ਇੱਕ ਛੋਟੇ ਜਿਹੇ ਪਿੰਡ ‘ਚ ਹੋਇਆ ਸੀ ਬਾਅਦ ‘ਚ ਉਹ ਪੈਰਿਸ ਜਾ ਕੇ ਬਸ ਗਏ  ਇੱਕ ਵਾਰ ਉਹ ਭਾਰਤ ਆਪਣੇ ਪਿੰਡ ਆਏ ਤਾਂ ਗੁਆਂਢ  ਦੇ ਕਿਸਾਨ ਦੇ ਬਲ਼ਦਾਂ ਦੀ ਜੋੜੀ ਵੇਖ ਕੇ ਬਹੁਤ ਖੁਸ਼ ਹੋਏ ਉਨ੍ਹਾਂ ਕਿਸਾਨ ਤੋਂ ਪੁੱਛਿਆ, ”ਭਰਾ ਤੂੰ ਆਪਣੇ ਬਲ਼ਦਾਂ ਦੀ ਦੇਖਭਾਲ ਕਿਵੇਂ ਕਰਦੇ ਹੋ ਕਿ ਉਹ ਇਨ੍ਹੇ ਆਕਰਸ਼ਕ ਹਨ”  ਕਿਸਾਨ ਨੇ ਕਿਹਾ , ” ਇਨ੍ਹਾਂ ਦੀ ਦੇਖਭਾਲ ਮੈਂ ਆਪਣੇ ਪੁੱਤਾਂ ਵਾਂਗ ਕਰਦਾ ਹਾਂ”  ਬਲ਼ਦਾਂ ਦੀ ਸੁੰਦਰਤਾ ਨੂੰ ਵੇਖ ਕੇ ਰਜਾ ਦੇ ਮਨ ਦਾ ਕਲਾਕਾਰ ਜਾਗ ਉੱਠਿਆ   ਉਨ੍ਹਾਂ ਨੇ ਇੱਕ ਵਿਦਿਆਰਥੀ ਤੋਂ ਡਰਾਇੰਗ ਲਈ ਬੁਰਸ਼ ,  ਕਾਗਜ਼ ਤੇ ਰੰਗ ਮੰਗਵਾਏ ਤੇ ਉਸੇ ਸਮੇਂ ਬਲ਼ਦਾਂ ਦੀ ਜੋੜੀ ਦਾ ਇੱਕ ਸੁੰਦਰ ਚਿੱਤਰ ਬਣਾ ਦਿੱਤਾ ਕਈ ਸਾਲ ਬਾਦ ਉਹ ਫਿਰ ਪਿੰਡ ਆਏ

ਕਿਸਾਨ ਦੇ ਬਲ਼ਦ ਉਸੇ ਤਰ੍ਹਾਂ ਤੰਦੁਰੁਸਤ ਅਤੇ ਸੁੰਦਰ ਸਨ  ਉਨ੍ਹਾਂ ਨੇ ਕਿਸਾਨ ਨੂੰ ਦਸ ਹਜ਼ਾਰ ਰੁਪਏ ਦਿੰਦਿਆਂ ਕਿਹਾ,” ਇਹ ਤੁਹਾਡੇ ਦੋਵਾਂ ਸੁੰਦਰ ਬਲ਼ਦਾਂ  ਲਈ ਤੋਹਫ਼ਾ ਹੈ ਪਰ ਕਿਸਾਨ ਨੇ ਪੈਸਾ ਲੈਣ ਤੋਂ ਮਨ੍ਹਾ ਕਰ ਦਿੱਤਾ  ” ਰਜਾ ਨੇ ਕਿਹਾ , ਇਹ ਪੈਸਾ ਮੈਂ ਆਪਣੀ ਜੇਬ ਵਿੱਚੋਂ ਨਹੀਂ ਦੇ ਰਿਹਾ ਹਾਂ ਇਹ ਤਾਂ ਤੁਹਾਡੇ ਬਲ਼ਦਾਂ ਦੀ ਸੁੰਦਰਤਾ ਦਾ ਇਨਾਮ ਹੈ

ਬਲ਼ਦਾਂ ਦੀ ਜੋੜੀ ਦਾ ਚਿੱਤਰ ਪੈਰਿਸ  ਦੇ ਲੋਕਾਂ ਨੂੰ ਬਹੁਤ ਪਸੰਦ ਆਇਆ ਅਤੇ ਇੱਕ ਕਲਾ ਪ੍ਰੇਮੀ ਨੇ ਉਸ ਨੂੰ ਦਸ ਹਜ਼ਾਰ ਰੁਪਏ ‘ਚ ਖਰੀਦਿਆ  ਇਹ ਪੈਸੇ ‘ਤੇ ਹੱਕ ਤਾਂ ਇਨ੍ਹਾਂ ਬਲ਼ਦਾਂ ਦਾ ਹੀ ਹੈ”   ਕਿਸਾਨ ਨੇ ਕਿਹਾ ,  ” ਤੁਸੀਂ ਤਾਂ ਅਜ਼ੀਬ ਮੂਰਖਾਂ  ਦੇ ਦੇਸ਼ ‘ਚ ਰਹਿੰਦੇ ਹੋ ਇਸ ਤੋਂ ਅੱਧੇ ਮੁੱਲ ‘ਚ ਤਾਂ ਮੈਂ ਬਲਦ ਗੱਡੀ ਸਮੇਤ ਉਨ੍ਹਾਂ ਬਲ਼ਦਾਂ ਨੂੰ ਵੇਚ ਸਕਦਾ ਸੀ ” ਰਜਾ ਨੇ ਕਿਹਾ’, ” ਤੁਸੀਂ ਠੀਕ ਕਹਿੰਦੇ ਹੋ   ਪਰ ਜਿਸ ਦਿਨ ਸੁੰਦਰਤਾ ਦਾ ਲੇਖਾ ਜੋਖਾ ਖਰੀਦੋ-ਫਰੋਖਤ ਤੱਕ ਸੀਮਤ ਰਹਿ ਜਾਵੇਗਾ,  ਉਸ ਦਿਨ ਕਲਾ ਮਰ ਜਾਵੇਗੀ   ਕਲਾ ਦਾ ਉਦੈ ਹੀ ਸੁੰਦਰਤਾ ‘ਚ ਹੈ ਭਾਵੇਂ ਉਹ ਬਲ਼ਦਾਂ ਦੀ ਜੋੜੀ ਹੋਵੇ ਜਾਂ ਜਾਂ ਹਲ਼ ਵਾਹੁੰਦਾ ਗਰੀਬ ਕਿਸਾਨ” ਕਿਸਾਨ ਰਜਾ ਦੇ ਮਨ ਦਾ ਮਤਲਬ ਸਮਝ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.