ਪੰਜਾਬ ‘ਚ ਕੋਰੋਨਾ ਨਾਲ 17 ਦੀ ਹੋਈ ਮੌਤ ਤੇ 748 ਨਵੇਂ ਆਏ ਮਾਮਲੇ

Corona India

731 ਹੋਏ ਠੀਕ

ਚੰਡੀਗੜ, (ਅਸ਼ਵਨੀ ਚਾਵਲਾ)। ਕੋਰੋਨਾ ਦੇ ਕਹਿਰ ਵਿੱਚ ਪੰਜਾਬ 17 ਹੋਰ ਦੀ ਮੌਤ ਹੋ ਗਈ ਹੈ ਤਾਂ 748 ਨਵੇਂ ਮਾਮਲੇ ਵੀ ਆਏ ਹਨ। ਇਸ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾ ਦੀ ਗਿਣਤੀ 731 ਦੱਸੀ ਜਾ ਰਹੀ ਹੈ। ਬੀਤੇ 24 ਘੰਟੇ ਦੌਰਾਨ ਵੀ ਪੰਜਾਬ ਵਿੱਚ ਨਵੇਂ ਮਰੀਜਾ ਨੂੰ ਲੈ ਕੇ ਕੋਈ ਜਿਆਦਾ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਸੂਬੇ ਵਿੱਚ ਲਗਾਤਾਰ ਹੀ ਮਰੀਜਾ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।

Corona India

ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 147057 ਹੋ ਗਈ ਹੈ, ਜਿਸ ਵਿੱਚੋਂ 135739 ਠੀਕ ਹੋ ਗਏ ਹਨ ਅਤੇ 4631 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 6687 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਅਤੇ ਖ਼ੁਦ ਦੇ ਘਰਾਂ ਵਿੱਚ ਚਲ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.