ਖੇਤੀ ਕਾਨੂੰਨ ਜੇਕਰ ਹੱਕ ‘ਚ ਹੁੰਦੇ ਤਾਂ ਕਿਸਾਨ ਕਦੇ ਵੀ ਇੰਨਾ ਵੱਡਾ ਤੇ ਲੰਬਾ ਸੰਘਰਸ਼ ਨਾ ਕਰਦੇ: ਆਵਲਾ
ਜਲਾਲਾਬਾਦ, (ਰਜਨੀਸ਼ ਰਵੀ) ਖੇਤੀ ਕਾਨੂੰਨ ਖਿਲਾਫ ਕਿਸਾਨੀ ਸੰਘਰਸ਼ ਦੇ ਚਲਦਿਆਂ ਜਿੱਥੇ ਵਿਧਾਇਕ ਰਮਿੰਦਰ ਆਵਲਾ ਨੇ ਹਰ ਪੱਖੋਂ ਸਹਿਯੋਗ ਤੇ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਹੈ ਉਥੇ ਹੀ ਅੱਜ ਮਾਹਮੂਜੋਈਆ ਟੋਲ ਪਲਾਜ਼ਾ ‘ਤੇ ਬੈਠੇ ਭਾਰਤੀਆ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਆਪਣੇ ਨਿੱਜੀ ਬਜਟ ‘ਚੋਂ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੀ ਪਰਚੀ ਕੱਟਵਾਈ ਉਧਰ ਕਿਸਾਨ ਯੂਨੀਅਨ ਨੇ ਵੀ ਵਿਧਾਇਕ ਆਵਲਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਧਾਇਕ ਰਮਿੰਦਰ ਆਵਲਾ ਸਿਆਸਤ ਤੋਂ ਉੱਪਰ ਉੱਠ ਲੋਕਾਂ ਦੀ ਸਹਾਇਤਾ ਕਰਦੇ ਹਨ ਅਤੇ ਅੱਜ ਜਦ ਕਿਸਾਨੀ ਸੰਘਰਸ਼ ‘ਚ ਹਰ ਵਿਅਕਤੀ ਦੀ ਜਰੂਰਤ ਹੈ ਤਾਂ ਵਿਧਾਇਕ ਰਮਿੰਦਰ ਆਵਲਾ ਵੀ ਆਪਣਾ ਫਰਜ਼ ਨਿਭਾ ਰਹੇ ਹਨ
ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਖੇਤੀ ਕਾਨੂੰਨ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਹਮੇਸ਼ਾਂ ਹੀ ਖਿਲਾਫ ਰਹੀ ਹੈ ਅਤੇ ਕਾਂਗਰਸ ਪਾਰਟੀ ਵੀ ਕੇਂਦਰ ਅੱਗੇ ਆਪਣਾ ਰੋਸ ਜਾਹਿਰ ਕਰ ਚੁੱਕੀ ਹੈ ਪਰ ਹੁਣ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਮੰਗ ਪੂਰੀ ਕਰਦੇ ਹੋਏ ਖੇਤੀ ਕਾਨੂੰਨ ਨੂੰ ਵਾਪਸ ਲੈਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ‘ਚ ਹੁੰਦੇ ਤਾਂ ਕਿਸਾਨ ਕਦੇ ਵੀ ਇੰਨੀ ਵੱਡੀ ਸੰਖਿਆ ‘ਚ ਲੰਬੇ ਸਮੇਂ ਲਈ ਸੰਘਰਸ਼ ਲਈ ਤਿਆਰ ਨਾ ਹੁੰਦੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਬੇਹਤਰੀ ਇਸ ਲਈ ਹੈ ਕਿ ਉਹ ਕਿਸਾਨ ਮੰਗਾਂ ਨੂੰ ਜਾਇਜ਼ ਮੰਨਦੇ ਹੋਏ ਉਨ੍ਹਾਂ ਦੇ ਹੱਕ ਦਾ ਪੱਖ ਪੂਰਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.