ਪੰਜਾਬ ‘ਚ ਅੱਜ ਤੋਂ ਚੱਲਣਗੀਆਂ ਰੇਲਾਂ : ਪਿਊਸ਼ ਗੋਇਲ
ਨਵੀਂ ਦਿੱਲੀ। ਕੇਂਦਰ ਦੇ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸੰਘਰਸ਼ ਦੇ ਚੱਲਦਿਆਂ ਪੰਜਾਬ ‘ਚ ਕਾਫ਼ੀ ਲੰਮੇਂ ਸਮੇਂ ਤੋਂ ਬੰਦ ਪਈਆਂ ਰੇਲ ਸੇਵਾਵਾਂ ਅੱਜ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਜਾਣਕਾਰੀ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਟਵੀਟ ਕਰਕੇ ਦਿੱਤੀ।
ਉਨ੍ਹਾਂ ਟਵੀਟ ਕੀਤਾ ‘ਪੰਜਾਬ ‘ਚ 23 ਨਵੰਬਰ ਤੋਂ ਰੇਲਵੇ ਟਰੈਕ ਤੇ ਸਟੇਸ਼ਨਾਂ ‘ਤੇ ਕੀਤੇ ਜਾ ਰਹੇ ਕਿਸਾਨ ਅੰਦੋਲਨ ਦੇ ਮੁਲਤਵੀ ਹੋਣ ‘ਤੇ ਭਾਰਤੀ ਰੇਲ ਪੰਜਾਬ ਤੇ ਪੰਜਾਬ ਤੋਂ ਹੋ ਕੇ ਜਾਣ ਵਾਲੀਆਂ ਰੇਲ ਸੇਵਾਵਾਂ ਨੂੰ ਸ਼ੁਰੂ ਕਰ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਰੇਲ ਆਵਾਜਾਈ ‘ਚ ਮੁੜ ਸ਼ੁਰੂ ਹੋਣ ਨਾਲ ਮੁਸਾਫਰਾਂ, ਕਿਸਾਨਾਂ ਤੇ ਉਦਯੋਗਾਂ ਨੂੰ ਲਾਭ ਹੋਵੇਗਾ। ਜ਼ਿਕਰਯੋਗ ਹੈ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪੰਜਾਬ ‘ਚ ਕਿਸਾਨ ਲਗਾਤਾਰ ਰੇਲਵੇ ਟਰੈਕ ‘ਤੇ ਡਟੇ ਹੋਏ ਸਨ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਮੀਟਿੰਗ ਕਰਕੇ ਕਿਸਾਨਾਂ ਨੂੰ ਰੇਲ ਪਟੜੀਆਂ ਖਾਲੀ ਕਰਨ ਲਈ ਰਾਜ਼ੀ ਕਰ ਲਿਆ ਸੀ। ਜਿਸ ਤੋਂ ਬਾਅਦ ਹੁਣ ਰੇਲਵੇ ਮੁੜ ਰੇਲ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.