ਯਾਤਰੀ ਵਾਹਨਾਂ ਦੀ ਵਿਕਰੀ 13 ਫੀਸਦੀ ਵਧੀ
ਨਵੀਂ ਦਿੱਲੀ। ਯਾਤਰੀ ਵਾਹਨਾਂ ਅਤੇ ਦੋ ਪਹੀਆ ਵਾਹਨਾਂ ਦੀ ਵਿਕਰੀ ਨਵੰਬਰ ਵਿਚ 13 ਫੀਸਦੀ ਵਧੀ ਹੈ। ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਨਵੰਬਰ ਵਿਚ ਦੇਸ਼ ਵਿਚ 2,85,367 ਯਾਤਰੀ ਵਾਹਨ ਵੇਚੇ ਗਏ, ਜੋ ਪਿਛਲੇ ਸਾਲ ਨਵੰਬਰ ਵਿਚ 2,53,139 ਦੇ ਮੁਕਾਬਲੇ 12.73 ਫ਼ੀਸਦ ਵੱਧ ਹਨ। ਇਨ੍ਹਾਂ ਵਿਚੋਂ ਕਾਰਾਂ ਦੀ ਵਿਕਰੀ 10.50 ਫੀਸਦੀ ਵਧ ਕੇ 1,70,418 ਇਕਾਈ ਹੋ ਗਈ।
ਉਪਯੋਗਤਾ ਵਾਹਨਾਂ ਦੀ ਵਿਕਰੀ 17.16 ਫੀਸਦੀ ਵਧ ਕੇ 1,03,525 ਇਕਾਈ ਅਤੇ ਵੈਨ ਦੀ ਵਿਕਰੀ 8.23 ਫੀਸਦੀ ਵਧ ਕੇ 11,424 ਇਕਾਈ ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.