ਦਵਾਈ ਤੋਂ ਪਹਿਲਾਂ ਢਿੱਲ ਹੋਈ ਆਮ

ਦਵਾਈ ਤੋਂ ਪਹਿਲਾਂ ਢਿੱਲ ਹੋਈ ਆਮ

ਕੇਂਦਰ ਸਰਕਾਰ ਰਾਜਾਂ ਅਤੇ ਆਮ ਜਨਤਾ ਨੂੰ ਵਾਰ ਵਾਰ ਕਹਿ ਰਹੀ ਹੈ ਕਿ ‘ਜਦੋਂ ਤੱਕ ਦਵਾਈ ਨਹੀਂ ਉਦੋਂ ਤੱਕ ਕੋਈ ਢਿੱਲ ਨਹੀਂ’ ਇਸ ਦੇ ਬਾਵਜੂਦ ਬਿਹਾਰ, ਮੱਧ ਪ੍ਰਦੇਸ਼ ਵਰਗੇ ਰਾਜਾਂ ‘ਚ ਚੁਣਾਵੀ ਰੈਲੀਆਂ ਅਤੇ ਚੋਣਾਂ ਇੰਜ ਹੋਈਆਂ ਜਿਵੇਂ ਕੋਰੋਨਾ ਖ਼ਤਮ ਹੋ ਗਿਆ ਹੈ ਰਾਜਾਂ ‘ਚ ਮਾਸਕ ਬਾਰੇ ਸਖ਼ਤੀ ਅਤੇ ਪ੍ਰਚਾਰ ਜ਼ਰੂਰ ਹੋ ਰਿਹਾ ਹੈ ਪਰ ਬਜਾਰਾਂ ਦਾ ਸੈਨੇਟਾਈਜੇਸ਼ਨ, ਜਨਤਕ ਥਾਵਾਂ ਦੀ ਸਾਫ਼ ਸਫ਼ਾਈ ‘ਤੇ ਕੋਈ ਜ਼ੋਰ ਹੁਣ ਨਹੀਂ ਰਿਹਾ ਦੀਵਾਲੀ ਦੇ ਤਿਉਹਾਰ ‘ਤੇ ਭਾਵੇਂ ਰੇਲਾਂ ਹਾਲੇ ਪੂਰੀ ਤਰ੍ਹਾਂ ਨਾਲ ਨਹੀਂ ਚਲਾਈਆਂ ਗਈਆਂ ਪਰ ਬਜਾਰਾਂ ‘ਚ ਭੀੜ ਭੜੱਕਾ, ਖੁੱਲ੍ਹਾ ਖਾਣ ਪੀਣ ਸਭ ਅਜਿਹਾ ਹੈ ਜਿਵੇਂ ਭਾਰਤ ‘ਚ ਹੁਣ ਕੋਰੋਨਾ ਕੋਈ ਖ਼ਤਰਾ ਨਹੀਂ  ਰਾਜਾਂ ਅਤੇ ਲੋਕਾਂ ਦੀ ਢਿੱਲ ਜਾਂ ਲਾਪਰਵਾਹੀ ਨਾਲ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ ਰਾਸ਼ਟਰੀ ਅਤੇ ਰਾਜ ਪੱਧਰ ‘ਤੇ ਚਾਹੇ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਘੱਟ ਆ ਰਹੀ ਹੈ

ਪਰ ਮੌਤਾਂ ਦੇ ਅੰਕੜੇ ਡਰਾਵਨੇ ਹੋ ਰਹੇ ਹਨ ਹਰਿਆਣਾ ਹੀ ਨਹੀਂ, ਹਿੰਦੀ ਭਾਸ਼ੀ ਖੇਤਰਾਂ ‘ਚ ਲੋਕ ਸਾਂਝਾ ਹੁੱਕਾ ਪੀ ਰਹੇ ਹਨ ਅਤੇ ਜਾਮ ਛਲਕਾਏ ਜਾ ਰਹੇ ਹਨ ਜੋ ਕਿ ਕੋਰੋਨਾ ਖਿਲਾਫ਼ ਲਾਪਰਵਾਹੀ ਦੀਆਂ ਹੱਦਾਂ ਪਾਰ ਕਰਨ ਵਰਗਾ ਹੈ ਪੰਜਾਬ ‘ਚ ਕਿਸਾਨ ਧਰਨਿਆਂ ‘ਤੇ ਪਿਛਲੇ 40 ਦਿਨਾਂ ‘ਚ ਭੀੜ ਇੱਕਠੀ ਹੁੰਦੀ ਰਹੀ ਜਿਵੇਂ ਉਨ੍ਹਾਂ ਨੂੰ ਕੋਰੋਨਾ ਨਹੀਂ ਹੋ ਸਕਦਾ ਕੇਂਦਰੀ ਸਰਕਾਰ ਦੇ ਸਾਰੇ ਨਿਯਮਾਂ ਕਾਇਦੇ ਮਹਿਜ਼ ਖਾਨਾਪੂਰਤੀ ਬਣ ਕੇ ਰਹਿ ਗਈ ਹੈ ਇਹ ਬੇਹੱਦ ਮੰਦਭਾਗਾ ਹੈ ਕਿ ਸਿਆਸੀ ਪਾਰਟੀਆਂ ਨੇ ਕੋਰੋਨਾ ਦੇ ਨਿਯਮਾਂ ਦੀ ਪਰਵਾਹ ਬਿਲਕੁੱਲ ਹੀ ਛੱਡ ਦਿੱਤੀ ਹੈ

