ਕਿਹਾ, ਮੋਦੀ ਸਰਕਾਰ ਸਿਰਫ਼ ਪੂੰਜੀਪਤੀਆਂ ਬਾਰੇ ਹੀ ਸੋਚਦੀ ਹੈ
ਨਵੀਂ ਦਿੱਲੀ। ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਮੋਦੀ ਸਰਕਾਰ ਅਨਾਪ-ਸ਼ਨਾਪ ਖਰਚਾ ਕਰ ਰਹੀ ਹੈ ਪਰ ਉੱਤਰ ਪ੍ਰਦੇਸ਼ ਦੇ ਗੰਨਾ ਕਿਸਾਨਾਂ ਦੇ ਭੁਗਤਾਨ ਲਈ ਉਸ ਕੋਲ ਪੈਸਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਹੈਰਾਨੀ ਇਹ ਹੈ ਕਿ ਸਰਕਾਰ ਪੂੰਜੀਪਤੀਆਂ ਸਬੰਧੀ ਖੂਬ ਸੋਚਦੀ ਹੈ ਤੇ ਉਨ੍ਹਾਂ ਨੂੰ ਲਾਭ ਦੇਣ ਦੀਆਂ ਯੋਜਨਾਵਾਂ ਬਣਾਉਂਦੀ ਹੈ ਪਰ ਅੰਨਦਾਤਾ ਬਾਰੇ ਵਿਚਾਰ ਲਈ ਉਸ ਨੂੰ ਫੁਰਸਤ ਹੀ ਨਹੀਂ ਹੈ ਇਸ ਲਈ ਗੰਨਾ ਕਿਸਾਨਾਂ ਦੇ ਬਕਾਇਆ ਦਾ ਭੁਗਤਾਨ ਵੀ ਨਹੀਂ ਕੀਤਾ ਜਾ ਰਿਹਾ ਹੈ। ਸ੍ਰੀਮਤੀ ਵਾਡਰਾ ਨੇ ਸੋਮਵਾਰ ਨੂੰ ਟਵੀਟ ਕਰਕੇ ਕਿਹਾ, ‘ਭਾਜਪਾ ਸਰਕਾਰ ਕੋਲ 20,000 ਕਰੋੜ ਦਾ ਨਵਾਂ ਸੰਸਦ ਕੋਰੀਡੋਰ ਬਣਾਉਣ, 16000 ਕਰੋੜ ਦਾ ਪੀਐਮ ਲਈ ਸਪੈਸ਼ਲ ਜਹਾਜ਼ ਖਰੀਦਣ ਦਾ ਪੈਸਾ ਹੈ ਪਰ ਉੱਤਰ ਪ੍ਰਦੇਸ਼ ਦੇ ਗੰਨਾ ਕਿਸਾਨਾਂ ਨੂੰ 14,000 ਕਰੋੜ ਭੁਗਤਾਨ ਕਰਾਉਣ ਦਾ ਪੈਸਾ ਨਹੀਂ ਹੈ। 2017 ਤੋਂ ਗੰਨੇ ਦਾ ਮੁੱਲ ਨਹੀਂ ਵਧਾਇਆ ਹੈ। ਇਹ ਸਰਕਾਰ ਸਿਰਫ਼ ਅਰਬਪਤੀਆਂ ਦੇ ਬਾਰੇ ਸੋਚਦੀ ਹੈ। ਉਨ੍ਹਾਂ ਪਿੰਡ ਕੁਨੈਕਸ਼ਨ ਨਾਂਅ ਤੋਂ ਇੱਕ ਪੋਸਟਰ ਵੀ ਲਿੰਕ ਕੀਤਾ ਹੈ ਜਿਸ ‘ਚ ਲਿਖਿਆ ਹੈ ਗੰਨਾ ਕਿਸਾਨਾਂ ਦਾ 12,993 ਕਰੋੜ ਰੁਪਏ ਦਾ ਬਕਾਇਆ, ਜਿਨ੍ਹਾਂ ‘ਚ ਸਭ ਤੋਂ ਜ਼ਿਆਦਾ 10 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਉੱਤਰ ਪ੍ਰਦੇਸ਼ ਦੇ ਗੰਨਾ ਕਿਸਾਨਾਂ ਦਾ ਰੁੱਕਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.