ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਜਾਰੀ

Petrol Diesel Prices

ਡੀਜ਼ਲ 18 ਤੋਂ 20 ਪੈਸੇ ਤੇ ਪੈਟਰੋਲ 9 ਪੈਸੇ ਵਧਿਆ

ਨਵੀਂ ਦਿੱਲੀ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਐਤਵਾਰ ਨੂੰ ਲਗਾਤਾਰ ਤੀਜੇ ਦਿਨ ਵਾਧਾ ਦਰਜ ਕੀਤਾ ਗਿਆ। ਸ਼ੁੱਕਰਵਾਰ ਨੂੰ 48 ਦਿਨਾਂ ਤੱਕ ਲਗਾਤਾਰ ਸਥਿਰ ਰਹਿਣ ਤੋਂ ਬਾਅਦ ਦੋਵੇਂ ਈਧਣ ਦੀਆਂ ਕੀਮਤਾਂ ‘ਚ ਪਹਿਲੀ ਵਾਰ ਵਾਧਾ ਹੋਇਆ ਸੀ।

Petrol

ਜਨਤਕ ਖੇਤਰ ਦੀ ਮੋਹਰੀ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਅਨੁਸਾਰ ਅੱਜ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ ਡੀਜ਼ਲ ਦੀਆਂ ਕੀਮਤਾਂ 18 ਤੋਂ 20 ਪੈਸੇ ਤੇ ਪੈਟਰੋਲ ਕੀਮਤਾਂ ‘ਚ ਅੱਠ ਪੈਸਿਆਂ ਦਾ ਵਾਧਾ ਕੀਤਾ ਗਿਆ। ਦਿੱਲੀ ‘ਚ ਡੀਜ਼ਲ 19 ਪੈਸੇ ਤੇ ਪੈਟਰੋਲ 8 ਪੈਸੇ ਮਹਿੰਗਾ ਹੋਇਆ ਹੈ। ਦਿੱਲੀ ‘ਚ ਪੈਟਰੋਲ 81.46 ਰੁਪਏ ਜਦੋਂਕਿ ਡੀਜ਼ਲ 71.07 ਰੁਪਏ ਲੀਟਰ ਹੋ ਗਿਆ। ਵਪਾਰਕ ਨਗਰੀ ਮੁੰਬਈ ‘ਚ ਪੈਟਰੋਲ 88.16 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 77.54 ਰੁਪਏ ਪ੍ਰਤੀ ਲੀਟਰ, ਕੋਲੋਕਾਤਾ ‘ਚ ਪੈਟਰੋਲ 83.03 ਰੁਪਏ ਤੇ ਡੀਜ਼ਲ 74.64 ਰੁਪਏ, ਚੇੱਨਈ ‘ਚ ਪੈਟਰੋਲ 84.53 ਰੁਪਏ ਤੇ ਡੀਜ਼ਲ 76.55 ਰੁਪਏ ਪ੍ਰਤੀ ਲੀਟਰ ਰਿਹਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.