ਦੇਸ਼ ‘ਚ 10 ਨਵੰਬਰ ਨੂੰ ਸਾਹਮਣੇ ਆਏ ਅੰਕੜਿਆਂ ਮੁਤਾਬਿਕ 24 ਘੰਟਿਆਂ ਦੌਰਾਨ ਛੇ ਰਾਜ ਅਤੇ ਯੂਟੀ ਅਜਿਹੇ ਹਨ ਜਿਨ੍ਹਾਂ ‘ਚ 54 ਫੀਸਦੀ ਕੋਵਿਡ-19 ਦੇ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਵਿਡ ਹਾਟ ਸਪਾਟ ਬਣ ਕੇ ਉਭਰੇ ਹਨ, ਉਨ੍ਹਾਂ ‘ਚੋਂ ਦਿੱਲੀ ‘ਚ 5023, ਬੰਗਾਲ ‘ਚ 3907, ਕੇਰਲ ‘ਚ 3593, ਮਹਾਂਰਾਸ਼ਟਰ ‘ਚ 3277, ਹਰਿਆਣਾ ‘ਚ 2427, ਤਾਮਿਲਨਾਡੂ ‘ਚ 2257 ਨਵੇਂ ਮਾਮਲੇ ਸਾਹਮਣੇ ਆਏ ਹਨ ਇਸ ਤਰ੍ਹਾਂ ਦੇਸ਼ ਦੇ 6 ਰਾਜ ਅਤੇ ਯੂ.ਟੀ. ‘ਚ 62 ਫੀਸਦੀ ਮੌਤ ਦਰ 24 ਘੰਟਿਆਂ ‘ਚ ਦੇਖਣ ਨੂੰ ਮਿਲੀ ਹੈ, ਉਨ੍ਹਾਂ ‘ਚ ਮਹਾਂਰਾਸ਼ਟਰ ‘ਚ 85, ਦਿੱਲੀ ‘ਚ 71, ਬੰਗਾਲ ‘ਚ 56, ਯੂ.ਪੀ. ‘ਚ 25, ਕੇਰਲ ‘ਚ 22 ਅਤੇ ਪੰਜਾਬ ‘ਚ 20 ਜਣਿਆਂ ਦੀ ਕੋਰੋਨਾ ਦੀ ਵਜ੍ਹਾ ਨਾਲ ਮੌਤ ਹੋਈ ਹੈ

ਹਰਿਆਣਾ ਦੀ ਗੱਲ ਕਰੀਏ ਤਾਂ ਇੱਥੇ ਕੋਰੋਨਾ ਨਾਲ ਪਹਿਲੀਆਂ ਹਜ਼ਾਰ ਮੌਤਾਂ ਛੇ ਮਹੀਨਿਆਂ ‘ਚ ਹੋਈਆਂ ਜਦੋਂ ਕਿ ਦੋ ਹਜ਼ਾਰ ਮੌਤ ਦਾ ਅੰਕੜਾ ਕੇਵਲ ਦੋ ਮਹੀਨਿਆਂ ‘ਚ ਹੀ ਪੂਰਾ ਹੋ ਗਿਆ ਆਮ ਜਨਤਾ ਨੂੰ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਨੂੰ ਆਦਤ ‘ਚ ਸ਼ਾਮਲ ਕਰਨਾ ਪਵੇਗਾ, ਕੋਰੋਨਾ ਨਾਲ ਜਿਉਣ ਲਈ ਆਦਤਾਂ ਬਦਲਣੀਆਂ ਉਦੋਂ ਤੱਕ ਬਹੁਤ ਜ਼ਰੂਰੀ ਹਨ ਜਦੋਂ ਤੱਕ ਕੋਰੋਨਾ ਦੀ ਦਵਾਈ ਆਮ ਜਨਤਾ ਦੀ ਆਸਾਨ ਪਹੁੰਚ ‘ਚ ਨਹੀਂ ਆ ਜਾਂਦੀ ਸਰਕਾਰ ਦੀ ਜਿੰਮੇਵਾਰੀ ਹੈ ਆਪਣੇ ਨਾਗਰਿਕਾਂ ਨੂੰ ਸੁਚੇਤ ਕਰਨਾ, ਉਨ੍ਹਾਂ ਨੂੰ ਬਚਣ ਦੇ ਤਰੀਕੇ ਦੱਸਣਾ ਅਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.